ਬਰਨਾਲਾ ਬਿਊਰੋ 24 ਅਪ੍ਰੈਲ,
ਬੀਤੀ ਸ਼ਾਮ ਇੱਕ ਭਾਵਪੂਰਨ ਧਾਰਮਿਕ ਮਾਹੌਲ ਵਿੱਚ ਗੁਰ ਮਾਇਆ ਟਰੱਸਟ ਰਾਮਪੁਰਾ ਫੂਲ ਦੇ ਫਾਉਂਡਰ ਵੀਰਭੱਦਰ ਸਿੰਘ ਦੀ ਅਗਵਾਈ ਵਿੱਚ ਰਾਮਪੁਰਾ ਫੂਲ ਤੋਂ ਮਈਸਰਖਾਨਾ ਤੱਕ ਧਾਰਮਿਕ ਯਾਤਰਾ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਸ ਯਾਤਰਾ ਦੀ ਅਗਵਾਈ ਟਰੱਸਟ ਦੇ ਫਾਊਂਡਰ ਵੀਰਭੱਦਰ ਸਿੰਘ ਨੇ ਕੀਤੀ। ਯਾਤਰਾ ਦੀ ਸ਼ੁਰੂਆਤ ਤੋਂ ਪਹਿਲਾਂ ਵਿਧੀ-ਵਿਧਾਨ ਨਾਲ ਪੂਜਾ ਅਰਚਨਾ ਕੀਤੀ ਗਈ, ਜਿਸ ਤੋਂ ਬਾਅਦ ਵੀਰਭੱਦਰ ਸਿੰਘ ਵੱਲੋਂ ਬੱਸ ਯਾਤਰਾ ਨੂੰ ਰਵਾਨਾ ਕੀਤਾ ਗਿਆ। ਇਸ ਮੌਕੇ ਸੰਗਤ ਵਿੱਚ ਵੱਡਾ ਉਤਸ਼ਾਹ ਅਤੇ ਭਗਤੀ ਦਾ ਮਾਹੌਲ ਵੇਖਣ ਨੂੰ ਮਿਲਿਆ। ਇਸ ਧਾਰਮਿਕ ਯਾਤਰਾ ਵਿੱਚ ਗੁਰਮੀਤ ਸਿੰਘ ਗਰਗ, ਭੁਪਿੰਦਰ ਸਿੰਘ, ਸੁਰੇਸ਼ ਗਰਗ (ਗੁੱਲੀ), ਹਰੀ ਹੈਰੀ, ਭੂਸ਼ਨ ਕੁਮਾਰ ਸਮੇਤ ਮਨਕਾ 108 ਪਰਿਵਾਰ ਦੇ ਜੈਂਟਸ ਮੈਂਬਰ—ਕਿਰਪਾਲ ਸਿੰਘ, ਜੋਨੀ ਗਰਗ, ਰਿਸ਼ੂ ਸਿੰਗਲਾ, ਜਤਿੰਦਰ ਮਹਿਰਾ, ਪਵਨ ਕੁਮਾਰ, ਵਿਨੋਦ ਨੋਹਰੀਆ, ਗੋਪਾਲ ਅਤੇ ਬਲਦੇਵ ਕੁਮਾਰ ਨੇ ਭਾਗ ਲਿਆ। ਇਸ ਤੋਂ ਇਲਾਵਾ ਲਗਭਗ 15 ਲੇਡੀਜ਼ ਮੈਂਬਰਾਂ ਸਮੇਤ ਵੱਡੀ ਗਿਣਤੀ ਵਿੱਚ ਮਾਂ ਦੁਰਗਾ ਦੇ ਭਗਤ ਵੀ ਹਾਜ਼ਰ ਸਨ, ਜਿਨ੍ਹਾਂ ਨੇ ਭਗਤੀ ਰੰਗ ਵਿੱਚ ਰੰਗ ਕੇ ਯਾਤਰਾ ਨੂੰ ਯਾਦਗਾਰ ਬਣਾਇਆ। ਇਹ ਧਾਰਮਿਕ ਯਾਤਰਾ ਸਿਰਫ ਆਧਿਆਤਮਿਕ ਏਕਤਾ ਦਾ ਪ੍ਰਤੀਕ ਹੀ ਨਹੀਂ ਸੀ, ਸਗੋਂ ਇਸ ਨੇ ਸੰਗਤ ਵਿੱਚ ਆਪਸੀ ਭਾਈਚਾਰੇ ਅਤੇ ਸ਼ਰਧਾ ਨੂੰ ਹੋਰ ਮਜ਼ਬੂਤ ਕੀਤਾ।
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਰਜਿੰਦਰ ਉੱਪਲ ਦੀ ਪ੍ਰੇਰਨਾ ਸਦਕਾ: ਪ੍ਰਧਾਨ ਮੰਤਰੀ ਮੋਦੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਦਰਜਨਾਂ ਨੌਜਵਾਨ ਭਾਜਪਾ ’ਚ ਸ਼ਾਮਲ; ਕੇਵਲ ਸਿੰਘ ਢਿੱਲੋਂ ਨੇ ਕੀਤਾ ਸਵਾਗਤ









Users Today : 2
Users Yesterday : 21
Users Last 7 days : 113