
ਵਪਾਰ ਮੰਡਲ ਭਦੌੜ ਵੱਲੋਂ ਆਜ਼ਾਦੀ ਦਿਹਾੜੇ ਦੇ ਸ਼ਹੀਦਾਂ ਨੂੰ ਸਮਰਪਿਤ ਲਗਾਇਆ ਗਿਆ ਛੇਵਾਂ ਵਿਸ਼ਾਲ ਖੂਨਦਾਨ ਕੈਂਪ
ਵਪਾਰ ਮੰਡਲ ਭਦੌੜ ਦੇ ਪ੍ਰਧਾਨ ਗੁਰਦੀਪ ਕੁਮਾਰ ਦੀਪਾ ਦੀ ਅਗਵਾਈ ਹੇਠ ਸਮੂਹ ਮੈਂਬਰਾਂ, ਬਲੱਡ ਡੋਨਰ ਸੁਸਾਇਟੀ ਭਦੌੜ, ਅਤੇ ਨਗਰ ਨਿਵਾਸੀਆਂ ਦੇ ਵਿਸ਼ੇਸ਼ ਸਹਿਯੋਗ ਨਾਲ ਦੇਸ਼ ਦੇ ਆਜ਼ਾਦੀ ਦਿਹਾੜੇ ਦੇ ਸ਼ਹੀਦਾਂ ਦੀ ਨਿੱਘੀ ਯਾਦ ਨੂੰ ਸਮਰਪਿਤ ਛੇਵਾਂ ਖੂਨਦਾਨ ਕੈਂਪ ਬਹੁਤ ਹੀ ਉਤਸ਼ਾਹ ਨਾਲ ਲਗਾਇਆ ਗਿਆ। ਇਹ ਸਮਾਜ ਭਲਾਈ ਕੈਂਪ ਸਥਾਨਕ ਸ੍ਰੀ ਗਿਆਰਾ ਰੁੱਦਰ ਸ਼ਿਵ ਮੰਦਿਰ ਪੱਥਰਾਂ ਭਦੌੜ ਵਿਖੇ ਬਣੇ ਵਾਤਾਵਰਨ ਅਨੁਕੂਲ ਸ਼ਾਂਤੀ ਹਾਲ ਵਿੱਚ ਸਵੇਰੇ ਨੌਂ ਵਜੇ ਤੋਂ ਲੈ ਕੇ ਸ਼ਾਮ ਤਿੰਨ ਵਜੇ ਤੱਕ ਸਫ਼ਲਤਾਪੂਰਵਕ ਚੱਲਿਆ। ਇਸ ਪਰਉਪਕਾਰੀ ਕਾਰਜ ਵਿੱਚ ਖੂਨ ਦੇ ਸੰਗ੍ਰਹਿ ਲਈ ਸਰਕਾਰੀ












