Home » ਪ੍ਰਮੁੱਖ ਖ਼ਬਰਾਂ » ਸ਼ਹਿਣਾ ਗੈਸ ਏਜੰਸੀ ’ਚ ਖਪਤਕਾਰਾਂ ਦੀ ਲੁੱਟ: ਨਿਯਮਾਂ ਦੀਆਂ ਉਡਾਈਆਂ ਧੱਜੀਆਂ, ਖਪਤਕਾਰਾਂ ਦੀ ਜੇਬ `ਤੇ ਸ਼ਰੇਆਮ ਦਿਨ ਦਿਹਾੜੇ ਡਾਕਾ

ਸ਼ਹਿਣਾ ਗੈਸ ਏਜੰਸੀ ’ਚ ਖਪਤਕਾਰਾਂ ਦੀ ਲੁੱਟ: ਨਿਯਮਾਂ ਦੀਆਂ ਉਡਾਈਆਂ ਧੱਜੀਆਂ, ਖਪਤਕਾਰਾਂ ਦੀ ਜੇਬ `ਤੇ ਸ਼ਰੇਆਮ ਦਿਨ ਦਿਹਾੜੇ ਡਾਕਾ

ਪਿੰਡ ਸ਼ਹਿਣਾ ਵਿਖੇ ਸਥਿਤ ਗੈਸ ਏਜੰਸੀ ਵਲੋਂ ਸਰਕਾਰ ਤੇ ਕੰਪਨੀ ਦੇ ਨਿਯਮਾਂ ਨੂੰ ਛਿੱਕੇ ਟੰਗ ਕੇ ਖਪਤਕਾਰਾਂ ਦੀ ਸ਼ਰੇਆਮ ਵਿੱਤੀ ਲੁੱਟ ਕੀਤੇ ਜਾਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਏਜੰਸੀ ਪ੍ਰਬੰਧਕਾਂ ਵਲੋਂ ਨਾ ਕੇਵਲ ਹੋਮ ਡਿਲੀਵਰੀ ਦੀ ਸਹੂਲਤ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਸ
ਸ਼ਹਿਣਾ ਗੈਸ ਏਜੰਸੀ ’ਚ ਖਪਤਕਾਰਾਂ ਦੀ ਲੁੱਟ: ਨਿਯਮਾਂ ਦੀਆਂ ਉਡਾਈਆਂ ਧੱਜੀਆਂ, ਖਪਤਕਾਰਾਂ ਦੀ ਜੇਬ `ਤੇ ਸ਼ਰੇਆਮ ਦਿਨ ਦਿਹਾੜੇ ਡਾਕਾ
[responsivevoice_button voice="Hindi Male"]

 

ਹੋਮ ਡਿਲੀਵਰੀ ਬੰਦ; ਗੋਦਾਮ ਤੋਂ ਸਿਲੰਡਰ ਦੇ ਕੇ ਵਸੂਲੇ ਜਾ ਰਹੇ ਹਨ ਵਾਧੂ ਪੈਸੇ, ਕੈਸ਼ ਮੀਮੋ ਦੇਣ ਤੋਂ ਵੀ ਵੱਟਿਆ ਜਾ ਰਿਹਾ ਟਾਲਾ

