Home » ਪ੍ਰਮੁੱਖ ਖ਼ਬਰਾਂ » ਡੇਂਗੂ ਤੋਂ ਬਚਾਅ ਲਈ ਜਾਗਰੂਕਤਾ ਤੇ ਸਾਵਧਾਨੀ ਸਭ ਤੋਂ ਅਸਰਦਾਰ ਹਥਿਆਰ: ਡਾ. ਸਤਵੰਤ ਸਿੰਘ ਔਜਲਾ

ਡੇਂਗੂ ਤੋਂ ਬਚਾਅ ਲਈ ਜਾਗਰੂਕਤਾ ਤੇ ਸਾਵਧਾਨੀ ਸਭ ਤੋਂ ਅਸਰਦਾਰ ਹਥਿਆਰ: ਡਾ. ਸਤਵੰਤ ਸਿੰਘ ਔਜਲਾ

  ਸਿਵਲ ਸਰਜਨ, ਬਰਨਾਲਾ ਡਾ. ਹਰੀ ਪਾਲ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਦੀ ਟੀਮ ਵੱਲੋਂ ਬਲਾਕ ਧਨੌਲਾ ਦੇ ਵੱਖ ਵੱਖ ਪਿੰਡਾਂ ਵਿਚ ਜਾ ਕੇ ਲੋਕਾਂ ਨੂੰ ਡੇਂਗੂ ਤੋਂ ਬਚਾਅ ਬਾਰੇ ਜਾਗਰੂਕ  ਕੀਤਾ ਗਿਆ।
ਡੇਂਗੂ ਤੋਂ ਬਚਾਅ ਲਈ ਜਾਗਰੂਕਤਾ ਤੇ ਸਾਵਧਾਨੀ ਸਭ ਤੋਂ ਅਸਰਦਾਰ ਹਥਿਆਰ: ਡਾ. ਸਤਵੰਤ ਸਿੰਘ ਔਜਲਾ
[responsivevoice_button voice="Hindi Male"]

 

ਬਰਨਾਲਾ ਬਿਊਰੋ 24 ਅਪ੍ਰੈਲ

       ਸਿਵਲ ਸਰਜਨ, ਬਰਨਾਲਾ ਡਾ. ਹਰੀ ਪਾਲ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਦੀ ਟੀਮ ਵੱਲੋਂ ਬਲਾਕ ਧਨੌਲਾ ਦੇ ਵੱਖ ਵੱਖ ਪਿੰਡਾਂ ਵਿਚ ਜਾ ਕੇ ਲੋਕਾਂ ਨੂੰ ਡੇਂਗੂ ਤੋਂ ਬਚਾਅ ਬਾਰੇ ਜਾਗਰੂਕ  ਕੀਤਾ ਗਿਆ। ਇਸ ਦੌਰਾਨ ਟੀਮ ਵੱਲੋਂ ਘਰਾਂ, ਗਲੀ- ਮੁਹੱਲਿਆਂ ਅਤੇ ਇਮਾਰਤਾਂ ਚ ਲੱਗੇ ਕੂਲਰਾਂ, ਗਮਲਿਆਂ ਅਤੇ ਪੰਛੀਆਂ ਲਈ ਰੱਖੇ ਕਸੋਰਿਆਂ ਤੋਂ ਇਲਾਵਾ ਕਬਾੜ ਵਿਚ ਪਏ ਸਮਾਨ ਦਾ ਮੁਆਇਨਾ ਕੀਤਾ ਗਿਆ ਅਤੇ ਲੋਕਾਂ ਨੂੰ ਡੇਂਗੂ ਦੀ ਰੋਕਥਾਮ ਲਈ ਹਰ ਸ਼ੁੱਕਰਵਾਰ “ਡ੍ਰਾਈ ਡੇਅ” ਮਨਾਉਣ ਲਈ ਵੀ ਪ੍ਰੇਰਿਤ ਕੀਤਾ ਗਿਆ।

