Home » ਪ੍ਰਮੁੱਖ ਖ਼ਬਰਾਂ » ਮਹੀਨੇ ਦੇ ਪਹਿਲੇ ਦਿਨ ਵੱਡਾ ਝਟਕਾ ? ਐੱਲ.ਪੀ.ਜੀ ਤੋਂ ਲੈ ਕੇ ਯੂ.ਪੀ.ਆਈ. ਤੱਕ ਅੱਜ ਤੋਂ ਬਦਲੇ ਇਹ ਨਿਯਮ

ਮਹੀਨੇ ਦੇ ਪਹਿਲੇ ਦਿਨ ਵੱਡਾ ਝਟਕਾ ? ਐੱਲ.ਪੀ.ਜੀ ਤੋਂ ਲੈ ਕੇ ਯੂ.ਪੀ.ਆਈ. ਤੱਕ ਅੱਜ ਤੋਂ ਬਦਲੇ ਇਹ ਨਿਯਮ

ਨਵੇਂ ਮਹੀਨੇ ਦੀ ਸ਼ੁਰੂਆਤ ਦੇਸ਼ ਭਰ ਵਿੱਚ ਕਈ ਅਹਿਮ ਬਦਲਾਅ ਲੈ ਕੇ ਆਈ ਹੈ। ਅੱਜ 1 ਜੂਨ ਤੋਂ ਦੇਸ਼ ਦੇ ਕਈ ਪ੍ਰਮੁੱਖ ਨਿਯਮਾਂ ਵਿੱਚ ਵੱਡੇ ਫੇਰਬਦਲ ਹੋਏ ਹਨ, ਜਿਨ੍ਹਾਂ ਦਾ ਸਿੱਧਾ ਅਸਰ ਆਮ ਆਦਮੀ ਦੇ ਘਰੇਲੂ ਬਜਟ ਅਤੇ ਜੇਬ 'ਤੇ ਪੈਣਾ ਤੈਅ ਹੈ।
ਸਰਕਾਰ ਵਧਾ ਸਕਦੀ ਹੈ ਗੈਸ ਸਿਲੰਡਰਾਂ ਦੇ ਰੇਟ
[responsivevoice_button voice="Hindi Male"]

ਬੇਅੰਤ ਬਰਨਾਲਾ

           ਨਵੇਂ ਮਹੀਨੇ ਦੀ ਸ਼ੁਰੂਆਤ ਦੇਸ਼ ਭਰ ਵਿੱਚ ਕਈ ਅਹਿਮ ਬਦਲਾਅ ਲੈ ਕੇ ਆਈ ਹੈ। ਅੱਜ 1 ਜੂਨ ਤੋਂ ਦੇਸ਼ ਦੇ ਕਈ ਪ੍ਰਮੁੱਖ ਨਿਯਮਾਂ ਵਿੱਚ ਵੱਡੇ ਫੇਰਬਦਲ ਹੋਏ ਹਨ, ਜਿਨ੍ਹਾਂ ਦਾ ਸਿੱਧਾ ਅਸਰ ਆਮ ਆਦਮੀ ਦੇ ਘਰੇਲੂ ਬਜਟ ਅਤੇ ਜੇਬ ਤੇ ਪੈਣਾ ਤੈਅ ਹੈ।

