Home » ਪ੍ਰਮੁੱਖ ਖ਼ਬਰਾਂ » ਧੀ ਦੇ ਜਨਮਦਿਨ ’ਤੇ ਫ਼ਜੂਲ ਖ਼ਰਚਾ ਛੱਡ ਕੇ ‘ਇੰਸਾਂ’ ਪਰਿਵਾਰ ਨੇ ਲਾਏ 250 ਬੂਟੇ

ਧੀ ਦੇ ਜਨਮਦਿਨ ’ਤੇ ਫ਼ਜੂਲ ਖ਼ਰਚਾ ਛੱਡ ਕੇ ‘ਇੰਸਾਂ’ ਪਰਿਵਾਰ ਨੇ ਲਾਏ 250 ਬੂਟੇ

        ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਡੁਲਟ ਕੋਠੇ (ਹੰਡਿਆਇਆ) ਦੇ ਇੱਕ ਡੇਰਾ ਸ਼ਰਧਾਲੂ ਪਰਿਵਾਰ ਵੱਲੋਂ ਵਾਤਾਵਰਣ ਦੀ ਸੰਭਾਲ ਲਈ ਇੱਕ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ। ਪਰਿਵਾਰ ਨੇ ਆਪਣੀ ਧੀ ਦੇ ਜਨਮਦਿਨ ਮੌਕੇ ਫ਼ਜੂਲ ਖ਼ਰਚਾ ਕਰਨ ਦੀ ਬਜਾਇ ਸੈਂਕੜੇ ਬੂਟੇ ਲਗਾ ਕੇ ਸਮਾਜ ਨੂੰ ਇੱਕ ਨਵਾਂ ਅਤੇ ਸਾਰਥਕ ਸੁਨੇਹਾ ਦਿੱਤਾ ਹੈ।
[responsivevoice_button voice="Hindi Male"]
ਡੇਰਾ ਸ਼ਰਧਾਲੂ ਪਰਿਵਾਰ ਨੇ ਆਪਣੀ ਨਿੱਜੀ ਜ਼ਮੀਨ ਦੁਆਲੇ ਬੂਟੇ ਲਾ ਕੇ ਨਿਭਾਇਆ ਵਾਤਾਵਰਣ ਪ੍ਰਤੀ ਫ਼ਰਜ

ਬੇਅੰਤ ਬਰਨਾਲਾ

ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਡੁਲਟ ਕੋਠੇ (ਹੰਡਿਆਇਆ) ਦੇ ਇੱਕ ਡੇਰਾ ਸ਼ਰਧਾਲੂ ਪਰਿਵਾਰ ਵੱਲੋਂ ਵਾਤਾਵਰਣ ਦੀ ਸੰਭਾਲ ਲਈ ਇੱਕ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ।

ਦੁਲਟ ਕੋਠੇ (ਹੰਡਿਆਇਆ) ਵਿਖੇ ਧੀ ਦੇ ਜਨਮਦਿਨ ਦੀ ਖੁਸ਼ੀ ਵਿੱਚ ਬੂਟੇ ਲਗਾਉਣ ਸਮੇਂ ਜਗਤਾਰ ਸਿੰਘ ਇੰਸਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ।
ਦੁਲਟ ਕੋਠੇ (ਹੰਡਿਆਇਆ) ਵਿਖੇ ਧੀ ਦੇ ਜਨਮਦਿਨ ਦੀ ਖੁਸ਼ੀ ਵਿੱਚ ਬੂਟੇ ਲਗਾਉਣ ਸਮੇਂ ਜਗਤਾਰ ਸਿੰਘ ਇੰਸਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ।

ਪਰਿਵਾਰ ਨੇ ਆਪਣੀ ਧੀ ਦੇ ਜਨਮਦਿਨ ਮੌਕੇ ਫ਼ਜੂਲ ਖ਼ਰਚਾ ਕਰਨ ਦੀ ਬਜਾਇ ਸੈਂਕੜੇ ਬੂਟੇ ਲਗਾ ਕੇ ਸਮਾਜ ਨੂੰ ਇੱਕ ਨਵਾਂ ਅਤੇ ਸਾਰਥਕ ਸੁਨੇਹਾ ਦਿੱਤਾ ਹੈ।ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜਗਤਾਰ ਸਿੰਘ ਇੰਸਾਂ ਨੇ ਦੱਸਿਆ ਕਿ ਉਨ੍ਹਾਂ ਦੀ ਕੈਨੇਡਾ ਰਹਿੰਦੀ ਧੀ ਹਰਜਿੰਦਰ ਕੌਰ ਇੰਸਾਂ ਦਾ ਐਤਵਾਰ ਨੂੰ ਜਨਮਦਿਨ ਸੀ। ਉਨ੍ਹਾਂ ਦੀ ਧੀ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਾਵਨ ਸਿੱਖਿਆਵਾਂ ਦੀ ਪਾਲਣਾ ਕਰਦਿਆਂ, ਜਨਮਦਿਨ ’ਤੇ ਕੋਈ ਫ਼ਜੂਲ ਖ਼ਰਚਾ ਕਰਨ ਦੀ ਬਜਾਇ ਬੂਟੇ ਲਗਾਉਣ ਦੀ ਇੱਛਾ ਜਤਾਈ ਸੀ।

