Home » ਪ੍ਰਮੁੱਖ ਖ਼ਬਰਾਂ » ਟੀ.ਐਸ.ਯੂ. ਸਰਕਲ ਬਰਨਾਲਾ ਵੱਲੋਂ ਕੌਮਾਂਤਰੀ ਮਜ਼ਦੂਰ ਦਿਵਸ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ

ਟੀ.ਐਸ.ਯੂ. ਸਰਕਲ ਬਰਨਾਲਾ ਵੱਲੋਂ ਕੌਮਾਂਤਰੀ ਮਜ਼ਦੂਰ ਦਿਵਸ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ

ਟੈਕਨੀਕਲ ਸਰਵਿਸਿਜ਼ ਯੂਨੀਅਨ ਸਰਕਲ ਬਰਨਾਲਾ ਵੱਲੋ ਸ਼ਹਿਰੀ ਮੰਡਲ ਬਰਨਾਲਾ, ਦਿਹਾਤੀ ਮੰਡਲ ਬਰਨਾਲਾ ਅਤੇ ਮੰਡਲ ਮਲੇਰਕੋਟਲਾ ਦੇ ਸਮੂਹ ਬਿਜਲੀ ਕਾਮਿਆਂ ਵੱਲੋ ਸਰਕਲ ਬਰਨਾਲਾ ਦੀਆਂ ਸਮੁੱਚੀਆਂ ਸਬ ਡਵੀਜ਼ਨਾਂ, ਡਵੀਜਨਾਂ ਅਤੇ ਸਰਕਲ ਬਰਨਾਲਾ ਮਹਾਨ ਕੌਮਾਂਤਰੀ ਮਜ਼ਦੂਰ ਦਿਵਸ ਸਰਕਲ ਪ੍ਰਧਾਨ ਸਾਥੀ ਸਤਿੰਦਰਪਾਲ ਸਿੰਘ ਜੱਸੜ ਦੀ ਦੇਖਰੇਖ ਹੇਠ ਮਨਾਇਆ ਗਿਆ ।
[responsivevoice_button voice="Hindi Male"]

ਬਰਨਾਲਾ ਬਿਊਰੋ 2 ਮਈ

                      ਟੈਕਨੀਕਲ ਸਰਵਿਸਿਜ਼ ਯੂਨੀਅਨ ਸਰਕਲ ਬਰਨਾਲਾ ਵੱਲੋ ਸ਼ਹਿਰੀ ਮੰਡਲ ਬਰਨਾਲਾ, ਦਿਹਾਤੀ ਮੰਡਲ ਬਰਨਾਲਾ ਅਤੇ ਮੰਡਲ ਮਲੇਰਕੋਟਲਾ ਦੇ ਸਮੂਹ ਬਿਜਲੀ ਕਾਮਿਆਂ ਵੱਲੋ ਸਰਕਲ ਬਰਨਾਲਾ ਦੀਆਂ ਸਮੁੱਚੀਆਂ ਸਬ ਡਵੀਜ਼ਨਾਂ, ਡਵੀਜਨਾਂ ਅਤੇ ਸਰਕਲ ਬਰਨਾਲਾ ਮਹਾਨ ਕੌਮਾਂਤਰੀ ਮਜ਼ਦੂਰ ਦਿਵਸ ਸਰਕਲ ਪ੍ਰਧਾਨ ਸਾਥੀ ਸਤਿੰਦਰਪਾਲ ਸਿੰਘ ਜੱਸੜ ਦੀ ਦੇਖਰੇਖ ਹੇਠ ਮਨਾਇਆ ਗਿਆ । ਸ/ਡ ਮਹਿਲਕਲਾਂ , ਠੁੱਲੀਵਾਲ , ਦਸੌਧਾ ਸਿੰਘ ਵਾਲਾ , ਸਹਿਣਾ , ਭਦੌੜ , ਤਪਾ , ਧਨੌਲਾ ਸਮੇਤ ਮਲੇਰਕੋਟਲਾ ਮੰਡਲ ਦੇ ਦਫ਼ਤਰਾਂ ਅਤੇ ਗਰਿਡਾਂ ਅੱਗੇ ਜਥੇਬੰਦੀ ਦਾ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨ ਉਪਰੰਤ ਸਿਕਾਗੋ ਦੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ ।

