Home » ਪ੍ਰਮੁੱਖ ਖ਼ਬਰਾਂ » ਭਦੌੜ: ਨਗਰ ਕੌਂਸਲ ਦੇ ਝੂਠੇ ਭਰੋਸਿਆਂ ਤੋਂ ਅੱਕੇ ਸਫ਼ਾਈ ਸੇਵਕ; ਦਸਵੇਂ ਦਿਨ ਵੀ ਹੜਤਾਲ ਜਾਰੀ, ਦਫ਼ਤਰ ਮੂਹਰੇ ਲੱਗੇ ਕੂੜੇ ਦੇ ਢੇਰ

ਭਦੌੜ: ਨਗਰ ਕੌਂਸਲ ਦੇ ਝੂਠੇ ਭਰੋਸਿਆਂ ਤੋਂ ਅੱਕੇ ਸਫ਼ਾਈ ਸੇਵਕ; ਦਸਵੇਂ ਦਿਨ ਵੀ ਹੜਤਾਲ ਜਾਰੀ, ਦਫ਼ਤਰ ਮੂਹਰੇ ਲੱਗੇ ਕੂੜੇ ਦੇ ਢੇਰ

ਭਦੌੜ ਵਿਖੇ ਆਪਣੀਆਂ ਪੈਂਡਿੰਗ ਤਨਖਾਹਾਂ ਨੂੰ ਲੈ ਕੇ ਸਫ਼ਾਈ ਸੇਵਕਾਂ ਵੱਲੋਂ ਵਿੱਢਿਆ ਗਿਆ ਸੰਘਰਸ਼ ਅੱਜ ਦਸਵੇਂ ਦਿਨ ਵੀ ਜਾਰੀ ਰਿਹਾ ਜਿਸ ਕਾਰਨ ਨਗਰ ਕੌਂਸਲ ਦੇ ਮੁੱਖ ਗੇਟ ਅੱਗੇ ਇੱਕ ਵਾਰ ਫਿਰ ਕੂੜੇ ਦਾ ਵੱਡਾ ਢੇਰ ਲੱਗ ਗਿਆ ਹੈ।
ਭਦੌੜ: ਨਗਰ ਕੌਂਸਲ ਦੇ ਝੂਠੇ ਭਰੋਸਿਆਂ ਤੋਂ ਅੱਕੇ ਸਫ਼ਾਈ ਸੇਵਕ; ਦਸਵੇਂ ਦਿਨ ਵੀ ਹੜਤਾਲ ਜਾਰੀ, ਦਫ਼ਤਰ ਮੂਹਰੇ ਲੱਗੇ ਕੂੜੇ ਦੇ ਢੇਰ
[responsivevoice_button voice="Hindi Male"]

ਭਦੌੜ ਬਿਊਰੋ 29 ਅਪ੍ਰੈਲ

           ਭਦੌੜ ਵਿਖੇ ਆਪਣੀਆਂ ਪੈਂਡਿੰਗ ਤਨਖਾਹਾਂ ਨੂੰ ਲੈ ਕੇ ਸਫ਼ਾਈ ਸੇਵਕਾਂ ਵੱਲੋਂ ਵਿੱਢਿਆ ਗਿਆ ਸੰਘਰਸ਼ ਅੱਜ ਦਸਵੇਂ ਦਿਨ ਵੀ ਜਾਰੀ ਰਿਹਾ ਜਿਸ ਕਾਰਨ ਨਗਰ ਕੌਂਸਲ ਦੇ ਮੁੱਖ ਗੇਟ ਅੱਗੇ ਇੱਕ ਵਾਰ ਫਿਰ ਕੂੜੇ ਦਾ ਵੱਡਾ ਢੇਰ ਲੱਗ ਗਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਸ਼ਨੀਵਾਰ ਨੂੰ ਐਸ.ਡੀ.ਐਮ ਤਪਾ ਅਤੇ ਕਾਰਜ ਸਾਧਕ ਅਫ਼ਸਰ ਭਦੌੜ ਵੱਲੋਂ ਸੋਮਵਾਰ ਜਾਂ ਮੰਗਲਵਾਰ ਤੱਕ ਤਨਖਾਹਾਂ ਦੇਣ ਦੇ ਦਿੱਤੇ ਗਏ ਭਰੋਸੇ ਤੋਂ ਬਾਅਦ ਸਫ਼ਾਈ ਸੇਵਕਾਂ ਨੇ ਨਰਮੀ ਵਰਤਦਿਆਂ ਗੇਟ ਅੱਗਿਓਂ ਕੂੜਾ ਚੁੱਕ ਕੇ ਟਰਾਲੀ ਹਟਾ ਲਈ ਸੀ, ਪਰ ਮੰਗਲਵਾਰ ਦਾ ਦਿਨ ਲੰਘਣ ਦੇ ਬਾਵਜੂਦ ਵੀ ਤਨਖਾਹਾਂ ਨਾ ਮਿਲਣ ਕਾਰਨ ਗੁੱਸੇ ਵਿੱਚ ਆਏ ਕਰਮਚਾਰੀਆਂ ਨੇ ਮੁੜ ਨਗਰ ਕੌਂਸਲ ਦੇ ਗੇਟ ਅੱਗੇ ਖਾਲੀ ਟਰਾਲੀ ਖੜ੍ਹੀ ਕਰ ਦਿੱਤੀ ਜਿਸ ਵਿੱਚ ਸ਼ਹਿਰ ਵਾਸੀਆਂ ਵੱਲੋਂ ਕੂੜਾ ਸੁੱਟੇ ਜਾਣ ਕਾਰਨ ਹੁਣ ਉੱਥੇ ਫਿਰ ਤੋਂ ਗੰਦਗੀ ਦਾ ਪਸਾਰਾ ਹੋ ਗਿਆ ਹੈ। ਇਸ ਸਥਿਤੀ ਕਾਰਨ ਨੇੜਲੇ ਦੁਕਾਨਦਾਰਾਂ ਅਤੇ ਉੱਥੋਂ ਗੁਜ਼ਰਨ ਵਾਲੇ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਅਤੇ ਬਦਬੂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਸਫ਼ਾਈ ਸੇਵਕ ਜਸਵੀਰ ਸਿੰਘ, ਮੁਕੇਸ਼ ਕੁਮਾਰ ਅਤੇ ਪੁਸ਼ਪਾ ਰਾਣੀ ਨੇ ਪ੍ਰਸ਼ਾਸਨਿਕ ਰਵੱਈਏ ਦੀ ਨਿਖੇਧੀ ਕਰਦਿਆਂ ਕਿਹਾ ਕਿ ਨਗਰ ਕੌਂਸਲ ਹਰ ਵਾਰ ਉਨ੍ਹਾਂ ਦੀਆਂ ਕਈ ਮਹੀਨਿਆਂ ਦੀਆਂ ਤਨਖਾਹਾਂ ਰੋਕ ਲੈਂਦਾ ਹੈ ਜਿਸ ਕਾਰਨ ਉਨ੍ਹਾਂ ਦੇ ਘਰਾਂ ਦਾ ਰਾਸ਼ਨ ਲੈਣਾ ਵੀ ਮੁਸ਼ਕਲ ਹੋ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਇਸ ਵੇਲੇ ਉਨ੍ਹਾਂ ਦੀ ਤਿੰਨ ਮਹੀਨਿਆਂ ਦੀ ਤਨਖਾਹ ਬਕਾਇਆ ਹੈ ਪਰ ਕਾਰਜ ਸਾਧਕ ਅਫ਼ਸਰ ਵੱਲੋਂ ਸਿਰਫ਼ ਇੱਕ ਮਹੀਨੇ ਦੀ ਤਨਖਾਹ ਲੈ ਕੇ ਕੰਮ ਸ਼ੁਰੂ ਕਰਨ ਲਈ ਦਬਾਅ ਪਾਇਆ ਜਾ ਰਿਹਾ ਹੈ ਜਿਸ ਲਈ ਉਹ ਕਦੇ ਵੀ ਸਹਿਮਤ ਨਹੀਂ ਹੋਣਗੇ।

 

ਭਦੌੜ: ਨਗਰ ਕੌਂਸਲ ਦੇ ਝੂਠੇ ਭਰੋਸਿਆਂ ਤੋਂ ਅੱਕੇ ਸਫ਼ਾਈ ਸੇਵਕ; ਦਸਵੇਂ ਦਿਨ ਵੀ ਹੜਤਾਲ ਜਾਰੀ, ਦਫ਼ਤਰ ਮੂਹਰੇ ਲੱਗੇ ਕੂੜੇ ਦੇ ਢੇਰ
ਭਦੌੜ: ਨਗਰ ਕੌਂਸਲ ਦੇ ਝੂਠੇ ਭਰੋਸਿਆਂ ਤੋਂ ਅੱਕੇ ਸਫ਼ਾਈ ਸੇਵਕ; ਦਸਵੇਂ ਦਿਨ ਵੀ ਹੜਤਾਲ ਜਾਰੀ, ਦਫ਼ਤਰ ਮੂਹਰੇ ਲੱਗੇ ਕੂੜੇ ਦੇ ਢੇਰ

ਸਫ਼ਾਈ ਸੇਵਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਜਿੰਨਾ ਸਮਾਂ ਉਨ੍ਹਾਂ ਨੂੰ ਬਣਦੀਆਂ ਪੂਰੀਆਂ ਤਨਖਾਹਾਂ ਨਹੀਂ ਦਿੱਤੀਆਂ ਜਾਂਦੀਆਂ ਉਨਾ ਸਮਾਂ ਹੜਤਾਲ ਜਾਰੀ ਰਹੇਗੀ ਅਤੇ ਜੇਕਰ ਜਲਦ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਉਹ ਵੱਡਾ ਸੰਘਰਸ਼ ਉਲੀਕਣਗੇ ਜਿਸ ਦੀ ਪੂਰੀ ਜ਼ਿੰਮੇਵਾਰੀ ਕੌਂਸਲ ਅਤੇ ਪ੍ਰਸ਼ਾਸਨ ਦੀ ਹੋਵੇਗੀ। ਦੂਜੇ ਪਾਸੇ ਈਓ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਫ਼ਾਈ ਸੇਵਕਾਂ ਦੀਆਂ ਬਕਾਇਆ ਤਨਖਾਹਾਂ ਦਾ ਜਲਦ ਨਿਪਟਾਰਾ ਕਰ ਦਿੱਤਾ ਜਾਵੇਗਾ ਤਾਂ ਜੋ ਸ਼ਹਿਰ ਨਿਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ 

ਲੁਧਿਆਣਾ: ਮੇਅਰ ਦੇ ਪਤੀ ‘ਤੇ ਅਸ਼ਲੀਲ ਮੈਸੇਜ ਭੇਜਣ ਦੇ ਇਲਜ਼ਾਮ; ਆਡੀਓ ਵਾਇਰਲ ਹੋਣ ਮਗਰੋਂ ਸਿਆਸੀ ਹਲਕਿਆਂ ‘ਚ ਹੜਕੰਪ
0 0 votes
Article Rating
Subscribe
Notify of
guest
0 Comments
Oldest
Newest Most Voted