ਦੁਲਟ ਕੋਠੇ (ਹੰਡਿਆਇਆ) ਵਿਖੇ ਧੀ ਦੇ ਜਨਮਦਿਨ ਦੀ ਖੁਸ਼ੀ ਵਿੱਚ ਬੂਟੇ ਲਗਾਉਣ ਸਮੇਂ ਜਗਤਾਰ ਸਿੰਘ ਇੰਸਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ।
ਦੁਲਟ ਕੋਠੇ (ਹੰਡਿਆਇਆ) ਵਿਖੇ ਧੀ ਦੇ ਜਨਮਦਿਨ ਦੀ ਖੁਸ਼ੀ ਵਿੱਚ ਬੂਟੇ ਲਗਾਉਣ ਸਮੇਂ ਜਗਤਾਰ ਸਿੰਘ ਇੰਸਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ।

      ਧੀ ਦੀ ਇਸ ਦਿਲੀ-ਇੱਛਾ ਨੂੰ ਮੁੱਖ ਰੱਖਦਿਆਂ ਸਮੁੱਚੇ ਪਰਿਵਾਰ ਨੇ ਆਪਣੀ ਨਿੱਜੀ ਜ਼ਮੀਨ ਦੇ ਆਲੇ-ਦੁਆਲੇ ਢਾਈ ਸੌ (250) ਛਾਂਦਾਰ ਅਤੇ ਫੁੱਲਦਾਰ ਬੂਟੇ ਲਗਾਏ। ਜਗਤਾਰ ਸਿੰਘ ਇੰਸਾਂ ਨੇ ਆਖਿਆ ਕਿ ਪੂਜਨੀਕ ਗੁਰੂ ਜੀ ਵੱਲੋਂ ਹਮੇਸ਼ਾ ਹੀ ਮਾਨਵਤਾ ਅਤੇ ਵਾਤਾਵਰਣ ਦੇ ਭਲੇ ਲਈ ਕਾਰਜ ਕਰਨ ਦੀ ਪ੍ਰੇਰਣਾ ਦਿੱਤੀ ਜਾਂਦੀ ਹੈ। ਇਸੇ ਪ੍ਰੇਰਣਾ ਸਦਕਾ ਕੀਤਾ ਗਿਆ ਇਹ ਉਪਰਾਲਾ ਜਿੱਥੇ ਵਾਤਾਵਰਣ ਨੂੰ ਸ਼ੁੱਧ ਰੱਖਣ ਵਿੱਚ ਮਦਦਗਾਰ ਸਾਬਤ ਹੋਵੇਗਾ, ਉੱਥੇ ਹੀ ਧਰਤੀ ’ਤੇ ਹਰਿਆਲੀ ਦੇ ਘੇਰੇ ਨੂੰ ਵੀ ਵਧਾਏਗਾ। ਇਸ ਨੇਕ ਕਾਰਜ ਮੌਕੇ ਜਸਮੀਤ ਕੌਰ ਇੰਸਾਂ, ਬਲਜਿੰਦਰ ਕੌਰ ਇੰਸਾਂ, ਅਰਸ਼ਦੀਪ ਸਿੰਘ ਇੰਸਾਂ ਅਤੇ ਹਰਬੰਸ ਕੌਰ ਇੰਸਾਂ ਸਮੇਤ ਪਰਿਵਾਰ ਦੇ ਹੋਰ ਮੈਂਬਰ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ

ਐਮਐਸਐਮਈ ਕਰਮਚਾਰੀਆਂ ਦੀ ਸੇਵਾਮੁਕਤੀ ਨੂੰ ਸੁਰੱਖਿਅਤ ਬਣਾਏਗਾ ਨੈਸ਼ਨਲ ਪੈਨਸ਼ਨ ਸਿਸਟਮ: ਲੁਧਿਆਣਾ ਵਿਖੇ ਜਾਗਰੂਕਤਾ ਸੈਸ਼ਨ ਦਾ ਆਯੋਜਨ

 

 

0 0 votes
Article Rating
Subscribe
Notify of
guest
0 Comments
Oldest
Newest Most Voted