ਬੇਅੰਤ ਬਰਨਾਲਾ
ਡਾਕਟਰ ਸਤਵੰਤ ਸਿੰਘ ਔਜਲਾ ਵੱਲੋਂ ਸਿਵਲ ਹਸਪਤਾਲ ਭਦੌੜ ਵਿਖੇ ਬਤੌਰ ਸੀਨੀਅਰ ਮੈਡੀਕਲ ਅਫ਼ਸਰ (ਐਸ.ਐਮ.ਓ.) ਵਜੋਂ ਆਪਣਾ ਅਹੁਦਾ ਪੂਰੀ ਤਨਦੇਹੀ ਨਾਲ ਸੰਭਾਲ ਲਿਆ ਗਿਆ ਹੈ, ਜਿਸ ਦਾ ਇਲਾਕੇ ਦੇ ਸਮਾਜਿਕ ਅਤੇ ਸਿਹਤ ਖੇਤਰ ਨਾਲ ਜੁੜੀਆਂ ਸੰਸਥਾਵਾਂ ਵੱਲੋਂ ਭਰਪੂਰ ਸ਼ਲਾਘਾ ਕਰਦਿਆਂ ਜ਼ੋਰਦਾਰ ਸਵਾਗਤ ਕੀਤਾ ਜਾ ਰਿਹਾ ਹੈ। ਇਸੇ ਕੜੀ ਤਹਿਤ ਅੱਜ ਜੈ ਮਿਲਾਪ ਲੈਬੋਰੇਟਰੀ ਐਸੋਸੀਏਸ਼ਨ (ਬਲਾਕ ਭਦੌੜ-ਸਹਿਣਾ, ਜ਼ਿਲ੍ਹਾ ਬਰਨਾਲਾ) ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਵਿਸ਼ੇਸ਼ ਤੌਰ ‘ਤੇ ਹਸਪਤਾਲ ਪਹੁੰਚ ਕੇ ਉਨ੍ਹਾਂ ਦਾ ਨਿੱਘਾ ਅਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਦੌਰਾਨ ਐਸੋਸੀਏਸ਼ਨ ਦੀ ਸਮੁੱਚੀ ਟੀਮ ਵੱਲੋਂ ਨਵ-ਨਿਯੁਕਤ ਐਸ.ਐਮ.ਓ. ਡਾਕਟਰ ਸਤਵੰਤ ਸਿੰਘ ਔਜਲਾ ਨੂੰ ਫੁੱਲਾਂ ਦਾ ਖ਼ੂਬਸੂਰਤ ਗੁਲਦਸਤਾ ਭੇਂਟ ਕਰਦਿਆਂ ਜੀ ਆਇਆਂ ਨੂੰ ਆਖਿਆ ਗਿਆ ਅਤੇ ਮੁਬਾਰਕਬਾਦ ਦਿੱਤੀ । ਸਵਾਗਤ ਕਰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਤਿਰਲੋਚਨ ਸਿੰਘ ਰੂਪ ਨੇ ਉਮੀਦ ਜਤਾਈ ਕਿ ਡਾਕਟਰ ਔਜਲਾ ਦੀ ਯੋਗ ਅਗਵਾਈ ਅਤੇ ਲੰਮੇ ਤਜ਼ਰਬੇ ਸਦਕਾ ਸਿਵਲ ਹਸਪਤਾਲ ਭਦੌੜ ਵਿੱਚ ਸਿਹਤ ਸੇਵਾਵਾਂ ਦਾ ਪੱਧਰ ਹੋਰ ਉੱਚਾ ਹੋਵੇਗਾ ਅਤੇ ਆਮ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮਿਲਣਗੀਆਂ। ਉਨ੍ਹਾਂ ਡਾਕਟਰ ਸਾਹਿਬ ਨੂੰ ਵਿਸ਼ਵਾਸ ਦਿਵਾਇਆ ਕਿ ਲੈਬੋਰੇਟਰੀ ਐਸੋਸੀਏਸ਼ਨ ਮਰੀਜ਼ਾਂ ਦੀ ਸੇਵਾ ਅਤੇ ਹਸਪਤਾਲ ਦੇ ਪ੍ਰਬੰਧਾਂ ਨੂੰ ਸੁਚਾਰੂ ਬਣਾਉਣ ਲਈ ਪ੍ਰਸ਼ਾਸਨ ਨੂੰ ਹਰ ਸੰਭਵ ਸਹਿਯੋਗ ਦੇਣ ਲਈ ਹਮੇਸ਼ਾ ਤਿਆਰ ਰਹੇਗੀ, ਜਿਸ ‘ਤੇ ਐਸ.ਐਮ.ਓ. ਸਾਹਿਬ ਨੇ ਸਾਰੀ ਟੀਮ ਦਾ ਇਸ ਮਾਣ-ਸਤਿਕਾਰ ਲਈ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਇਸ ਮੌਕੇ ਜੈ ਮਿਲਾਪ ਲੈਬੋਰੇਟਰੀ ਐਸੋਸੀਏਸ਼ਨ ਦੇ ਬਲਾਕ ਪ੍ਰਧਾਨ ਤਿਰਲੋਚਨ ਸਿੰਘ ਰੂਪ, ਕੈਸ਼ੀਅਰ ਸੰਦੀਪ ਕੁਮਾਰ ਜਿੰਦਲ ਅਤੇ ਸਕੱਤਰ ਪਰਵੀਨ ਕੁਮਾਰ ਗੌਤਮ ਦੀ ਅਗਵਾਈ ਹੇਠ ਐਸੋਸੀਏਸ਼ਨ ਦੇ ਪ੍ਰਮੁੱਖ ਮੈਂਬਰ ਅਵਤਾਰ ਸਿੰਘ, ਪਰਮਿੰਦਰ ਕੁਮਾਰ ਬੱਤਾ, ਅਮਿਤ ਕੁਮਾਰ ਬੱਤਾ, ਚਰਨਦੀਪ ਦਾਸ, ਜਸਪ੍ਰੀਤ ਸਿੰਘ, ਚਮਕੌਰ ਸਿੰਘ, ਹਰਵਿੰਦਰ ਸਿੰਘ, ਜਗਸੀਰ ਸ਼ਰਮਾ, ਸੇਵਕ ਸਿੰਘ, ਰਤਨ ਸਿੰਗਲਾ, ਵਰਿੰਦਰ ਸ਼ਰਮਾ ਅਤੇ ਰਾਜਬੀਰ ਸਿੰਘ ਸਮੇਤ ਹੋਰ ਕਈ ਪਤਵੰਤੇ ਸੱਜਣ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਤਪਾ ਮੰਡੀ ਨੇੜੇ ਵਾਪਰਿਆ ਭਿਆਨਕ ਸੜਕ ਹਾਦਸਾ, ਟਰੱਕ ਦੀ ਲਪੇਟ ਵਿੱਚ ਆਉਣ ਨਾਲ ਇੱਕ ਵਿਅਕਤੀ ਦੀ ਮੌਤ, ਚਾਲਕ ਗੰਭੀਰ ਜ਼ਖ਼ਮੀ









Users Today : 9
Users Yesterday : 10
Users Last 7 days : 313