ਹੁਣ ਦੇਖੋ ਤੁਹਾਡੇ ਆਪਣੇ ਸ਼ਹਿਰ ਸਮੇਤ ਪੂਰੀ ਦੁਨੀਆਂ ਦੀਆਂ ਤਾਜ਼ਾ ਖਬਰਾਂ

ਖਬਰਾਂ ਅਤੇ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ: 75572 77000

ਚੇਅਰਮੈਨ ਕਰਮਜੀਤ ਸਿੰਘ ਨਾਈਵਾਲਾ ਦੇ ਸਤਿਕਾਰਯੋਗ ਪਿਤਾ ਸ਼ੇਰ ਸਿੰਘ ਫੌਜੀ ਦਾ ਦੇਹਾਂਤ, ਇਲਾਕੇ ਵਿੱਚ ਸੋਗ ਦੀ ਲਹਿਰ

 ਬਲਾਕ ਸੰਮਤੀ ਮਹਿਲ ਕਲਾਂ ਦੇ ਮੌਜੂਦਾ ਚੇਅਰਮੈਨ ਕਰਮਜੀਤ ਸਿੰਘ ਨਾਈਵਾਲਾ ਨੂੰ ਉਸ ਸਮੇਂ ਅਸਹਿ ਅਤੇ ਗਹਿਰਾ ਸਦਮਾ ਪੁੱਜਾ, ਜਦੋਂ ਉਨ੍ਹਾਂ ਦੇ ਪੂਜਨੀਕ ਪਿਤਾ ਸ਼ੇਰ ਸਿੰਘ ਫੌਜੀ ਲਗਭਗ ਬਹੱਤਰ ਸਾਲ ਦੀ ਉਮਰ ਭੋਗ ਕੇ ਪਰਿਵਾਰ ਅਤੇ ਸਨੇਹੀਆਂ ਨੂੰ ਸਦੀਵੀਂ ਵਿਛੋੜਾ ਦੇ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ। ਸਵਰਗਵਾਸੀ ਸ਼ੇਰ ਸਿੰਘ ਫੌਜੀ ਦਾ ਉਨ੍ਹਾਂ ਦੇ ਜੱਦੀ ਪਿੰਡ ਨਾਈਵਾਲਾ ਵਿਖੇ ਬਹੁਤ ਹੀ ਨਮ ਅੱਖਾਂ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ

ਰਿਸ਼ਵਤ ਲੈਂਦੇ ਹੋਏ ਕੈਮਰੇ ‘ਚ ਕੈਦ ਹੋਇਆ ਪੁਲਿਸ ਮੁਲਾਜ਼ਮ, ਐੱਸ.ਐੱਸ.ਪੀ. ਵੱਲੋਂ ਤੁਰੰਤ ਮੁਅੱਤਲ

ਰਿਸ਼ਵਤ ਲੈਂਦੇ ਹੋਏ ਕੈਮਰੇ 'ਚ ਕੈਦ ਹੋਇਆ ਪੁਲਿਸ ਮੁਲਾਜ਼ਮ, ਐੱਸ.ਐੱਸ.ਪੀ. ਵੱਲੋਂ ਤੁਰੰਤ ਮੁਅੱਤਲ

  ਨੂਰਮਹਿਲ ਬਾਈਪਾਸ ‘ਤੇ ਤੈਨਾਤ ਇੱਕ ਟ੍ਰੈਫਿਕ ਪੁਲਿਸ ਮੁਲਾਜ਼ਮ ਵੱਲੋਂ ਟਰੱਕ ਡਰਾਈਵਰ ਤੋਂ ਕਥਿਤ ਤੌਰ ‘ਤੇ ਰਿਸ਼ਵਤ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਾਜ਼ਮ ਦੀ ਇਹ ਕਰਤੂਤ ਟਰੱਕ ਦੇ ਅੰਦਰ ਲੱਗੇ ਸੀ.ਸੀ.ਟੀ.ਵੀ./ਡੈਸ਼-ਕੈਮਰੇ ਵਿੱਚ ਕੈਦ ਹੋ ਗਈ, ਜਿਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਗਈ।

