Home » ਪ੍ਰਮੁੱਖ ਖ਼ਬਰਾਂ » ਬਰਨਾਲਾ ਵਿੱਚ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ ਭਰੀ ਈਮੇਲ

ਬਰਨਾਲਾ ਵਿੱਚ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ ਭਰੀ ਈਮੇਲ

ਗੁਰ
. ਇੱਕ ਨਿੱਜੀ ਸਕੂਲ ਵਿੱਚੋ ਬੰਬ ਮਿਲਣ ਦੀ ਧਮਕੀ ਪਿੱਛੋਂ ਸਕੂਲ ਵਿੱਚੋ ਆਪਣੇ ਬੱਚਿਆਂ ਨੂੰ ਲਿਜਾਂਦੇ ਹੋਏ ਮਾਪੇ
[responsivevoice_button voice="Hindi Male"]

ਜ਼ਿਲ੍ਹਾਂ ਬਰਨਾਲਾ ਦਾ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਆਇਆ ਤੁਰੰਤ ਹਰਕਤ ਵਿੱਚ

ਬਰਨਾਲਾ ਬਿਊਰੋ 16 ਅਪ੍ਰੈਲ

               ਅੱਜ ਸਵੇਰੇ ਤਕਰੀਬਨ ਅੱਠ ਵਜੇ ਬਰਨਾਲਾ ਜ਼ਿਲ੍ਹੇ ਦੇ ਅੱਧੀ ਦਰਜਨ ਪ੍ਰਾਇਵੇਟ ਸਕੂਲਾਂ ਨੂੰ ਇੱਕ ਜੀਮੇਲ ਐਡਰੈੱਸ ਤੋਂ ਆਈ ਈਮੇਲ ਰਾਂਹੀ ਇੰਨ੍ਹਾਂ ਸਕੂਲਾਂ ਨੂੰ ਬੰਬ ਨਾਲ ਉਡਾਉਂਣ ਦੀ ਧਮਕੀ ਦਿੱਤੀ ਗਈ। ਜਿਸ ਦੀ ਸੂਚਨਾ ਬਰਨਾਲਾ ਪ੍ਰਸ਼ਾਸ਼ਨ ਨੂੰ ਮਿਲਦੇ ਹੀ ਬਰਨਾਲਾ ਦਾ ਸਮੁੱਚਾ ਪੁਲਿਸ ਪ੍ਰਸ਼ਾਸ਼ਨ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਤੁਰੰਤ ਹਰਕਤ ਵਿੱਚ ਆਇਆ ਜਿਸ ਨੇ ਇਹਤਿਆਤ ਵਜੋਂ ਸਾਰੇ ਸਕੂਲਾਂ ਨੂੰ ਖਾਲੀ ਕਰਵਾ ਦਿੱਤਾ ਗਿਆ।

 ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਬਰਨਾਲਾ ਦੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਬਰਨਾਲਾ ਜ਼ਿਲ੍ਹੇ ਦੇ ਪ੍ਰਾਈਵੇਟ ਸਕੂਲ ਜਿੰਨ੍ਹਾਂ ਵਿੱਚ ਆਰਿਆ ਭੱਟਾ ਸਕੂਲ ਚੀਮਾ,ਗੋਬਿੰਦ ਇੰਟਰਨੈਸ਼ਨਲ ਸਕੂਲ ਭਦੌੜ,ਸ਼ਹਿਰ ਬਰਨਾਲਾ ਦੇ ਸੈਕਰਿਟ ਹਾਰਟ,ਟੰਡਨ ਇੰਟਰਨੈਸ਼ਨਲ ਸਕੂਲ ਅਤੇ ਵਾਈ ਐੱਸ ਗਰੁੱਪ ਦੇ ਦੋ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਅਸੀ ਇਨ੍ਹਾਂ ਸਕੂਲਾਂ ਦੇ ਮੁਖੀਆਂ ਨੂੰ ਕਹਿ ਕੇ ਸਕੂਲ ਖਾਲੀ ਕਰਵਾਏ ਪੁਲਿਸ ਪ੍ਰਸ਼ਾਸਨ ਦੀਆਂ ਟੀਮਾਂ ਨੇ ਸਾਰੇ ਸਕੂਲਾਂ ਵਿੱਚ ਪਹੁੰਚ ਕਿ ਸਕੂਲਾਂ ਦੀਆਂ ਬਿੰਲਡਿੰਗਾਂ,ਵਹੀਕਲਾਂ ਅਤੇ ਹੋਰ ਸ਼ੱਕੀ ਥਾਵਾਂ ਦੀ ਪੜਤਾਲ ਕੀਤੀ

 