ਬਰਨਾਲਾ ਬਿਊਰੋ 29 ਅਪ੍ਰੈਲ

ਪਿੰਡ ਸ਼ਹਿਣਾ ਵਿਖੇ ਸਥਿਤ ਗੈਸ ਏਜੰਸੀ ਵਲੋਂ ਸਰਕਾਰ ਤੇ ਕੰਪਨੀ ਦੇ ਨਿਯਮਾਂ ਨੂੰ ਛਿੱਕੇ ਟੰਗ ਕੇ ਖਪਤਕਾਰਾਂ ਦੀ ਸ਼ਰੇਆਮ ਵਿੱਤੀ ਲੁੱਟ ਕੀਤੇ ਜਾਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਏਜੰਸੀ ਪ੍ਰਬੰਧਕਾਂ ਵਲੋਂ ਨਾ ਕੇਵਲ ਹੋਮ ਡਿਲੀਵਰੀ ਦੀ ਸਹੂਲਤ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਸਗੋਂ ਗੋਦਾਮ ਤੋਂ ਸਿਲੰਡਰ ਦੇਣ ਦੇ ਬਾਵਜੂਦ ਲੋਕਾਂ ਕੋਲੋਂ ਮਨਮਾਨੀ ਕੀਮਤ ਵਸੂਲੀ ਜਾ ਰਹੀ ਹੈ। ਪੀੜਤ ਖਪਤਕਾਰ ਨੇ ਖ਼ੁਲਾਸਾ ਕੀਤਾ ਕਿ ਏਜੰਸੀ ਵਲੋਂ 908 ਰੁਪਏ ਦੀ ਨਿਰਧਾਰਿਤ ਕੀਮਤ ਦੀ ਬਜਾਏ 945 ਰੁਪਏ ਪ੍ਰਤੀ ਸਿਲੰਡਰ ਵਸੂਲੇ ਜਾ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇੰਨੀ ਵੱਡੀ ਰਕਮ ਲੈਣ ਦੇ ਬਾਵਜੂਦ ਖਪਤਕਾਰਾਂ ਨੂੰ ਕੰਪਨੀ ਦੀ ਅਧਿਕਾਰਤ ਕੈਸ਼ ਮੀਮੋ (ਰਸੀਦ) ਨਹੀਂ ਦਿੱਤੀ ਜਾਂਦੀ। ਏਜੰਸੀ ਦਫ਼ਤਰ ’ਚ ਪਰਚੀ ਕਟਵਾਉਣ ਤੋਂ ਬਾਅਦ ਗੋਦਾਮ ਭੇਜ ਦਿੱਤਾ ਜਾਂਦਾ ਹੈ। ਜਿਥੇ ਸਿਰਫ਼ ਇਕ ਨੰਬਰ ਲਿਖ ਕੇ ਸਿਲੰਡਰ ਹਵਾਲੇ ਕਰ ਦਿੱਤਾ ਜਾਂਦਾ ਹੈ। ਇਹ ਸਾਰਾ ਅਮਲ ਲੋਕਾਂ ਦੀ ਅੰਨ੍ਹੀ ਲੁੱਟ ਵੱਲ ਇਸ਼ਾਰਾ ਕਰਦਾ ਹੈ। ਸਰਕਾਰੀ ਨਿਯਮਾਂ ਮੁਤਾਬਕ ਜੇਕਰ ਕੋਈ ਖਪਤਕਾਰ ਖ਼ੁਦ ਗੋਦਾਮ ਤੋਂ ਸਿਲੰਡਰ ਲੈ ਕੇ ਆਉਂਦਾ ਹੈ ਤਾਂ ਉਸ ਨੂੰ ਡਿਲੀਵਰੀ ਚਾਰਜਿਜ਼ ਵਜੋਂ ਲਗਭਗ 34 ਰੁਪਏ ਦੀ ਛੋਟ ਮਿਲਣੀ ਚਾਹੀਦੀ ਹੈ। ਪਰ ਸ਼ਹਿਣਾ ਦੀ ਇਸ ਏਜੰਸੀ ’ਚ ਉਲਟੀ ਗੰਗਾ ਵਹਿ ਰਹੀ ਹੈ। ਇਥੇ ਛੋਟ ਦੇਣੀ ਤਾਂ ਦੂਰ, ਉਲਟਾ ਤੈਅ ਕੀਮਤ ਤੋਂ ਵੀ ਵੱਧ ਪੈਸੇ ਵਸੂਲ ਕੇ ਜਨਤਾ ਨੂੰ ਦੋਹਰੀ ਮਾਰ ਦਿੱਤੀ ਜਾ ਰਹੀ ਹੈ। ਇਸ ਸਬੰਧੀ ਪਿੰਡ ਦੇ ਸਰਪੰਚ ਨਾਜ਼ਮ ਸਿਮਘ ਨੇ ਕਿਹਾ ਕਿ ਗੈਸ ਦੀ ਹੋਮ ਡਿਲਵਿਰੀ ਹੋਣੀ ਚਾਹੀਦੀ ਹੈ ਤੇ ਗੁਦਾਮ ’ਚੋਂ ਗੈਸ ਸਿਲੰਡਰ ਦੀ ਬਣਦੀ ਛੋਟ ਦੇਣੀ ਚਾਹੀਦੀ ਹੈ।