ਟੀ.ਐਸ.ਯੂ. ਸਰਕਲ ਬਰਨਾਲਾ ਵੱਲੋਂ ਕੌਮਾਂਤਰੀ ਮਜ਼ਦੂਰ ਦਿਵਸ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ
ਟੀ.ਐਸ.ਯੂ. ਸਰਕਲ ਬਰਨਾਲਾ ਵੱਲੋਂ ਕੌਮਾਂਤਰੀ ਮਜ਼ਦੂਰ ਦਿਵਸ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ

ਸਰਕਲ ਸਕੱਤਰ ਕੁਲਵੀਰ ਸਿੰਘ ਔਲ਼ਖ , ਸਰਕਲ ਮੀਤ ਪ੍ਰਧਾਨ ਪ੍ਰਗਟ ਸਿੰਘ ਕੋਟਦੁੱਨਾ , ਕੁਲਵੰਤ ਸਿੰਘ ਢਿਲਵਾਂ, ਹਾਕਮ ਸਿੰਘ ਨੂਰ, ਮੁਖਤਿਆਰ ਸਿੰਘ, ਕੇਵਲ ਸਿੰਘ ਤਪਾ , ਜਸਵਿੰਦਰ ਸਿੰਘ ਖੁੱਡੀਕਲਾਂ , ਕੁਲਵਿੰਦਰ ਸਿੰਘ ਠੀਕਰੀਵਾਲ ਵਰਿੰਦਰ ਸਿੰਘ ਬਰਨਾਲਾ, ਜਸਵਿੰਦਰ ਸਿੰਘ ਚੰਨਣਵਾਲ , ਮਨਜੀਤ ਸਿੰਘ ਵਿਧਾਤਾ , ਸੁਖਵੀਰ ਸਿੰਘ ਸੁੱਖਪੁਰਾ , ਗੁਰਪ੍ਰੀਤ ਸਿੰਘ ਧਨੌਲਾ,  ਰਾਜ ਸਿੰਘ, ਮਨਦੀਪ ਸਿੰਘ ਗਹਿਲ , ਸੀ ਐਚ ਵੀ ਸਰਕਲ ਆਗੂ ਚਰਨਜੀਤ ਸਿੰਘ ਖਿਆਲੀ ਵੱਲੋ  ਇੱਕ ਮਈ ਸਿਕਾਗੋ ਦੇ ਸਹੀਦਾਂ ਨੂੰ ਸਰਧਾਜਲੀਆ ਭੇਟ ਕਰਦੇ ਹੋਏ ਕਿਹਾ ਕਿ ਅੱਜ ਸਾਡੇ ਮੁਲਕ ਦੀਆਂ ਸਰਕਾਰਾਂ ਵੀ ਉਦਾਰੀਕਰਨ, ਨਿੱਜੀਕਰਨ ਅਤੇ ਵਿਸ਼ਵੀਕਰਨ ਦੀਆਂ ਨੀਤੀਆਂ ਰਾਹੀਂ 39 ਕਿਰਤ ਕਾਨੂੰਨਾਂ ਦਾ ਭੋਗ ਪਾਕੇ 4 ਕਿਰਤ ਕੋਡ ਲਾਗੂ ਕਰ ਰਹੀਆਂ ਹਨ । ਕਾਮਿਆਂ ਦੀ ਉਜਰਤ ਦੀ ਲੁੱਟ ਵੱਧ ਰਹੀ ਏ , ਕਾਮਿਆਂ ਨੂੰ ਨਿਗੂਣੀਆ ਤਨਖਾਹਾਂ ਦੇ ਕੇ 12-12 ਘੰਟੇ ਕੰਮ ਕਰਨ ਲਈ ਮਜ਼ਬੂਰ ਕੀਤਾ ਰਿਹਾ ਹੈ। ਨੋਇਡਾ, ਫਰੀਦਾਬਾਦ, ਮਨੇਸਰ, ਬਠਿੰਡਾ ਆਦਿ ਥਾਵਾਂ ਤੇ ਉੱਠੇ ਸੰਘਰਸ਼ ਦੇ ਲਾਵਿਆਂ ਨੂੰ ਜ਼ਬਰ ਨਾਲ ਦਬਾਉਣ ਦੀ ਮਨਸ਼ਾ ਪਾਲਦਿਆਂ ਦੇ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਹੈ। ਇਸੇ ਹੀ ਤਰ੍ਹਾਂ ਪਾਵਰਕੌਮ ਵਿੱਚ ਦਹਾਕਿਆਂ ਬੱਧੀ ਸਮੇਂ ਤੋਂ ਸੀਐਚਵੀ ਕਾਮੇ ਨਿਗੂਣੀਆਂ ਤਨਖਾਹਾਂ ਤੇ ਕੰਮ ਕਰ ਰਹੇ ਹਨ। ਉਹ ਅਨੇਕਾਂ ਵਾਰ ਆਪਣੇ ਪੱਕੇ ਰੁਜ਼ਗਾਰ ਦੀ ਮੰਗ ਲਈ ਹੜਤਾਲਾਂ ਕਰ ਚੁੱਕੇ ਹਨ । ਪੰਜਾਬ ਸਰਕਾਰ ਅਤੇ ਪਾਵਰਕੌਮ ਦੀ ਮੈਨੇਜਮੈਂਟ ਇਨ੍ਹਾਂ ਕਾਮਿਆਂ ਦੇ ਸੰਘਰਸ਼ ਪ੍ਰਤੀ ਟਾਲਮਟੋਲ ਦੀ ਨੀਤੀ ਅਪਣਾ ਰਹੇ ਹਨ । ਇਹਨਾਂ ਕੱਚੇ ਕਾਮਿਆ ਨੂੰ ਤੁਰੰਤ ਪੱਕਾ ਕੀਤਾ ਜਾਵੇ , ਹਜਾਰਾਂ ਹੀ ਖਾਲੀ ਪੋਸਟਾਂ ਉਪੱਰ ਤੁਰੰਤ ਪੱਕੀ ਭਰਤੀ ਕੀਤੀ ਜਾਵੇ , ਇੱਕ ਮਤੇ ਰਾਹੀਂ ਸੀਐਚਵੀ ਕਾਮਿਆਂ ਦੇ ਹੱਕੀ ਸੰਘਰਸ਼ ਦੀ ਪੁਰਜ਼ੋਰ ਹਮਾਇਤ ਕਰਨ ਦਾ ਐਲਾਨ ਕਰਦਿਆਂ, ਉਨ੍ਹਾਂ ਦੀਆਂ ਮੰਗਾਂ ਮੰਨਣ ਦੀ ਅਪੀਲ ਕੀਤੀ । ਅੰਤ ਵਿੱਚ ਮਈ ਦਿਵਸ ਦੇ ਸ਼ਹੀਦਾਂ ਨੂੰ ਲਾਲ ਸਲਾਮ, ਅਮਰ ਸ਼ਹੀਦਾਂ ਦਾ ਪੈਗ਼ਾਮ-ਜਾਰੀ ਰੱਖਣਾ ਹੈ ਸੰਗਰਾਮ, ਇਨਕਲਾਬ-ਜਿੰਦਾਬਾਦ, ਸਾਮਰਾਜਵਾਦ-ਮੁਰਦਾਬਾਦ’ ਆਦਿ ਅਕਾਸ਼ ਗੁੰਜਾਊ ਗੇਟ ਰੈਲੀਆਂ ਦੌਰਾਨ ਲਗਾਏ ਗਏ ।

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ    ਐੱਨ.ਜੀ.ਟੀ. ਦੀ ਵਿਸ਼ੇਸ਼ ਜਾਂਚ ਟੀਮ ਵੱਲੋਂ ਬਰਨਾਲਾ ਵਿਖੇ ਅਚਨਚੇਤ ਚੈਕਿੰਗ

0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 4 0 7 8
Users Today : 0
Users Yesterday : 43
Users Last 7 days : 292

ਰਾਸ਼ੀਫਲ