ਬਰਨਾਲਾ ਬਿਊਰੋ
ਪ੍ਰਧਾਨ ਮੰਤਰੀ ਸ਼੍ਰੀ ਕੇਂਦਰੀ ਵਿਦਿਆਲਿਆ ਵਾਯੂ ਸੈਨਾ ਸਥਾਨ ਬਰਨਾਲਾ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਦੇ ਮਹਾਨ ਪਰਵ ਉੱਤੇ ਵੱਖ-ਵੱਖ ਭਿਆਨਕ ਬਿਮਾਰੀਆਂ ਤੋਂ ਬਚਣ ਅਤੇ ਸਰੀਰ ਨੂੰ ਨਿਰੋਗੀ ਬਣਾਉਣ ਦੇ ਮਕਸਦ ਨਾਲ ਪਤੰਜਲੀ ਯੋਗਪੀਠ ਹਰਿਦੁਆਰ ਦੇ ਯੋਗ ਰਿਸ਼ੀ ਸਵਾਮੀ ਰਾਮਦੇਵ ਅਤੇ ਅਚਾਰੀਆ ਬਾਲਕ੍ਰਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪਤੰਜਲੀ ਪਰਿਵਾਰ ਬਰਨਾਲਾ ਵੱਲੋਂ ਇੱਕ ਵਿਸ਼ੇਸ਼ ਯੋਗ ਅਭਿਆਸ ਸਮਾਗਮ ਕਰਵਾਇਆ ਗਿਆ।

ਇਸ ਮੌਕੇ ਸਵਾਮੀ ਰਾਮਦੇਵ ਦੇ ਪਰਮ ਚੇਲੇ ਅਤੇ ਪਤੰਜਲੀ ਪਰਿਵਾਰ ਦੇ ਮਹਾਂਸਕੱਤਰ ਕਮਲ ਸ਼ਰਮਾ, ਭਾਰਤ ਸਵਾਭੀਮਾਨ ਸੰਸਥਾ ਦੇ ਖ਼ਜ਼ਾਨਚੀ ਸੋਮ ਲਾਲ ਕਟਾਰੀਆ ਅਤੇ ਭਾਰਤ ਸਵਾਭੀਮਾਨ ਸੰਸਥਾ ਬਰਨਾਲਾ ਦੇ ਜ਼ਿਲ੍ਹਾ ਯੁਵਾ ਮੁਖੀ ਸੰਗੀਤ ਸ਼ਰਮਾ ਵੱਲੋਂ ਅੰਤਰਰਾਸ਼ਟਰੀ ਯੋਗ ਦਿਵਸ ਦੀ ਨਿਰਧਾਰਿਤ ਨਿਯਮਾਵਲੀ ਅਨੁਸਾਰ ਯੋਗ ਅਭਿਆਸ ਕਰਵਾਇਆ ਗਿਆ ਅਤੇ ਬੰਸਰੀ ਦੀ ਬਹੁਤ ਹੀ ਮਧੁਰ ਆਵਾਜ਼ ਨਾਲ ਇਸ ਪੂਰੇ ਯੋਗ ਸਮਾਗਮ ਨੂੰ ਸੰਗਮਈ ਅਤੇ ਰਸਭਿੰਨਾ ਬਣਾ ਦਿੱਤਾ ਗਿਆ। ਇਸ ਵਿਸ਼ੇਸ਼ ਅਵਸਰ ‘ਤੇ ਵਿਦਿਆਲਿਆ ਦੇ ਸੈਂਕੜੇ ਬੱਚਿਆਂ, ਮੁੱਖ ਅਧਿਆਪਕਾ ਸ਼੍ਰੀਮਤੀ ਜਸਦੀਪ ਕੌਰ, ਖੇਡ ਅਧਿਆਪਕ ਸਿੰਦਰ ਸਿੰਘ, ਯੋਗ ਅਧਿਆਪਕ ਗੁਰਵਿੰਦਰ ਸਿੰਘ, ਸਮੂਹ ਅਧਿਆਪਕਾਂ ਅਤੇ ਸਹਿਯੋਗੀ ਕਰਮਚਾਰੀਆਂ ਨੂੰ ਅਨੇਕਾਂ ਬਿਮਾਰੀਆਂ ਤੋਂ ਮੁਕਤ ਰਹਿਣ ਲਈ ਯੋਗ ਅਤੇ ਪ੍ਰਾਣਾਯਾਮ ਦੀਆਂ ਵੱਖ-ਵੱਖ ਕਿਰਿਆਵਾਂ ਦਾ ਅਭਿਆਸ ਕਰਵਾਇਆ ਗਿਆ।