ਮਹਿੰਗਾਈ ਦੀ ਮਾਰ ਝੱਲ ਰਹੇ ਲੋਕਾਂ ਉੱਤੇ ਮੋਦੀ ਸਰਕਾਰ ਨੇ ਪਾਇਆ ਹੋਰ ਭਾਰ: ਸੀਨੀਅਰ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਧਾਲੀਵਾਲ

ਮਹਿੰਗਾਈ ਦੀ ਮਾਰ ਝੱਲ ਰਹੇ ਲੋਕਾਂ ਉੱਤੇ ਮੋਦੀ ਸਰਕਾਰ ਨੇ ਪਾਇਆ ਹੋਰ ਭਾਰ: ਸੀਨੀਅਰ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਧਾਲੀਵਾਲ

 ਕੇਂਦਰ ਸਰਕਾਰ ਵੱਲੋਂ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਕੀਤੇ ਗਏ ਵਾਧੇ ਦੀ ਨਿਖੇਧੀ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਧਾਲੀਵਾਲ ਹਲਕਾ ਭਦੌੜ ਨੇ ਕਿਹਾ ਕਿ ਮਹਿੰਗਾਈ ਦੀ ਮਾਰ ਝੱਲ ਰਹੇ ਲੋਕਾਂ ਉੱਤੇ ਇੱਕ ਹੋਰ ਆਰਥਿਕ ਬੋਝ ਪਾਇਆ ਗਿਆ ਹੈ।

ਟ੍ਰਾਈਡੈਂਟ ਗਰੁੱਪ ਨੇ ਰੁੱਖ ਲਗਾਉਣ, ਨਦੀ ਸਫ਼ਾਈ ਅਤੇ ਹਰਿਤ ਪਹਿਲਕਦਮੀਆਂ ਨਾਲ ਮਨਾਇਆ ਵਿਸ਼ਵ ਵਾਤਾਵਰਨ ਦਿਵਸ

   ਵਿਸ਼ਵ ਵਾਤਾਵਰਨ ਦਿਵਸ ਦੇ ਸ਼ੁਭ ਅਵਸਰ ‘ਤੇ ਟ੍ਰਾਈਡੈਂਟ ਗਰੁੱਪ ਵੱਲੋਂ ਪੰਜਾਬ ਦੇ ਸੰਘੇੜਾ, ਧੌਲਾ ਅਤੇ ਮੱਧ ਪ੍ਰਦੇਸ਼ ਦੇ ਬੁਧਨੀ ਸਥਿਤ ਆਪਣੇ ਉਤਪਾਦਨ ਕੇਂਦਰਾਂ ਵਿੱਚ ਹਫ਼ਤਾ ਭਰ ਵਾਤਾਵਰਨ ਸੰਭਾਲ ਅਤੇ ਜਨ-ਜਾਗਰੂਕਤਾ ਨਾਲ ਸਬੰਧਿਤ ਵਿਸ਼ੇਸ਼ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ। ਕੁਦਰਤ ਤੋਂ ਪ੍ਰੇਰਿਤ, ਜਲਵਾਯੂ ਅਤੇ ਸਾਡੇ ਭਵਿੱਖ ਲਈ ਸਮਰਪਿਤ ਇਸ

ਨਿਊ ਚੰਡੀਗੜ੍ਹ ਸਟੇਡੀਅਮ ‘ਚ ਭਾਰਤ ਅਤੇ ਅਫ਼ਗਾਨਿਸਤਾਨ ਵਿਚਾਲੇ ਇਤਿਹਾਸਕ ਮੁਕਾਬਲਾ, ਸੰਸਦ ਮੈਂਬਰ ਮੀਤ ਹੇਅਰ ਵੱਲੋਂ ਪ੍ਰਬੰਧਾਂ ਦੀ ਸਮੀਖਿਆ

ਨਿਊ ਚੰਡੀਗੜ੍ਹ ਸਟੇਡੀਅਮ ਵਿੱਚ ਭਾਰਤ ਅਤੇ ਅਫ਼ਗਾਨਿਸਤਾਨ ਮੈਚ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦੇ ਹੋਏ ਸੰਸਦ ਮੈਂਬਰ ਮੀਤ ਹੇਅਰ ਅਤੇ ਨਾਲ ਹਾਜ਼ਰ ਪ੍ਰਸ਼ਾਸਨਿਕ ਅਧਿਕਾਰੀ।

