Home » ਪ੍ਰਮੁੱਖ ਖ਼ਬਰਾਂ » ਨਗਰ ਕੌਂਸਲ ਚੋਣਾਂ ਵਿੱਚ ਗਰਗ ਪਰਿਵਾਰ ਦੀ ਨੂੰਹ ਸਿਰਾਜ ਗਰਗ ਨੇ ਸਭ ਤੋਂ ਵੱਡੀ ਲੀਡ ਨਾਲ ਜਿੱਤ ਕੇ ਰਚਿਆ ਇਤਿਹਾਸ

ਨਗਰ ਕੌਂਸਲ ਚੋਣਾਂ ਵਿੱਚ ਗਰਗ ਪਰਿਵਾਰ ਦੀ ਨੂੰਹ ਸਿਰਾਜ ਗਰਗ ਨੇ ਸਭ ਤੋਂ ਵੱਡੀ ਲੀਡ ਨਾਲ ਜਿੱਤ ਕੇ ਰਚਿਆ ਇਤਿਹਾਸ

 ਸਥਾਨਕ ਨਗਰ ਕੌਂਸਲ ਚੋਣਾਂ ਦੇ ਐਲਾਨੇ ਗਏ ਨਤੀਜਿਆਂ ਵਿੱਚ ਜ਼ਿਲ੍ਹਾ ਬਰਨਾਲਾ ਦੇ ਨਗਰ ਕੌਂਸਲ ਭਦੌੜ ਦੇ ਵਾਰਡ ਨੰਬਰ 11 ਤੋਂ ਇੱਕ ਬੇਹੱਦ ਇਤਿਹਾਸਕ ਅਤੇ ਰਿਕਾਰਡਤੋੜ ਜਿੱਤ ਸਾਹਮਣੇ ਆਈ ਹੈ
ਨਗਰ ਕੌਂਸਲ ਚੋਣਾਂ ਵਿੱਚ ਇਤਿਹਾਸਕ ਜਿੱਤ ਦਰਜ ਕਰਨ ਤੋਂ ਬਾਅਦ ਖੁਸ਼ੀ ਦੇ ਮੂਡ ਵਿੱਚ ਜੇਤੂ ਉਮੀਦਵਾਰ ਸ਼੍ਰੀਮਤੀ ਸਿਰਾਜ ਗਰਗ, ਸਾਬਕਾ ਪ੍ਰਧਾਨ ਮਨੀਸ਼ ਗਰਗ, ਬਾਬੂ ਅਜੇ ਕੁਮਾਰ ਗਰਗ ਅਤੇ ਵੱਡੀ ਗਿਣਤੀ ਵਿੱਚ ਹਾਜ਼ਰ ਸਮਰਥਕ।
[responsivevoice_button voice="Hindi Male"]

