Home » ਪ੍ਰਮੁੱਖ ਖ਼ਬਰਾਂ » ‘ਆਪ’ ਦੇ ਐੱਮਪੀ ਤੇ ਡੀਸੀ ਨੇ ਕਣਕ ਖਰੀਦ ਸ਼ੁਰੂ ਕਰਨ ਦਾ ਕੀਤਾ ਦਾਅਵਾ, ਕਿਸਾਨਾਂ ਨੇ ਕਿਹਾ, ਸਿਰਫ ਮਿਲਿਆ ਭਰੋਸਾ

‘ਆਪ’ ਦੇ ਐੱਮਪੀ ਤੇ ਡੀਸੀ ਨੇ ਕਣਕ ਖਰੀਦ ਸ਼ੁਰੂ ਕਰਨ ਦਾ ਕੀਤਾ ਦਾਅਵਾ, ਕਿਸਾਨਾਂ ਨੇ ਕਿਹਾ, ਸਿਰਫ ਮਿਲਿਆ ਭਰੋਸਾ

  ਪੰਜਾਬ ਸਰਕਾਰ ਵਲੋਂ 1 ਅਪ੍ਰੈਲ ਤੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰਨ ਦੇ ਕੀਤੇ ਗਏ ਵੱਡੇ-ਵੱਡੇ ਦਾਅਵੇ ਬਰਨਾਲਾ ਦੀਆਂ ਮੰਡੀਆਂ ’ਚ ਖੋਖਲੇ ਸਾਬਤ ਹੋ ਰਹੇ ਹਨ। ਸੀਜ਼ਨ ਸ਼ੁਰੂ ਹੋਇਆਂ ਦੋ ਹਫ਼ਤੇ ਬੀਤ ਜਾਣ ਦੇ ਬਾਵਜੂਦ ਅਜੇ ਤਕ ਖਰੀਦ ਏਜੰਸੀਆਂ ਨੇ ਫ਼ਸਲ ਚੁੱਕਣ ਤੋਂ ਕਿਨਾਰਾ ਕੀਤਾ ਹੋਇਆ ਹੈ। ਹਾਲਤ ਇਹ ਹੈ ਕਿ ਕਿਸਾਨਾਂ ਨੂੰ ਆਪਣੇ ਪਰਿਵਾਰਾਂ ਨਾਲ ਖੁਸ਼ੀਆਂ ਮਨਾਉਣ ਦੀ ਬਜਾਏ ਵਿਸਾਖੀ ਦਾ ਪਵਿੱਤਰ ਤਿਉਹਾਰ ਵੀ ਮੰਡੀਆਂ ’ਚ ਆਪਣੀ ਫ਼ਸਲ ਦੀ ਰਾਖੀ ਕਰਦਿਆਂ
‘ਆਪ’ ਦੇ ਐੱਮਪੀ ਤੇ ਡੀਸੀ ਨੇ ਕਣਕ ਖਰੀਦ ਸ਼ੁਰੂ ਕਰਨ ਦਾ ਕੀਤਾ ਦਾਅਵਾ, ਕਿਸਾਨਾਂ ਨੇ ਕਿਹਾ, ਸਿਰਫ ਮਿਲਿਆ ਭਰੋਸਾ
[responsivevoice_button voice="Hindi Male"]

14 ਦਿਨਾਂ ਤੋਂ ਮੰਡੀਆਂ `ਚ ਰੁਲ ਰਹੇ ਕਿਸਾਨਾਂ ਨੇ ਖੋਲ੍ਹੀ ਪ੍ਰਸ਼ਾਸਨਿਕ ਪ੍ਰਬੰਧਾਂ ਦੀ ਪੋਲ; ਵਿਸਾਖੀ ਦਾ ਤਿਉਹਾਰ ਵੀ ਫ਼ਸਲ ਦੀ ਰਾਖੀ ਕਰਦਿਆਂ ਲੰਘਿਆ

