Home » ਪ੍ਰਮੁੱਖ ਖ਼ਬਰਾਂ » ਦੀਵਾਨਾ ਪਿੰਡ ਦੀ ਨਵੀਂ ਲਾਇਬ੍ਰੇਰੀ ਬੁਨਿਆਦੀ ਸਹੂਲਤਾਂ ਨੂੰ ਤਰਸੀ; ਵਿਧਾਇਕ ਪੰਡੋਰੀ ਨੇ ਜਲਦ ਗ੍ਰਾਂਟ ਦਾ ਦਿੱਤਾ ਭਰੋਸਾ

ਦੀਵਾਨਾ ਪਿੰਡ ਦੀ ਨਵੀਂ ਲਾਇਬ੍ਰੇਰੀ ਬੁਨਿਆਦੀ ਸਹੂਲਤਾਂ ਨੂੰ ਤਰਸੀ; ਵਿਧਾਇਕ ਪੰਡੋਰੀ ਨੇ ਜਲਦ ਗ੍ਰਾਂਟ ਦਾ ਦਿੱਤਾ ਭਰੋਸਾ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵਾਅਦੇ ਮੁਤਾਬਿਕ ਨਸ਼ਿਆਂ, ਹੋਰ ਮਾੜੇ ਮਾਹੌਲ ਤੋਂ ਬਚਾਉਣ ਲਈ ਪੰਜਾਬ ਸਰਕਾਰ ਵੱਲੋਂ ਪਿੰਡ ਦੀਵਾਨਾ ਅਤੇ ਇਲਾਕੇ ਦੇ ਨੌਜਵਾਨਾਂ, ਵਿਦਿਆਰਥੀਆਂ, ਪਾਠਕਾਂ ਲਈ ਇੱਕ ਸ਼ਾਨਦਾਰ ਲਾਇਬ੍ਰੇਰੀ ਦੀ ਇਮਾਰਤ ਬਣਾਈ ਗਈ ਹੈ। ਇਸ ਵਿੱਚ ਵੱਡਾ ਹਾਲ, ਟਾਇਲਟ, ਸਟੋਰ, ਕੁਰਸੀਆਂ, ਟੇਬਲ, ਸੋਫ਼ੇ, ਪੁਸਤਕਾਂ ਆਦਿ ਹਨ।
[responsivevoice_button voice="Hindi Male"]

ਬਰਨਾਲਾ ਬਿਊਰੋ 8 ਮਈ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵਾਅਦੇ ਮੁਤਾਬਿਕ ਨਸ਼ਿਆਂ, ਹੋਰ ਮਾੜੇ ਮਾਹੌਲ ਤੋਂ ਬਚਾਉਣ ਲਈ ਪੰਜਾਬ ਸਰਕਾਰ ਵੱਲੋਂ ਪਿੰਡ ਦੀਵਾਨਾ ਅਤੇ ਇਲਾਕੇ ਦੇ ਨੌਜਵਾਨਾਂ, ਵਿਦਿਆਰਥੀਆਂ, ਪਾਠਕਾਂ ਲਈ ਇੱਕ ਸ਼ਾਨਦਾਰ ਲਾਇਬ੍ਰੇਰੀ ਦੀ ਇਮਾਰਤ ਬਣਾਈ ਗਈ ਹੈ। ਇਸ ਵਿੱਚ ਵੱਡਾ ਹਾਲ, ਟਾਇਲਟ, ਸਟੋਰ, ਕੁਰਸੀਆਂ, ਟੇਬਲ, ਸੋਫ਼ੇ, ਪੁਸਤਕਾਂ ਆਦਿ ਹਨ। ਇਸ ਲਈ ਗ੍ਰਾਮ ਪੰਚਾਇਤ ਦੀਵਾਨਾ, ਸਮੁੱਚੇ ਪਿੰਡ ਇਲਾਕੇ ਦੇ ਨੌਜਵਾਨ, ਵਿਦਿਆਰਥੀ, ਪਾਠਕ ਵਧਾਈ ਦੇ ਪਾਤਰ ਹਨ ਜਿਨ੍ਹਾਂ ਇਹ ਸਰਕਾਰ ਅੱਗੇ ਮੰਗ ਰੱਖੀ ਅਤੇ ਸਰਕਾਰ ਨੇ ਪੂਰੀ ਕੀਤੀ। ਸਰਕਾਰ ਦੇ ਇਸ ਕਾਰਜ ਲਈ ਹਰ ਕੋਈ ਸ਼ਲਾਘਾ ਕਰ ਰਿਹਾ ਹੈ।  ਪਿੰਡ, ਇਲਾਕੇ ਦੇ ਵਿਦਿਆਰਥੀਆਂ, ਪਾਠਕਾਂ ਲਈ ਇਹ ਲਾਇਬ੍ਰੇਰੀ ਬਹੁਤ ਲੋੜੀਂਦੀ ਸੀ, ਵਿਦਿਆਰਥੀ ਆਏ, ਪਰ ਨਿਰਾਸ਼ ਹੋਏ। ਲਾਇਬ੍ਰੇਰੀ ਵਿੱਚ ਮੁੱਢਲੀਆਂ ਸਹੂਲਤਾਂ ਨਾ ਹੋਣ ਕਾਰਨ ਇਹ ਇਮਾਰਤ ਚਿੱਟਾ ਹਾਥੀ ਸਾਬਿਤ ਹੋ ਰਹੀ ਹੈ। ਗਰਮੀ ਵਿੱਚ ਪਰਦੇ, ਨਾ ਹੋਣ ਕਾਰਨ ਲਾਇਬ੍ਰੇਰੀ ਦੀ ਇਮਾਰਤ ਭੱਠੀ ਵਾਂਗ ਤਪਦੀ ਹੈ। ਲਾਇਬ੍ਰੇਰੀ, ਲਾਇਬ੍ਰੇਰੀਅਨ ਦੀ ਅਣਹੋਂਦ ਵਿੱਚ ਕਿਵੇਂ ਚੱਲ ਸਕਦੀ ਹੈ?

 

ਦੀਵਾਨਾ ਪਿੰਡ ਦੀ ਨਵੀਂ ਲਾਇਬ੍ਰੇਰੀ ਬੁਨਿਆਦੀ ਸਹੂਲਤਾਂ ਨੂੰ ਤਰਸੀ; ਵਿਧਾਇਕ ਪੰਡੋਰੀ ਨੇ ਜਲਦ ਗ੍ਰਾਂਟ ਦਾ ਦਿੱਤਾ ਭਰੋਸਾ
ਦੀਵਾਨਾ ਪਿੰਡ ਦੀ ਨਵੀਂ ਲਾਇਬ੍ਰੇਰੀ ਬੁਨਿਆਦੀ ਸਹੂਲਤਾਂ ਨੂੰ ਤਰਸੀ; ਵਿਧਾਇਕ ਪੰਡੋਰੀ ਨੇ ਜਲਦ ਗ੍ਰਾਂਟ ਦਾ ਦਿੱਤਾ ਭਰੋਸਾ

ਇੱਕ ਅਦਾਰੇ ਨੂੰ ਜ਼ੁੰਮੇਵਾਰ ਕਰਮਚਾਰੀ ਦੀ ਲੋੜ ਹੁੰਦੀ ਹੈ। ਇਸਤੋਂ ਬਿਨਾਂ ਇਨਵੇਟਰ ਤੇ ਬੈਟਰੇ, ਸਾਫ਼ ਪੀਣ ਵਾਲਾ ਪਾਣੀ, ਨਿਗਰਾਨੀ ਲਈ ਕੈਮਰੇ, ਇੰਟਰਨੈੱਟ ਵਾਈਫਈ , ਮੁੱਖ ਗੇਟ, ਪਾਰਕ, ਰੋਜ਼ਾਨਾ ਅਖ਼ਬਾਰ ਆਦਿ ਇੱਕ ਲਾਇਬ੍ਰੇਰੀਆਂ ਦੀਆਂ ਮੁੱਢਲੀਆਂ ਲੋੜਾਂ ਹਨ।  ਪਿਛਲੇ ਦਿਨੀਂ ਇਸ ਸ਼ਾਨਦਾਰ ਇਮਾਰਤ ਨੂੰ ਲਾਹੇਵੰਦ, ਵਰਤੋਂਯੋਗ ਬਣਾਉਣ ਲਈ ਗ੍ਰਾਮ ਪੰਚਾਇਤ ਦੀਵਾਨਾ ਵੱਲੋਂ ਪਬਲਿਕ ਲਾਇਬ੍ਰੇਰੀ ਲਈ ਉਪਰੋਕਤ ਮੰਗਾਂ ਦਾ ਹਵਾਲਾ ਦੇ ਕੇ ਮਤਾ ਨੰਬਰ 2, ਮਿਤੀ – 22-04-2026 ਪਾ ਕੇ ਮਾਣਯੋਗ ਐਂਮ ਐਂਲ ਏ ਕੁਲਵੰਤ ਸਿੰਘ ਪੰਡੋਰੀ ਜੀ ਤੋਂ ਲਾਇਬ੍ਰੇਰੀ ਲਈ ਗ੍ਰਾਂਟ ਦੀ ਮੰਗ ਕੀਤੀ ਗਈ। ਜਿਸਦੀ ਕਾਪੀ ਡਿਪਟੀ ਕਮਿਸ਼ਨਰ ਬਰਨਾਲਾ ਜੀ ਨੂੰ ਵੀ ਭੇਜੀ ਗਈ। ਗ੍ਰਾਮ ਪੰਚਾਇਤ ਦੇ ਨੁਮਾਇੰਦਿਆਂ, ਆਮ ਆਦਮੀ ਪਾਰਟੀ ਦੇ ਕਾਰਕੁਨਾਂ, ਵਿਦਿਆਰਥੀਆਂ, ਪਾਠਕਾਂ ਨੇ ਕੁਲਵੰਤ ਸਿੰਘ ਪੰਡੋਰੀ ਹੁਰਾਂ ਦਾ ਸ਼ਾਨਦਾਰ ਲਾਇਬ੍ਰੇਰੀ ਦੀ ਇਮਾਰਤ ਲਈ ਧੰਨਵਾਦ ਕੀਤਾ ਅਤੇ ਲਾਇਬ੍ਰੇਰੀ ਦੀਆਂ ਲੋੜਾਂ ਤੋਂ ਜਾਣੂ ਕਰਵਾਇਆ ਕਿ ਇਹਨਾਂ ਦੀ ਅਣਹੋਂਦ ਵਿੱਚ ਇਸ ਇਮਾਰਤ ਲਾਇਬ੍ਰੇਰੀ ਨਹੀਂ ਕਿਹਾ ਜਾ ਸਕਦਾ। ਕੁਲਵੰਤ ਸਿੰਘ ਹੁਰਾਂ ਨੇ ਧਿਆਨ ਨਾਲ ਸਾਰੀ ਗੱਲਬਾਤ ਸੁਣੀ ਅਤੇ ਕਿਹਾ ਕਿ ਅਗਲੀ ਗ੍ਰਾਂਟ ਵਿੱਚੋਂ ਉਹ ਇਹ ਸਾਰੇ ਕੰਮ ਕਰਵਾ ਦੇਣਗੇ। ਆਸ ਹੈ ਕਿ ਉਹ ਪਿੰਡ, ਇਲਾਕੇ ਦੀ ਜਵਾਨੀ ਨੂੰ ਧਿਆਨ ਵਿੱਚ ਰੱਖਦੇ ਇਹ ਕੰਮ ਜਲਦੀ ਕਰਵਾਉਣਗੇ।  ਇਸ ਮੌਕੇ ਪੰਚ ਕੁਲਦੀਪ ਸਿੰਘ, ਸਾਬਕਾ ਸਰਪੰਚ ਰਣਜੀਤ ਸਿੰਘ, ਸੁਖਵਿੰਦਰ ਸੁੱਖੀ ਦੀਵਾਨਾ, ਬੇਅੰਤ ਸਿੰਘ ਆਮ ਆਦਮੀ ਕਾਰਕੁੰਨ, ਵਰਿੰਦਰ ਦੀਵਾਨਾ, ਸੁਲਤਾਨ ਦੀਵਾਨਾ, ਬਲਜੀਤ ਦੀਵਾਨਾ ਲਾਇਬ੍ਰੇਰੀ ਦੀਵਾਨਾ,ਪਰਮਿੰਦਰ ਲਾਡੀ, ਕੁਲਜੀਤ ਸਿੰਘ, ਹਰਜਿੰਦਰ ਹਨੀ ਆਦਿ ਮੌਜੂਦ ਸਨ।

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ  ਐਸ.ਡੀ.ਐਮ. ਕ੍ਰਿਤਿਕਾ ਗੋਇਲ ਵੱਲੋਂ ਸਰਕਾਰੀ ਸਕੂਲ ਧਨੇਰ ਦੀ ਅਚਾਨਕ ਚੈਕਿੰਗ; ਅਧੂਰੇ ਕੰਮਾਂ ਨੂੰ ਲੈ ਕੇ ਅਧਿਕਾਰੀਆਂ ਦੀ ਖਿਚਾਈ

0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 4 0 7 8
Users Today : 0
Users Yesterday : 43
Users Last 7 days : 347

ਰਾਸ਼ੀਫਲ