Home » ਬਰਨਾਲਾ » ਬਰਨਾਲਾ ਜ਼ਿਲ੍ਹੇ ਵਿੱਚ ਅੱਗ ਕਾਰਨ ਸੈਂਕੜੇ ਹਰੇ-ਭਰੇ ਰੁੱਖ ਸੜ ਕੇ ਸੁਆਹ, ਵਣ ਵਿਭਾਗ ਦੇ ਅਧਿਕਾਰੀ ਬਣੇ ਮੂਕ ਦਰਸ਼ਕ

ਬਰਨਾਲਾ ਜ਼ਿਲ੍ਹੇ ਵਿੱਚ ਅੱਗ ਕਾਰਨ ਸੈਂਕੜੇ ਹਰੇ-ਭਰੇ ਰੁੱਖ ਸੜ ਕੇ ਸੁਆਹ, ਵਣ ਵਿਭਾਗ ਦੇ ਅਧਿਕਾਰੀ ਬਣੇ ਮੂਕ ਦਰਸ਼ਕ

ਜ਼ਿਲ੍ਹਾ ਬਰਨਾਲਾ ਦੇ ਮੁੱਖ ਮਾਰਗਾਂ ਅਤੇ ਸੜਕਾਂ ਦੇ ਕਿਨਾਰਿਆਂ 'ਤੇ ਵਣ ਵਿਭਾਗ ਬਰਨਾਲਾ ਦੀ ਮਲਕੀਅਤ ਵਾਲੀ ਜ਼ਮੀਨ ਵਿੱਚ ਖੜ੍ਹੇ ਹਰੇ-ਭਰੇ ਸੈਂਕੜੇ ਰੁੱਖ ਹਰ ਛੇ ਮਹੀਨੇ ਬਾਅਦ ਅੱਗ ਦੀ ਲਪੇਟ ਵਿੱਚ ਆਉਣ ਕਰਕੇ ਸੜ ਕੇ ਸੁਆਹ ਹੋ ਰਹੇ ਹਨ ਅਤੇ ਵਣ ਵਿਭਾਗ ਬਰਨਾਲਾ ਦੇ ਅਧਿਕਾਰੀ ਇਨ੍ਹਾਂ ਕੀਮਤੀ ਰੁੱਖਾਂ ਨੂੰ ਅੱਗ ਤੋਂ ਬਚਾਉਣ ਵਿੱਚ ਪੂਰੀ ਤਰ੍ਹਾਂ ਅਸਫ਼ਲ ਸਾਬਤ ਹੋ ਰਹੇ ਹਨ। ਅਫ਼ਸੋਸ ਦੀ ਗੱਲ ਇਹ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਰੁੱਖਾਂ ਨੂੰ ਅੱਗ ਲਗਾ ਕੇ ਸਾੜਨ ਵਾਲੇ ਸ਼ਰਾਰਤੀ ਜਾਂ ਗ਼ੈਰ-ਜ਼ਿੰਮੇਵਾਰ ਵਿੱਤੀ ਲੋਕਾਂ ਖ਼ਿਲਾਫ਼
ਬਰਨਾਲਾ ਜ਼ਿਲ੍ਹੇ ਵਿੱਚ ਅੱਗ ਕਾਰਨ ਸੈਂਕੜੇ ਹਰੇ-ਭਰੇ ਰੁੱਖ ਸੜ ਕੇ ਸੁਆਹ, ਵਣ ਵਿਭਾਗ ਦੇ ਅਧਿਕਾਰੀ ਬਣੇ ਮੂਕ ਦਰਸ਼ਕ
[responsivevoice_button voice="Hindi Male"]