ਬਰਨਾਲਾ ਬਿਊਰੋ  16 ਅਪ੍ਰੈਲ

                        ਪੰਜਾਬ ਸਰਕਾਰ ਵਲੋਂ 1 ਅਪ੍ਰੈਲ ਤੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰਨ ਦੇ ਕੀਤੇ ਗਏ ਵੱਡੇ-ਵੱਡੇ ਦਾਅਵੇ ਬਰਨਾਲਾ ਦੀਆਂ ਮੰਡੀਆਂ ਚ ਖੋਖਲੇ ਸਾਬਤ ਹੋ ਰਹੇ ਹਨ। ਸੀਜ਼ਨ ਸ਼ੁਰੂ ਹੋਇਆਂ ਦੋ ਹਫ਼ਤੇ ਬੀਤ ਜਾਣ ਦੇ ਬਾਵਜੂਦ ਅਜੇ ਤਕ ਖਰੀਦ ਏਜੰਸੀਆਂ ਨੇ ਫ਼ਸਲ ਚੁੱਕਣ ਤੋਂ ਕਿਨਾਰਾ ਕੀਤਾ ਹੋਇਆ ਹੈ। ਹਾਲਤ ਇਹ ਹੈ ਕਿ ਕਿਸਾਨਾਂ ਨੂੰ ਆਪਣੇ ਪਰਿਵਾਰਾਂ ਨਾਲ ਖੁਸ਼ੀਆਂ ਮਨਾਉਣ ਦੀ ਬਜਾਏ ਵਿਸਾਖੀ ਦਾ ਪਵਿੱਤਰ ਤਿਉਹਾਰ ਵੀ ਮੰਡੀਆਂ ਚ ਆਪਣੀ ਫ਼ਸਲ ਦੀ ਰਾਖੀ ਕਰਦਿਆਂ ਮਨਾਉਣਾ ਪੈ ਰਿਹਾ ਹੈ। ਅੱਜ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਤੇ ਸਾਬਕਾ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਤੇ ਡੀਸੀ ਹਰਪ੍ਰੀਤ ਸਿੰਘ ਨੇ ਬਰਨਾਲਾ ਦਾਣਾ ਮੰਡੀ ਦਾ ਦੌਰਾ ਕੀਤਾ। ਹਾਲਾਂਕਿ ਪ੍ਰਸ਼ਾਸਨ ਤੇ ਸਿਆਸੀ ਆਗੂਆਂ ਨੇ ਖਰੀਦ ਸ਼ੁਰੂ ਕਰਨ ਦਾ ਦਾਅਵਾ ਕੀਤਾ। ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰ ਰਹੀ ਹੈ। ਮੰਡੀ ਚ ਮੌਜੂਦ ਕਿਸਾਨਾਂ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਐੱਮਪੀ ਤੇ ਡੀਸੀ ਸਾਹਿਬ ਆਏ ਜ਼ਰੂਰ ਸਨ। ਪਰ ਉਹ ਸਿਰਫ਼ ਇਕ-ਦੋ ਦਿਨਾਂ ਚ ਖਰੀਦ ਹੋ ਜਾਵੇਗੀ ਦਾ ਪੁਰਾਣਾ ਭਰੋਸਾ ਦੇ ਕੇ ਚਲਦੇ ਬਣੇ। ਉਨ੍ਹਾਂ ਕਿਹਾ ਕਿ ਮੰਡੀ ਚ ਕਿਸੇ ਕਿਸਮ ਦਾ ਕੋਈ ਪ੍ਰਬੰਧ ਨਾ ਹੋਣ ਦਾ ਦਾਅਵਾ ਕੀਤਾ। ਇਸ ਮਾਮਲੇ ਬਾਰੇ ਜਦ ਡੀਐੱਮਓ ਬੀਰਇੰਦਰ ਸਿੰਘ ਨੇ ਕਿਹਾ ਕਿ ਕਣਕ ਦੀ ਅੱਜ ਖਰੀਦ ਹੋਈ ਹੈ ਤੇ ਨਮੀ ਜਿਆਦਾ ਹੋਣ ਕਰਕੇ ਦੋ ਦਿਨ ਤਕ ਨਮੀ ਨਿਰਧਾਰਿਤ ਮਾਪਦੰਡਾਂ ਅਨੁਸਾਰ ਹੋਣ ਤੇ ਖਰੀਦ ਕਰਨ ਲਈ ਕਿਹਾ ਗਿਆ ਹੈ। ਮਾਰਕੀਟ ਕਮੇਟੀ ਬਰਨਾਲਾ ਦੇ ਸਕੱਤਰ ਜਸਮਨਪ੍ਰੀਤ ਸਿੰਘ ਨੇ ਕਿਹਾ ਕਿ ਅੱਜ 323 ਐੱਮਟੀ ਕਣਕ ਦੀ ਖਰੀਦ ਕੀਤੀ ਗਈ ਹੈ। ਜਿਹੜੇ ਕਿਸਾਨ 11 ਨਮੀ ਕਹਿ ਰਹੇ ਹਨ, ਉਨ੍ਹਾਂ ਦੀ ਫਸਲ ਦੀ ਹੁਣ ਦੁਬਾਰਾ ਨਮੀ ਚੈੱਕ ਕਰਵਾਈ ਜਾਵੇਗੀ।

