ਹੁਣ ਦੇਖੋ ਤੁਹਾਡੇ ਆਪਣੇ ਸ਼ਹਿਰ ਸਮੇਤ ਪੂਰੀ ਦੁਨੀਆਂ ਦੀਆਂ ਤਾਜ਼ਾ ਖਬਰਾਂ

ਖਬਰਾਂ ਅਤੇ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ: 75572 77000
Home » ਪ੍ਰਮੁੱਖ ਖ਼ਬਰਾਂ » ਮਾਮਲਾ ਗੜਬੜ : ਸਹਿਜੜਾ ਸਕੂਲ ਮੁਖੀ ਉਪਰ ਲੱਗੇ ਘਪਲੇ ਦੇ ਦੋਸ਼ਾਂ ਦੀ ਜਾਂਚ ਸ਼ੁਰੂ

ਮਾਮਲਾ ਗੜਬੜ : ਸਹਿਜੜਾ ਸਕੂਲ ਮੁਖੀ ਉਪਰ ਲੱਗੇ ਘਪਲੇ ਦੇ ਦੋਸ਼ਾਂ ਦੀ ਜਾਂਚ ਸ਼ੁਰੂ

ਹਲਕੇ ਦੇ ਪਿੰਡ ਸਹਿਜੜਾ ਦੇ ਸਰਕਾਰੀ ਹਾਈ ਸਕੂਲ ਦੇ ਮੁੱਖ ਅਧਿਆਪਕ ਉਪਰ ਲੱਗੇ ਘਪਲੇ ਦੇ ਵੱਡੇ ਦੋਸ਼ ਤੋਂ ਬਾਅਦ ਇਸਦੀ ਜਾਂਚ ਸ਼ੁਰੂ ਹੋ ਗਈ ਹੈ। ਸਕੂਲ ਮੁਖੀ ਉਪਰ ਪਿੰਡ ਦੀ ਪੰਚਾਇਤ ਅਤੇ ਸਕੂਲ ਪ੍ਰਬੰਧਕ ਕਮੇਟੀ ਨੇ ਦੋਸ਼ ਲਗਾਏ ਹਨ
ਫ਼ੋਟੋ ਕੈਪਸ਼ਨ: 1 : ਸਰਕਾਰੀ ਹਾਈ ਸਕੂਲ ਸਹਿਜੜਾ ਦੀ ਬਾਹਰੀ ਝਲਕ।

ਪੰਚਾਇਤ ਅਤੇ ਸਕੂਲ ਪ੍ਰਬੰਧਕ ਕਮੇਟੀ ਵਲੋਂ ਕੀਤੀ ਗਈ ਸੀ ਸ਼ਿਕਾਇਤ, ਜਾਂਚ ਕਰਕੇ ਕਾਰਵਾਈ ਦੀ ਮੰਗ

ਬਰਨਾਲਾ ਬਿਊਰੋ  11 ਅਪ੍ਰੈਲ

ਹਲਕੇ ਦੇ ਪਿੰਡ ਸਹਿਜੜਾ ਦੇ ਸਰਕਾਰੀ ਹਾਈ ਸਕੂਲ ਦੇ ਮੁੱਖ ਅਧਿਆਪਕ ਉਪਰ ਲੱਗੇ ਘਪਲੇ ਦੇ ਵੱਡੇ ਦੋਸ਼ ਤੋਂ ਬਾਅਦ ਇਸਦੀ ਜਾਂਚ ਸ਼ੁਰੂ ਹੋ ਗਈ ਹੈ। ਸਕੂਲ ਮੁਖੀ ਉਪਰ ਪਿੰਡ ਦੀ ਪੰਚਾਇਤ ਅਤੇ ਸਕੂਲ ਪ੍ਰਬੰਧਕ ਕਮੇਟੀ ਨੇ ਦੋਸ਼ ਲਗਾਏ ਹਨ ਅਤੇ ਇਸਦੀ ਲਿਖ਼ਤੀ ਸ਼ਿਕਾਇਤ ਕਰੀਬ 15 ਦਿਨ ਪਹਿਲਾਂ ਸੀਐਮ ਸਮੇਤ ਸਿੱਖਿਆ ਮੰਤਰੀ, ਐਮਪੀ, ਵਿਜੀਲੈਂਸ ਅਤੇ ਡੀਸੀ ਬਰਨਾਲਾ ਨੂੰ ਕੀਤੀ ਗਈ ਸੀ। ਜਿਸਤੋਂ ਬਾਅਦ ਸਿੱਖਿਆ ਵਿਭਾਗ ਦੀ ਇੱਕ ਟੀਮ ਮਾਮਲੇ ਦੀ ਜਾਂਚ ਕਰਨ ਸਕੂਲ ਦੇ ਵਿਹੜੇ ਪਹੁੰਚੀ।