  ਨਿਊ ਚੰਡੀਗੜ੍ਹ ਦੇ ਨਵੇਂ ਕ੍ਰਿਕਟ ਸਟੇਡੀਅਮ ਵਿੱਚ ਭਾਰਤ ਅਤੇ ਅਫ਼ਗਾਨਿਸਤਾਨ ਦੀਆਂ ਟੀਮਾਂ ਵਿਚਾਲੇ ਹੋਣ ਵਾਲੇ ਪਹਿਲੇ ਇਤਿਹਾਸਕ ਟੈਸਟ ਮੈਚ ਨੂੰ ਲੈ ਕੇ ਖੇਡ ਪ੍ਰੇਮੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਵੱਡੇ ਮੁਕਾਬਲੇ ਲਈ ਪ੍ਰਸ਼ਾਸਨ ਅਤੇ ਖੇਡ ਸੰਘ ਵੱਲੋਂ ਸਾਰੀਆਂ ਤਿਆਰੀਆਂ ਪੂਰੀ ਤਰ੍ਹਾਂ ਮੁਕੰਮਲ ਕਰ ਲਈਆਂ ਗਈਆਂ ਹਨ।

ਸ਼ਹਿਰਾਂ ਨੂੰ ਚਮਕਾਉਣ ਲਈ ਪੰਜਾਬ ਸਰਕਾਰ ਦਾ ਸਖ਼ਤ ਕਦਮ: ਹੁਣ ਏ.ਸੀ ਦਫ਼ਤਰ ਛੱਡ ਕੇ ਜ਼ਮੀਨੀ ਪੱਧਰ ‘ਤੇ ਕੰਮ ਕਰਨਗੇ ਨਗਰ ਨਿਗਮ ਅਧਿਕਾਰੀ

ਸ਼ਹਿਰਾਂ ਨੂੰ ਚਮਕਾਉਣ ਲਈ ਪੰਜਾਬ ਸਰਕਾਰ ਦਾ ਸਖ਼ਤ ਕਦਮ: ਹੁਣ ਏ.ਸੀ ਦਫ਼ਤਰ ਛੱਡ ਕੇ ਜ਼ਮੀਨੀ ਪੱਧਰ 'ਤੇ ਕੰਮ ਕਰਨਗੇ ਨਗਰ ਨਿਗਮ ਅਧਿਕਾਰੀ

 ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸ਼ਹਿਰਾਂ ਦੀ ਨੁਹਾਰ ਬਦਲਣ ਅਤੇ ਸਫ਼ਾਈ ਪ੍ਰਬੰਧਾਂ ਨੂੰ ਚੁਸਤ-ਦੁਰੁਸਤ ਕਰਨ ਲਈ ਪ੍ਰਸ਼ਾਸਨਿਕ ਪੱਧਰ ‘ਤੇ ਇੱਕ ਵੱਡੀ ਅਤੇ ਨਵੀਂ ਵਿਵਸਥਾ ਲਾਗੂ ਕੀਤੀ ਗਈ ਹੈ। ਇਸ ਫੈਸਲੇ ਨਾਲ ਹੁਣ ਅਧਿਕਾਰੀਆਂ ਦੀ ਜਵਾਬਦੇਹੀ ਸਿੱਧੀ ਜ਼ਮੀਨੀ ਪੱਧਰ ‘ਤੇ ਤੈਅ ਹੋਵੇਗੀ। ।

ਭਾਜਪਾ ਪ੍ਰਧਾਨ ਕੇਵਲ ਢਿੱਲੋਂ ਨੇ ਹਫ਼ਤੇ ਵਿੱਚ ਮਾਫ਼ੀ ਨਾ ਮੰਗੀ ਤਾਂ ਜਾਵਾਂਗੇ ਅਦਾਲਤ, ਸ਼੍ਰੋਮਣੀ ਅਕਾਲੀ ਦਲ ਨੇ ਦਿੱਤੀ ਤਿੱਖੀ ਚੇਤਾਵਨੀ