ਬਰਨਾਲਾ ਬਿਊਰੋ

ਜ਼ਿਲ੍ਹਾ ਬਰਨਾਲਾ ਦੇ ਮੁੱਖ ਮਾਰਗਾਂ ਅਤੇ ਸੜਕਾਂ ਦੇ ਕਿਨਾਰਿਆਂ ‘ਤੇ ਵਣ ਵਿਭਾਗ ਬਰਨਾਲਾ ਦੀ ਮਲਕੀਅਤ ਵਾਲੀ ਜ਼ਮੀਨ ਵਿੱਚ ਖੜ੍ਹੇ ਹਰੇ-ਭਰੇ ਸੈਂਕੜੇ ਰੁੱਖ ਹਰ ਛੇ ਮਹੀਨੇ ਬਾਅਦ ਅੱਗ ਦੀ ਲਪੇਟ ਵਿੱਚ ਆਉਣ ਕਰਕੇ ਸੜ ਕੇ ਸੁਆਹ ਹੋ ਰਹੇ ਹਨ ਅਤੇ ਵਣ ਵਿਭਾਗ ਬਰਨਾਲਾ ਦੇ ਅਧਿਕਾਰੀ ਇਨ੍ਹਾਂ ਕੀਮਤੀ ਰੁੱਖਾਂ ਨੂੰ ਅੱਗ ਤੋਂ ਬਚਾਉਣ ਵਿੱਚ ਪੂਰੀ ਤਰ੍ਹਾਂ ਅਸਫ਼ਲ ਸਾਬਤ ਹੋ ਰਹੇ ਹਨ। ਅਫ਼ਸੋਸ ਦੀ ਗੱਲ ਇਹ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਰੁੱਖਾਂ ਨੂੰ ਅੱਗ ਲਗਾ ਕੇ ਸਾੜਨ ਵਾਲੇ ਸ਼ਰਾਰਤੀ ਜਾਂ ਗ਼ੈਰ-ਜ਼ਿੰਮੇਵਾਰ ਵਿੱਤੀ ਲੋਕਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਬਜਾਏ ਵਿਭਾਗ ਦੇ ਜ਼ਿੰਮੇਵਾਰ ਅਧਿਕਾਰੀ ਮੂਕ ਦਰਸ਼ਕ ਬਣੇ ਬੈਠੇ ਹਨ ਜਿਸ ਕਾਰਨ ਮਾਰਗਾਂ ਦੇ ਕਿਨਾਰਿਆਂ ਤੋਂ ਹਰੇ-ਭਰੇ ਰੁੱਖਾਂ ਦੀ ਗਿਣਤੀ ਦਿਨੋਂ-ਦਿਨ ਘੱਟਦੀ ਜਾ ਰਹੀ ਹੈ। ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਹਰ ਛੇ ਮਹੀਨੇ ਬਾਅਦ ਮੁੱਖ ਮਾਰਗਾਂ ਦੀਆਂ ਸਾਈਡਾਂ ‘ਤੇ ਵਣ ਵਿਭਾਗ ਦੀ ਜ਼ਮੀਨ ਵਿੱਚ ਖੜ੍ਹੇ ਰੁੱਖਾਂ ਦੇ ਨਾਲ ਲੱਗਦੇ ਖੇਤਾਂ ਦੇ ਕਾਸ਼ਤਕਾਰ ਕਿਸਾਨਾਂ ਵੱਲੋਂ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਈ ਜਾਂਦੀ ਹੈ ਅਤੇ ਇਹ ਅੱਗ ਹੌਲੀ-ਹੌਲੀ ਅੱਗੇ ਵਧ ਕੇ ਵਣ ਵਿਭਾਗ ਦੇ ਰੁੱਖਾਂ ਨੂੰ ਆਪਣੀ ਲਪੇਟ ਵਿੱਚ ਲੈ ਲੈਂਦੀ ਹੈ।

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ  ਕੁਦਰਤ ਦਾ ਕਹਿਰ: ਮਹਾਰਾਸ਼ਟਰ ਵਿੱਚ ਭਾਰੀ ਮੀਂਹ ਅਤੇ ਤੂਫ਼ਾਨ ਕਾਰਨ ਤਬਾਹੀ, ਉਡਾਣਾਂ ਪ੍ਰਭਾਵਿਤ ਅਤੇ ਤੇਰਾਂ ਲੋਕਾਂ ਦੀ ਮੌਤ