ਸ਼ਿਕਾਇਤ ਪੱਤਰ ਵਿੱਚ ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਹੈ ਕਿ ਸਕੂਲ ਮੁਖੀ ਨੇ ਐਨਐਸਕਿਊਐਫ਼ ਲੈਬ ਦੀ ਉਸਾਰੀ ਅਤੇ ਰੰਗ ਰੋਗਨ ਦਾ ਸਮਾਨ ਖ਼ਰੀਦਣ ਸਬੰਧੀ ਕੋਈ ਖ਼ਰਚਾ ਕਮੇਟੀ ਨਹੀਂ ਬਣਾਈ ਅਤੇ ਖ਼ਰੀਦਿਆ ਗਿਆ ਰੰਗ ਵੀ ਘਟੀਆ ਕੁਆਲਿਟੀ ਦਾ ਹੈ। ਉਪਰੋਕਤ ਲੈਬ ਦੇ ਲੈਂਟਰ ਪਾਉਣ ਤੋਂ ਪਹਿਲਾਂ ਹੀ 85 ਫ਼ੀਸਦੀ ਗ੍ਰਾਂਟ ਖ਼ਰਚਣ ਦਾ ਵੀ ਦੋਸ਼ ਹੈ। ਪਿੰਡ ਵਾਸੀਆਂ ਨੇ ਇਸ ਵਿੱਚ ਘਪਲੇ ਦਾ ਖ਼ਦਸ਼ਾ ਜ਼ਾਹਰ ਕੀਤਾ ਹੈ। ਇਸਤੋਂ ਬਿਨ੍ਹਾਂ ਸ਼ਿਕਾਇਤ ਪੱਤਰ ਵਿੱਚ ਸਕੂਲ ਮੁਖੀ ਦੇ ਜ਼ਿਲ੍ਹਾ ਸਮਾਰਟ ਮੈਂਟਰ (ਡੀਐਸਐਮ) ਹੋਣ ਦੇ ਚੱਲਦਿਆਂ ਕੁੱਝ ਖਾਸ ਸਕੂਲਾਂ ਨੂੰ ਵੱਧ ਗ੍ਰਾਂਟਾਂ ਦੇਣ ਅਤੇ ਘਪਲੇ ਦਾ ਦੋਸ਼ ਲਗਾਉਂਦਿਆਂ ਇਸਦੀ ਜਾਂਚ ਵੀ ਮੰਗ ਹੈ।

ਪਿੰਡ ਦੇ ਸਰਪੰਚ ਬਲਵਿੰਦਰ ਸਿੰਘ ਨੇ ਕਿਹਾ ਕਿ ਉਪਰੋਕਤ ਸਕੂਲ ਮੁਖੀ ਅਧੀਨ ਸਹਿਜੜਾ ਸਕੂਲ ਸਮੇਤ ਹੁਣ ਤੱਕ ਹੋਏ ਸਾਰੇ ਕੰਮਾਂ ਦੀ ਨਿਰਪੱਖ ਜਾਂਚ ਦੀ ਮੰਗ ਹੋਣੀ ਚਾਹੀਦੀ ਹੈ।

ਉਧਰ ਸਕੂਲ ਮੁਖੀ ਰਾਜੇਸ਼ ਕੁਮਾਰ ਨੇ ਆਪਣੇ ਉਪਰ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਨਿਯਮਾਂ ਅਨੁਸਾਰ ਹੀ ਆਈ ਗ੍ਰਾਂਟ ਨੂੰ ਸਕੂਲ ਦਾ ਕਮਰਾ ਬਣਾਉਣ ਲਈ ਖਰਚਿਆ ਹੈ। ਜਿਸ ਰੰਗ ਨੂੰ ਲੈ ਕੇ ਇਤਰਾਜ਼ ਹੋਇਆ ਸੀ ਉਹ ਬਦਲ ਕੇ ਹੋਰ ਕੰਪਨੀ ਦਾ ਰੰਗ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਡੀਐਸਐਮ ਡਿਊਟੀ ਕਾਰਨ ਉਹ ਖ਼ੁਦ ਪ੍ਰੇਸ਼ਾਨ ਹਨ ਅਤੇ ਵਿਭਾਗ ਤੋਂ ਇਹ ਡਿਊਟੀ ਕਟਵਾ ਰਹੇ ਹਨ।

ਜ਼ਿਲ੍ਹਾ ਸਿੱਖਿਆ ਅਧਿਕਾਰੀ ਸੁਨੀਤਇੰਦਰ ਸਿੰਘ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਜਾਂਚ ਵਿੱਚ ਸਾਹਮਣੇ ਆਵੇਗਾ­ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

ਫ਼ੋਟੋ ਕੈਪਸ਼ਨ: 1 : ਸਰਕਾਰੀ ਹਾਈ ਸਕੂਲ ਸਹਿਜੜਾ ਦੀ ਬਾਹਰੀ ਝਲਕ।

ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ     ਸਰਪੰਚ ਤੋਂ ਪ੍ਰੇਸ਼ਾਨ ਨੌਜਵਾਨ 150 ਫੁੱਟ ਉੱਚੇ ਮੋਬਾਈਲ ਟਾਵਰ `ਤੇ ਚੜ੍ਹਿਆ, ਰੋਂਦੇ-ਕੁਰਲਾਉਂਦੇ ਦੀ ਵੀਡੀਓ ਵਾਇਰਲ

Facebook
X
WhatsApp
Email
0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 1 3 3 3 8
Users Today : 9
Users Yesterday : 120
Users Last 7 days : 315

ਰਾਸ਼ੀਫਲ

error: Content is protected !!