ਬਲਾਕ ਮਹਿਲ ਕਲਾਂ ਦੇ ਵਿਕਾਸ ਲਈ 60 ਲੱਖ ਦੀ ਗ੍ਰਾਂਟ ਪ੍ਰਵਾਨ, 10 ਪਿੰਡਾਂ ਦਾ ਹੋਵੇਗਾ ਕਾਇਆ-ਕਲਪ
ਬਲਾਕ ਸੰਮਤੀ ਮਹਿਲ ਕਲਾਂ ਦੇ ਸਮੂਹ ਬਲਾਕ ਸੰਮਤੀ ਮੈਂਬਰਾਂ ਦੀ ਇੱਕ ਬਹੁਤ ਹੀ ਅਹਿਮ ਅਤੇ ਪਹਿਲੀ ਮੀਟਿੰਗ ਬਲਾਕ ਸੰਮਤੀ ਦੇ ਚੇਅਰਮੈਨ ਕਰਮਜੀਤ ਸਿੰਘ ਨਾਈਵਾਲਾ ਦੀ ਪ੍ਰਧਾਨਗੀ ਹੇਠ ਅਤੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਮਹਿਲ ਕਲਾਂ ਭੂਸ਼ਨ ਕੁਮਾਰ ਬਰਨਾਲਾ ਦੀ ਦੇਖ-ਰੇਖ ਵਿੱਚ ਸਥਾਨਕ ਦਫ਼ਤਰ ਵਿਖੇ ਸਫ਼ਲਤਾਪੂਰਵਕ ਸੰਪੰਨ ਹੋਈ। ਇਸ ਅਹਿਮ ਇਕੱਤਰਤਾ ਵਿੱਚ ਬਲਾਕ ਨਾਲ ਸਬੰਧਿਤ ਕੁੱਲ 25 ਜ਼ੋਨਾਂ ਵਿੱਚੋਂ ਚੁਣੇ ਹੋਏ 21 ਸੰਮਤੀ ਮੈਂਬਰਾਂ ਨੇ ਉਚੇਚੇ ਤੌਰ ‘ਤੇ






