- ਨੈਚਰੋਪੈਥੀ ਵਿਧੀ ਬਣੀ ਮਰੀਜ਼ਾਂ ਲਈ ਵਰਦਾਨ
ਪੰਜਾਬ ਨੈਚਰੋਪੈਥੀ ਯੋਗਾ ਹਸਪਤਾਲ ਨੈਣੇਵਾਲਾ ਰੋਡ ਭਦੌੜ ਦੇ ਸੰਚਾਲਕ ਅਤੇ ਇੰਟਰਨੈਸ਼ਨਲ ਨੈਚਰੋਪੈਥੀ ਯੋਗਾ ਪੰਜਾਬ ਦੇ ਪ੍ਰਧਾਨ ਡਾ. ਗੁਰਮੇਲ ਸਿੰਘ ਵਿਰਕ ਰਿਟਾ. ਸੀ.ਐੱਮ.ਓ. ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਹਸਪਤਾਲ ਵਿੱਚ ਕੈਂਸਰ, ਨਸ਼ੇ, ਰਸੌਲੀਆਂ ਅਤੇ ਹੋਰ ਭਿਆਨਕ ਬਿਮਾਰੀਆਂ ਦਾ ਕੁਦਰਤੀ ਇਲਾਜ ਕਰਵਾ ਕੇ ਦੇਸ਼-ਵਿਦੇਸ਼ਾਂ ਤੋਂ ਮਰੀਜ਼ ਪੂਰੀ ਤਰ੍ਹਾਂ ਤੰਦਰੁਸਤ ਹੋ ਰਹੇ ਹਨ ਅਤੇ ਅੱਜ ਵੀ ਮਾਨਸਿਕ ਤੇ ਸਰੀਰਕ ਗੰਭੀਰ ਬਿਮਾਰੀਆਂ ਤੋਂ ਪੀੜਤ ਮਰੀਜ਼ ਨੂੰ ਠੀਕ ਕਰਕੇ ਛੁੱਟੀ ਦਿੱਤੀ ਗਈ ਹੈ। ਤੰਦਰੁਸਤ ਹੋਏ ਪਿੰਡ ਕੰਦੋਲਾ ਜ਼ਿਲ੍ਹਾ ਜਲੰਧਰ ਦੇ ਵਸਨੀਕ

ਮਰੀਜ਼ ਅਮਰਜੀਤ ਸਿੰਘ ਪੁੱਤਰ ਸਵਰਨ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਖੱਬਾ ਫੇਫੜਾ ਖਰਾਬ ਹੋਣ, ਸਾਹ ਚੜ੍ਹਨ, ਤੁਰਨ-ਫਿਰਨ ਵਿੱਚ ਅਸਮਰੱਥਾ, ਹਾਈ ਬਲੱਡ ਪ੍ਰੈਸ਼ਰ, ਖਾਣੇ ਵਾਲੀ ਨਾਲੀ ਵਿੱਚ ਜ਼ਖਮ, ਉਲਟੀ, ਖੱਟੇ ਡਕਾਰ, ਪੇਟ ਦਰਦ, ਨਜ਼ਲਾ-ਜ਼ੁਕਾਮ, ਬੇਚੈਨੀ ਅਤੇ ਕਮਰ ਦਰਦ ਵਰਗੀਆਂ ਗੰਭੀਰ ਸਮੱਸਿਆਵਾਂ ਨਾਲ ਜੂਝ ਰਹੇ ਸਨ ਅਤੇ ਵੱਡੇ ਹਸਪਤਾਲਾਂ ਵੱਲੋਂ ਉਮਰ ਭਰ ਦਵਾਈਆਂ ਖਾਣ ਦੀ ਸਲਾਹ ਮਿਲਣ ਕਾਰਨ ਨਿਰਾਸ਼ ਹੋ ਚੁੱਕੇ ਸਨ। ਉਨ੍ਹਾਂ ਦੱਸਿਆ ਕਿ ਸੋਸ਼ਲ ਮੀਡੀਆ ਅਤੇ ਅਖ਼ਬਾਰਾਂ ਰਾਹੀਂ ਇਸ ਹਸਪਤਾਲ ਬਾਰੇ ਜਾਣਕਾਰੀ ਮਿਲਣ ‘ਤੇ ਉਨ੍ਹਾਂ ਨੇ ਡਾ. ਵਿਰਕ ਨਾਲ ਸੰਪਰਕ ਕਰਕੇ ਦਾਖਲਾ ਲਿਆ, ਜਿੱਥੇ ਪਹਿਲੇ ਹੀ ਦਿਨ ਤੋਂ ਸਾਰੀਆਂ ਅੰਗਰੇਜ਼ੀ ਦਵਾਈਆਂ ਬੰਦ ਕਰਵਾ ਕੇ ਬਿਨਾਂ ਕਿਸੇ ਦਵਾਈ ਤੋਂ ਕੁਦਰਤੀ ਢੰਗ ਨਾਲ ਇਲਾਜ ਸ਼ੁਰੂ ਕੀਤਾ ਗਿਆ ਅਤੇ ਅੱਜ ਉਹ ਪੂਰੀ ਤਰ੍ਹਾਂ ਤੰਦਰੁਸਤ ਹੋ ਕੇ ਨਵੀਂ ਜ਼ਿੰਦਗੀ ਹਾਸਲ ਕਰ ਚੁੱਕੇ ਹਨ।

ਡਾ. ਵਿਰਕ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਹੇਠ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਮਰੀਜ਼ ਦਾ ਇਲਾਜ ਮਿੱਟੀ, ਪਾਣੀ, ਧੁੱਪ, ਖੁਰਾਕ, ਅਕਾਸ਼, ਮਾਲਸ਼, ਯੋਗਾ, ਚੁੰਬਕ, ਰੇਕੀ, ਸੈਰ, ਐਕੂਪੰਕਚਰ ਅਤੇ ਫਿਜ਼ੀਓਥੈਰੇਪੀ ਵਰਗੇ ਵਿਗਿਆਨਿਕ ਤੇ ਕੁਦਰਤੀ ਤਰੀਕਿਆਂ ਨਾਲ ਕੀਤਾ ਗਿਆ, ਜਿਸ ਸਦਕਾ ਮਰੀਜ਼ ਪੂਰੀ ਤਰ੍ਹਾਂ ਸਿਹਤਯਾਬ ਹੋਇਆ। ਉਨ੍ਹਾਂ ਅੱਗੇ ਕਿਹਾ ਕਿ ਅੱਜ ਦੇ ਦੌਰ ਵਿੱਚ ਨੈਚਰੋਪੈਥੀ ਵਿਧੀ ਸਭ ਤੋਂ ਸਸਤੀ, ਚਮਤਕਾਰੀ ਅਤੇ ਰਾਮਬਾਣ ਸਿੱਧ ਹੋ ਰਹੀ ਹੈ, ਜਿਸ ਵਿੱਚ ਕਿਸੇ ਵੀ ਬਿਮਾਰੀ ਦਾ ਬਿਨਾਂ ਕਿਸੇ ਸਾਈਡ ਇਫੈਕਟ ਤੋਂ ਪੱਕਾ ਇਲਾਜ ਸੰਭਵ ਹੈ ਅਤੇ ਇਹ ਵਿਧੀ ਭਾਰਤ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਮਾਨਤਾ ਪ੍ਰਾਪਤ ਹੈ।









Users Today : 19
Users Yesterday : 37
Users Last 7 days : 293