Home » ਪ੍ਰਮੁੱਖ ਖ਼ਬਰਾਂ » ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਸਤਵੰਤ ਸਿੰਘ ਔਜਲਾ ਦਾ ਨਵ-ਨਿਯੁਕਤ ਕੌਂਸਲਰਾਂ ਨੇ ਕੀਤਾ ਨਿੱਘਾ ਸਵਾਗਤ

ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਸਤਵੰਤ ਸਿੰਘ ਔਜਲਾ ਦਾ ਨਵ-ਨਿਯੁਕਤ ਕੌਂਸਲਰਾਂ ਨੇ ਕੀਤਾ ਨਿੱਘਾ ਸਵਾਗਤ

ਸਥਾਨਕ ਸਰਕਾਰੀ ਹਸਪਤਾਲ ਭਦੌੜ ਵਿੱਚ ਡਾਕਟਰ ਸਤਵੰਤ ਸਿੰਘ ਔਜਲਾ ਵੱਲੋਂ ਬੀਤੇ ਦਿਨੀਂ ਬਤੌਰ ਸੀਨੀਅਰ ਮੈਡੀਕਲ ਅਫ਼ਸਰ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਗਿਆ ਸੀ ਅਤੇ ਅੱਜ ਨਗਰ ਕੌਂਸਲ ਭਦੌੜ ਦੇ ਨਵ-ਨਿਯੁਕਤ ਕੌਂਸਲਰਾਂ ਜਗਦੀਪ ਸਿੰਘ ਜੱਗੀ, ਤਰਲੋਚਨ ਸਿੰਘ ਜੱਗਾ, ਮੋਨੂੰ ਸ਼ਰਮਾ, ਸੁਖਪਾਲ ਸਿੰਘ, ਭੋਲਾ ਸਿੰਘ, ਗੁਰਦੀਪ ਸਿੰਘ, ਬੂਟਾ ਸਿੰਘ, ਗੁਰਪ੍ਰੀਤ ਸਿੰਘ
[responsivevoice_button voice="Hindi Male"]

ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਸਤਵੰਤ ਸਿੰਘ ਔਜਲਾ ਦਾ ਨਵ-ਨਿਯੁਕਤ ਕੌਂਸਲਰਾਂ ਨੇ ਕੀਤਾ ਨਿੱਘਾ ਸਵਾਗਤ

