ਬਰਨਾਲਾ ਬਿਊਰੋ
ਕੋਠੇ ਬਾਬਾ ਭਾਨ ਸਿੰਘ ਦੇ ਸਰਪੰਚ ਭੁਪਿੰਦਰ ਸਿੰਘ ਉਰਫ ਵਿੱਕੀ ਭਲਵਾਨ ਅਤੇ ਪਿੰਡ ਦੇ ਸਮੂਹ ਵਸਨੀਕਾਂ ਵੱਲੋਂ ਮਿਲਕੇ ਪੰਚਾਇਤ ਘਰ ਦੇ ਅੱਗੇ ਭਦੌੜ-ਨੈਣੇਵਾਲਾ ਮਾਰਗ ਉੱਪਰ ਠੰਡੇ ਮਿੱਠੇ ਪਾਣੀ ਦੀ ਛਬੀਲ ਲਗਾ ਕੇ ਆਉਂਦੇ-ਜਾਂਦੇ ਰਾਹਗੀਰਾਂ ਨੂੰ ਰੋਕ-ਰੋਕ ਕੇ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਬੜੇ ਪਿਆਰ ਨਾਲ ਠੰਡਾ ਮਿੱਠਾ ਜਲ ਛਕਾ ਕੇ ਪਿਆਸ ਬੁਝਾਈ ਗਈ।

ਇਸ ਛਬੀਲ ਲਗਾਉਣ ਦੌਰਾਨ ਹੀ ਨਗਰ ਦੀ ਸੁਖ-ਸ਼ਾਂਤੀ ਅਤੇ ਇਲਾਕੇ ਵਿੱਚ ਮੀਂਹ ਪਾਉਣ ਦੀ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਗਈ। ਇਸ ਸਮੇਂ ਕੋਠੇ ਬਾਬਾ ਭਾਨ ਸਿੰਘ ਦੇ ਸਰਪੰਚ ਭੁਪਿੰਦਰ ਸਿੰਘ ਉਰਫ ਵਿੱਕੀ ਭਲਵਾਨ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਘੱਲੂਘਾਰਾ ਦਿਵਸ ਦੇ ਦਿਹਾੜੇ ਨੂੰ ਸਮਰਪਿਤ ਇਹ ਠੰਡੇ ਮਿੱਠੇ ਪਾਣੀ ਦੀ ਛਬੀਲ ਲਗਾਈ ਗਈ ਹੈ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਅੰਤਾਂ ਦੀ ਗਰਮੀ ਨੇ ਲੋਕਾਂ ਦਾ ਬੁਰਾ ਹਾਲ ਕਰ ਰੱਖਿਆ ਹੈ ਅਤੇ ਇਸ ਮਾਰਗ ਤੋਂ ਲੰਘ ਰਹੇ ਰਾਹਗੀਰਾਂ ਨੂੰ ਮਿੱਠਾ ਠੰਡਾ ਜਲ ਛਕਾ ਕੇ ਉਨ੍ਹਾਂ ਦੀ ਤ੍ਰਿਪਤੀ ਕੀਤੀ ਜਾ ਰਹੀ ਹੈ। ਇਸ ਸਮੇਂ ਮਿੱਠੀ-ਮਿੱਠੀ ਅਵਾਜ਼ ਵਿੱਚ ਚੱਲ ਰਹੇ ਗੁਰਬਾਣੀ ਦੇ ਸ਼ਬਦ ਕੰਨਾਂ ਵਿੱਚ ਹੋਰ ਮਿਠਾਸ ਘੋਲ ਰਹੇ ਸਨ। ਇਸ ਮੌਕੇ ਭੁਪਿੰਦਰ ਸਿੰਘ ਉਰਫ ਵਿੱਕੀ ਭਲਵਾਨ, ਕਰਮਜੀਤ ਸਿੰਘ ਕੰਮਾਂ, ਕੇਵਲ ਸਿੰਘ ਸੇਖੋਂ, ਸਨਪ੍ਰੀਤ ਸਿੰਘ, ਲਖਵੀਰ ਸਿੰਘ ਲੱਖੀ, ਗਿਆਨੀ ਗੁਰਮੇਲ ਸਿੰਘ, ਬਿੰਦਰ ਸਿੰਘ ਸੇਖੋਂ, ਪਿਆਰਾ ਸਿੰਘ, ਚਰਨਜੀਤ ਸਿੰਘ, ਕਰਨਵੀਰ ਸਿੰਘ, ਮੜਜੀਤ ਸਿੰਘ ਬਿੱਲੂ ਆਦਿ ਸੇਵਾਦਾਰ ਰਾਹਗੀਰਾਂ ਨੂੰ ਬੜੇ ਪਿਆਰ, ਸਤਿਕਾਰ ਅਤੇ ਨਿਮਰਤਾ ਨਾਲ ਠੰਡਾ ਮਿੱਠਾ ਜਲ ਛਕਾ ਕੇ ਉਨ੍ਹਾਂ ਦੀ ਪਿਆਸ ਬੁਝਾ ਕੇ ਪੁੰਨ ਕਮਾ ਰਹੇ ਸਨ।
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ
| ਖਸਤਾਹਾਲ ਸੜਕ ਬਣੀ ਲੋਕਾਂ ਲਈ ਜੀਅ ਦਾ ਜੰਜਾਲ, ਪ੍ਰਸ਼ਾਸਨਿਕ ਬੇਰੁਖੀ ਕਾਰਨ ਰਾਹਗੀਰ ਖੱਡੇ ਅਤੇ ਮਿੱਟੀ ਦੇ ਆਲਮ ਵਿੱਚੋਂ ਲੰਘਣ ਲਈ ਮਜਬੂਰ
|









Users Today : 7
Users Yesterday : 10
Users Last 7 days : 370