Home » ਪ੍ਰਮੁੱਖ ਖ਼ਬਰਾਂ » ਧੌਲਾ-ਧੂਰਕੋਟ ਮਾਰਗ ‘ਤੇ ਸੈਂਕੜੇ ਹਰੇ ਰੁੱਖਾਂ ਦੀ ਨਾਜਾਇਜ਼ ਕਟਾਈ; ਪ੍ਰਸ਼ਾਸਨ ਖ਼ਿਲਾਫ਼ ਐਨ.ਜੀ.ਟੀ. ਜਾਣਗੇ ਵਾਤਾਵਰਣ ਪ੍ਰੇਮੀ, ਡੀ.ਸੀ. ਤੋਂ ਜਾਂਚ ਦੀ ਮੰਗ

ਧੌਲਾ-ਧੂਰਕੋਟ ਮਾਰਗ ‘ਤੇ ਸੈਂਕੜੇ ਹਰੇ ਰੁੱਖਾਂ ਦੀ ਨਾਜਾਇਜ਼ ਕਟਾਈ; ਪ੍ਰਸ਼ਾਸਨ ਖ਼ਿਲਾਫ਼ ਐਨ.ਜੀ.ਟੀ. ਜਾਣਗੇ ਵਾਤਾਵਰਣ ਪ੍ਰੇਮੀ, ਡੀ.ਸੀ. ਤੋਂ ਜਾਂਚ ਦੀ ਮੰਗ

ਜ਼ਿਲ੍ਹਾ ਬਰਨਾਲਾ ਵਿੱਚ ਪਿਛਲੇ ਕੁਝ ਸਮੇਂ ਤੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਕੇ ਅਤੇ ਪੰਜਾਬ ਸਰਕਾਰ ਦੀ ਜ਼ਮੀਨ ਨੀਤੀ ਸਮੇਤ ਵਾਤਾਵਰਣ ਸੰਭਾਲ ਐਕਟ ਉਨ੍ਹੀ ਸੌ ਛਿਆਸੀ ਦੇ ਨਿਯਮਾਂ ਦੀ ਉਲੰਘਣਾ ਕਰਕੇ ਬਿਨਾਂ ਕਿਸੇ ਡਰ ਦੇ ਹਰੇ-ਭਰੇ ਰੁੱਖਾਂ ਦੀ ਨਾਜਾਇਜ਼ ਕਟਾਈ ਕੀਤੀ ਜਾ ਰਹੀ ਹੈ।
[responsivevoice_button voice="Hindi Male"]

ਬੇਅੰਤ ਬਰਨਾਲਾ

ਜ਼ਿਲ੍ਹਾ ਬਰਨਾਲਾ ਵਿੱਚ ਪਿਛਲੇ ਕੁਝ ਸਮੇਂ ਤੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਕੇ ਅਤੇ ਪੰਜਾਬ ਸਰਕਾਰ ਦੀ ਜ਼ਮੀਨ ਨੀਤੀ ਸਮੇਤ ਵਾਤਾਵਰਣ ਸੰਭਾਲ ਐਕਟ ਉਨ੍ਹੀ ਸੌ ਛਿਆਸੀ ਦੇ ਨਿਯਮਾਂ ਦੀ ਉਲੰਘਣਾ ਕਰਕੇ ਬਿਨਾਂ ਕਿਸੇ ਡਰ ਦੇ ਹਰੇ-ਭਰੇ ਰੁੱਖਾਂ ਦੀ ਨਾਜਾਇਜ਼ ਕਟਾਈ ਕੀਤੀ ਜਾ ਰਹੀ ਹੈ।

 ਧੌਲਾ ਤੋਂ ਧੂਰਕੋਟ ਮਾਰਗ 'ਤੇ ਨਾਜਾਇਜ਼ ਤੌਰ 'ਤੇ ਕੱਟੇ ਗਏ ਹਰੇ-ਭਰੇ ਰੁੱਖਾਂ ਦਾ ਦ੍ਰਿਸ਼।
ਧੌਲਾ ਤੋਂ ਧੂਰਕੋਟ ਮਾਰਗ ‘ਤੇ ਨਾਜਾਇਜ਼ ਤੌਰ ‘ਤੇ ਕੱਟੇ ਗਏ ਹਰੇ-ਭਰੇ ਰੁੱਖਾਂ ਦਾ ਦ੍ਰਿਸ਼।