 ਐੱਲ.ਪੀ.ਜੀ ਸਿੰਲਡਰ ਦੀਆਂ ਕੀਮਤਾਂ ਵਧੀਆਂ

ਗੈਸ ਕੰਪਨੀਆਂ ਨੇ ਇੱਕ ਵਾਰ ਫਿਰ ਵਪਾਰਕ ਐਲਪੀਜੀ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਦਿੱਲੀ-ਐਨਸੀਆਰ ਵਿੱਚ 19 ਕਿਲੋਗ੍ਰਾਮ ਵਪਾਰਕ ਸਿਲੰਡਰਾਂ ਦੀ ਕੀਮਤ 42 ਰੁਪਏ ਵਧਾ ਦਿੱਤੀ ਗਈ ਹੈ, ਜਿਸ ਨਾਲ ਕੀਮਤ ₹3,113.50 ਹੋ ਗਈ ਹੈ। ਕੋਲਕਾਤਾ ਵਿੱਚ 53.50 ਰੁਪਏ ਹੋਇਆ, ਜਿਸ ਨਾਲ ਹੁਣ ਸਿਲੰਡਰ 3,255.50 ਵਿੱਚ ਮਿਲੇਗਾ। 5 ਕਿਲੋਗ੍ਰਾਮ ਐਫਟੀਐਲ ਸਿਲੰਡਰਾਂ ਦੀ ਕੀਮਤ ₹11 ਵਧਾ ਦਿੱਤੀ ਗਈ ਹੈ, ਅਤੇ ਦਿੱਲੀ ਵਿੱਚ ਇਸਦੀ ਕੀਮਤ ₹821.50 ਹੋਵੇਗੀ।

ਯੂ.ਪੀ.ਆਈ ਦਾ ਨਵਾਂ ਸਿਸਟਮ

ਡਿਜੀਟਲ ਪੇਮੈਂਟ ਨੂੰ ਹੋਰ ਸੁਰੱਖਿਅਤ ਬਣਾਉਣ ਲਈ ਜੂਨ ਤੋਂ ਕਈ ਨਵੇਂ ਬਦਲਾਅ ਲਾਗੂ ਕੀਤੇ ਗਏ ਹਨ। ਬਹੁਤ ਸਾਰੇ ਯੂ.ਪੀ.ਆਈ ਟਰਾਸਸ਼ੈਕਸ਼ਨ ਵਿੱਚ ਪੈਸੇ ਭੇਜਣ ਤੋਂ ਪਹਿਲਾਂ ਸਾਹਮਣੇ ਵਾਲੇ ਵਿਅਕਤੀ ਦਾ ਬੈਂਕ ਵਿੱਚ ਦਰਜ ਨਾਮ ਦਿਖੇਗਾ, ਜਿਸ ਨਾਲ ਗਲਤ ਟਰਾਂਸਫਰ ਅਤੇ ਫਰਾਡ ਦੇ ਮਾਮਲਿਆਂ ਨੂੰ ਘੱਟ ਕੀਤਾ ਜਾ ਸਕੇਗਾ। ਇਸ ਦਾ ਮਕਸਦ ਆਨਲਾਈਨ ਫਰਾਡ ਦੇ ਮਾਮਲਿਆਂ ਨੂੰ ਘਟਾਉਣਾ ਹੈ। ਸਰਕਾਰ ਲਗਾਤਾਰ ਆਧਾਰ ਅਤੇ ਪੈਨ ਕਾਰਡ ਨੂੰ ਲਿੰਕ ਕਰਨ ‘ਤੇ ਜ਼ੋਰ ਦੇ ਰਹੀ ਹੈ। ਜਿਨ੍ਹਾਂ ਲੋਕਾਂ ਨੇ ਅਜੇ ਤੱਕ ਦੋਵਾਂ ਦਸਤਾਵੇਜ਼ਾਂ ਨੂੰ ਲਿੰਕ ਨਹੀਂ ਕੀਤਾ ਹੈ, ਉਨ੍ਹਾਂ ਨੂੰ ਬੈਂਕਿੰਗ ਅਤੇ ਟੈਕਸ ਨਾਲ ਸਬੰਧਤ ਮਾਮਲਿਆਂ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬਹੁਤ ਸਾਰੀਆਂ ਵਿੱਤੀ ਸੇਵਾਵਾਂ ਲਈ ਪੈਨ ਕਾਰਡ ਦੀ ਵੈਧਤਾ ਦੀ ਲੋੜ ਹੁੰਦੀ ਹੈ। ਇਸ ਲਈ, ਜੇਕਰ ਲਿੰਕਿੰਗ ਨਹੀਂ ਹੁੰਦੀ ਹੈ ਤਾਂ ਤੁਹਾਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੂਨ ਤੋਂ ਬੈਂਕਿੰਗ ਸੈਕਟਰ ਵਿੱਚ ਵੀ ਕੁਝ ਬਦਲਾਅ ਕੀਤੇ ਗਏ ਹਨ। ਕੁਝ ਬੈਂਕਾਂ ਨੇ ਨਕਦ ਜਮ੍ਹਾਂ ਰਾਸ਼ੀ ਅਤੇ ਛੋਟੇ ਨੋਟਾਂ ਦੀ ਜਮ੍ਹਾਂ ਸੀਮਾ ਨਾਲ ਜੁੜੇ ਨਿਯਮਾਂ ਵਿੱਚ ਬਦਲਾਅ ਕੀਤਾ ਹੈ। ਗਾਹਕਾਂ ਨੂੰ ਬੈਂਕਿੰਗ ਫੀਸਾਂ ਅਤੇ ਸਰਵਿਸ ਚਾਰਜ ਨਾਲ ਜੁੜੇ ਅਪਡੇਟ ‘ਤੇ ਵੀ ਨਜ਼ਰ ਰੱਖਣ ਦੀ ਸਲਾਹ ਦਿੱਤੀ ਗਈ ਹੈ, ਕਿਉਂਕਿ ਵੱਖ-ਵੱਖ ਬੈਂਕ ਸਮੇਂ-ਸਮੇਂ ‘ਤੇ ਆਪਣੇ ਨਿਯਮਾਂ ਨੂੰ ਅਪਡੇਟ ਕਰਦੇ ਰਹਿੰਦੇ ਹਨ।

