ਸਿਕਾਂਗੋ ਦੇ ਸ਼ਹੀਦਾਂ ਨੂੰ ਕੀਤਾ ਯਾਦ
ਬਰਨਾਲਾ ਬਿਊਰੋ 2 ਮਈ
ਨਿਊ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ (ਰਜਿ.) ਦੀ ਜ਼ਿਲ੍ਹਾ ਪੱਧਰੀ ਮਹੀਨਾਵਾਰ ਮੀਟਿੰਗ ਜ਼ਿਲ੍ਹਾ ਪ੍ਰਧਾਨ ਡਾ. ਰਾਮਦਾਸ ਦੀ ਅਗਵਾਈ ਹੇਠ ਬਰਨਾਲਾ ਵਿਖੇ ਸੰਪੰਨ ਹੋਈ। ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਡਾ. ਮਾਘ ਸਿੰਘ ਮਾਣਕੀ ਦੀ ਮੌਜੂਦਗੀ ਵਿੱਚ ਜਥੇਬੰਦੀ ਨੇ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਹੱਕੀ ਮੰਗਾਂ ਬਾਰੇ ਡੂੰਘਾ ਵਿਚਾਰ-ਵਟਾਂਦਰਾ ਕੀਤਾ। ਮੀਟਿੰਗ ਦੀ ਸ਼ੁਰੂਆਤ ਵਿੱਚ ਸਮੂਹ ਮੈਂਬਰਾਂ ਨੇ ਮਈ ਦਿਵਸ ਦੇ ਸਬੰਧ ਵਿੱਚ ਸ਼ਿਕਾਂਗੋ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਨਿੱਘੀ ਸ਼ਰਧਾਂਜਲੀ ਭੇਂਟ ਕੀਤੀ ਅਤੇ ਮਜ਼ਦੂਰ-ਮੁਲਾਜ਼ਮ ਏਕਤਾ ਦਾ ਨਾਅਰਾ ਬੁਲੰਦ ਕੀਤਾ। ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਡਾ. ਮਾਘ ਸਿੰਘ ਮਾਣਕੀ ਨੇ ਸ਼ਮੂਲੀਅਤ ਕੀਤੀ। ਮੀਟਿੰਗ ਸ਼ਰੂ ਕਰਨ ਤੋਂ ਪਹਿਲਾਂ ਸਮੂਹ ਆਗੂਆਂ ਵਰਕਰਾਂ ਵੱਲੋਂ ਸ਼ਿਕਾਂਗੋ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਲਾਲ ਸਲਾਮ ਅਤੇ ਸ਼ਰਧਾਂਜਲੀ ਭੇਂਟ ਕੀਤੀ ਗਈ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਡਾ. ਰਾਮਦਾਸ ਸਿੰਘ ਅਤੇ ਮਾਘ ਸਿੰਘ ਮਾਣਕੀ ਨੇ ਕਿਹਾ ਕਿ ਸੂਬੇ ਅੰਦਰ ਮੈਡੀਕਲ ਪ੍ਰੈਕੀਟੀਸਨਰ ਪਿੰਡਾਂ, ਸਹਿਰਾਂ ਅਤੇ ਕਸਬਿਆਂ ਵਿੱਚ ਚੰਗੀਆਂ ਸੇਵਾਵਾਂ ਨਿਭਾ ਰਹੇ ਹਨ ਅਤੇ ਘੱਟ ਪੈਸਿਆਂ ਵਿੱਚ ਗਰੀਬ ਲੋਕਾਂ ਦਾ ਵਧੀਆ ਇਲਾਜ਼ ਕਰ ਰਹੇ ਹਨ । ਆਗੂਆਂ ਕਿਹਾ ਕਿ ਮੈਡੀਕਲ ਪ੍ਰੈਕੀਟੀਸਨਰ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਸੇਵਾਵਾਂ ਦੇ ਰਹੇ ਹਨ ਅਤੇ ਕੋਰੋਨਾ ਕਾਲ ਅਤੇ ਹੜ੍ਹਾਂ ਦੌਰਾਨ ਵਿੱਚ ਵੀ ਮੈਡੀਕਲ ਪ੍ਰੈਕੀਟੀਸਨਰਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆ ਲੋਕਾਂ ਤੱਕ ਮੈਡੀਕਲ ਸਹੂਲਤਾਂ ਪਹੁੰਚਾਈਆਂ ਪਰ ਇਸ ਦੇ ਬਾਵਜੂਦ ਵੀ ਸਰਕਾਰ ਉਨ੍ਹਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਲਾਗੂ ਕਰਨ ਵਿੱਚ ਦੇਰੀ ਕਰ ਰਹੀ ਹੈ, ਜਿਸ ਕਾਰਨ ਉਹਨਾਂ ਵਿੱਚ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ |

ਉਨ੍ਹਾਂ ਸਰਕਾਰ ਉਹ ਮੰਗ ਕੀਤੀ ਕਿ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਤੁਰੰਤ ਪ੍ਰਸੰਸਾ ਪੱਤਰ/ਸਰਟੀਫਿਕੇਟ ਦਿੱਤਾ ਜਾਵੇ ਤਾਂ ਜੋ ਉਹ ਆਪਣਾ ਕੰਮ ਬਿਨਾਂ ਕਿਸੇ ਡਰ ਭੈਅ ਤੋਂ ਕਰ ਸਕਣ। ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਤੁਰੰਤ ਪ੍ਰਸ਼ੰਸਾ ਪੱਤਰ ਸਰਟੀਫਿਕੇਟ ਜਾਰੀ ਕੀਤੇ ਜਾਣ | ਇਸ ਮੌਕੇ ਡਾ. ਪਰਮਜੀਤ ਸਿੰਘ, ਡਾ. ਘਣਸਿਆਮ, ਡਾ. ਬੂਟਾ ਸਿੰਘ, ਡਾ. ਬਲਜਿੰਦਰ ਸਿੰਘ, ਡਾ. ਅਰਸ਼ਦ ਮੁਹੰਮਦ, ਡਾ. ਛੋਟੇ ਲਾਲ, ਡਾ. ਮਨਦੀਪ ਸਿੰਘ, ਡਾ. ਕੁਲਵੀਰ ਸਿੰਘ, ਡਾ. ਚਰਨਜੀਤ ਸਿੰਘ, ਡਾ. ਹਰੀਰਾਮ, ਡਾ. ਅੰਗ੍ਰੇਜ ਖਾਨ, ਡਾ. ਰੌਸ਼ਨ, ਡਾ. ਤਲਵਿੰਦਰ, ਡਾ. ਗੁਰਸੀਸ਼, ਡਾ. ਹਰਪ੍ਰੀਤ ਸਿੰਘ, ਡਾ. ਹਰਕੋਮਲ ਸਿੰਘ, ਡਾ. ਰਾਮ ਸਿੰਘ, ਡਾ. ਅਵਤਾਰ ਸਿੰਘ | ਇਸ ਮੌਕੇ ਚੇਅਰਮੈਨ ਡਾਕਟਰ ਅੰਗਰੇਜ਼ ਖਾਨ, ਮੀਤ ਪ੍ਰਧਾਨ ਗੁਰਸੀਸ ਸਿੰਘ, ਖਜਾਨਚੀ ਡਾਕਟਰ ਘਣਸਿਆਮ, ਪ੍ਰੈਸ ਸਕੱਤਰ ਅਰਸ ਮੁਹੰਮਦ, ਸਹਾਇਕ ਪ੍ਰੈਸ ਸਕੱਤਰ ਬੂਟਾ ਸਿੰਘ, ਸਹਾਇਕ ਖਜਾਨਚੀ ਡਾਕਟਰ ਮਨਦੀਪ ਸਿੰਘ, ਜਨਰਲ ਸਕੱਤਰ ਪਰਮਜੀਤ ਸਿੰਘ, ਸਹਾਇਕ ਸਕੱਤਰ ਡਾਕਟਰ ਰੋਸ਼ਨ, ਸੀਨੀਅਰ ਮੀਤ ਪ੍ਰਧਾਨ ਡਾਕਟਰ ਚਰਨਜੀਤ ਸਿੰਘ, ਡਾਕਟਰ ਛੋਟੇ ਲਾਲ ਅਤੇ ਡਾਕਟਰ ਰਾਮ ਸਿੰਘ ਕੈਰੇ ਡਾਕਟਰ ਤਲਵਿੰਦਰ ਸਿੰਘ, ਡਾਕਟਰ ਬਲਜਿੰਦਰ ਸਿੰਘ, ਡਾਕਟਰ ਹਰੀ ਰਾਮ, ਡਾਕਟਰ ਅਵਤਾਰ ਸਿੰਘ, ਡਾਕਟਰ ਕੁਨਵੀਰ ਸਿੰਘ, ਡਾਕਟਰ ਸੁਖਮਨਜੋਤ ਸਿੰਘ, ਡਾਕਟਰ ਗੁਰਪ੍ਰੀਤ ਸਿੰਘ, ਡਾਕਟਰ ਹਰਕੋਮਲ ਸਿੰਘ ਆਦਿ ਹਾਜ਼ਰ ਸਨ ।
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ
| ਐੱਨਐੱਮਐੱਮਐੱਸ ਪ੍ਰੀਖਿਆ: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਦੀ ਵਿਦਿਆਰਥਣ ਆਲੀਆ ਨਾਜ਼ ਜ਼ਿਲ੍ਹੇ ’ਚੋਂ ਮੋਹਰੀ |









Users Today : 0
Users Yesterday : 43
Users Last 7 days : 347