ਗੁਰਬਿੰਦਰ ਸਿੰਘ

ਸਥਾਨਕ ਨਗਰ ਕੌਂਸਲ ਚੋਣਾਂ ਦੇ ਐਲਾਨੇ ਗਏ ਨਤੀਜਿਆਂ ਵਿੱਚ ਜ਼ਿਲ੍ਹਾ ਬਰਨਾਲਾ ਦੇ ਨਗਰ ਕੌਂਸਲ ਭਦੌੜ ਦੇ ਵਾਰਡ ਨੰਬਰ 11 ਤੋਂ ਇੱਕ ਬੇਹੱਦ ਇਤਿਹਾਸਕ ਅਤੇ ਰਿਕਾਰਡਤੋੜ ਜਿੱਤ ਸਾਹਮਣੇ ਆਈ ਹੈ, ਜਿੱਥੇ ਸਾਬਕਾ ਪ੍ਰਧਾਨ ਮਨੀਸ਼ ਗਰਗ ਦੀ ਧਰਮਪਤਨੀ ਸ਼੍ਰੀਮਤੀ ਸਿਰਾਜ ਗਰਗ ਨੇ ਪੂਰੇ ਜ਼ਿਲ੍ਹੇ ਵਿੱਚੋਂ ਸਭ ਤੋਂ ਵੱਧ ਵੋਟ ਪ੍ਰਤੀਸ਼ਤ ਹਾਸਲ ਕਰਕੇ ਸਫ਼ਲਤਾ ਦਾ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ। ਚੋਣ ਨਤੀਜਿਆਂ ਅਨੁਸਾਰ ਸ਼੍ਰੀਮਤੀ ਸਿਰਾਜ ਗਰਗ ਨੇ ਆਪਣੇ ਵਿਰੋਧੀਆਂ ਨੂੰ ਬਹੁਤ ਵੱਡੇ ਫਰਕ ਨਾਲ ਪਛਾੜਦਿਆਂ ਕੁੱਲ ਪੋਲ ਹੋਈਆਂ ਵੋਟਾਂ ਵਿੱਚੋਂ ਕਰੀਬ 82 ਫੀਸਦੀ ਵੋਟਾਂ ਹਾਸਿਲ ਕਰਕੇ ਇਕਤਰਫ਼ਾ ਜਿੱਤ ਦਰਜ ਕੀਤੀ, ਜਿਸ ਕਾਰਨ ਪੂਰੇ ਸ਼ਹਿਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਸਮਰਥਕਾਂ ਵੱਲੋਂ ਢੋਲ-ਨਗਾੜਿਆਂ ਨਾਲ ਲਾਡੂ ਵੰਡ ਕੇ ਜਸ਼ਨ ਮਨਾਇਆ ਗਿਆ। ਰਾਜਨੀਤਿਕ ਮਾਹਿਰਾਂ ਅਨੁਸਾਰ ਇਸ ਮਹਾਨ ਜਿੱਤ ਦੇ ਪਿੱਛੇ ਗਰਗ ਪਰਿਵਾਰ ਦਾ ਪਿਛਲੇ ਲੰਬੇ ਸਮੇਂ ਦਾ ਸਮਾਜਿਕ ਅਤੇ ਰਾਜਨੀਤਿਕ ਪਿਛੋਕੜ ਹੈ, ਕਿਉਂਕਿ ਉਨ੍ਹਾਂ ਦੇ ਸਹੁਰਾ ਬਾਬੂ ਅਜੇ ਕੁਮਾਰ ਗਰਗ ਮਾਰਕੀਟ ਕਮੇਟੀ ਦੇ ਚੇਅਰਮੈਨ, ਕੌਂਸਲਰ ਅਤੇ ਪਿਛਲੇ ਢਾਈ ਦਹਾਕਿਆਂ ਤੋਂ ਕੱਚਾ ਆੜਤੀਆ ਐਸੋਸੀਏਸ਼ਨ ਦੇ ਨਿਰਵਿਰੋਧ ਪ੍ਰਧਾਨ ਚਲੇ ਆ ਰਹੇ ਹਨ ਅਤੇ ਨਾਲ ਹੀ ਮਨੀਸ਼ ਗਰਗ ਵੱਲੋਂ ਆਪਣੇ ਪ੍ਰਧਾਨਗੀ ਕਾਲ ਦੌਰਾਨ ਕਰਵਾਏ ਬੇਮਿਸਾਲ ਵਿਕਾਸ ਕਾਰਜਾਂ ਸਦਕਾ ਲੋਕਾਂ ਨੇ ਵਾਅਦਿਆਂ ਨਾਲੋਂ ਵਫ਼ਾਦਾਰੀ ਅਤੇ ਸੇਵਾ ਨੂੰ ਪਹਿਲ ਦਿੱਤੀ ਹੈ। ਜੇਤੂ ਉਮੀਦਵਾਰ ਸ਼੍ਰੀਮਤੀ ਸਿਰਾਜ ਗਰਗ ਅਤੇ ਸਾਬਕਾ ਪ੍ਰਧਾਨ ਮਨੀਸ਼ ਗਰਗ ਨੇ ਇਸ ਇਤਿਹਾਸਕ ਫਤਹਿ ਨੂੰ ਵਾਰਡ ਦੇ ਸਮੂਹ ਮਿਹਨਤੀ ਵੋਟਰਾਂ ਅਤੇ ਵਰਕਰਾਂ ਦੇ ਨਾਮ ਕਰਦਿਆਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਭਰੋਸਾ ਦਿਵਾਇਆ ਕਿ ਵਾਰਡ ਦੇ ਸਰਵਪੱਖੀ ਵਿਕਾਸ ਜਿਵੇਂ ਸੜਕਾਂ, ਗਲੀਆਂ, ਨਾਲੀਆਂ, ਸਟਰੀਟ ਲਾਈਟਾਂ ਅਤੇ ਸਫ਼ਾਈ ਪ੍ਰਬੰਧਾਂ ਨੂੰ ਪਹਿਲ ਦੇ ਆਧਾਰ ‘ਤੇ ਹੋਰ ਮਜ਼ਬੂਤ ਕਰਕੇ ਜਨਤਾ ਦੇ ਇਸ ਵੱਡੇ ਵਿਸ਼ਵਾਸ ‘ਤੇ ਪੂਰੀ ਤਰ੍ਹਾਂ ਖ਼ਰਾ ਉਤਰਿਆ ਜਾਵੇਗਾ।
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ

ਧੌਲਾ-ਧੂਰਕੋਟ ਮਾਰਗ ‘ਤੇ ਸੈਂਕੜੇ ਹਰੇ ਰੁੱਖਾਂ ਦੀ ਨਾਜਾਇਜ਼ ਕਟਾਈ; ਪ੍ਰਸ਼ਾਸਨ ਖ਼ਿਲਾਫ਼ ਐਨ.ਜੀ.ਟੀ. ਜਾਣਗੇ ਵਾਤਾਵਰਣ ਪ੍ਰੇਮੀ, ਡੀ.ਸੀ. ਤੋਂ ਜਾਂਚ ਦੀ ਮੰਗ

0 0 votes
Article Rating
Subscribe
Notify of
guest
0 Comments
Oldest
Newest Most Voted