ਪਵਿੱਤਰ ਵੇਦ ਮੰਤਰਾਂ ਦੇ ਉਚਾਰਨ ਨਾਲ ਸ਼ੁਰੂ ਹੋਏ ਇਸ ਯੋਗ ਕ੍ਰਮ ਵਿੱਚ ਸਾਂਝੇ ਨਿਯਮਾਂ ਦੇ ਨਾਲ-ਨਾਲ ਭਸਤ੍ਰਿਕਾ, ਅਨੁਲੋਮ-ਵਿਲੋਮ, ਕਪਾਲਭਾਤੀ, ਬਾਹਰੀ ਪ੍ਰਾਣਾਯਾਮ ਅਤੇ ਅਗਨੀਸਾਰ ਦੇ ਨਾਲ-ਨਾਲ ਪੈਰਾਂ, ਹੱਥਾਂ, ਮੋਢਿਆਂ, ਧੌਣ, ਗੋਡਿਆਂ, ਅੱਖਾਂ, ਕੰਨਾਂ, ਨੱਕ, ਗਲੇ ਅਤੇ ਛਾਤੀ ਨੂੰ ਹਮੇਸ਼ਾ ਰੋਗ ਮੁਕਤ ਰੱਖਣ ਵਾਲੇ ਸੂਖਮ ਅਭਿਆਸ ਕਰਵਾਏ ਗਏ ਅਤੇ ਇਸ ਦੇ ਨਾਲ ਹੀ ਚੱਕਰਾਸਨ, ਵਕਰਾਸਨ, ਕੰਧਰਾਸਨ ਅਤੇ ਹਸਤਪਾਦਾਸਨ ਵਰਗੇ ਮਹੱਤਵਪੂਰਨ ਆਸਨ ਕਰਵਾ ਕੇ ਸਾਰਿਆਂ ਨੂੰ ਯੋਗ ਨੂੰ ਆਪਣੇ ਰੋਜ਼ਾਨਾ ਜੀਵਨ ਦਾ ਲਾਜ਼ਮੀ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ ਗਿਆ। ਸਮਾਗਮ ਦੌਰਾਨ ਬਰਨਾਲਾ ਪਤੰਜਲੀ ਪਰਿਵਾਰ ਵੱਲੋਂ ਮੁੱਖ ਅਧਿਆਪਕਾ ਸ਼੍ਰੀਮਤੀ ਜਸਦੀਪ ਕੌਰ ਨੂੰ ਯੋਗ ਅਤੇ ਪ੍ਰਾਣਾਯਾਮ ਨਾਲ ਸਬੰਧਤ ਮਹੱਤਵਪੂਰਨ ਪੁਸਤਕਾਂ ਭੇਟ ਕੀਤੀਆਂ ਗਈਆਂ, ਜਦੋਂ ਕਿ ਉਤਸ਼ਾਹੀ ਵਿਦਿਆਰਥੀਆਂ ਵੱਲੋਂ ਆਪਣੇ ਹੱਥਾਂ ਨਾਲ ਤਿਆਰ ਕੀਤੇ ਬਹੁਤ ਹੀ ਸੁੰਦਰ ਸਵਾਗਤੀ ਪੱਤਰ ਦੇ ਕੇ ਤਿੰਨਾਂ ਯੋਗ ਸਾਧਕਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਵਿਦਿਆਲਿਆ ਵੱਲੋਂ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਨਿਵਾਜਿਆ ਗਿਆ। ਇਸ ਸ਼ੁਭ ਮੌਕੇ ‘ਤੇ ਯੁਵਾ ਮੁਖੀ ਸੰਗੀਤ ਸ਼ਰਮਾ ਵੱਲੋਂ ਵਿਦਿਆਲਿਆ ਨੂੰ ਹਾਰਸ਼ਿੰਗਾਰ, ਕਵਾਰਗੰਦਲ, ਅਜਵਾਇਨ ਦੇ ਪੌਦੇ ਅਤੇ ਕੂੜੇ-ਕਰਕਟ ਤੋਂ ਜੈਵਿਕ ਖਾਦ ਤਿਆਰ ਕਰਨ ਵਾਲਾ ਵਿਸ਼ੇਸ਼ ਤਰਲ ਪਦਾਰਥ ਭੇਟ ਕੀਤਾ ਗਿਆ। ਬੱਚਿਆਂ ਦੇ ਸ਼ਾਨਦਾਰ ਅਨੁਸ਼ਾਸਨ ਅਤੇ ਸਹਿਯੋਗੀ ਕਰਮਚਾਰੀਆਂ ਦੀ ਨਿਮਰਤਾ ਨੇ ‘ਵਿੱਦਿਆ ਨਿਮਰਤਾ ਪ੍ਰਦਾਨ ਕਰਦੀ ਹੈ’ ਦੇ ਕਥਨ ਨੂੰ ਪੂਰੀ ਤਰ੍ਹਾਂ ਸੱਚ ਕਰ ਵਿਖਆਇਆ ਅਤੇ ਇਸ ਪੂਰੇ ਸਮਾਗਮ ਨੂੰ ਵਿਸ਼ੇਸ਼ ਤੌਰ ‘ਤੇ ਸਫ਼ਲ ਬਣਾਉਣ ਵਿੱਚ ਸਮੂਹ ਕਰਮਚਾਰੀਆਂ ਨੇ ਆਪਣਾ ਅਹਿਮ ਯੋਗਦਾਨ ਪਾਇਆ। ਮੰਚ ਦਾ ਕੁਸ਼ਲ ਸੰਚਾਲਨ ਵਿਦਿਆਲਿਆ ਦੇ ਹੀ ਅਧਿਆਪਕ ਕੇ ਐਲ ਸਵਾਮੀ ਵੱਲੋਂ ਬਹੁਤ ਹੀ ਖ਼ੂਬਸੂਰਤ ਤਰੀਕੇ ਨਾਲ ਨਿਭਾਇਆ ਗਿਆ ਅਤੇ ਸਮਾਗਮ ਦੀ ਸਮਾਪਤੀ ਸਾਰਿਆਂ ਦੀ ਭਲਾਈ ਲਈ ਕੀਤੇ ਗਏ ਸਮੂਹਿਕ ਸ਼ਾਂਤੀ ਪਾਠ ਦੇ ਨਾਲ ਹੋਈ।
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਚੰਗੀ ਸਿਹਤ ਅਤੇ ਤੰਦਰੁਸਤੀ ਨੂੰ ਬਣਾਈ ਰੱਖਣ ਲਈ ਯੋਗ ਨੂੰ ਜੀਵਨ ਦਾ ਅਟੁੱਟ ਹਿੱਸਾ ਬਣਾਉਣਾ ਸਮੇਂ ਦੀ ਮੁੱਖ ਲੋੜ: ਕੇਂਦਰ ਸੰਚਾਲਿਕਾ ਬ੍ਰਹਮਾਕੁਮਾਰੀ ਊਸ਼ਾ ਦੀਦੀ









Users Today : 55
Users Yesterday : 44
Users Last 7 days : 354