ਛੋਟੇ ਕਸਬੇ ਦੀ ਵੱਡੀ ਉਡਾਣ: ਭਦੌੜ ਦੀ ਧੀ ਖੁਸ਼ਬੂ ਗੁਪਤਾ ਤੇ ਜਵਾਈ ਦੀਪਕ ਤਿਵਾੜੀ ਨੇ ਤੇਲੰਗਾਨਾ `ਚ ਗੱਡੇ ਸਫਲਤਾ ਦੇ ਝੰਡੇ: ਦੋਵੇਂ ਬਣੇ ਡੀਸੀ
ਭਦੌੜ ਦਾ ਮਾਣ: ਡਾ. ਵਿਪਨ ਗੁਪਤਾ ਦੇ ਵਿਹੜੇ ਲੱਗੀਆਂ ਖ਼ੁਸ਼ੀਆਂ ਦੀਆਂ ਰੌਣਕਾ
ਬਰਨਾਲਾ ਬਿਊਰੋ 3 ਮਾਰਚ :
ਜ਼ਿਲ੍ਹਾ ਬਰਨਾਲਾ ਦੇ ਕਸਬਾ ਭਦੌੜ ਦੇ ਇਕ ਸਧਾਰਨ ਪਰਿਵਾਰ ਦੀ ਧੀ ਨੇ ਰਾਸ਼ਟਰੀ ਪੱਧਰ `ਤੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਉਂਦਿਆਂ ਪੂਰੇ ਪੰਜਾਬ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ। ਭਦੌੜ ਦੇ ਉੱਘੇ ਸਮਾਜ ਸੇਵੀ ਡਾਕਟਰ ਵਿਪਨ ਗੁਪਤਾ ਦੀ ਸਪੁੱਤਰੀ ਖੁਸ਼ਬੂ ਗੁਪਤਾ ਆਈਏਐੱਸ ਤੇ ਉਨ੍ਹਾਂ ਦੇ ਪਤੀ ਦੀਪਕ ਤਿਵਾੜੀ ਆਈਏਐੱਸ ਨੇ ਤੇਲੰਗਾਨਾ ’ਚ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲ ਕੇ ਇਕ ਨਵਾਂ ਇਤਿਹਾਸ ਸਿਰਜਿਆ ਹੈ। ਇਸ ਖ਼ਬਰ ਦੇ ਪਹੁੰਚਦਿਆਂ ਹੀ ਪੂਰੇ ਇਲਾਕੇ ’ਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ। ਭਾਰਤੀ ਪ੍ਰਸ਼ਾਸਨਿਕ ਸੇਵਾ ਦੀ ਅਧਿਕਾਰੀ ਖੁਸ਼ਬੂ ਗੁਪਤਾ ਨੂੰ ਤੇਲੰਗਾਨਾ ਦੇ ਮਹੱਤਵਪੂਰਨ ਜ਼ਿਲ੍ਹੇ ਮਹਿਬੂਬ ਨਗਰ ਦਾ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ, ਜੋ ਮੁੱਖ ਮੰਤਰੀ ਦਾ ਗ੍ਰਹਿ ਜ਼ਿਲ੍ਹਾ ਹੈ। ਦੂਜੇ ਪਾਸੇ ਉਨ੍ਹਾਂ ਦੇ ਪਤੀ ਦੀਪਕ ਤਿਵਾੜੀ ਨੇ ਵਿਕਾਰਾਬਾਦ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਜੋਂ ਕਾਰਜਭਾਰ ਸੰਭਾਲਿਆ ਹੈ, ਜੋ ਮੁੱਖ ਮੰਤਰੀ ਦਾ ਸਿਆਸੀ ਜ਼ਿਲ੍ਹਾ ਹੈ। ਇਹ ਦੋਵੇਂ ਜ਼ਿਲ੍ਹੇ ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਦੇ ਬਹੁਤ ਨਜ਼ਦੀਕ ਹੋਣ ਕਾਰਨ ਰਣਨੀਤਕ ਤੇ ਪ੍ਰਸ਼ਾਸਨਿਕ ਪੱਖੋਂ ਬਹੁਤ ਅਹਿਮ ਮੰਨੇ ਜਾਂਦੇ ਹਨ। ਜਿਵੇਂ ਹੀ ਇਸ ਮਾਣਮੱਤੀ ਪ੍ਰਾਪਤੀ ਦੀ ਸੂਚਨਾ ਭਦੌੜ ਪਹੁੰਚੀ। ਡਾਕਟਰ ਗੁਪਤਾ ਦੇ ਨਿਵਾਸ ਸਥਾਨ `ਤੇ ਵਧਾਈਆਂ ਦੇਣ ਵਾਲੇ ਪਤਵੰਤੇ ਸੱਜਣਾਂ ਤੇ ਰਿਸ਼ਤੇਦਾਰਾਂ ਦੀ ਭੀੜ ਲੱਗ ਗਈ। ਸ਼ਹਿਰ ਦੀਆਂ ਵੱਖ-ਵੱਖ ਸਮਾਜਿਕ, ਧਾਰਮਿਕ ਤੇ ਰਾਜਨੀਤਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਪਰਿਵਾਰ ਨੂੰ ਮਿਲੀ ਇਸ ਸਫਲਤਾ `ਤੇ ਮਾਣ ਮਹਿਸੂਸ ਕੀਤਾ। ਜ਼ਿਲ੍ਹੇ ਭਰ ਦੇ ਵੱਖ-ਵੱਖ ਕੱਲਬਾਂ, ਕੈਮਿਸਟ ਐਸੋਸੀਏਸ਼ਨ, ਧਾਰਮਿਕ, ਸੱਭਿਆਚਾਰਕ, ਤਰਕਸ਼ੀਲ ਸੁਸਾਇਟੀ ਤੋਂ ਇਲਾਵਾ ਅਨੇਕਾਂ ਹੋਰ ਸੰਸਥਾਵਾਂ ਦੇ ਅਹੁਦੇਦਾਰਾਂ ਦਾ ਕਹਿਣਾ ਹੈ ਕਿ ਖੁਸ਼ਬੂ ਗੁਪਤਾ ਨੇ ਸਖ਼ਤ ਮਿਹਨਤ ਤੇ ਦ੍ਰਿੜ ਇਰਾਦੇ ਨਾਲ ਇਹ ਮੁਕਾਮ ਹਾਸਲ ਕਰਕੇ ਸਾਬਤ ਕਰ ਦਿੱਤਾ ਹੈ ਕਿ ਧੀਆਂ ਕਿਸੇ ਵੀ ਖੇਤਰ ’ਚ ਪਿੱਛੇ ਨਹੀਂ ਹਨ। ਉਨ੍ਹਾਂ ਕਿਹਾ ਕਿ ਖੁਸ਼ਬੂ ਗੁਪਤਾ ਦੀ ਇਹ ਕਾਮਯਾਬੀ ਇਲਾਕੇ ਦੀਆਂ ਹੋਰਨਾਂ ਧੀਆਂ ਤੇ ਨੌਜਵਾਨਾਂ ਲਈ ਇਕ ਵੱਡੀ ਪ੍ਰੇਰਣਾ ਬਣੇਗੀ। ਸ਼ਹਿਰ ਦੇ ਪਤਵੰਤਿਆਂ ਨੇ ਕਿਹਾ ਕਿ ਧੀ ਤੇ ਜਵਾਈ ਦੀ ਇਸ ਜੋੜੀ ਨੇ ਪ੍ਰਸ਼ਾਸਨਿਕ ਸੇਵਾਵਾਂ ’ਚ ਪਹੁੰਚ ਕੇ ਭਦੌੜ ਦੇ ਨਾਮ ਨੂੰ ਪੂਰੇ ਭਾਰਤ ਦੇ ਨਕਸ਼ੇ `ਤੇ ਚਮਕਾ ਦਿੱਤਾ ਹੈ। ਇਸ ਪ੍ਰਾਪਤੀ ਨੇ ਨਾ ਸਿਰਫ਼ ਇਕ ਪਰਿਵਾਰ ਨੂੰ ਬਲਕਿ ਪੂਰੇ ਜ਼ਿਲ੍ਹਾ ਬਰਨਾਲਾ ਨੂੰ ਮਾਣ ਮਹਿਸੂਸ ਕਰਵਾਇਆ ਹੈ। ਇਸ ਸ਼ਾਨਦਾਰ ਨਿਯੁਕਤੀ `ਤੇ ਖ਼ੁਸ਼ੀ ਸਾਂਝੀ ਕਰਦਿਆਂ ਜ਼ਿਲ੍ਹਾ ਨਿਵਾਸੀਆਂ ਨੇ ਕਿਹਾ ਕਿ ਭਦੌੜ ਦੀ ਇਸ ਧੀ ਨੇ ਸਾਬਤ ਕਰ ਦਿੱਤਾ ਹੈ ਕਿ ਜੇਕਰ ਮਨ ’ਚ ਕੁਝ ਕਰਨ ਦਾ ਜਜ਼ਬਾ ਹੋਵੇ ਤਾਂ ਕੋਈ ਵੀ ਮੰਜ਼ਿਲ ਦੂਰ ਨਹੀਂ ਹੁੰਦੀ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਉਪਲਬਧੀ ਪੰਜਾਬ ਦੇ ਉਨ੍ਹਾਂ ਮਾਪਿਆਂ ਲਈ ਵੀ ਇਕ ਸੁਨੇਹਾ ਹੈ। ਜੋ ਆਪਣੀਆਂ ਧੀਆਂ ਨੂੰ ਉੱਚੀ ਸਿੱਖਿਆ ਦਿਵਾਉਣ ’ਚ ਝਿਜਕ ਮਹਿਸੂਸ ਕਰਦੇ ਹਨ।
ਮੁੱਖ ਮੰਤਰੀ ਦੇ ਹਲਕੇ ਦੀ ਮਿਲੀ ਜ਼ਿੰਮੇਵਾਰੀ http://ਸਰਕਾਰ ਨੇ ਕੀਤਾ ਖਾਸ ਇੰਤਜਾਮ, ਇੱਕ ਪੈਸੇ ਵੀ ਨਹੀਂ ਵਧਣਗੇ ਪੈਟਰੋਲ ਅਤੇ ਡੀਜ਼ਲ
ਵਿਸ਼ੇਸ਼ ਤੌਰ `ਤੇ ਜ਼ਿਕਰਯੋਗ ਹੈ ਕਿ ਵਿਕਾਰਾਬਾਦ ਜ਼ਿਲ੍ਹਾ ਜਿਥੇ ਦੀਪਕ ਤਿਵਾੜੀ ਦੀ ਨਿਯੁਕਤੀ ਹੋਈ ਹੈ। ਤੇਲੰਗਾਨਾ ਦੇ ਮੌਜੂਦਾ ਮੁਖ ਮੰਤਰੀ ਦਾ ਵਿਧਾਨ ਸਭਾ ਖੇਤਰ ਹੋਣ ਕਾਰਨ ਸੂਬੇ ਦੀ ਰਾਜਨੀਤੀ ਤੇ ਪ੍ਰਸ਼ਾਸਨ ’ਚ ਖ਼ਾਸ ਅਹਿਮੀਅਤ ਰੱਖਦਾ ਹੈ। ਇਕੋ ਪਰਿਵਾਰ ਦੇ ਦੋ ਜੀਆਂ ਦਾ ਇੰਨੇ ਪ੍ਰਭਾਵਸ਼ਾਲੀ ਤੇ ਉੱਚ ਅਹੁਦਿਆਂ `ਤੇ ਬਿਰਾਜਮਾਨ ਹੋਣਾ ਭਦੌੜ ਵਰਗੇ ਛੋਟੇ ਸ਼ਹਿਰ ਲਈ ਕਿਸੇ ਵੱਡੇ ਸੁਪਨੇ ਦੇ ਸੱਚ ਹੋਣ ਵਾਂਗ ਹੈ। ਡਾਂ ਵਿਪਨ ਗੁਪਤਾ ਨੇ ਕਿਹਾ ਕਿ ਖੁਸ਼ਬੂ ਗੁਪਤਾ ਸ਼ੁਰੂ ਤੋਂ ਹੀ ਪੜ੍ਹਾਈ ’ਚ ਅਵੱਲ ਰਹੀ ਹੈ ਤੇ ਉਸ ਨੇ ਬਹੁਤ ਹੀ ਸਖ਼ਤ ਮਿਹਨਤ ਤੇ ਅਨੁਸ਼ਾਸਨ ਨਾਲ ਆਈਏਐੱਸ ਦੀ ਪ੍ਰੀਖਿਆ ਪਾਸ ਕੀਤੀ ਸੀ। ਉਨ੍ਹਾਂ ਕਿਹਾ ਕਿ ਦੇਸ਼ ਦੀ ਸਭ ਤੋਂ ਵੱਕਾਰੀ ਸੇਵਾ ’ਚ ਪਹੁੰਚਣਾ ਤੇ ਫਿਰ ਤੇਲੰਗਾਨਾ ਵਰਗੇ ਰਾਜ ’ਚ ਡਿਪਟੀ ਕਮਿਸ਼ਨਰ ਵਜੋਂ ਨਿਯੁਕਤ ਹੋਣਾ, ਉਸ ਦੇ ਅਟੁੱਟ ਇਰਾਦੇ ਦੀ ਗਵਾਹੀ ਭਰਦਾ ਹੈ। ਇਸੇ ਤਰ੍ਹਾਂ ਉਨ੍ਹਾਂ ਦੇ ਪਤੀ ਦੀਪਕ ਤਿਵਾੜੀ ਨੇ ਵੀ ਆਪਣੀ ਪ੍ਰਸ਼ਾਸਨਿਕ ਕਾਰਜਸ਼ੈਲੀ ਨਾਲ ਤੇਲੰਗਾਨਾ ਸਰਕਾਰ ’ਚ ਆਪਣੀ ਇਕ ਵੱਖਰੀ ਪਛਾਣ ਬਣਾਈ ਹੈ। ਜਿਸ ਸਦਕਾ ਅੱਜ ਦੋਵਾਂ ਨੂੰ ਮਹੱਤਵਪੂਰਨ ਜ਼ਿਲ੍ਹਿਆਂ ਦੀ ਕਮਾਨ ਸੌਂਪੀ ਗਈ ਹੈ।
ਡਾ. ਵਿਪਨ ਗੁਪਤਾ ਦੀਆਂ ਸਮਾਜਿਕ ਸੇਵਾਵਾਂ ਦਾ ਮਿਲਿਆ ਫਲhttp://ਮੁਕੇਸ਼-ਨੀਤਾ ਅੰਬਾਨੀ ਨੇ ਐਂਟੀਲੀਆ ਵਿਖੇ ਕੀਤੀ ਕੈਨੇਡੀਅਨ PM ਕਾਰਨੀ ਦੀ ਮੇਜ਼ਬਾਨੀ
ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਡਾ. ਵਿਪਨ ਗੁਪਤਾ ਨੇ ਸਾਰੀ ਉਮਰ ਭਦੌੜ ਇਲਾਕੇ ’ਚ ਸਮਾਜ ਸੇਵਾ ਤੇ ਲੋਕਾਂ ਦੀ ਭਲਾਈ ਲਈ ਕੰਮ ਕੀਤਾ ਹੈ ਤੇ ਅੱਜ ਉਨ੍ਹਾਂ ਦੀ ਧੀ ਤੇ ਜਵਾਈ ਦੀ ਇਸ ਵੱਡੀ ਉਪਲਬਧੀ ਨੂੰ ਪ੍ਰਮਾਤਮਾ ਵਲੋਂ ਉਨ੍ਹਾਂ ਦੀ ਨੇਕ ਕਮਾਈ ਦਾ ਫਲ ਮੰਨਿਆ ਜਾ ਰਿਹਾ ਹੈ। ਡਾ. ਗੁਪਤਾ ਨੇ ਬੜੇ ਹੀ ਮਾਣ ਨਾਲ ਦੱਸਿਆ ਕਿ ਉਨ੍ਹਾਂ ਦੀ ਧੀ ਨੇ ਹਮੇਸ਼ਾ ਹੀ ਪਰਿਵਾਰ ਦੇ ਸੰਸਕਾਰਾਂ ਨੂੰ ਉੱਚਾ ਰੱਖਿਆ ਹੈ ਤੇ ਉਨ੍ਹਾਂ ਨੂੰ ਉਮੀਦ ਹੈ ਕਿ ਦੋਵੇਂ ਅਧਿਕਾਰੀ ਤੇਲੰਗਾਨਾ ’ਚ ਆਪਣੀਆਂ ਸੇਵਾਵਾਂ ਰਾਹੀਂ ਗਰੀਬਾਂ ਤੇ ਲੋੜਵੰਦਾਂ ਦੀ ਭਲਾਈ ਲਈ ਪੂਰੀ ਇਮਾਨਦਾਰੀ ਨਾਲ ਕੰਮ ਕਰਨਗੇ।
ਹੋਰ ਤਾਜ਼ਾਂ ਖਬਰਾਂ ਕਲਿੱਕ ਕਰੋ। https://theopeneyes24.com/wp-admin/post-new.php









Users Today : 5
Users Yesterday : 3
Users Last 7 days : 43