ਹੁਣ ਦੇਖੋ ਤੁਹਾਡੇ ਆਪਣੇ ਸ਼ਹਿਰ ਸਮੇਤ ਪੂਰੀ ਦੁਨੀਆਂ ਦੀਆਂ ਤਾਜ਼ਾ ਖਬਰਾਂ

ਖਬਰਾਂ ਅਤੇ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ: 75572 77000
Home » ਪੰਜਾਬ » ਸ਼ਹਿਣਾ ਵਿਖੇ ਗੈਸ ਸਿਲੰਡਰ ਲਈ ਕਤਾਰ `ਚ ਖੜ੍ਹੇ ਬਜ਼ੁਰਗ ਦੀ ਮੌਤ: ਏਜੰਸੀ ਦੀ ਬਦਇੰਤਜ਼ਾਮੀ ਤੇ ਕਿੱਲਤ ਨੇ ਲਈ ਜਾਨ

ਸ਼ਹਿਣਾ ਵਿਖੇ ਗੈਸ ਸਿਲੰਡਰ ਲਈ ਕਤਾਰ `ਚ ਖੜ੍ਹੇ ਬਜ਼ੁਰਗ ਦੀ ਮੌਤ: ਏਜੰਸੀ ਦੀ ਬਦਇੰਤਜ਼ਾਮੀ ਤੇ ਕਿੱਲਤ ਨੇ ਲਈ ਜਾਨ

ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਸ਼ਹਿਣਾ ’ਚ ਸ਼ੁੱਕਰਵਾਰ ਨੂੰ ਇਕ ਬਹੁਤ ਹੀ ਦੁਖਦਾਈ ਤੇ ਪ੍ਰਸ਼ਾਸਨਿਕ ਨਾਕਾਮੀ ਨੂੰ ਉਜਾਗਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਗੈਸ ਸਿਲੰਡਰ ਲੈਣ ਲਈ ਸਵੇਰੇ ਪੰਜ ਵਜੇ ਤੋਂ ਕਤਾਰ ’ਚ ਖੜ੍ਹੇ 66 ਸਾਲਾ ਬਜ਼ੁਰਗ ਭੂਸ਼ਣ ਕੁਮਾਰ ਮਿੱਤਲ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਕੇ `ਤੇ ਹੀ ਮੌਤ ਹੋ ਗਈ।
ਸ਼ਹਿਣਾ ਵਿਖੇ ਗੈਸ ਸਿਲੰਡਰ ਲਈ ਕਤਾਰ `ਚ ਖੜ੍ਹੇ ਬਜ਼ੁਰਗ ਦੀ ਮੌਤ: ਏਜੰਸੀ ਦੀ ਬਦਇੰਤਜ਼ਾਮੀ ਤੇ ਕਿੱਲਤ ਨੇ ਲਈ ਜਾਨ

  ਸਵੇਰੇ 5 ਵਜੇ ਲੱਗੇ ਸੀ ਕਤਾਰ ’ਚ, ਕੁਝ ਹੀ ਪਲਾਂ ’ਚ ਟੁੱਟ ਗਏ ਸਾਹ

ਬਰਨਾਲਾ ਬਿਊਰੋ 13 ਮਾਰਚ :

ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਸ਼ਹਿਣਾ ’ਚ ਸ਼ੁੱਕਰਵਾਰ ਨੂੰ ਇਕ ਬਹੁਤ ਹੀ ਦੁਖਦਾਈ ਤੇ ਪ੍ਰਸ਼ਾਸਨਿਕ ਨਾਕਾਮੀ ਨੂੰ ਉਜਾਗਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਗੈਸ ਸਿਲੰਡਰ ਲੈਣ ਲਈ ਸਵੇਰੇ ਪੰਜ ਵਜੇ ਤੋਂ ਕਤਾਰ ’ਚ ਖੜ੍ਹੇ 66 ਸਾਲਾ ਬਜ਼ੁਰਗ ਭੂਸ਼ਣ ਕੁਮਾਰ ਮਿੱਤਲ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਕੇ `ਤੇ ਹੀ ਮੌਤ ਹੋ ਗਈ। ਇਸ ਘਟਨਾ ਨੇ ਜਿਥੇ ਪੂਰੇ ਇਲਾਕੇ ’ਚ ਸੋਗ ਦੀ ਲਹਿਰ ਫੈਲਾ ਦਿੱਤੀ ਹੈ। ਉਥੇ ਹੀ ਗੈਸ ਏਜੰਸੀਆਂ ਦੀ ਕਾਰਜ ਪ੍ਰਣਾਲੀ `ਤੇ ਵੀ ਵੱਡੇ ਸਵਾਲ ਖੜ੍ਹੇ ਕਰ ਦਿਤੇ ਹਨ। ਗੈਸ ਲੈਣ ਲਈ ਕਤਾਰ ’ਚ ਖੜ੍ਹੇ ਲੋਕਾਂ ਅਨੁਸਾਰ ਭੂਸ਼ਣ ਕੁਮਾਰ ਆਪਣੇ ਪੁੱਤ ਨਾਲ ਤੜਕਸਾਰ 5 ਵਜੇ ਹੀ ਸਥਾਨਕ ਗੈਸ ਏਜੰਸੀ ਦੇ ਬਾਹਰ ਪਹੁੰਚ ਗਏ ਸਨ। ਕਤਾਰ ’ਚ ਉਨ੍ਹਾਂ ਦਾ 25ਵਾਂ ਨੰਬਰ ਸੀ। ਕਾਫੀ ਦੇਰ ਤਕ ਆਪਣੀ ਵਾਰੀ ਦੀ ਉਡੀਕ ਕਰਦਿਆਂ ਅਚਾਨਕ ਉਨ੍ਹਾਂ ਦੀ ਤਬੀਅਤ ਵਿਗੜ ਗਈ ਤੇ ਉਹ ਜ਼ਮੀਨ `ਤੇ ਡਿੱਗ ਪਏ। ਆਸਪਾਸ ਖੜ੍ਹੇ ਲੋਕਾਂ ਨੇ ਉਨ੍ਹਾਂ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ। ਪਰ ਦਿਲ ਦੇ ਦੌਰੇ ਨੇ ਅਜਿਹਾ ਲਪੇਟ ’ਚ ਲਿਆ ਮੌਕੇ `ਤੇ ਹੀ ਦਮ ਤੋੜ ਦਿੱਤਾ।

ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ। ਝੂਠੀ ਸ਼ੋਹਰਤ ਅਤੇ ਪੁਲਿਸ ਸੁਰੱਖਿਆ ਦੀ ਭੁੱਖ ਨੇ ਭੱਠਾ ਮਾਲਕ ਨੂੰ ਪਹੁੰਚਾਇਆ ਜੇਲ੍ਹ

