Home » ਬਰਨਾਲਾ » ਲਾਇਨਜ਼ ਕਲੱਬ ਵੱਲੋਂ ਮੁਫ਼ਤ ਪ੍ਰਦੂਸ਼ਣ ਜਾਂਚ ਕੈਂਪ ਅਤੇ ਪੌਦੇ ਵੰਡਣ ਦੀ ਮੁਹਿੰਮ

ਲਾਇਨਜ਼ ਕਲੱਬ ਵੱਲੋਂ ਮੁਫ਼ਤ ਪ੍ਰਦੂਸ਼ਣ ਜਾਂਚ ਕੈਂਪ ਅਤੇ ਪੌਦੇ ਵੰਡਣ ਦੀ ਮੁਹਿੰਮ

ਵਾਤਾਵਰਣ ਦੀ ਸੰਭਾਲ ਅਤੇ ਮਾਨਵਤਾ ਦੀ ਸੇਵਾ ਨੂੰ ਸਮਰਪਿਤ ਇਲਾਕੇ ਦੀ ਪ੍ਰਮੁੱਖ ਸਮਾਜ ਸੇਵੀ ਸੰਸਥਾ ਲਾਇਨਜ਼ ਕਲੱਬ ਬਰਨਾਲਾ ਸੁਪਰੀਮ ਵੱਲੋਂ ਸਥਾਨਕ ਰਾਮਜੀ ਦਾਸ ਬਨਾਰਸੀ ਦਾਸ ਪੈਟਰੋਲ ਪੰਪ ਵਿਖੇ ਇੱਕ ਵਿਸ਼ਾਲ ਮੁਫ਼ਤ ਪ੍ਰਦੂਸ਼ਣ ਚੈਕਅੱਪ ਕੈਂਪ ਅਤੇ ਪੰਜ ਸੌ ਪੌਦਿਆਂ ਦੀ ਵੰਡ ਮੁਹਿੰਮ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਦੇ ਉਦੇਸ਼ ਨਾਲ ਉਲੀਕਿਆ ਗਿਆ ਇਹ ਵਿਸ਼ੇਸ਼ ਸਮਾਜ ਸੇਵੀ ਉਪਰਾਲਾ ਕਲੱਬ ਦੇ ਸਵਰਗੀ ਮੈਂਬਰ ਲਾਇਨ ਸੁਨੀਲ ਗੋਇਲ ਦੀ ਪਵਿੱਤਰ
 ਬਰਨਾਲਾ ਵਿਖੇ ਮੁਫ਼ਤ ਪ੍ਰਦੂਸ਼ਣ ਚੈਕਅੱਪ ਕੈਂਪ ਅਤੇ ਪੌਦੇ ਵੰਡਣ ਦੀ ਮੁਹਿੰਮ ਦਾ ਉਦਘਾਟਨ ਕਰਦੇ ਹੋਏ ਮੇਅਰ ਹਸਨਪ੍ਰੀਤ ਭਾਰਦਵਾਜ਼ ਅਤੇ ਲਾਇਨਜ਼ ਕਲੱਬ ਦੇ ਸਮੂਹ ਅਹੁਦੇਦਾਰ।
[responsivevoice_button voice="Hindi Male"]