. ਇੱਕ ਨਿੱਜੀ ਸਕੂਲ ਵਿੱਚੋ ਬੰਬ ਮਿਲਣ ਦੀ ਧਮਕੀ ਪਿੱਛੋਂ ਸਕੂਲ ਵਿੱਚੋ ਆਪਣੇ ਬੱਚਿਆਂ ਨੂੰ ਲਿਜਾਂਦੇ ਹੋਏ ਮਾਪੇ
. ਇੱਕ ਨਿੱਜੀ ਸਕੂਲ ਵਿੱਚੋ ਬੰਬ ਮਿਲਣ ਦੀ ਧਮਕੀ ਪਿੱਛੋਂ ਸਕੂਲ ਵਿੱਚੋ ਆਪਣੇ ਬੱਚਿਆਂ ਨੂੰ ਲਿਜਾਂਦੇ ਹੋਏ ਮਾਪੇ

ਪਰੰਤੂ ਕਿਸੇ ਵੀ ਸਕੂਲ ਵਿੱਚੋ ਮੌਕੇ ਤੇ ਕੋਈ ਵੀ ਵਿਸਫੋਟਕ ਜਾਂ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ। ਇਹ ਈਮੇਲ ਆਈ.ਪੀ.ਐੱਸ ਐਡਰਸ ਰਾਂਹੀ ਭੇਜੀ ਗਈ ਸੀ। ਜਿਸ ਬਾਰੇ ਪੁਲਿਸ ਦਾ ਸਾਇਬਰ ਕ੍ਰਾਈਮ ਸੈੱਲ ਗੰਭੀਰਤਾ ਅਤੇ ਬਾਰੀਕੀ ਨਾਲ ਜਾਂਚ ਕਰ ਰਿਹਾ ਹੈ। ਕੋਈ ਵੀ ਜਾਨੀ -ਮਾਲੀ ਨੁਕਸਾਨ ਹੋਣ ਤੋ ਬਚਾਅ ਰਿਹਾ ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ ਈਮੇਲਾਂ ਵਿੱਚ ਦੋ ਹਵਾਈ ਉਡਾਣਾ ਅਤੇ ਸੈਕਟਰੀ ਏਟ ਨੂੰ ਵੀ ਬੰਬ ਰਾਂਹੀ ਉਡਾਉਣ ਦੀ ਗੱਲ ਆਖੀ ਗਈ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਅਫਵਾਹ ਦੇ ਚਲਦਿਆਂ ਮਾਪਿਆਂ ਵੱਲੋਂ ਆਪਣੇ ਬੱਚਿਆਂ ਨੂੰ ਸਕੂਲ ਤੋਂ ਘਰ ਲਿਜਾਣ ਲਈ ਸਕੂਲ ਦੀਆਂ ਰਿਸ਼ੈਪਸ਼ਨਾਂ ਤੇ ਭਾਰੀ ਭੀੜ ਦੇਖਣ ਨੂੰ ਮਿਲੀ।

ਪੁਲਿਸ ਦੀ ਲੋਕਾਂ ਨੂੰ ਅਪੀਲ : ਇਸ ਮੌਕੇ ਬਰਨਾਲਾ ਜ਼ਿਲ੍ਹੇ ਦੇ ਐਸ ਐਸ ਪੀ ਮੁਹੰਮਦ  ਸਰਫਰਾਜ਼ ਆਲਮ ਨੇ ਲੋਕਾਂ ਨੂੰ ਪੀਲ ਕਰਦੇ ਕਿਹਾ ਕਿ ਲੋਕਾਂ ਨੂੰ ਕਿਸੇ ਵੀ ਗੱਲ ਡਰਨ ਦੀ ਲੋੜ ਨਹੀਂ ਧਮਕੀ ਭਰੀ ਜੀਮੇਲ ਮਿਲਦਿਆਂ ਹੀ ਪੁਲਿਸ ਵੱਲੋਂ ਸੰਬੰਧਿਤ ਸਕੂਲਾਂ ਦੀ ਚੈਕਿੰਗ ਕੀਤੀ ਗਈ ਜਿਸ ਦੌਰਾਨ ਕੋਈ ਵੀ ਅਪੱਤੀਜਨਕ ਕੋਈ ਵੀ ਚੀਜ਼ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਲੋਕਾਂ ਦੀ ਸੁਰੱਖਿਆ ਲਈ ਹਮੇਸ਼ਾ ਤੱਤਪਰ ਅਤੇ ਹਾਜ਼ਰ ਹੈ।

 

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ    ‘ਆਪ’ ਦੇ ਐੱਮਪੀ ਤੇ ਡੀਸੀ ਨੇ ਕਣਕ ਖਰੀਦ ਸ਼ੁਰੂ ਕਰਨ ਦਾ ਕੀਤਾ ਦਾਅਵਾ, ਕਿਸਾਨਾਂ ਨੇ ਕਿਹਾ, ਸਿਰਫ ਮਿਲਿਆ ਭਰੋਸਾ 

 

0 0 votes
Article Rating
Subscribe
Notify of
guest
0 Comments
Oldest
Newest Most Voted
Inline Feedbacks
View all comments
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 2 0 1 1
Users Today : 17
Users Yesterday : 24
Users Last 7 days : 116

ਰਾਸ਼ੀਫਲ