ਇਸ ਮਾਮਲੇ ਸਬੰਧੀ ਜਦੋਂ ਇੰਡੇਨ ਕਾਰਪੋਰੇਸ਼ਨ ਬਠਿੰਡਾ ਦੇ ਸੇਲਜ਼ ਮੈਨੇਜਰ ਸੰਚਿਤ ਸ਼ਰਮਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਗੈਸ ਦੀ ਕੋਈ ਕਿੱਲਤ ਨਹੀਂ ਹੈ ਤੇ ਬੁਕਿੰਗ ਤੋਂ ਅਗਲੇ ਦਿਨ ਹੀ ਸਿਲੰਡਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਬਜ਼ੁਰਗ ਦੀ ਮੌਤ ਹੋਣ ਦੀ ਘਟਨਾ ਬਾਰੇ ਕਿਹਾ ਕਿ ਉਹ ਏਜੰਸੀ ਮਾਲਕ ਨਾਲ ਗੱਲ ਕਰਨਗੇ ਤੇ ਇਸ ਪੂਰੇ ਮਾਮਲੇ ਦੀ ਤਹਿ ਤਕ ਜਾਣ ਲਈ ਜਾਂਚ ਕਰਵਾਈ ਜਾਵੇਗੀ। ਹਾਲਾਂਕਿ ਜ਼ਮੀਨੀ ਹਕੀਕਤ ਅਧਿਕਾਰੀਆਂ ਦੇ ਇਨ੍ਹਾਂ ਦਾਅਵਿਆਂ ਤੋਂ ਬਿਲਕੁਲ ਉਲਟ ਨਜ਼ਰ ਆ ਰਹੀ ਹੈ। ਗੁੱਸੇ ’ਚ ਆਏ ਖਪਤਕਾਰਾਂ ਸੁਖਦੇਵ ਸਿੰਘ, ਜਸਵੀਰ ਸਿੰਘ, ਬਲਵੀਰ ਸਿੰਘ, ਮਿੱਠੂ ਸਿੰਘ, ਰਾਜ ਸਿੰਘ ਨੇ ਦੋਸ਼ ਲਾਇਆ ਕਿ ਏਜੰਸੀ ਮਾਲਕ ਦਾ ਵਤੀਰਾ ਬੇਹੱਦ ਅੜੀਅਲ ਹੈ। ਉਹ ਨਾ ਤਾਂ ਕਿਸੇ ਦਾ ਫੋਨ ਚੁੱਕਦਾ ਹੈ ਤੇ ਅਕਸਰ ਆਪਣੀ ਉਚੀ ਪਹੁੰਚ ਹੋਣ ਦਾ ਜ਼ਿਕਰ ਕਰਦਾ ਰਹਿੰਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨਿਕ ਅਧਿਕਾਰੀ ਵੀ ਆਪਣੇ ਦਫ਼ਤਰਾਂ ’ਚ ਬੈਠ ਕੇ ਬਿਆਨ ਜਾਰੀ ਕਰਕੇ ਸਿਰਫ਼ ਖਾਨਾਪੂਰਤੀ ਕਰ ਰਹੇ ਹਨ। ਜਦਕਿ ਆਮ ਜਨਤਾ ਦੀ ਬਾਂਹ ਫੜਨ ਵਾਲਾ ਕੋਈ ਨਹੀਂ ਹੈ।

ਨਿਯਮਾਂ ’ਚ ਅਚਾਨਕ ਬਦਲਾਅ: 25 ਤੋਂ ਕੀਤੇ 45 ਦਿਨ

ਖਪਤਕਾਰਾਂ ਨੇ ਖੁਲਾਸਾ ਕੀਤਾ ਕਿ ਪਹਿਲਾਂ ਏਜੰਸੀ ਦੇ ਬਾਹਰ ਲਿਖਿਆ ਹੋਇਆ ਸੀ ਕਿ 25 ਦਿਨਾਂ ਬਾਅਦ ਸਿਲੰਡਰ ਮਿਲੇਗਾ। ਜਿਸ ਕਾਰਨ ਲੋਕ ਪੂਰੇ 25 ਦਿਨਾਂ ਬਾਅਦ ਸਵੇਰੇ 4 ਵਜੇ ਹੀ ਲਾਈਨਾਂ ’ਚ ਲੱਗ ਗਏ ਸਨ। ਪਰ ਅੱਜ ਸਵੇਰੇ 9 ਵਜੇ ਕਰਮਚਾਰੀਆਂ ਨੇ ਚਲਾਕੀ ਨਾਲ ਉਸ ਸਮੇਂ ਨੂੰ ਬਦਲ ਕੇ 45 ਦਿਨ ਕਰ ਦਿੱਤਾ। ਇਸ ਕਾਰਨ ਸੈਂਕੜੇ ਲੋਕ, ਜੋ ਕਈ ਘੰਟਿਆਂ ਤੋਂ ਉਡੀਕ ਕਰ ਰਹੇ ਸਨ। ਉਨ੍ਹਾਂ ਨੂੰ ਦੂਜੇ ਦਿਨ ਵੀ ਖਾਲੀ ਹੱਥ ਮੁੜਨ ਲਈ ਮਜਬੂਰ ਹੋਣਾ ਪਿਆ।

  ਰਸੋਈ ਦਾ ਬਜਟ ਤੇ ਜ਼ਰੂਰਤ ਪ੍ਰਭਾਵਿਤ

ਲੋਕਾਂ ਨੇ ਦੱਸਿਆ ਕਿ ਅੱਜ ਦੇ ਸਮੇਂ ’ਚ ਹਰ ਘਰ ਦੀ ਰਸੋਈ ਪੂਰੀ ਤਰ੍ਹਾਂ ਗੈਸ ਸਿਲੰਡਰ `ਤੇ ਨਿਰਭਰ ਹੈ। ਕਿਸੇ ਘਰ ’ਚ ਸਿਲੰਡਰ 20 ਦਿਨ ਚੱਲਦਾ ਹੈ ਤੇ ਵਧ ਤੋਂ ਵਧ 30 ਦਿਨ। ਅਜਿਹੇ ’ਚ 45 ਦਿਨਾਂ ਬਾਅਦ ਸਿਲੰਡਰ ਦੇਣ ਦਾ ਫੈਸਲਾ ਲੋਕਾਂ ਦੇ ਚੁਲ੍ਹੇ ਠੰਢੇ ਕਰਨ ਵਾਲਾ ਹੈ। ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਇਸ ਦੁਖਦਾਈ ਮੌਤ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਗੈਸ ਵੰਡ ਪ੍ਰਣਾਲੀ ਨੂੰ ਤੁਰੰਤ ਸੁਧਾਰਿਆ ਜਾਵੇ।

       ਪ੍ਰਸ਼ਾਸਨਿਕ ਅਣਗਹਿਲੀ ਤੇ ਖ਼ਾਨਾਪੂਰਤੀ ਦੇ ਦੋਸ਼

ਇਸ ਘਟਨਾ ਨੇ ਪ੍ਰਸ਼ਾਸਨ ਦੇ ਉਨ੍ਹਾਂ ਦਾਅਵਿਆਂ ਦੀ ਫੂਕ ਕੱਢ ਦਿੱਤੀ ਹੈ। ਜਿਨ੍ਹਾਂ ’ਚ ਗੈਸ ਦੀ ਸਪਲਾਈ ਨੂੰ ਸੁਚਾਰੂ ਦੱਸਿਆ ਜਾ ਰਿਹਾ ਸੀ। ਖਪਤਕਾਰਾਂ ਦਾ ਕਹਿਣਾ ਹੈ ਕਿ ਅਧਿਕਾਰੀ ਆਪਣੇ ਏਸੀ ਦਫ਼ਤਰਾਂ ’ਚ ਬੈਠ ਕੇ ਸਿਰਫ਼ ਬਿਆਨਬਾਜ਼ੀ ਕਰਦੇ ਹਨ। ਜਦਕਿ ਹਕੀਕਤ ’ਚ ਆਮ ਲੋਕਾਂ ਨੂੰ ਇਕ ਸਿਲੰਡਰ ਲਈ ਕਈ-ਕਈ ਦਿਨ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਪ੍ਰਸ਼ਾਸਨ ਵਲੋਂ ਕੀਤੀ ਜਾ ਰਹੀ ਇਸ ਖਾਨਾਪੂਰਤੀ ਦਾ ਨਤੀਜਾ ਅੱਜ ਇਕ ਬੇਗੁਨਾਹ ਬਜ਼ੁਰਗ ਦੀ ਮੌਤ ਦੇ ਰੂਪ ’ਚ ਨਿਕਲਿਆ ਹੈ। ਜਿਸ ਕਾਰਨ ਪੂਰੇ ਪਿੰਡ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