ਬਰਨਾਲਾ ਬਿਊਰੋ

ਵਾਤਾਵਰਣ ਦੀ ਸੰਭਾਲ ਅਤੇ ਮਾਨਵਤਾ ਦੀ ਸੇਵਾ ਨੂੰ ਸਮਰਪਿਤ ਇਲਾਕੇ ਦੀ ਪ੍ਰਮੁੱਖ ਸਮਾਜ ਸੇਵੀ ਸੰਸਥਾ ਲਾਇਨਜ਼ ਕਲੱਬ ਬਰਨਾਲਾ ਸੁਪਰੀਮ ਵੱਲੋਂ ਸਥਾਨਕ ਰਾਮਜੀ ਦਾਸ ਬਨਾਰਸੀ ਦਾਸ ਪੈਟਰੋਲ ਪੰਪ ਵਿਖੇ ਇੱਕ ਵਿਸ਼ਾਲ ਮੁਫ਼ਤ ਪ੍ਰਦੂਸ਼ਣ ਚੈਕਅੱਪ ਕੈਂਪ ਅਤੇ ਪੰਜ ਸੌ ਪੌਦਿਆਂ ਦੀ ਵੰਡ ਮੁਹਿੰਮ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਦੇ ਉਦੇਸ਼ ਨਾਲ ਉਲੀਕਿਆ ਗਿਆ ਇਹ ਵਿਸ਼ੇਸ਼ ਸਮਾਜ ਸੇਵੀ ਉਪਰਾਲਾ ਕਲੱਬ ਦੇ ਸਵਰਗੀ ਮੈਂਬਰ ਲਾਇਨ ਸੁਨੀਲ ਗੋਇਲ ਦੀ ਪਵਿੱਤਰ ਅਤੇ ਨਿੱਘੀ ਯਾਦ ਨੂੰ ਸਮਰਪਿਤ ਸੀ, ਜਿਸ ਦਾ ਰਸਮੀ ਉਦਘਾਟਨ ਬਰਨਾਲਾ ਦੇ ਮੇਅਰ ਹਸਨਪ੍ਰੀਤ ਭਾਰਦਵਾਜ਼ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕੀਤਾ। ਸਮਾਗਮ ਦੌਰਾਨ ਇਕੱਤਰ ਹੋਏ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਮੇਅਰ ਭਾਰਦਵਾਜ਼ ਨੇ ਕਿਹਾ ਕਿ ਅਜੋਕੇ ਦੌਰ ਵਿੱਚ ਵਧਦਾ ਪ੍ਰਦੂਸ਼ਣ ਸਮੁੱਚੀ ਮਾਨਵਤਾ ਅਤੇ ਸਾਡੇ ਸਮਾਜ ਲਈ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਬਣ ਚੁੱਕਾ ਹੈ ਅਤੇ ਇਸ ਭਿਆਨਕ ਸਮੱਸਿਆ ਨਾਲ ਨਜਿੱਠਣ ਲਈ ਵੱਖ-ਵੱਖ ਸਮਾਜਿਕ ਸੰਸਥਾਵਾਂ ਅਤੇ ਆਮ ਲੋਕਾਂ ਨੂੰ ਇੱਕਜੁੱਟ ਹੋ ਕੇ ਹੰਭਲਾ ਮਾਰਨ ਦੀ ਲੋੜ ਹੈ। ਉਨ੍ਹਾਂ ਨੇ ਕਲੱਬ ਵੱਲੋਂ ਕਰਵਾਈ ਗਈ ਇਸ ਵਿਲੱਖਣ ਅਤੇ ਦੂਰਅੰਦੇਸ਼ੀ ਪਹਿਲ ਦੀ ਭਰਪੂਰ ਸ਼ਲਾਘਾ ਕਰਦਿਆਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਨਾ ਸਿਰਫ਼ ਵੱਧ ਤੋਂ ਵੱਧ ਰੁੱਖ ਲਗਾਉਣ ਬਲਕਿ ਉਨ੍ਹਾਂ ਨੂੰ ਪਾਲਣ ਦੀ ਵੀ ਜ਼ਿੰਮੇਵਾਰੀ ਚੁੱਕਣ।

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ  ਕੁਦਰਤ ਦਾ ਕਹਿਰ: ਮਹਾਰਾਸ਼ਟਰ ਵਿੱਚ ਭਾਰੀ ਮੀਂਹ ਅਤੇ ਤੂਫ਼ਾਨ ਕਾਰਨ ਤਬਾਹੀ, ਉਡਾਣਾਂ ਪ੍ਰਭਾਵਿਤ ਅਤੇ ਤੇਰਾਂ ਲੋਕਾਂ ਦੀ ਮੌਤ