ਇਲਾਕੇ ਦੇ ਵਾਤਾਵਰਣ ਪ੍ਰੇਮੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਰਨਾਲਾ-ਮਾਨਸਾ ਮੁੱਖ ਮਾਰਗ ਤੋਂ ਪਿੰਡ ਧੌਲਾ ਤੋਂ ਪਿੰਡ ਧੂਰਕੋਟ ਜਾਣ ਵਾਲੇ ਕੱਚੇ ਰਸਤੇ ‘ਤੇ ਮੰਡੀ ਬੋਰਡ ਪੰਜਾਬ ਵੱਲੋਂ ਜਾਰੀ ਫੰਡ ਨਾਲ ਲੋਕ ਨਿਰਮਾਣ ਵਿਭਾਗ ਬਰਨਾਲਾ ਵੱਲੋਂ ਨਵੀਂ ਸੜਕ ਦਾ ਨਿਰਮਾਣ ਕੀਤਾ ਜਾਣਾ ਹੈ।

ਧੌਲਾ ਤੋਂ ਧੂਰਕੋਟ ਮਾਰਗ 'ਤੇ ਨਾਜਾਇਜ਼ ਤੌਰ 'ਤੇ ਕੱਟੇ ਗਏ ਹਰੇ-ਭਰੇ ਰੁੱਖਾਂ ਦਾ ਦ੍ਰਿਸ਼।
ਧੌਲਾ ਤੋਂ ਧੂਰਕੋਟ ਮਾਰਗ ‘ਤੇ ਨਾਜਾਇਜ਼ ਤੌਰ ‘ਤੇ ਕੱਟੇ ਗਏ ਹਰੇ-ਭਰੇ ਰੁੱਖਾਂ ਦਾ ਦ੍ਰਿਸ਼।

ਸੜਕ ਨਿਰਮਾਣ ਤੋਂ ਪਹਿਲਾਂ ਹੀ ਰਸਤੇ ਦੇ ਕਿਨਾਰੇ ਖੜ੍ਹੇ ਕਰੀਬ ਚਾਲੀ ਸਾਲ ਪੁਰਾਣੇ ਸੈਂਕੜੇ ਹਰੇ-ਭਰੇ ਰੁੱਖਾਂ ਦੀ ਨਾਜਾਇਜ਼ ਕਟਾਈ ਕਰ ਦਿੱਤੀ ਗਈ ਹੈ, ਜਦੋਂ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਆਪਣੇ ਚੌਵੀ ਦਸੰਬਰ ਦੋ ਹਜ਼ਾਰ ਪੱਚੀ ਦੇ ਹੁਕਮਾਂ ਰਾਹੀਂ ਪੰਜਾਬ ਰਾਜ ਵਿੱਚ ਹਰ ਪ੍ਰਕਾਰ ਦੇ ਅਤੇ ਹਰ ਉਮਰ ਦੇ ਹਰੇ-ਭਰੇ ਰੁੱਖਾਂ ਨੂੰ ਕੱਟਣ ‘ਤੇ ਮੁਕੰਮਲ ਪਾਬੰਦੀ ਲਗਾਈ ਹੋਈ ਹੈ। ਜਿਨ੍ਹਾਂ ਰੁੱਖਾਂ ਦੀ ਬਿਨਾਂ ਕਿਸੇ ਪ੍ਰਵਾਨਗੀ ਦੇ ਨਾਜਾਇਜ਼ ਕਟਾਈ ਕੀਤੀ ਗਈ ਹੈ, ਉਹ ਸੜਕ ਨਿਰਮਾਣ ਵਿੱਚ ਕੋਈ ਰੁਕਾਵਟ ਨਹੀਂ ਸਨ, ਉਹ ਪਹਿਲਾਂ ਹੀ ਕੱਚੇ ਰਸਤੇ ਦੇ ਕਿਨਾਰਿਆਂ ‘ਤੇ ਖੜ੍ਹੇ ਸਨ।