 ਗੈਸ ਏਜੰਸੀਆਂ ਦੀ ਮਨਮਾਨੀ ਤੇ ਸੈਟਿੰਗ ਦਾ ਖ਼ਦਸ਼ਾ

ਪਿੰਡ ਵਾਸੀਆਂ ਰੋਸ਼ਨ ਲਾਲ, ਸੁਨੀਲ ਕੁਮਾਰ, ਗੁਰਦੇਵ ਸਿੰਘ, ਮਲਕੀਤ ਸਿੰਘ ਨੇ ਦੋਸ਼ ਲਾਇਆ ਕਿ ਏਜੰਸੀ ਮਾਲਕਾਂ ਵਲੋਂ ਜਾਣਬੁਝ ਕੇ ਕਿੱਲਤ ਪੈਦਾ ਕੀਤੀ ਜਾ ਰਹੀ ਹੈ। ਪਹਿਲਾਂ ਏਜੰਸੀ ਦੇ ਬਾਹਰ 25 ਦਿਨਾਂ ਬਾਅਦ ਸਿਲੰਡਰ ਮਿਲਣ ਦਾ ਨੋਟਿਸ ਲਗਾਇਆ ਗਿਆ ਸੀ। ਪਰ ਜਦੋਂ ਲੋਕ ਸਵੇਰੇ 4 ਵਜੇ ਤੋਂ ਲਾਈਨਾਂ ’ਚ ਲੱਗ ਗਏ ਤਾਂ ਕਰਮਚਾਰੀਆਂ ਨੇ 9 ਵਜੇ ਦੇ ਕਰੀਬ ਇਸ ਸਮੇਂ ਨੂੰ ਬਦਲ ਕੇ 45 ਦਿਨ ਕਰ ਦਿੱਤਾ। ਲੋਕਾਂ ਦਾ ਸਵਾਲ ਹੈ ਕਿ ਜੇਕਰ ਗੈਸ ਦੀ ਕਮੀ ਨਹੀਂ ਹੈ ਤਾਂ ਨਿਯਮਾਂ ’ਚ ਇਹ ਅਚਾਨਕ ਬਦਲਾਅ ਕਿਉਂ ਕੀਤਾ ਗਿਆ? ਖਪਤਕਾਰਾਂ ਨੇ ਸ਼ੱਕ ਜਤਾਇਆ ਹੈ ਕਿ ਆਮ ਲੋਕਾਂ ਦਾ ਹੱਕ ਮਾਰ ਕੇ ਸਿਲੰਡਰਾਂ ਦੀ ਕਾਲਾਬਾਜ਼ਾਰੀ ਕੀਤੀ ਜਾ ਰਹੀ ਹੈ।

ਰਸੋਈਆਂ ਦੇ ਚੁੱਲ੍ਹੇ ਹੋਏ ਠੰਢੇ, ਲੋਕਾਂ ’ਚ ਹਾਹਾਕਾਰ

ਅੱਜ ਦੇ ਸਮੇਂ ’ਚ ਹਰ ਘਰ ਦੀ ਰਸੋਈ ਪੂਰੀ ਤਰ੍ਹਾਂ ਗੈਸ ਸਿਲੰਡਰ `ਤੇ ਨਿਰਭਰ ਹੈ। ਪਿੰਡ ਵਾਸੀਆਂ ਅਨੁਸਾਰ ਇਕ ਸਿਲੰਡਰ ਆਮ ਤੌਰ `ਤੇ 20 ਤੋਂ 30 ਦਿਨ ਹੀ ਚੱਲਦਾ ਹੈ। ਪਰ ਏਜੰਸੀ ਵਲੋਂ 45 ਦਿਨਾਂ ਦੀ ਸ਼ਰਤ ਰੱਖਣ ਕਾਰਨ ਕਈ ਘਰਾਂ ’ਚ ਚੁਲ੍ਹੇ ਬਾਲਣੇ ਮੁਸ਼ਕਿਲ ਹੋ ਗਏ ਹਨ। ਖਪਤਕਾਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਗੈਸ ਵੰਡ ਪ੍ਰਣਾਲੀ ’ਚ ਤੁਰੰਤ ਸੁਧਾਰ ਨਾ ਕੀਤਾ ਗਿਆ ਤੇ ਏਜੰਸੀ ਮਾਲਕ ਦੀ ਧੱਕੇਸ਼ਾਹੀ ਨਾ ਰੋਕੀ ਗਈ ਤਾਂ ਉਹ ਆਉਣ ਵਾਲੇ ਦਿਨਾਂ ’ਚ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।

Facebook
X
WhatsApp
Email
0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 1 3 5 4 1
Users Today : 37
Users Yesterday : 76
Users Last 7 days : 453

ਰਾਸ਼ੀਫਲ

error: Content is protected !!