ਬਰਨਾਲਾ ਬਿਊਰੋ

ਸਥਾਨਕ ਸਰਕਾਰੀ ਹਸਪਤਾਲ ਭਦੌੜ ਵਿੱਚ ਡਾਕਟਰ ਸਤਵੰਤ ਸਿੰਘ ਔਜਲਾ ਵੱਲੋਂ ਬੀਤੇ ਦਿਨੀਂ ਬਤੌਰ ਸੀਨੀਅਰ ਮੈਡੀਕਲ ਅਫ਼ਸਰ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਗਿਆ ਸੀ ਅਤੇ ਅੱਜ ਨਗਰ ਕੌਂਸਲ ਭਦੌੜ ਦੇ ਨਵ-ਨਿਯੁਕਤ ਕੌਂਸਲਰਾਂ ਜਗਦੀਪ ਸਿੰਘ ਜੱਗੀ, ਤਰਲੋਚਨ ਸਿੰਘ ਜੱਗਾ, ਮੋਨੂੰ ਸ਼ਰਮਾ, ਸੁਖਪਾਲ ਸਿੰਘ, ਭੋਲਾ ਸਿੰਘ, ਗੁਰਦੀਪ ਸਿੰਘ, ਬੂਟਾ ਸਿੰਘ, ਗੁਰਪ੍ਰੀਤ ਸਿੰਘ ਗਿੱਲ, ਕੁਲਵਿੰਦਰ ਸਿੰਘ ਕਿੰਦਾ ਅਤੇ ਕੁਲਦੀਪ ਸਿੰਘ ਨੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਔਜਲਾ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਉਨ੍ਹਾਂ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ ਅਤੇ ਜੀ ਆਇਆਂ ਨੂੰ ਕਹਿੰਦਿਆਂ ਦੁਬਾਰਾ ਭਦੌੜ ਵਿਖੇ ਆਉਣ ਲਈ ਵਧਾਈ ਦਿੱਤੀ। ਇਸ ਸਮੇਂ ਕੌਂਸਲਰ ਜਗਦੀਪ ਸਿੰਘ ਜੱਗੀ ਅਤੇ ਕੌਂਸਲਰ ਤਰਲੋਚਨ ਸਿੰਘ ਜੱਗਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਡਾਕਟਰ ਸਤਵੰਤ ਸਿੰਘ ਔਜਲਾ ਦਾ ਭਦੌੜ ਹਸਪਤਾਲ ਨਾਲ ਬਹੁਤ ਪੁਰਾਣਾ ਅਤੇ ਡੂੰਘਾ ਰਿਸ਼ਤਾ ਰਿਹਾ ਹੈ ਕਿਉਂਕਿ ਇਨ੍ਹਾਂ ਨੇ ਪਹਿਲਾਂ ਵੀ ਸਤਾਰਾਂ ਸਾਲ ਇਸੇ ਹਸਪਤਾਲ ਵਿੱਚ ਹੀ ਆਪਣੀਆਂ ਸ਼ਾਨਦਾਰ ਸੇਵਾਵਾਂ ਦਿੱਤੀਆਂ ਹਨ ਅਤੇ ਹੁਣ ਫਿਰ ਲੰਬੇ ਸਮੇਂ ਬਾਅਦ ਉਹ ਧਨੌਲਾ ਤੋਂ ਦੁਬਾਰਾ ਬਦਲ ਕੇ ਭਦੌੜ ਵਿੱਚ ਬਤੌਰ ਸੀਨੀਅਰ ਮੈਡੀਕਲ ਅਫ਼ਸਰ ਹਾਜ਼ਰ ਹੋਏ ਹਨ। ਉਨ੍ਹਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਭਦੌੜ ਵਿਖੇ ਡਾਕਟਰਾਂ ਦੀ ਭਾਰੀ ਘਾਟ ਚੱਲ ਰਹੀ ਸੀ ਪ੍ਰੰਤੂ ਹੁਣ ਇਲਾਕੇ ਅਤੇ ਸਥਾਨਕ ਲੋਕਾਂ ਨੂੰ ਸਹੀ ਇਲਾਜ ਕਰਵਾਉਣ ਵਿੱਚ ਵੱਡੀ ਰਾਹਤ ਮਿਲੇਗੀ ਅਤੇ ਉਨ੍ਹਾਂ ਡਾਕਟਰ ਸਤਵੰਤ ਸਿੰਘ ਔਜਲਾ ਨੂੰ ਕੌਂਸਲਰਾਂ ਵੱਲੋਂ ਹਰ ਸੰਭਵ ਸਾਥ ਦੇਣ ਦਾ ਪੂਰਨ ਭਰੋਸਾ ਦਵਾਇਆ। ਇਸ ਮੌਕੇ ਡਾਕਟਰ ਸਤਵੰਤ ਸਿੰਘ ਔਜਲਾ ਨੇ ਨਵ-ਨਿਯੁਕਤ ਕੌਂਸਲਰਾਂ ਵੱਲੋਂ ਦਿੱਤੇ ਇਸ ਵੱਡੇ ਮਾਣ-ਸਤਿਕਾਰ ਲਈ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਵਿਸ਼ਵਾਸ਼ ਦਿਵਾਉਂਦਿਆਂ ਕਿਹਾ ਕਿ ਜਿਸ ਤਰ੍ਹਾਂ ਉਨ੍ਹਾਂ ਨੇ ਪਹਿਲਾਂ ਭਦੌੜ ਹਸਪਤਾਲ ਵਿੱਚ ਆਪਣੀਆਂ ਸੇਵਾਵਾਂ ਨਿਭਾਈਆਂ ਸਨ, ਠੀਕ ਉਸੇ ਤਰ੍ਹਾਂ ਹੁਣ ਵੀ ਉਹ ਭਦੌੜ ਅਤੇ ਆਸ-ਪਾਸ ਦੇ ਇਲਾਕੇ ਦੇ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੀ ਪੂਰੀ ਕੋਸ਼ਿਸ਼ ਕਰਨਗੇ। ਇਸ ਮੌਕੇ ਹਸਪਤਾਲ ਦਾ ਸਮੂਹ ਸਟਾਫ ਅਤੇ ਇਲਾਕੇ ਦੇ ਪਤਵੰਤੇ ਸੱਜਣ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ 

ਕੋਠੇ ਬਾਬਾ ਭਾਨ ਸਿੰਘ ਦੇ ਵਸਨੀਕਾਂ ਨੇ ਮਿਲਕੇ ਲਗਾਈ ਠੰਡੇ ਮਿੱਠੇ ਪਾਣੀ ਦੀ ਛਬੀਲ

 

0 0 votes
Article Rating
Subscribe
Notify of
guest
0 Comments
Oldest
Newest Most Voted