ਵਣ ਵਿਭਾਗ ਬਰਨਾਲਾ ਦੇ ਅਧਿਕਾਰੀਆਂ ਵੱਲੋਂ ਰੁੱਖਾਂ ਨੂੰ ਇਸ ਭਿਆਨਕ ਅੱਗ ਤੋਂ ਬਚਾਉਣ ਲਈ ਪਹਿਲਾਂ ਤੋਂ ਕੋਈ ਠੋਸ ਯਤਨ ਜਾਂ ਬਚਾਅ ਕਾਰਜ ਨਹੀਂ ਕੀਤੇ ਜਾਂਦੇ ਜਿਸ ਦੇ ਨਤੀਜੇ ਵਜੋਂ ਸੈਂਕੜੇ ਰੁੱਖ ਹਰ ਛੇ ਮਹੀਨੇ ਬਾਅਦ ਅੱਗ ਦੀ ਭੇਟ ਚੜ੍ਹ ਜਾਂਦੇ ਹਨ ਅਤੇ ਹੁਣ ਮਾਰਗਾਂ ਦੇ ਕਿਨਾਰਿਆਂ ‘ਤੇ ਸੈਂਕੜੇ ਰੁੱਖ ਲਗਾਉਣ ਦੀ ਜਗ੍ਹਾ ਪੂਰੀ ਤਰ੍ਹਾਂ ਖ਼ਾਲੀ ਪਈ ਹੈ। ਪਿਛਲੇ ਸਮੇਂ ਤੋਂ ਲੈ ਕੇ ਵਣ ਵਿਭਾਗ ਬਰਨਾਲਾ ਖ਼ੁਦ ਵੀ ਆਪਣੀਆਂ ਸੜਕਾਂ ਦੇ ਕਿਨਾਰਿਆਂ ‘ਤੇ ਖ਼ਾਲੀ ਪਈਆਂ ਇਨ੍ਹਾਂ ਥਾਵਾਂ ‘ਤੇ ਚੰਗੀਆਂ ਕਿਸਮਾਂ ਅਤੇ ਵਧੀਆ ਗੁਣਵੱਤਾ ਦੇ ਨਵੇਂ ਬੂਟੇ ਲਗਾਉਣ ਤੋਂ ਲਗਾਤਾਰ ਪਾਸਾ ਵੱਟ ਰਿਹਾ ਹੈ ਜਿਸ ਕਰਕੇ ਇਲਾਕੇ ਦੀ ਹਰਿਆਵਲ ਨੂੰ ਵੱਡੀ ਸੱਟ ਵੱਜ ਰਹੀ ਹੈ। ਬਰਨਾਲਾ ਤੋਂ ਮਾਨਸਾ, ਪੱਖੋ ਕਲਾਂ ਤੋਂ ਤਪਾ ਮੰਡੀ, ਤਪਾ ਮੰਡੀ ਤੋਂ ਬਰਨਾਲਾ, ਬਰਨਾਲਾ ਤੋਂ ਸੰਗਰੂਰ, ਬਰਨਾਲਾ ਤੋਂ ਮੋਗਾ ਅਤੇ ਬਰਨਾਲਾ ਤੋਂ ਲੁਧਿਆਣਾ ਆਦਿ ਮੁੱਖ ਮਾਰਗਾਂ ਦੇ ਕਿਨਾਰਿਆਂ ‘ਤੇ ਦਰਜਨਾਂ ਵਾਰ ਵਾਪਰੀਆਂ ਅੱਗ ਦੀਆਂ ਅਜਿਹੀਆਂ ਦੁਖਦਾਈ ਘਟਨਾਵਾਂ ਵਿੱਚ ਹੁਣ ਤੱਕ ਹਜ਼ਾਰਾਂ ਰੁੱਖ ਨਸ਼ਟ ਹੋ ਚੁੱਕੇ ਹਨ। ਮਾਰਗਾਂ ਦੀਆਂ ਸਾਈਡਾਂ ‘ਤੇ ਹਰੇ-ਭਰੇ ਰੁੱਖਾਂ ਦੇ ਇਸ ਤਰ੍ਹਾਂ ਅੱਗ ਨਾਲ ਸੜਨ ਸਬੰਧੀ ਲਿਖਤੀ ਅਤੇ ਜ਼ਬਾਨੀ ਜਾਣਕਾਰੀ ਵਣ ਵਿਭਾਗ ਪੰਜਾਬ ਦੇ ਉੱਚ ਅਧਿਕਾਰੀਆਂ ਨੂੰ ਦੇਣ ਦੇ ਬਾਵਜੂਦ ਵੀ ਹੇਠਲੇ ਪੱਧਰ ‘ਤੇ ਕੋਈ ਸਖ਼ਤ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ ਹੈ ਅਤੇ ਵਣ ਵਿਭਾਗ ਪੰਜਾਬ ਦੇ ਅਧਿਕਾਰੀਆਂ ਵੱਲੋਂ ਸਿਰਫ਼ ਕਾਗਜ਼ੀ ਖਾਨਾਪੂਰਤੀ ਕਰਕੇ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜਿਆ ਜਾ ਰਿਹਾ ਹੈ। ਇਸ ਗੰਭੀਰ ਮਾਮਲੇ ਨੂੰ ਲੈ ਕੇ ਇਲਾਕੇ ਦੇ ਵਾਤਾਵਰਨ ਪ੍ਰੇਮੀਆਂ ਨੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੁੱਖ ਮਾਰਗਾਂ ਦੇ ਕਿਨਾਰਿਆਂ ‘ਤੇ ਖੜ੍ਹੇ ਹਰੇ-ਭਰੇ ਰੁੱਖਾਂ ਦੇ ਇਸ ਵੱਡੇ ਨੁਕਸਾਨ ਲਈ ਜ਼ਿੰਮੇਵਾਰ ਵਿਭਾਗੀ ਅਧਿਕਾਰੀਆਂ ਖ਼ਿਲਾਫ਼ ਬਣਦੀ ਕਾਨੂੰਨੀ ਅਤੇ ਅਨੁਸ਼ਾਸਨੀ ਕਾਰਵਾਈ ਤੁਰੰਤ ਸ਼ੁਰੂ ਕੀਤੀ ਜਾਵੇ। ਜਦੋਂ ਇਸ ਸਬੰਧੀ ਵਣ ਵਿਭਾਗ ਪੰਜਾਬ ਦੇ ਉੱਚ ਅਧਿਕਾਰੀ ਨਿਧੀ ਸ੍ਰੀਵਾਸਤਵਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਵਣਪਾਲ ਦੱਖਣੀ ਹਲਕਾ ਪਟਿਆਲਾ ਤੋਂ ਪੂਰੀ ਲਿਖਤੀ ਰਿਪੋਰਟ ਮੰਗੀ ਗਈ ਹੈ ਪਰ ਜਦੋਂ ਇਸ ਸਬੰਧੀ ਵਣਪਾਲ ਦੱਖਣੀ ਹਲਕਾ ਪਟਿਆਲਾ ਅਤੇ ਜ਼ਿਲ੍ਹਾ ਵਣ ਅਫ਼ਸਰ ਸੰਗਰੂਰ ਨਾਲ ਫ਼ੋਨ ਰਾਹੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਫ਼ੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ ਜਦਕਿ ਵਣ ਰੇਂਜ ਅਫ਼ਸਰ ਬਰਨਾਲਾ ਸਵਰਨ ਸਿੰਘ ਨੇ ਕਿਹਾ ਕਿ ਇਸ ਸਬੰਧੀ ਤੁਰੰਤ ਮੌਕਾ ਦੇਖ ਕੇ ਚੈੱਕ ਕੀਤਾ ਜਾਵੇਗਾ ਅਤੇ ਬਣਦੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜੀ ਜਾਵੇਗੀ।

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ  ਲਾਇਨਜ਼ ਕਲੱਬ ਵੱਲੋਂ ਮੁਫ਼ਤ ਪ੍ਰਦੂਸ਼ਣ ਜਾਂਚ ਕੈਂਪ ਅਤੇ ਪੌਦੇ ਵੰਡਣ ਦੀ ਮੁਹਿੰਮ

0 0 votes
Article Rating
Subscribe
Notify of
guest
0 Comments
Oldest
Newest Most Voted