ਫੀਲਡ ਮੈਨੇਜਰ ਵਲੋਂ ਫੋਨ ਨਾ ਚੁੱਕਣ ਨੇ ਖੜੇ ਕੀਤੇ ਸਵਾਲ

ਜਦੋਂ ਇਸ ਸਬੰਧੀ ਇੰਡੇਨ ਗੈਸ ਦੇ ਫੀਲਡ ਮੈਨੇਜਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਪਹਿਲਾਂ ਤਾਂ ਕੱਲ੍ਹ ਹੀ ਅਹੁਦਾ ਸੰਭਾਲਣ ਦਾ ਬਹਾਨਾ ਬਣਾ ਕੇ ਪੱਲਾ ਝਾਝਦਿਆਂ ਗੈਸ ਏਜੰਸੀ ਪ੍ਰਬੰਧਕ ਨਾਲ ਗੱਲ ਕਰਵਾਉਣੀ ਚਾਹੀ ਤਾਂ ਨੈੱਟਵਰਕ ਦੀ ਸਮੱਸਿਆ ਕਰਕੇ ਫ਼ੋਨ ਕੱਟ ਗਿਆ। ਇਸ ਤੋਂ ਬਾਅਦ ਮੈਨੇਜਰ ਨੂੰ ਕਈ ਵਾਰ ਫ਼ੋਨ ਕੀਤਾ ਗਿਆ। ਪਰ ਉਨ੍ਹਾਂ ਨੇ ਰਿੰਹ ਜਾਣ ਦੇ ਬਾਵਜੂਦ ਫੋਨ ਆਨ ਕਰਨਾ ਜਰੂਰੀ ਨਹੀਂ ਸਮਝਿਆ ਤੇ ਵੱਟਸਐੱਪ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਵੱਟਸਅੱਪ ਮਜੂਦ ਨਹੀਂ ਆ ਰਿਹਾ ਸੀ। ਜੋ ਵਿਭਾਗੀ ਅਧਿਕਾਰੀਆਂ ਦੀ ਕਾਰਗੁਜ਼ਾਰੀ `ਤੇ ਸ਼ੱਕ ਦੀ ਉਂਗਲ ਉਠਾਉਂਦੀ ਹੈ।

ਹੁਣੇ ਹੀ ਅਧਿਕਾਰੀ ਦੀ ਡਿਊਟੀ ਲਗਾ ਕਰਵਾਈ ਜਾਵੇਗੀ ਪੜਤਾਲ: ਡੀਐੱਫਐੱਸਸੀ

ਇਸ ਸਬੰਧੀ ਜਦ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਰੂਪਪ੍ਰੀਤ ਸੰਧੂ ਦੇ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਇਸ ਨੂੰ ਬਹੁਤ ਗੰਭੀਰਤਾ ਨਾਲ ਲਿਆ। ਉਨ੍ਹਾਂ ਸਪੱਸ਼ਟ ਕੀਤਾ ਕਿ ਗੋਦਾਮ ਤੋਂ ਸਿਲੰਡਰ ਲੈਣ `ਤੇ ਖਪਤਕਾਰ ਨੂੰ 34 ਰੁਪਏ ਦੀ ਛੋਟ ਮਿਲਣੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਤਹਿ ਤਕ ਜਾਣ ਲਈ ਹੁਣੇ ਹੀ ਕਿਸੇ ਅਧਿਕਾਰੀ ਦੀ ਡਿਊਟੀ ਲਗਾਈ ਜਾ ਰਹੀ ਹੈ ਤੇ ਜਾਂਚ ’ਚ ਦੋਸ਼ੀ ਪਾਏ ਜਾਣ `ਤੇ ਗੈਸ ਏਜੰਸੀ ਵਿਰੁੱਧ ਸਖ਼ਤ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।।

ਹੋਰ ਤਾਜ਼ਾ ਖਬਰਾਂ  ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ
ਭਦੌੜ: ਨਗਰ ਕੌਂਸਲ ਦੇ ਝੂਠੇ ਭਰੋਸਿਆਂ ਤੋਂ ਅੱਕੇ ਸਫ਼ਾਈ ਸੇਵਕ; ਦਸਵੇਂ ਦਿਨ ਵੀ ਹੜਤਾਲ ਜਾਰੀ, ਦਫ਼ਤਰ ਮੂਹਰੇ ਲੱਗੇ ਕੂੜੇ ਦੇ ਢੇਰ
0 0 votes
Article Rating
Subscribe
Notify of
guest
0 Comments
Oldest
Newest Most Voted