ਕਿਸਾਨਾਂ ਦਾ ਦਰਦ: ਸਿਰਫ਼ ਦਿਖਾਵਾ ਕਰ ਰਹੀ ਹੈ ਸਰਕਾਰ

ਮੰਡੀ ਚ ਬੈਠੇ ਕਿਸਾਨ ਰਾਮ ਸਿੰਘ ਨੇ ਭਰੇ ਮਨ ਨਾਲ ਕਿਹਾ ਸਰਕਾਰ ਨੇ ਕਿਹਾ ਸੀ ਕਿ 1 ਅਪ੍ਰੈਲ ਤੋਂ ਖਰੀਦ ਹੋਵੇਗੀ। ਪਰ ਅੱਜ 14 ਤਰੀਕ ਹੋ ਗਈ ਹੈ। ਮੰਡੀ ਚ ਨਾ ਬਾਰਦਾਨਾ ਹੈ ਤੇ ਨਾ ਹੀ ਖਰੀਦ ਏਜੰਸੀਆਂ ਦਾ ਕੋਈ ਅਧਿਕਾਰੀ। ਅਵਾਰਾ ਪਸ਼ੂ ਫ਼ਸਲ ਦਾ ਨੁਕਸਾਨ ਕਰ ਰਹੇ ਹਨ। ਮੀਤ ਹੇਅਰ ਨੇ ਸਿਰਫ਼ ਦਿਖਾਵਾ ਕੀਤਾ ਹੈ। ਜੇਕਰ ਉਹ ਚਾਹੁੰਦੇ ਤਾਂ ਮੌਕੇ `ਤੇ ਬੋਲੀ ਲਗਵਾ ਕੇ ਖਰੀਦ ਸ਼ੁਰੂ ਕਰਵਾ ਸਕਦੇ ਸਨ। ਇਸੇ ਤਰ੍ਹਾਂ ਕਿਸਾਨ ਬਲਕੌਰ ਸਿੰਘ ਤੇ ਗੁਰਮੇਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਫ਼ਸਲ ਚ ਨਮੀ ਦੀ ਮਾਤਰਾ ਸਿਰਫ਼ 11 ਫੀਸਦੀ ਹੈ। ਜੋ ਕਿ ਖਰੀਦ ਦੇ ਮਾਪਦੰਡਾਂ ਅਨੁਸਾਰ ਬਿਲਕੁਲ ਸਹੀ ਹੈ। ਫਿਰ ਵੀ ਕੋਈ ਬੋਲੀ ਲਗਾਉਣ ਨਹੀਂ ਆ ਰਿਹਾ।

