ਲੁਧਿਆਣਾ ਬਿਊਰੋ 29 ਅਪ੍ਰੈਲ
ਮੇਅਰ ਇੰਦਰਜੀਤ ਕੌਰ ਦੇ ਪਤੀ ਰਵੀ ਆਨੰਦ ਲੱਕੀ ਦੀ ਆਡੀਓ ਵਾਇਰਲ, ਸਿਆਸੀ ਗਲਿਆਰਿਆਂ ‘ਚ ਮਚੀ ਹਲਚਲ ਸ਼ਹਿਰ ਦੀ ਸਿਆਸਤ ਵਿੱਚ ਉਸ ਵੇਲੇ ਵੱਡਾ ਧਮਾਕਾ ਹੋਇਆ ਜਦੋਂ ਮੇਅਰ ਇੰਦਰਜੀਤ ਕੌਰ ਦੇ ਪਤੀ ਰਵੀ ਆਨੰਦ ਲੱਕੀ ਦੀ ਇੱਕ ਕਥਿਤ ਆਡੀਓ ਕਲਿੱਪ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ। ਇਸ ਘਟਨਾ ਨੇ ਨਾ ਸਿਰਫ਼ ਸਿਆਸੀ ਗਲਿਆਰਿਆਂ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ, ਸਗੋਂ ਪ੍ਰਸ਼ਾਸਨਿਕ ਅਧਿਕਾਰੀਆਂ ਵਿੱਚ ਵੀ ਇਸ ਨੂੰ ਲੈ ਕੇ ਭਾਰੀ ਚਰਚਾ ਛਿੜ ਗਈ ਹੈ। ਵਾਇਰਲ ਹੋਈ ਇਸ ਆਡੀਓ ਕਲਿੱਪ ਵਿੱਚ ਹੋਈ ਗੱਲਬਾਤ ਕਾਰਨ ਮੇਅਰ ਪਰਿਵਾਰ ਗੰਭੀਰ ਸਵਾਲਾਂ ਦੇ ਘੇਰੇ ਵਿੱਚ ਆ ਗਿਆ ਹੈ ਅਤੇ ਮੇਅਰ ਦਾ ਪਤੀ ਵਾਰ-ਵਾਰ ਮਹਿਲਾ ਪ੍ਰਿੰਸੀਪਲ ਤੋਂ ਉਸ ਦੀ ਫੋਟੋਆਂ ਮੰਗ ਰਹੇ ਹਨ। ਮੇਅਰ ਦੇ ਪਤੀ ਰਵੀ ਆਨੰਦ ਲੱਕੀ ਨਾਲ ਜੁੜੇ ਇਸ ਵਿਵਾਦ ਵਿੱਚ ਹੁਣ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ। ਵਾਇਰਲ ਹੋਈ ਕਥਿਤ ਕਾਲ ਰਿਕਾਰਡਿੰਗ ਨੇ ਮਾਮਲੇ ਨੂੰ ਹੋਰ ਵੀ ਗੰਭੀਰ ਬਣਾ ਦਿੱਤਾ ਹੈ। ਇਸ 2 ਮਿੰਟ ਦੀ ਕਾਲ ਰਿਕਾਰਡਿੰਗ ਵਿੱਚ ਰਵੀ ਆਨੰਦ ਵੱਲੋਂ ਕਥਿਤ ਤੌਰ ‘ਤੇ ਮਹਿਲਾ ਪ੍ਰਿੰਸੀਪਲ ਤੋਂ 9 ਵਾਰ ਉਸ ਦੀ ਫੋਟੋ ਮੰਗ ਕਰ ਰਹੇ ਹਨ। ਅਤੇ ਮਹਿਲਾ ਪ੍ਰਿੰਸੀਪਲ ਨੇ ਵਾਰ-ਵਾਰ ਅਪੀਲ ਕੀਤੀ ਕਿ ਉਹ ਆਪਣੀ ਫੋਟੋ ਸਾਂਝੀ ਨਹੀਂ ਕਰ ਸਕਦੀ ਅਤੇ ਅਜਿਹੀ ਮੰਗ ਕਰਨਾ ਗਲਤ ਹੈ। ਇਹ ਵਿਵਾਦ ਉਸ ਸਮੇਂ ਹੋਰ ਵੀ ਭਖ ਗਿਆ ਜਦੋਂ ਇੱਕ ਮਹਿਲਾ ਅਧਿਆਪਕਾ ਨੇ ਖ਼ੁਦ ਜਨਤਕ ਤੌਰ ‘ਤੇ ਸਾਹਮਣੇ ਆ ਕੇ ਮੇਅਰ ਦੇ ਪਤੀ ਰਵੀ ਆਨੰਦ ਲੱਕੀ ਵਿਰੁੱਧ ਮੋਰਚਾ ਖੋਲ੍ਹ ਦਿੱਤਾ। ਮਹਿਲਾ ਨੇ ਹਿੰਮਤ ਦਿਖਾਉਂਦੇ ਹੋਏ ਸਾਰੇ ਮਾਮਲੇ ਦਾ ਖ਼ੁਲਾਸਾ ਕੀਤਾ ਅਤੇ ਆਪਣੀ ਹੱਡਬੀਤੀ ਸੁਣਾਈ। ਮਹਿਲਾ ਅਧਿਆਪਕਾ ਨੇ ਮੀਡੀਆ ਅਤੇ ਜਨਤਾ ਦੇ ਸਾਹਮਣੇ ਆ ਕੇ ਮੇਅਰ ਦੇ ਪਤੀ ਦੀਆਂ ਕਥਿਤ ਹਰਕਤਾਂ ਤੋਂ ਪਰਦਾ ਚੁੱਕਿਆ। ਪੀੜਤਾ ਨੇ ਗੰਭੀਰ ਦੋਸ਼ ਲਗਾਉਂਦੇ ਹੋਏ ਦਾਅਵਾ ਕੀਤਾ ਕਿ ਦੋਸ਼ੀ ਉਸ ਨੂੰ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਮਾਨਸਿਕ ਤੌਰ ‘ਤੇ ਪਰੇਸ਼ਾਨ ਕਰ ਰਿਹਾ ਸੀ। ਅਧਿਆਪਕਾ ਅਨੁਸਾਰ, ਉਸ ‘ਤੇ ਲਗਾਤਾਰ ਅਜਿਹੀਆਂ ਗੱਲਾਂ ਲਈ ਦਬਾਅ ਪਾਇਆ ਜਾ ਰਿਹਾ ਸੀ ਜੋ ਨੈਤਿਕ ਅਤੇ ਸਮਾਜਿਕ ਤੌਰ ‘ਤੇ ਗਲਤ ਹਨ। ਪ੍ਰਿੰਸੀਪਲ ਨੇ ਖੁੱਲ੍ਹ ਕੇ ਦੋਸ਼ ਲਗਾਇਆ ਕਿ ਦੋਸ਼ੀ ਉਸਨੂੰ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਦੇ ਹੋਏ ਸੁਨੇਹੇ ਭੇਜਦਾ ਸੀ, ਉਸਦੀਆਂ ਫੋਟੋਆਂ ਮੰਗਦਾ ਸੀ ਅਤੇ ਇੱਥੋਂ ਤੱਕ ਕਿ ਉਸਨੂੰ ਬਾਹਰ ਜਾਣ ਲਈ ਵੀ ਕਹਿੰਦਾ ਸੀ। ਇਸ ਪੂਰੀ ਘਟਨਾ ਨੇ ਸ਼ਹਿਰ ਵਿੱਚ ਵਿਆਪਕ ਚਰਚਾ ਅਤੇ ਚਿੰਤਾ ਪੈਦਾ ਕਰ ਦਿੱਤੀ ਹੈ। ਹੁਣ ਦੇਖਣਾ ਹੋਵੇਗਾ ਅੱਗੇ ਇਸ ਮਾਮਲੇ ਵਿੱਚ ਕੀ ਹੁੰਦਾ ਹੈ?
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਲੁਧਿਆਣਾ: ਮੇਅਰ ਦੇ ਪਤੀ ‘ਤੇ ਅਸ਼ਲੀਲ ਮੈਸੇਜ ਭੇਜਣ ਦੇ ਇਲਜ਼ਾਮ; ਆਡੀਓ ਵਾਇਰਲ ਹੋਣ ਮਗਰੋਂ ਸਿਆਸੀ ਹਲਕਿਆਂ ‘ਚ ਹੜਕੰਪ
Post Views: 70









Users Today : 10
Users Yesterday : 10
Users Last 7 days : 314