ਬਰਨਾਲਾ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਖ਼ਿਲਾਫ਼ ਅਦਾਲਤੀ ਕਾਰਵਾਈ ਅਤੇ ਸੰਘਰਸ਼ ਦੀ ਚੇਤਾਵਨੀ ਦਿੰਦੇ ਹੋਏ ਕੁਲਵੰਤ ਸਿੰਘ ਕੰਤਾ, ਐਡਵੋਕੇਟ ਸਤਨਾਮ ਸਿੰਘ ਰਾਹੀ ਅਤੇ ਹੋਰ ਅਕਾਲੀ ਆਗੂ।

ਸ਼੍ਰੋਮਣੀ ਅਕਾਲੀ ਦਲ ਹਲਕਾ ਬਰਨਾਲਾ ਦੇ ਇੰਚਾਰਜ ਅਤੇ ਮਰਹੂਮ ਸਾਬਕਾ ਵਿਧਾਇਕ ਮਲਕੀਤ ਸਿੰਘ ਕੀਤੂ ਦੇ ਸਪੁੱਤਰ ਕੁਲਵੰਤ ਸਿੰਘ ਕੰਤਾ ਨੇ ਸਮੁੱਚੀ ਜ਼ਿਲ੍ਹਾ ਲੀਡਰਸ਼ਿਪ ਨਾਲ ਮਿਲ ਕੇ ਸਥਾਨਕ ਬੀਬੀ ਪ੍ਰਧਾਨ ਕੌਰ ਗੁਰਦੁਆਰਾ ਸਾਹਿਬ ਵਿਖੇ ਇੱਕ ਵਿਸ਼ੇਸ਼ ਪੱਤਰਕਾਰ ਸੰਮੇਲਨ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਖ਼ਿਲਾਫ਼ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਹੈ

ਕਸਬਾ ਧਨੌਲਾ ਦੇ ਤੇਜਿੰਦਰ ਦਾਸ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ, ਪਰਿਵਾਰ ਨੇ ਲਗਾਏ ਕਤਲ ਦੇ ਗੰਭੀਰ ਦੋਸ਼

ਸ਼ੱਕੀ ਹਾਲਾਤਾਂ ਵਿੱਚ ਜਾਨ ਗਵਾਉਣ ਵਾਲੇ ਤੇਜਿੰਦਰ ਦਾਸ ਉਰਫ਼ ਵਿੰਦਰੀ ਬਾਵਾ ਦੀ ਫਾਈਲ ਫੋਟੋ।

        ਜ਼ਿਲ੍ਹੇ ਦੇ ਕਸਬਾ ਧਨੌਲਾ ਦੇ ਰਹਿਣ ਵਾਲੇ ਤੇਜਿੰਦਰ ਦਾਸ ਉਰਫ਼ ਵਿੰਦਰੀ ਬਾਵਾ ਦੀ ਉਨ੍ਹਾਂ ਦੇ ਖੇਤ ਵਿੱਚ ਲੰਘੀ ਕੱਲ੍ਹ ਦੇਰ ਸ਼ਾਮ ਹਲ ਵਾਹੁੰਦਿਆਂ ਸ਼ੱਕੀ ਹਾਲਾਤਾਂ ਵਿੱਚ ਹੋਈ ਮੌਤ ਨੇ ਕਾਨੂੰਨ ਵਿਵਸਥਾ ਉੱਤੇ ਕਈ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ ਕਿਉਂਕਿ ਇੱਕ ਪਾਸੇ ਪੁਲਿਸ ਇਸ ਨੂੰ ਮਹਿਜ਼ ਇੱਕ ਹਾਦਸਾ ਕਰਾਰ ਦੇ ਕੇ ਆਪਣਾ ਪੱਲਾ ਝਾੜਦੀ ਨਜ਼ਰ ਆ ਰਹੀ ਹੈ,

ਸ਼ਹੀਦਾਂ ਦੀ ਪਾਵਨ ਯਾਦ ਵਿੱਚ ਪਿੰਡ ਦੀਪਗੜ੍ਹ ਦੀ ਸੰਗਤ ਵੱਲੋਂ ਲਗਾਈ ਗਈ ਠੰਢੇ ਮਿੱਠੇ ਜਲ ਦੀ ਛਬੀਲ

ਪਿੰਡ ਦੀਪਗੜ੍ਹ ਵਿਖੇ ਸੂਏ ਦੇ ਪੁਲ ਕੋਲ ਸ਼ਹੀਦਾਂ ਦੀ ਯਾਦ ਵਿੱਚ ਲਗਾਈ ਛਬੀਲ ਦੌਰਾਨ ਰਾਹਗੀਰਾਂ ਨੂੰ ਸ਼ਰਧਾਪੂਰਵਕ ਠੰਢਾ ਜਲ ਛਕਾਉਂਦੇ ਹੋਏ ਮੁੱਖ ਗ੍ਰੰਥੀ ਭਾਈ ਅਮਰਜੀਤ ਸਿੰਘ ਖਾਲਸਾ, ਪੰਚਾਇਤ ਮੈਂਬਰ ਅਤੇ ਹੋਰ ਪਿੰਡ ਵਾਸੀ।

  ਪਿੰਡ ਦੀਪਗੜ੍ਹ ਦੀ ਸਮੁੱਚੀ ਸਾਧ-ਸੰਗਤ ਵੱਲੋਂ ਸੂਏ ਦੇ ਪੁਲ ਕੋਲ ਅੰਤਾਂ ਦੀ ਪੈ ਰਹੀ ਗਰਮੀ ਤੋਂ ਰਾਹਤ ਦਿਵਾਉਣ ਲਈ ਠੰਢੇ ਮਿੱਠੇ ਜਲ ਦੀ ਇੱਕ ਵਿਸ਼ੇਸ਼ ਛਬੀਲ ਲਗਾਈ ਗਈ। ਇਹ ਛਬੀਲ ਦੇਸ਼ ਅਤੇ ਕੌਮ ਦੇ ਸ਼ਹੀਦਾਂ ਦੀ ਅਮਰ ਯਾਦ ਨੂੰ ਸਮਰਪਿਤ

ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਸਤਵੰਤ ਸਿੰਘ ਔਜਲਾ ਦਾ ਨਵ-ਨਿਯੁਕਤ ਕੌਂਸਲਰਾਂ ਨੇ ਕੀਤਾ ਨਿੱਘਾ ਸਵਾਗਤ

ਭਦੌੜ ਦੇ ਸਰਕਾਰੀ ਹਸਪਤਾਲ ਵਿਖੇ ਨਵ-ਨਿਯੁਕਤ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਸਤਵੰਤ ਸਿੰਘ ਔਜਲਾ ਨੂੰ ਗੁਲਦਸਤਾ ਭੇਟ ਕਰਕੇ ਸਵਾਗਤ ਕਰਦੇ ਹੋਏ ਨਗਰ ਕੌਂਸਲ ਦੇ ਕੌਂਸਲਰ ਸਹਿਬਾਨ।

ਸਥਾਨਕ ਸਰਕਾਰੀ ਹਸਪਤਾਲ ਭਦੌੜ ਵਿੱਚ ਡਾਕਟਰ ਸਤਵੰਤ ਸਿੰਘ ਔਜਲਾ ਵੱਲੋਂ ਬੀਤੇ ਦਿਨੀਂ ਬਤੌਰ ਸੀਨੀਅਰ ਮੈਡੀਕਲ ਅਫ਼ਸਰ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਗਿਆ ਸੀ ਅਤੇ ਅੱਜ ਨਗਰ ਕੌਂਸਲ ਭਦੌੜ ਦੇ ਨਵ-ਨਿਯੁਕਤ ਕੌਂਸਲਰਾਂ ਜਗਦੀਪ ਸਿੰਘ ਜੱਗੀ, ਤਰਲੋਚਨ ਸਿੰਘ ਜੱਗਾ, ਮੋਨੂੰ ਸ਼ਰਮਾ, ਸੁਖਪਾਲ ਸਿੰਘ, ਭੋਲਾ ਸਿੰਘ, ਗੁਰਦੀਪ ਸਿੰਘ, ਬੂਟਾ ਸਿੰਘ, ਗੁਰਪ੍ਰੀਤ ਸਿੰਘ

error: Content is protected !!