ਪ੍ਰਸ਼ਾਸਨਿਕ ਦਾਅਵੇ ਬਨਾਮ ਮੰਡੀਆਂ ਦੀ ਬਦਹਾਲੀ

ਦੂਜੇ ਪਾਸੇ ਡੀਸੀ ਹਰਪ੍ਰੀਤ ਸਿੰਘ ਨੇ ਦਾਅਵਾ ਕੀਤਾ ਹੈ ਕਿ ਜ਼ਿਲ੍ਹੇ ਚ 4 ਲੱਖ 75 ਹਜ਼ਾਰ ਮੀਟ੍ਰਿਕ ਟਨ ਕਣਕ ਦੀ ਖਰੀਦ ਦਾ ਟੀਚਾ ਹੈ ਤੇ ਸਾਰੇ ਪ੍ਰਬੰਧ ਮੁਕੰਮਲ ਹਨ। ਉਨ੍ਹਾਂ ਕਿਹਾ ਕਿ ਟਰੱਕ ਆਪਰੇਟਰਾਂ ਤੇ ਲੇਬਰ ਯੂਨੀਅਨਾਂ ਨਾਲ ਮੀਟਿੰਗਾਂ ਹੋ ਚੁੱਕੀਆਂ ਹਨ। ਪਰ ਕਿਸਾਨਾਂ ਦਾ ਕਹਿਣਾ ਹੈ ਕਿ ਮੰਡੀਆਂ ਚ ਪੀਣ ਵਾਲੇ ਪਾਣੀ ਤਕ ਦਾ ਪ੍ਰਬੰਧ ਨਹੀਂ ਹੈ ਤੇ ਮਜ਼ਦੂਰ ਵਿਹਲੇ ਬੈਠੇ ਹਨ ਕਿਉਂਕਿ ਖਰੀਦ ਪ੍ਰਕਿਰਿਆ ਹੀ ਸ਼ੁਰੂ ਨਹੀਂ ਹੋਈ।

ਖਰੀਦ ਏਜੰਸੀਆਂ ਦੇ ਪ੍ਰਬੰਧਾਂ `ਤੇ ਉੱਠੇ ਸਵਾਲ

ਜ਼ਿਲ੍ਹੇ ਚ ਚਾਰ ਏਜੰਸੀਆਂ ਪਨਸਪ, ਮਾਰਕਫੈਡ, ਵੇਅਰਹਾਊਸ ਤੇ ਪਨਗ੍ਰੇਨ ਨੇ ਖਰੀਦ ਕਰਨੀ ਹੈ। ਐੱਮਪੀ ਮੀਤ ਹੇਅਰ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਵਾਂਗ ਇਸ ਵਾਰ ਵੀ ਕਿਸਾਨਾਂ ਨੂੰ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਪਰ ਕਿਸਾਨਾਂ ਦਾ ਸਵਾਲ ਹੈ ਕਿ ਜੇਕਰ ਦਿੱਕਤ ਨਹੀਂ ਹੈ ਤਾਂ ਉਹ ਪਿਛਲੇ 14 ਦਿਨਾਂ ਤੋਂ ਮੰਡੀ ਦੀ ਧੂੜ ਕਿਉਂ ਫੱਕ ਰਹੇ ਹਨ? ਮੰਡੀ ਚ ਫ਼ਸਲ ਦੇ ਢੇਰਾਂ `ਤੇ ਬੈਠੇ ਕਿਸਾਨਾਂ ਦੀ ਹਾਲਤ ਦੱਸਦੀ ਹੈ ਕਿ ਸਰਕਾਰ ਤੇ ਕਿਸਾਨਾਂ ਦੇ ਬਿਆਨਾਂ ਚ ਵੱਡਾ ਪਾੜਾ ਹੈ। ਕਿਸਾਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਤੁਰੰਤ ਖਰੀਦ ਤੇ ਬਾਰਦਾਨੇ ਦਾ ਪ੍ਰਬੰਧ ਨਾ ਹੋਇਆ ਤਾਂ ਉਹ ਤਿੱਖੇ ਸੰਘਰਸ਼ ਲਈ ਮਜ਼ਬੂਰ ਹੋਣਗੇ।

ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ 

ਨੈਸ਼ਨਲ ਜੂਨੀਅਰ ਬਾਕਸਿੰਗ: ਬਰਨਾਲਾ ਦੇ ਸਹਿਜਦੀਪ ਜੇਠੀ ਨੇ ਕਾਂਸੀ ਦਾ ਤਗਮਾ ਜਿੱਤ ਕੇ ਪੰਜਾਬ ਦਾ ਨਾਂ ਦੁਨੀਆ ਭਰ `ਚ ਚਮਕਾਇਆ
0 0 votes
Article Rating
Subscribe
Notify of
guest
0 Comments
Oldest
Newest Most Voted