ਸਮਾਗਮ ਦੌਰਾਨ ਕਲੱਬ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਸਵਰਗੀ ਲਾਇਨ ਸੁਨੀਲ ਗੋਇਲ ਨੂੰ ਨਮ ਅੱਖਾਂ ਨਾਲ ਭਾਵਪੂਰਵਕ ਸ਼ਰਧਾਂਜਲੀ ਭੇਟ ਕੀਤੀ ਅਤੇ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਦੋ ਮਿੰਟ ਦਾ ਮੌਨ ਵੀ ਧਾਰਨ ਕੀਤਾ ਗਿਆ। ਇਸ ਮੌਕੇ ਕਲੱਬ ਪ੍ਰਧਾਨ ਲਾਇਨ ਸ਼ਿਵ ਸਿੰਗਲਾ ਨੇ ਸਵਰਗੀ ਮੈਂਬਰ ਦੇ ਜੀਵਨ ‘ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਉਨ੍ਹਾਂ ਵੱਲੋਂ ਸਮਾਜ ਸੇਵਾ ਦੇ ਖੇਤਰ ਵਿੱਚ ਪਾਇਆ ਵਡਮੁੱਲਾ ਯੋਗਦਾਨ ਹਮੇਸ਼ਾ ਪ੍ਰੇਰਨਾ ਸਰੋਤ ਬਣਿਆ ਰਹੇਗਾ। ਇਸ ਸਮਾਗਮ ਵਿੱਚ ਇਲਾਕੇ ਦੀਆਂ ਕਈ ਨਾਮਵਰ ਸ਼ਖਸੀਅਤਾਂ ਜਿਨ੍ਹਾਂ ਵਿੱਚ ਵਿਵੇਕ ਸਿੰਧਵਾਨੀ, ਰੁਪਿੰਦਰ ਗੁਪਤਾ, ਸੁਭਾਸ਼, ਕਪਿਲ, ਅਖਿਲੇਸ਼ ਬਾਂਸਲ, ਹਰਿੰਦਰ ਨਿੱਕਾ, ਸੁਰਿੰਦਰ ਗੋਇਲ, ਜਗਸੀਰ ਸੰਧੂ, ਤੁਸ਼ਾਰ ਸ਼ਰਮਾ, ਰਘੁਬੀਰ ਹੈਪੀ, ਅਮਨ ਗੋਇਲ ਅਤੇ ਪੁਨੀਤ ਕੌਸ਼ਲ ਸ਼ਾਮਲ ਸਨ, ਨੇ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ। ਕਲੱਤ ਵੱਲੋਂ ਮਨੀਸ਼ ਬਾਂਸਲ ਅਤੇ ਪੈਟਰੋਲ ਪੰਪ ਦੀ ਸਮੁੱਚੀ ਪ੍ਰਬੰਧਕੀ ਟੀਮ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ, ਜਿਨ੍ਹਾਂ ਨੇ ਸ਼ਾਨਦਾਰ ਪ੍ਰਬੰਧ ਕਰਕੇ ਇਸ ਪੂਰੇ ਪ੍ਰੋਜੈਕਟ ਨੂੰ ਸਫ਼ਲ ਬਣਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਇਸ ਕੈਂਪ ਦੌਰਾਨ ਆਧੁਨਿਕ ਮਸ਼ੀਨਾਂ ਰਾਹੀਂ ਵਾਹਨਾਂ ਦੀ ਮੁਫ਼ਤ ਪ੍ਰਦੂਸ਼ਣ ਜਾਂਚ ਕਰਕੇ ਪ੍ਰਮਾਣ ਪੱਤਰ ਦਿੱਤੇ ਗਏ ਅਤੇ ਲੋਕਾਂ ਨੂੰ ਪੰਜ ਸੌ ਦੇ ਕਰੀਬ ਛਾਂਦਾਰ, ਸਜਾਵਟੀ ਅਤੇ ਫਲਦਾਰ ਪੌਦੇ ਮੁਫ਼ਤ ਵੰਡ ਕੇ ‘ਇੱਕ ਪੌਦਾ-ਇੱਕ ਜ਼ਿੰਮੇਵਾਰੀ’ ਦਾ ਪਵਿੱਤਰ ਸੰਦੇਸ਼ ਦਿੱਤਾ ਗਿਆ ਤਾਂ ਜੋ ਲੋਕ ਬੱਚਿਆਂ ਦੀ ਤਰ੍ਹਾਂ ਰੁੱਖਾਂ ਦੀ ਦੇਖਭਾਲ ਕਰਨ ਦਾ ਪ੍ਰਣ ਲੈਣ। ਕਲੱਬ ਪ੍ਰਧਾਨ ਨੇ ਵਚਨਬੱਧਤਾ ਦੁਹਰਾਈ ਕਿ ਗਲੋਬਲ ਵਾਰਮਿੰਗ ਦੇ ਇਸ ਦੌਰ ਵਿੱਚ ਵਾਤਾਵਰਣ ਦੀ ਸੁਰੱਖਿਆ ਕਰਨਾ ਸਭ ਤੋਂ ਵੱਡੀ ਲੋੜ ਹੈ ਅਤੇ ਸੰਸਥਾ ਆਉਣ ਵਾਲੇ ਦਿਨਾਂ ਵਿੱਚ ਵੀ ਸਿਹਤ, ਸਿੱਖਿਆ ਅਤੇ ਸਮਾਜ ਭਲਾਈ ਦੇ ਅਜਿਹੇ ਲੋਕ-ਹਿੱਤ ਪ੍ਰੋਜੈਕਟ ਲਗਾਤਾਰ ਉਲੀਕਦੀ ਰਹੇਗੀ। ਟਰਾਈਡੈਂਟ ਗਰੁੱਪ ਦੇ ਪ੍ਰਬੰਧਕੀ ਮੁਖੀ ਰੁਪਿੰਦਰ ਗੁਪਤਾ ਨੇ ਵੀ ਇਸ ਹਰਿਆਵਲ ਭਰੇ ਉਪਰਾਲੇ ਦੀ ਤਾਰੀਫ਼ ਕਰਦਿਆਂ ਕਿਹਾ ਕਿ ਅਜਿਹੀਆਂ ਸਾਰਥਕ ਮੁਹਿੰਮਾਂ ਹੀ ਸਮਾਜ ਅੰਦਰ ਸਕਾਰਾਤਮਕ ਬਦਲਾਅ ਲਿਆਉਣ ਵਿੱਚ ਸਹਾਈ ਹੁੰਦੀਆਂ ਹਨ ਅਤੇ ਅੰਤ ਵਿੱਚ ਸਾਰੇ ਮਹਿਮਾਨਾਂ ਨੇ ਕਲੱਬ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ।

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ  ਐਂਲ.ਏ.ਡੀ.ਸੀ. ਨੀਤੀ ਦਾ ਵਿਰੋਧ: ਬਰਨਾਲਾ ਦੇ ਵਕੀਲਾਂ ਵੱਲੋਂ ਅਦਾਲਤੀ ਕੰਮਕਾਜ ਠੱਪ

0 0 votes
Article Rating
Subscribe
Notify of
guest
0 Comments
Oldest
Newest Most Voted