Home » ਪ੍ਰਮੁੱਖ ਖ਼ਬਰਾਂ » ਐਨ.ਜੀ.ਟੀ ਨਵੀ ਦਿੱਲੀ ਵਲੋਂ ਬਣਾਈ ਵਿਸ਼ੇਸ਼ ਜਾਂਚ ਟੀਮ 30 ਅਪ੍ਰੈਲ ਨੂੰ ਕਰੇਗੀ ਬਰਨਾਲਾ ਵਿਖੇ ਘਟਨਾ ਸਥਾਨਾਂ ’ਤੇ ਜਾਂਚ

ਐਨ.ਜੀ.ਟੀ ਨਵੀ ਦਿੱਲੀ ਵਲੋਂ ਬਣਾਈ ਵਿਸ਼ੇਸ਼ ਜਾਂਚ ਟੀਮ 30 ਅਪ੍ਰੈਲ ਨੂੰ ਕਰੇਗੀ ਬਰਨਾਲਾ ਵਿਖੇ ਘਟਨਾ ਸਥਾਨਾਂ ’ਤੇ ਜਾਂਚ 

ਬਰਨਾਲਾ 'ਚ ਗੈਰ-ਕਾਨੂੰਨੀ ਢੰਗ ਨਾਲ ਰੁੱਖ ਕੱਟਣ ਦਾ ਮਾਮਲਾ: ਐਂਨ.ਜੀ.ਟੀ  ਵੱਲੋਂ ਜਾਂਚ ਲਈ ਕੇਂਦਰੀ ਵਿਭਾਗਾਂ ਦੀ ਸਾਂਝੀ ਕਮੇਟੀ ਗਠਿਤ ਵਿਸ਼ੇਸ਼ ਜਾਂਚ ਟੀਮ ਦੇ ਅਧਿਕਾਰੀ 30 ਅਪ੍ਰੈਲ ਨੂੰ ਜ਼ਿਲਾ ਬਰਨਾਲਾ ਦੇ 22 ਏਕੜ, ਪੁੱਡਾ ਮਾਰਕੀਟ, ਪਿੰਡ ਧਨੇਰ, ਬਖਤਗੜ ਤੇ ਬਦਰਾ ਵਿਖੇ ਘਟਨਾ ਸਥਾਨਾਂ ਦਾ ਦੌਰਾ ਕਰਕੇ ਜਾਂਚ ਪੜਤਾਲ ਕਰਨਗੇ।
[responsivevoice_button voice="Hindi Male"]

ਮਾਮਲਾ 22 ਏਕੜ ਬਰਨਾਲਾ, ਪੁੱਡਾ ਮਾਰਕੀਟ, ਪਿੰਡ ਧਨੇਰ, ਬਖਤਗੜ ਤੇ ਬਦਰਾ ਵਿਖੇ ਗੈਰ ਕਾਨੂੰਨੀ ਰੁੱਖ ਕੱਟਣ ਦਾ