ਐਂਚ.ਡੀ.ਐਂਫ.ਸੀ  ਬੈਂਕ ਦੇ ਨਿਯਮ

ਜੇਕਰ ਤੁਹਾਡਾ ਐਂਚ.ਡੀ.ਐਂਫ.ਸੀ  ਬੈਂਕ ਵਿੱਚ ਖਾਤਾ ਹੈ, ਤਾਂ ਇਹ ਬਦਲਾਅ ਤੁਹਾਡੇ ਲਈ ਮਹੱਤਵਪੂਰਨ ਹੈ। ਬੈਂਕ ਨੇ ਛੋਟੇ ਨੋਟ ਅਤੇ ਸਿੱਕਿਆਂ ਦੇ ਕੈਸ਼ ਡਿਪਾਜ਼ਿਟ ਨਾਲ ਜੁੜੇ ਨਿਯਮਾਂ ਵਿੱਚ ਬਦਲਾਅ ਕੀਤਾ ਹੈ। ਹੁਣ 20 ਰੁਪਏ ਜਾਂ ਉਸ ਤੋਂ ਘੱਟੀ ਕੀਮਤ ਦੇ ਨੋਟਾਂ ਦੀ ਜਮ੍ਹਾ ਸੀਮਾਂ 10,000 ਰੁਪਏ ਪ੍ਰਤੀ ਮਹੀਨੇ ਤੈਅ ਕੀਤੀ ਗਈ ਹੈ। ਉੱਥੇ ਹੀ ਸਿੱਕੇ ਜਮ੍ਹਾ ਕਰਨ ਦੀ ਸੀਮਾ 5,000 ਰੁਪਏ ਪ੍ਰਤੀ ਮਹੀਨੇ ਹੋਵੇਗੀ, ਇਸ ਤੋਂ ਜ਼ਿਆਦਾ ਜਮ੍ਹਾ ਕਰਨ ‘ਤੇ 2 ਫੀਸਦੀ ਸ਼ੁਲਕ ਦੇਣਾ ਪੈ ਸਕਦਾ ਹੈ।

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ  ਧੀ ਦੇ ਜਨਮਦਿਨ ’ਤੇ ਫ਼ਜੂਲ ਖ਼ਰਚਾ ਛੱਡ ਕੇ ‘ਇੰਸਾਂ’ ਪਰਿਵਾਰ ਨੇ ਲਾਏ 250 ਬੂਟੇ

 

0 0 votes
Article Rating
Subscribe
Notify of
guest
0 Comments
Oldest
Newest Most Voted