Home » ਬਰਨਾਲਾ » ਚੰਗੀ ਸਿਹਤ ਅਤੇ ਤੰਦਰੁਸਤੀ ਨੂੰ ਬਣਾਈ ਰੱਖਣ ਲਈ ਯੋਗ ਨੂੰ ਜੀਵਨ ਦਾ ਅਟੁੱਟ ਹਿੱਸਾ ਬਣਾਉਣਾ ਸਮੇਂ ਦੀ ਮੁੱਖ ਲੋੜ: ਕੇਂਦਰ ਸੰਚਾਲਿਕਾ ਬ੍ਰਹਮਾਕੁਮਾਰੀ ਊਸ਼ਾ ਦੀਦੀ

ਚੰਗੀ ਸਿਹਤ ਅਤੇ ਤੰਦਰੁਸਤੀ ਨੂੰ ਬਣਾਈ ਰੱਖਣ ਲਈ ਯੋਗ ਨੂੰ ਜੀਵਨ ਦਾ ਅਟੁੱਟ ਹਿੱਸਾ ਬਣਾਉਣਾ ਸਮੇਂ ਦੀ ਮੁੱਖ ਲੋੜ: ਕੇਂਦਰ ਸੰਚਾਲਿਕਾ ਬ੍ਰਹਮਾਕੁਮਾਰੀ ਊਸ਼ਾ ਦੀਦੀ

ਅੱਜ ਵਿਸ਼ਵ ਅੰਤਰਰਾਸ਼ਟਰੀ ਯੋਗ ਦਿਵਸ ਦੇ ਸ਼ੁਭ ਅਵਸਰ 'ਤੇ ਸ਼ਹਿਰ ਦੀ ਅਗਰਵਾਲ ਧਰਮਸ਼ਾਲਾ ਵਿਖੇ ਬਾਰ੍ਹਵਾਂ ਅੰਤਰਰਾਸ਼ਟਰੀ ਯੋਗ ਦਿਵਸ ਬਹੁਤ ਹੀ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਗਿਆ ਜਿੱਥੇ ਵੱਖ-ਵੱਖ ਉਮਰ ਵਰਗਾਂ ਦੇ ਲੋਕਾਂ ਨੇ ਯੋਗ ਅਭਿਆਸ ਵਿੱਚ ਹਿੱਸਾ ਲੈ ਕੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਦਾ ਸੰਦੇਸ਼ ਦਿੱਤਾ।
 ਤਪਾ ਮੰਡੀ ਦੀ ਅਗਰਵਾਲ ਧਰਮਸ਼ਾਲਾ ਵਿਖੇ ਬਾਰ੍ਹਵਾਂ ਅੰਤਰਰਾਸ਼ਟਰੀ ਯੋਗ ਦਿਵਸ ਬਹੁਤ ਹੀ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਉਣ ਸਮੇਂ ਯੋਗ ਆਸਨ ਕਰਦੇ ਹੋਏ ਸ਼ਹਿਰ ਦੇ ਪਤਵੰਤੇ ਸੱਜਣ ਅਤੇ ਇਲਾਕਾ ਨਿਵਾਸੀ।
[responsivevoice_button voice="Hindi Male"]

ਬਰਨਾਲਾ ਬਿਊਰੋ

              ਅੱਜ ਵਿਸ਼ਵ ਅੰਤਰਰਾਸ਼ਟਰੀ ਯੋਗ ਦਿਵਸ ਦੇ ਸ਼ੁਭ ਅਵਸਰ ‘ਤੇ ਸ਼ਹਿਰ ਦੀ ਅਗਰਵਾਲ ਧਰਮਸ਼ਾਲਾ ਵਿਖੇ ਬਾਰ੍ਹਵਾਂ ਅੰਤਰਰਾਸ਼ਟਰੀ ਯੋਗ ਦਿਵਸ ਬਹੁਤ ਹੀ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਗਿਆ ਜਿੱਥੇ ਵੱਖ-ਵੱਖ ਉਮਰ ਵਰਗਾਂ ਦੇ ਲੋਕਾਂ ਨੇ ਯੋਗ ਅਭਿਆਸ ਵਿੱਚ ਹਿੱਸਾ ਲੈ ਕੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਦਾ ਸੰਦੇਸ਼ ਦਿੱਤਾ। ਇਸ ਮਹੱਤਵਪੂਰਨ ਸਮਾਗਮ ਦਾ ਆਯੋਜਨ ਬ੍ਰਹਮਾਕੁਮਾਰੀਜ਼ ਸੰਸਥਾ ਦੀ ਹਾਜ਼ਰੀ ਵਿੱਚ ਹੋਇਆ, ਜਿਸ ਵਿੱਚ ਸ਼ਹਿਰ ਦੇ ਪਤਵੰਤੇ ਸੱਜਣਾਂ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚੋਂ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਅਵਸਰ ‘ਤੇ ਸੰਬੋਧਨ ਕਰਦਿਆਂ ਕੇਂਦਰ ਸੰਚਾਲਿਕਾ ਬ੍ਰਹਮਾਕੁਮਾਰੀ ਊਸ਼ਾ ਦੀਦੀ ਨੇ ਕਿਹਾ ਕਿ ਸਾਡਾ ਮੁੱਖ ਨਿਸ਼ਾਨਾ ਇਹ ਹੋਣਾ ਚਾਹੀਦਾ ਹੈ ਕਿ ਸੱਤਰ ਸਾਲ ਦੀ ਉਮਰ ਵਿੱਚ ਵੀ ਸਾਡਾ ਸਰੀਰ ਪੰਜਾਹ ਸਾਲ ਦੀ ਉਮਰ ਵਾਂਗ ਪੂਰੀ ਤਰ੍ਹਾਂ ਤੰਦਰੁਸਤ ਰਹੇ ਅਤੇ ਜੀਵਨ ਸ਼ੈਲੀ ਨਾਲ ਜੁੜੀਆਂ ਬਿਮਾਰੀਆਂ ਦਾ ਮੁਕਾਬਲਾ ਕਰਨ ਦੇ ਯੋਗ ਹੋਵੇ। ਉਨ੍ਹਾਂ ਕਿਹਾ ਕਿ ਇਸ ਉਦੇਸ਼ ਨੂੰ ਪ੍ਰਾਪਤ ਕਰਨ ਵਿੱਚ ਯੋਗ ਇੱਕ ਬਹੁਤ ਹੀ ਅਹਿਮ ਭੂਮਿਕਕਾ ਨਿਭਾ ਸਕਦਾ ਹੈ ਕਿਉਂਕਿ ਨਿਯਮਿਤ ਯੋਗ ਅਭਿਆਸ ਸਾਨੂੰ ਆਪਣੇ ਸਰੀਰ ਅਤੇ ਮਨ ਨੂੰ ਬਿਹਤਰ ਤਰੀਕੇ ਨਾਲ ਸਮਝਣ ਵਿੱਚ ਮਦਦ ਕਰਦਾ ਹੈ ਅਤੇ ਅਸੀਂ ਆਪਣੇ ਆਪ ਬਾਰੇ ਜਿੰਨਾ ਜ਼ਿਆਦਾ ਜਾਣਦੇ ਹਾਂ, ਉੰਨੇ ਹੀ ਪ੍ਰਭਾਵਸ਼ਾਲੀ ਢੰਗ ਨਾਲ ਆਪਣੀ ਦੇਖਭਾਲ ਕਰ ਸਕਦੇ ਹਾਂ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਸਾਲ ਦਾ ਮੁੱਖ ਵਿਸ਼ਾ ਯਾਨੀ ਤੰਦਰੁਸਤ ਉਮਰ ਲਈ ਯੋਗ, ਸਿਰਫ਼ ਬਜ਼ੁਰਗਾਂ ਲਈ ਹੀ ਨਹੀਂ ਬਲਕਿ ਹਰ ਉਮਰ ਦੇ ਲੋਕਾਂ ਲਈ ਬਰਾਬਰ ਮਹੱਤਵਪੂਰਨ ਹੈ। ਸਮਾਗਮ ਦੌਰਾਨ ਹਾਜ਼ਰ ਇਕੱਠ ਨੂੰ ਰੋਜ਼ਾਨਾ ਜੀਵਨ ਵਿੱਚ ਯੋਗ ਨੂੰ ਸ਼ਾਮਲ ਕਰਨ ਅਤੇ ਸਿਹਤਮੰਦ ਜੀਵਨ ਜਿਉਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਇਹ ਸਮਾਗਮ ਸਰੀਰਕ ਤੇ ਮਾਨਸਿਕ ਤੰਦਰੁਸਤੀ ਦੇ ਸੰਦੇਸ਼ ਨਾਲ ਸੰਪੰਨ ਹੋਇਆ। ਇਸ ਦੌਰਾਨ ਚਿਕਿਤਸਕ ਲੇਖਰਾਜ ਸ਼ਰਮਾ ਨੇ ਵੀ ਯੋਗ ਦਿਵਸ ਦੇ ਮਹੱਤਵ ਬਾਰੇ ਹਾਜ਼ਰੀਨ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਅੰਤ ਵਿੱਚ ਬ੍ਰਹਮਾਕੁਮਾਰੀ ਊਸ਼ਾ ਦੀਦੀ ਨੇ ਸਾਰਿਆਂ ਨੂੰ ਯੋਗ ਨੂੰ ਜੀਵਨ ਦਾ ਅਟੁੱਟ ਹਿੱਸਾ ਬਣਾਉਣ ਦਾ ਸੱਦਾ ਦਿੱਤਾ। ਇਸ ਮੌਕੇ ਸਮਾਜ ਸੇਵੀ ਪਵਨ ਬਤਾਰਾ, ਅੰਕਿਤ ਸਿੰਗਲਾ, ਤਰਸੇਮ ਸੁਨਾਮੀਆ, ਰਾਜ ਕੁਮਾਰ, ਅਸ਼ੋਕ ਕੁਮਾਰ ਘੈੜਲਾ, ਵਿੱਕਾ ਮੌੜ, ਪਾਰਸ਼ਦ ਬਲਦੇਵ ਰਾਮ, ਰਮੇਸ਼ ਕੁਮਾਰ, ਮੁਨੀਸ਼ ਕੁਮਾਰ, ਪਵਨ ਪੱਖੋ, ਹੈਪੀ ਸਿੰਘ, ਸ਼ਾਮ Lਆਲ, ਵਿਨੀਤ ਕੁਮਾਰ ਅਤੇ ਖੁਸ਼ਦੀਪ ਕੁਮਾਰ ਹਾਜ਼ਰ ਸਨ।

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ 

ਵਿਸ਼ਵ ਯੋਗ ਦਿਵਸ ‘ਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਅਦਾਲਤ ਵਿੱਚ ਯੋਗ ਸਮਾਗਮ ਦਾ ਆਯੋਜਨ, ਸਰੀਰਕ, ਮਾਨਸਿਕ ਅਤੇ ਅਧਿਆਤਮਿਕ ਉੱਨਤੀ ਲਈ ਯੋਗ ਨੂੰ ਦੱਸਿਆ ਅਤਿ ਜ਼ਰੂਰੀ

 

0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 8 5 2 1
Users Today : 0
Users Yesterday : 29
Users Last 7 days : 198

ਰਾਸ਼ੀਫਲ