ਸਿਹਤ ਸੇਵਾਵਾਂ ਦੀ ਮਜ਼ਬੂਤ ਕੜੀ ਹਨ ਆਸ਼ਾ ਵਰਕਰਜ਼, ਸਰਕਾਰੀ ਯੋਜਨਾਵਾਂ ਘਰ-ਘਰ ਪਹੁੰਚਾਉਣ ‘ਚ ਨਿਭਾ ਰਹੀਆਂ ਨੇ ਅਹਿਮ ਰੋਲ: ਡਾ. ਸਤਵੰਤ ਸਿੰਘ ਔਜਲਾ”
ਬਰਨਾਲਾ ਬਿਊਰੋ 27 ਅਪ੍ਰੈਲ 26
ਸਿਵਲ ਸਰਜਨ ਬਰਨਾਲਾ ਡਾ. ਹਰੀ ਪਾਲ ਸਿੰਘ ਸਿੱਧੂ ਦੇ ਹੁਕਮਾਂ ਅਨੁਸਾਰ ਸੀ.ਐੱਚ.ਸੀ ਧਨੌਲਾ ਵਿਖੇ ਸਭ ਤੋਂ ਵੱਧ ਇਨਸੈਂਟਿਵ ਪ੍ਰਾਪਤ ਕਰਨ ਵਾਲੀਆਂ ਤਿੰਨ ਆਸ਼ਾ ਫੈਸਿਲੀਟੇਟਰ ਅਤੇ ਆਸ਼ਾ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਆਸ਼ਾ ਦਿਵਸ ਮੌਕੇ ਬਲਾਕ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਸੀਨੀਅਰ ਮੈਡੀਕਲ ਅਫ਼ਸਰ ਡਾ. ਸਤਵੰਤ ਸਿੰਘ ਔਜਲਾ ਨੇ ਕਿਹਾ ਕਿ ਆਸ਼ਾ ਵਰਕਰਾਂ ਦੀ ਮਿਹਨਤ ਅਤੇ ਯੋਗਦਾਨ ਨੂੰ ਸਨਮਾਨ ਦੇਣ ਲਈ ਅੱਜ ਸੀ.ਐੱਚ.ਸੀ ਵਿਖੇ ਬੇਸ਼ਕ ਪਹਿਲੀ ਵਾਰ ਆਸ਼ਾ ਦਿਵਸ ਮਨਾਇਆ ਗਿਆ ਪਰ ਇਹ ਸਿਲਸਿਲਾ ਭਵਿੱਖ ਵਿਚ ਵੀ ਜਾਰੀ ਰਹੇਗਾ। ਉਹਨਾਂ ਕਿਹਾ ਕਿ ਦੂਰ ਦਰਾਜ਼ ਦੇ ਇਲਾਕਿਆਂ ਵਿਚ ਜਾ ਕੇ ਲੋਕਾਂ ਦੀ ਸਹਾਇਤਾ ਕਰਨ ਲਈ ਆਸ਼ਾ ਨੂੰ ਕਈ ਵਾਰ ਸਾਧਨਾਂ ਦੀ ਘਾਟ ਅਤੇ ਹੋਰ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਪਰ ਉਹ ਪੂਰੇ ਸੇਵਾ ਭਾਵ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਂਦੀਆਂ ਹਨ। ਇਸ ਲਈ ਉਹਨਾਂ ਦੇ ਕੰਮ ਨੂੰ ਨੌਕਰੀ ਦੀ ਥਾਂ ਸੇਵਾ ਕਹਿਣਾ ਗ਼ਲਤ ਨਹੀਂ। ਇਸ ਮੌਕੇ ਡਾ. ਔਜਲਾ ਨੇ ਸਭ ਤੋਂ ਵੱਧ ਇਨਸੈਂਟਿਵ ਕਮਾਉਣ ਵਾਲੀਆਂ ਆਸ਼ਾ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਉਹਨਾਂ ਆਪਣੇ ਕੰਮ ਰਾਹੀਂ ਲੋਕਾਂ ਨੂੰ ਸਿਹਤ ਸੇਵਾਵਾਂ ਨਾਲ ਜੋੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਅਤੇ ਇਹ ਸਨਮਾਨ ਉਹਨਾਂ ਦੀ ਮਿਹਨਤ ਹੀ ਨਹੀਂ ਸਗੋਂ ਉਹਨਾਂ ਦੇ ਜਜ਼ਬੇ ਅਤੇ ਸਮਰਪਣ ਦਾ ਪ੍ਰਤੀਕ ਹੈ। ਬੀ.ਐੱਸ.ਏ ਵਿਸ਼ਵਜੀਤ ਗਰਗ ਨੇ ਦੱਸਿਆ ਕਿ ਸਨਮਾਨ ਪ੍ਰਾਪਤ ਕਰਨ ਵਾਲੀਆਂ ਆਸ਼ਾ ਫੈਸਿਲੀਟੇਟਰ ਵਿਚ ਪਵਨਪ੍ਰੀਤ ਕੌਰ, ਅਮਨਦੀਪ ਕੌਰ ਅਤੇ ਸਿਮਰਜੀਤ ਕੌਰ, ਆਸ਼ਾ ਚਰਨਜੀਤ ਕੌਰ, ਕਰਮਜੀਤ ਕੌਰ ਅਤੇ ਸਿਮਰਜੀਤ ਕੌਰ ਦਾ ਨਾਂ ਸ਼ਾਮਲ ਹੈ। ਇਸ ਮੌਕੇ ਜਿੱਥੇ ਆਸ਼ਾ ਫਸਿਲੀਟੇਟਰ ਪਵਨਪ੍ਰੀਤ ਕੌਰ ਨੇ ਆਪਣਾ ਅਨੁਭਵ ਸਾਂਝਾ ਕੀਤਾ, ਉੱਥੇ ਹੀ ਕੋਠੇ ਰਾਮਸਰ ਦੀ ਆਸ਼ਾ ਹਰਪ੍ਰੀਤ ਕੌਰ ਨੇ ਆਪਣਾ ਲਿੱਖਿਆ ਗੀਤ ਗਾ ਕੇ ਸਮਾਗਮ ਵਿਚ ਚਾਰ ਚੰਨ ਲਾਏ।
ਇਸ ਮੌਕੇ ਬੀ.ਈ.ਈ ਰਤਿਕਾ ਓਬਰਾਏ, ਐੱਸ.ਆਈ ਹਰਜਿੰਦਰ ਸਿੰਘ, ਹੈਲਥ ਵਰਕਰ ਕੁਲਦੀਪ ਸਿੰਘ ਵਿਰਕ ਅਤੇ ਲਖਵਿੰਦਰ ਸਿੰਘ, ਆਸ਼ਾ ਫਸਿਲੀਟੇਟਰ ਜਸਵਿੰਦਰ ਕੌਰ, ਅਮਨਪ੍ਰੀਤ ਕੌਰ, ਪਰਮਜੀਤ ਕੌਰ,ਹਰਪਾਲ ਕੌਰ ਅਤੇ ਮਨਜੀਤ ਕੌਰ ਤੋਂ ਇਲਾਵਾ ਬਲਾਕ ਦੀਆਂ ਸਾਰੀਆਂ ਆਸ਼ਾ ਹਾਜ਼ਰ ਸਨ।
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਬਰਨਾਲਾ ਪੀ.ਆਰ.ਟੀ.ਸੀ. ਡਿਪੂ ਦੀ ਬਦਲੇਗੀ ਨੁਹਾਰ: ਪ੍ਰਬੰਧਕੀ ਬਲਾਕ ਦੇ ਚੇਅਰਮੈਨ ਹਰਪਾਲ ਜੁਨੇਜਾ ਨੇ ਦਿੱਤੀ ਹਰੀ ਝੰਡੀ









Users Today : 10
Users Yesterday : 10
Users Last 7 days : 314