ਬਰਨਾਲਾ ਬਿਊਰੋ 28 ਅਪ੍ਰੈਲ

                      ਬਰਨਾਲਾ ਚ ਗੈਰ-ਕਾਨੂੰਨੀ ਢੰਗ ਨਾਲ ਰੁੱਖ ਕੱਟਣ ਦਾ ਮਾਮਲਾ: ਐਂਨ.ਜੀ.ਟੀ  ਵੱਲੋਂ ਜਾਂਚ ਲਈ ਕੇਂਦਰੀ ਵਿਭਾਗਾਂ ਦੀ ਸਾਂਝੀ ਕਮੇਟੀ ਗਠਿਤ ਵਿਸ਼ੇਸ਼ ਜਾਂਚ ਟੀਮ ਦੇ ਅਧਿਕਾਰੀ 30 ਅਪ੍ਰੈਲ ਨੂੰ ਜ਼ਿਲਾ ਬਰਨਾਲਾ ਦੇ 22 ਏਕੜ, ਪੁੱਡਾ ਮਾਰਕੀਟ, ਪਿੰਡ ਧਨੇਰ, ਬਖਤਗੜ ਤੇ ਬਦਰਾ ਵਿਖੇ ਘਟਨਾ ਸਥਾਨਾਂ ਦਾ ਦੌਰਾ ਕਰਕੇ ਜਾਂਚ ਪੜਤਾਲ ਕਰਨਗੇ। ਗਠਿਤ ਕੀਤੀ ਗਈ ਵਿਸ਼ੇਸ਼ ਟੀਮ ਵਲੋਂ ਡੀ.ਡੀ.ਪੀ.ਓ ਬਰਨਾਲਾ, ਬੀ.ਡੀ.ਪੀ.ਓ ਸਹਿਣਾ, ਮਹਿਲ ਕਲਾਂ, ਰਾਮ ਤੀਰਥ ਮੰਨਾ ਚੇਅਰਮੈਨ ਨਗਰ ਸੁਧਾਰ ਟਰੱਸਟ ਬਰਨਾਲਾ, ਰਾਜੇਸ ਕੁਮਾਰ ਈ.ਓ ਨਗਰ ਸੁਧਾਰ ਟਰੱਸਟ ਬਰਨਾਲਾ, ਸੰਦੀਪ ਸਰਮਾਂ ਐਕਸੀਅਨ ਪੁੱਡਾ ਪਟਿਆਲਾ, ਸਰਪੰਚ ਅਮਨਪ੍ਰੀਤ ਕੌਰ ਧਨੇਰ, ਸਰਪੰਚ ਗ੍ਰਾਮ ਪੰਚਾਇਤ ਬਖਤਗੜ, ਐਸ.ਐਸ.ਪੀ ਬਰਨਾਲਾ ਆਦਿ ਅਧਿਕਾਰੀਆਂ ਅਤੇ ਵਾਤਾਵਰਨ ਪ੍ਰੇਮੀ ਗੁਰਪ੍ਰੀਤ ਸਿੰਘ ਕਾਹਨੇਕੇ ਨੂੰ ਪੜਤਾਲ ਦੋਰਾਨ 30 ਅਪ੍ਰੈਲ ਨੂੰ ਘਟਨਾ ਸਥਾਨਾਂ ਤੇ ਸ਼ਾਮਲ ਪੜਤਾਲ ਹੋਣ ਲਈ ਨੋਟਿਸ ਭੇਜਿਆ ਗਿਆ ਹੈ। ਜਾਣਕਾਰੀ ਦਿੰਦੇ ਹੋਏ ਪਟੀਸਨ ਵਾਤਾਵਰਨ ਪ੍ਰੇਮੀ ਗੁਰਪ੍ਰੀਤ ਸਿੰਘ ਕਾਹਨੇਕੇ ਨੇ ਦੱਸਿਆ ਕਿ ਨਗਰ ਸੁਧਾਰ ਟਰੱਸਟ ਬਰਨਾਲਾ ਵਲੋਂ 140 ਹਰੇ ਭਰੇ ਰੁੱਖ 25 ਏਕੜ ਸਕੀਮ ਵਾਲੀ ਜਮੀਨ ਜਗਾ ਵਿਚੋਂ ਗੈਰ ਕਾਨੂੰਨੀ ਪੁੱਟੇ ਗਏ ਸਨ ਅਤੇ ਪੁੱਡਾ ਮਾਰਕੀਟ ਬਰਨਾਲਾ ਵਿਚੋਂ 100 ਸਾਲ ਨਿੰਮ ਦਾ ਪੁਰਾਣਾ ਰੁੱਖ, ਪਿੰਡ ਬਦਰਾ ਦੀਆਂ ¦ਕ ਰੋਡਾਂ ਤੋਂ 100 ਹਰਿਆ ਭਰਿਆ ਰੁੱਖ, ਪਿੰਡ ਬਖ਼ਤਗੜ ਦੀ ਪੰਚਾਇਤੀ ਜਮੀਨ ਵਿਚੋਂ 20 ਹਰੇ ਭਰੇ ਰੁੱਖ, ਪਿੰਡ ਧਨੇਰ ਵਿਖੇ 40 ਹਰੇ ਭਰੇ ਰੁੱਖ ਗੈਰ ਕਾਨੂੰਨੀ ਪੁੱਟੇ ਗਏ ਸਨ।

 ਐਨ.ਜੀ.ਟੀ ਨਵੀ ਦਿੱਲੀ ਵਲੋਂ ਗਠਿਤ ਕੀਤੀ ਗਈ ਵਿਸ਼ੇਸ਼ ਜਾਂਚ ਟੀਮ ਵਲੋਂ 30 ਅਪ੍ਰੈਲ ਨੂੰ ਘਟਨਾ ਸਥਾਨਾਂ ’ਤੇ ਪੜਤਾਲ ਕਰਨ ਸਬੰਧੀ ਜਾਣਕਾਰੀ ਦਿੰਦੇ ਹੋਏ ਪਟੀਸਨਰ ਵਾਤਾਵਰਨ ਪ੍ਰੇਮੀ ਗੁਰਪ੍ਰੀਤ ਸਿੰਘ ਕਾਹਨੇਕੇ।
ਐਨ.ਜੀ.ਟੀ ਨਵੀ ਦਿੱਲੀ ਵਲੋਂ ਗਠਿਤ ਕੀਤੀ ਗਈ ਵਿਸ਼ੇਸ਼ ਜਾਂਚ ਟੀਮ ਵਲੋਂ 30 ਅਪ੍ਰੈਲ ਨੂੰ ਘਟਨਾ ਸਥਾਨਾਂ ’ਤੇ ਪੜਤਾਲ ਕਰਨ ਸਬੰਧੀ ਜਾਣਕਾਰੀ ਦਿੰਦੇ ਹੋਏ ਪਟੀਸਨਰ ਵਾਤਾਵਰਨ ਪ੍ਰੇਮੀ ਗੁਰਪ੍ਰੀਤ ਸਿੰਘ ਕਾਹਨੇਕੇ।