ਪਿੰਡ ਧੌਲਾ ਤੋਂ ਪਿੰਡ ਧੂਰਕੋਟ ਨੂੰ ਜਾਂਦੇ ਕੱਚੇ ਰਸਤੇ ਦੇ ਕਿਨਾਰਿਆਂ ਤੋਂ ਨਜਾਇਜ਼ ਤੌਰ ’ਤੇ ਪੁੱਟੇ ਅਤੇ ਵੱਢੇ ਗਏ ਹਰੇ-ਭਰੇ ਰੁੱਖਾਂ ਦੇ ਪਿੱਛੇ ਬਚੇ ਹੋਏ ਨਿਸ਼ਾਨ।
ਪਿੰਡ ਧੌਲਾ ਤੋਂ ਪਿੰਡ ਧੂਰਕੋਟ ਨੂੰ ਜਾਂਦੇ ਕੱਚੇ ਰਸਤੇ ਦੇ ਕਿਨਾਰਿਆਂ ਤੋਂ ਨਜਾਇਜ਼ ਤੌਰ ’ਤੇ ਪੁੱਟੇ ਅਤੇ ਵੱਢੇ ਗਏ ਹਰੇ-ਭਰੇ ਰੁੱਖਾਂ ਦੇ ਪਿੱਛੇ ਬਚੇ ਹੋਏ ਨਿਸ਼ਾਨ।

ਬਿਨਾਂ ਕਿਸੇ ਮਨਜ਼ੂਰੀ ਦੇ ਨਾਜਾਇਜ਼ ਰੂਪ ਵਿੱਚ ਪੰਜਾਹ ਸਾਲ ਪੁਰਾਣੇ ਨਿੱਮ, ਪਿੱਪਲ, ਟਾਹਲੀ, ਸ਼ਹਿਤੂਤ ਅਤੇ ਦੇਸੀ ਬੇਰੀ ਦੇ ਰੁੱਖ ਉਖਾੜ ਕੇ ਚੋਰੀ ਕੀਤੇ ਗਏ ਹਨ। ਸੈਂਕੜੇ ਰੁੱਖਾਂ ਦੀ ਨਾਜਾਇਜ਼ ਕਟਾਈ ਕਾਰਨ ਇਲਾਕੇ ਦੇ ਵਾਤਾਵਰਣ ਪ੍ਰੇਮੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਵਾਤਾਵਰਣ ਪ੍ਰੇਮੀਆਂ ਨੇ ਡਿਪਟੀ ਕਮਿਸ਼ਨਰ ਬਰਨਾਲਾ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਕਤ ਰਸਤੇ ਤੋਂ ਹਰੇ-ਭਰੇ ਸੈਂਕੜੇ ਰੁੱਖਾਂ ਦੀ ਨਾਜਾਇਜ਼ ਕਟਾਈ ਕਰਨ ਵਾਲੇ ਵਿਅਕਤੀਆਂ ਅਤੇ ਜ਼ਿੰਮੇਵਾਰ ਵਿਭਾਗਾਂ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਖ਼ਿਲਾਫ਼ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇ। ਕੱਟੇ ਅਤੇ ਉਖਾੜੇ ਗਏ ਰੁੱਖਾਂ ਦਾ ਰਿਕਾਰਡ ਤਿਆਰ ਕਰਨ ਲਈ ਉਪ-ਮੰਡਲ ਮੈਜਿਸਟ੍ਰੇਟ ਦੀ ਅਗਵਾਈ ਵਿੱਚ ਇੱਕ ਵਿਸ਼ੇਸ਼ ਜਾਂਚ ਟੀਮ ਗਠਿਤ ਕਰਕੇ ਉੱਚ ਪੱਧਰੀ ਜਾਂਚ ਕਰਵਾਈ ਜਾਵੇ। ਵਾਤਾਵਰਣ ਪ੍ਰੇਮੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਜ਼ਿਲ੍ਹਾ ਪ੍ਰਸ਼ਾਸਨ ਨੇ ਨਾਜਾਇਜ਼ ਕਟਾਈ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਨਾ ਕੀਤੀ, ਤਾਂ ਮਾਨਯੋਗ ਰਾਸ਼ਟਰੀ ਹਰਿਤ ਟ੍ਰਿਬਿਊਨਲ, ਨਵੀਂ ਦਿੱਲੀ ਵਿੱਚ ਪਟੀਸ਼ਨ ਦਾਇਰ ਕੀਤੀ ਜਾਵੇਗੀ।

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ । ਖੁੱਲ੍ਹੀਆਂ ਅੱਖਾਂ

ਵਿਜੀਲੈਂਸ ਵੱਲੋਂ ਨਿਰਧਾਰਿਤ ਫੀਸ ਤੋਂ ਵੱਧ ਪੈਸੇ ਵਸੂਲਣ ਅਤੇ ਜਾਅਲਸਾਜ਼ੀ ਦੇ ਦੋਸ਼ ਹੇਠ ਵਸੀਕਾ ਨਵੀਸ ਗ੍ਰਿਫ਼ਤਾਰ
0 0 votes
Article Rating
Subscribe
Notify of
guest
0 Comments
Oldest
Newest Most Voted