ਜਿਹਨਾਂ ਸਬੰਧੀ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨਵੀ ਦਿੱਲੀ ਵਿਖੇ ਪਟੀਸਨ ਪਾਈ ਗਈ ਸੀ। 23 ਮਾਰਚ ਨੂੰ ਮਾਨਯੋਗ ਐਨ.ਜੀ.ਟੀ. ਦੇ ਜਸਟਿਸ ਅਤੇ ਮੈਂਬਰ ਸਾਹਿਬਾਨ ਨੇ ਨੈਸ਼ਨਲ ਪ੍ਰਦੂਸ਼ਣ ਕੰਟਰੋਲ ਬੋਰਡ ਦਿੱਲੀ, ਵਾਤਾਵਰਣ ਜੰਗਲ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ ਚੰਡੀਗੜ, ਵਣ ਵਿਭਾਗ ਪੰਜਾਬ ਦੇ ਅਧਿਕਾਰੀਆਂ ਦੀ ਸਪੈਸਲ ਟੀਮ ਦਾ ਗਠਨ ਕਰਕੇ ਚਾਰ ਹਫ਼ਤਿਆਂ ਵਿਚ ਕਿੰਨੇ ਰੁੱਖ ਪੁੱਟੇ ਗਏ ਹਨ ਅਤੇ ਕਿਸਨੇ ਪੁੱਟੇ ਹਨ ਸਾਰੇ ਵਿਆਕੀਆਂ ਦੇ ਨਾਮ ਪਤੇ ਆਦਿ ਜਾਂਚ ਦੇ ਹੁਕਮ ਦਿੱਤੇ ਸਨ। ਐਨ.ਜੀ.ਟੀ ਦੇ ਹੁਕਮਾਂ ਅਨੁਸਾਰ ਕੇਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦਿੱਲੀ ਦੇ ਅਧਿਕਾਰੀ ਜੇ.ਪੀ ਮੀਨਾ ਐਸ.ਸੀ.ਈ, ਜਲਵਾਯੂ ਪਰਿਵਰਤਨ ਮੰਤਰਾਲਾ ਚੰਡੀਗੜ ਦੇ  ਅਧਿਕਾਰੀ ਸਨੀ ਗੋਇਲ ਤੇ ਵਣ ਵਿਭਾਗ ਪੰਜਾਬ ਦੇ ਡੀ.ਐਫ.ਓ ਸੰਗਰੂਰ ਟੀਮ ਦੇ ਮੈਂਬਰ 30 ਅਪ੍ਰੈਲ ਨੂੰ ਜ਼ਿਲਾ ਬਰਨਾਲਾ ਦੇ ਘਟਨਾ ਸਥਾਨਾਂ ਤੇ ਜਾ ਕੇ ਜਾਂਚ ਕਰਨਗੇ। ਪਟੀਸਨਰ ਗੁਰਪ੍ਰੀਤ ਸਿੰਘ ਕਾਹਨੇਕੇ ਨੇ ਕਿਹਾ ਕਿ ਉਹ ਗਠਿਤ ਕੀਤੀ ਗਈ ਟੀਮ ਨੂੰ ਪੂਰਾ ਸਹਿਯੋਗ ਦੇਣਗੇ ਅਤੇ ਘਟਨਾ ਸਥਾਨਾਂ ਤੇ ਜਾ ਕੇ ਪੜਤਾਲੀਆਂ ਟੀਮ ਨੂੰ ਸਬੂਤ ਪੇਸ ਕਰਨਗੇ। ਉਨਾ ਜ਼ਿਲਾ ਬਰਨਾਲਾ ਦੇ ਸਮੂਹ ਵਾਤਾਵਰਨ ਪ੍ਰੇਮੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਟੀਮ ਨੂੰ ਆਪਣਾ ਪੱਖ ਪੇਸ ਕਰਨ।

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ            ਪਿੰਡ ਧਨੇਰ ਦੇ ਛੇ ਬੱਚਿਆਂ ਨੇ ਵਧਾਇਆ ਇਲਾਕੇ ਦਾ ਮਾਣ; ਨੈਸ਼ਨਲ ਮੁਕਾਬਲਿਆਂ ਵਿੱਚ ਜਿੱਤੇ ਸੋਨੇ ਤੇ ਚਾਂਦੀ ਦੇ ਤਗ਼ਮੇ

0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 4 0 8 1
Users Today : 3
Users Yesterday : 43
Users Last 7 days : 295

ਰਾਸ਼ੀਫਲ