             ਸੀਨੀਅਰ ਮੈਡੀਕਲ ਅਫ਼ਸਰ ਡਾ. ਸਤਵੰਤ ਸਿੰਘ ਔਜਲਾ ਨੇ ਦੱਸਿਆ ਕਿ ਸਾਰੇ ਸਰਕਾਰੀ ਹਸਪਤਾਲਾਂ ਅਤੇ ਸਮੁਦਾਇਕ ਸਿਹਤ ਕੇਂਦਰਾਂ ਵਿਚ ਡੇਂਗੂ ਦੀ ਜਾਂਚ ਅਤੇ ਇਲਾਜ ਮੁਫ਼ਤ ਕੀਤਾ ਜਾਂਦਾ ਹੈ ਪਰ ਕਈ ਵਾਰ ਅਣਗਹਿਲੀ ਵਰਤਣ ਤੇ ਇਹ ਰੋਗ ਜਾਨਲੇਵਾ ਸਾਬਿਤ ਹੁੰਦਾ ਹੈ। ਉਹਨਾਂ ਕਿਹਾ ਕਿ ਜਾਗਰੂਕਤਾ ਅਤੇ ਸਾਵਧਾਨੀ ਇਸ ਰੋਗ ਤੋਂ ਬਚਣ ਦਾ ਸੱਭ ਤੋਂ ਸੌਖਾ ਅਤੇ ਅਸਰਦਾਰ ਉਪਾਅ ਹੈ। ਡਾ. ਔਜਲਾ ਨੇ ਦੱਸਿਆ ਕਿ ਗਰਮੀ ਦੇ ਮੌਸਮ ਵਿਚ ਮੱਛਰ ਪੈਦਾ ਹੋਣ ਦੀ ਸੰਭਾਵਨਾ ਵਧੇਰੇ ਹੁੰਦੀ ਹੈ ਅਤੇ ਬਿਮਾਰੀਆਂ ਫ਼ੈਲਣ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਇਸ ਦੇ ਮੱਦੇਨਜ਼ਰ “ਹਰ ਸ਼ੁੱਕਰਵਾਰ ਡੇਂਗੂ ਤੇ ਵਾਰ” ਮੁਹਿੰਮ ਤਹਿਤ ਸਿਹਤ ਵਿਭਾਗ ਦੀ ਟੀਮ ਵੱਲੋਂ ਘਰ ਘਰ ਜਾ ਕੇ ਲੋਕਾਂ ਨੂੰ ਹਫ਼ਤੇ ਵਿੱਚ ਘੱਟੋ ਘੱਟ ਇਕ ਵਾਰ ਘਰ ਵਿਚ ਲੱਗੇ ਕੂਲਰ, ਗਮਲੇ ਜਾਂ ਮਿੱਟੀ ਦੇ ਬਰਤਨ ਸਾਫ਼ ਕਰ ਕੇ ਧੁੱਪ ਲਗਵਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਟੀਮ ਵੱਲੋਂ ਲੋਕਾਂ ਨੂੰ ਫਰਿੱਜ ਦੀ ਬਾਹਰਲੀ ਟ੍ਰੇਅ, ਛੱਤਾਂ ਤੇ ਲੱਗੀਆਂ ਟੈਂਕੀਆਂ, ਡਰੰਮਾਂ ਅਤੇ ਟਾਇਰਾਂ ਵਿੱਚ ਪਾਣੀ ਇਕੱਠਾ ਨਾ ਹੋਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ ਤਾਂ ਜੋ ਡੇਂਗੂ ਦਾ ਲਾਰਵਾ ਪੈਦਾ ਹੋਣ ਤੋਂ ਰੋਕਿਆ ਜਾ ਸਕੇ।

          ਸੀਨੀਅਰ ਮੈਡੀਕਲ ਅਫ਼ਸਰ ਨੇ ਤੇਜ਼ ਬੁਖ਼ਾਰ, ਚਮੜੀ ਉੱਤੇ ਦਾਣੇ, ਸਿਰ ਤੇ ਅੱਖਾਂ ਦੇ ਪਿੱਛੇ ਦਰਦ, ਅਤੇ ਨੱਕ ਜਾਂ ਮਸੂੜਿਆਂ ਚੋਂ ਖ਼ੂਨ ਆਉਣ ਜਿਹੇ ਡੇਂਗੂ ਦੇ ਲੱਛਣ ਵਿਖਾਈ ਦੇਣ ਤੇ ਨਜ਼ਦੀਕੀ ਸਿਹਤ ਕੇਂਦਰ ਤੇ ਜਾਣ ਅਤੇ ਡਾਕਟਰੀ ਸਲਾਹ ਲਏ ਬਗੈਰ ਕੋਈ ਵੀ ਦਵਾਈ ਨਾ ਖਾਣ ਦੀ ਅਪੀਲ ਕੀਤੀ।

ਬੀ.ਈ.ਈ ਰਤਿਕਾ ਓਬਰਾਏ ਨੇ ਦੱਸਿਆ ਕਿ ਇਸ ਮੌਕੇ ਐੱਸ.ਆਈ ਪਰਵਿੰਦਰ ਸਿੰਘ, ਹਰਜਿੰਦਰ ਸਿੰਘ ਅਤੇ ਦਰਸ਼ਪ੍ਰੀਤ ਸਿੰਘ, ਮਲਟੀਪਰਪਜ਼ ਹੈਲਥ ਵਰਕਰ ਲਖਵਿੰਦਰ ਸਿੰਘ ਅਤੇ ਕੁਲਦੀਪ ਸਿੰਘ ਵਿਰਕ, ਨਰਸਿੰਗ ਕਾਲਜ ਦੇ ਵਿਦਿਆਰਥੀ ਲਖਵੀਰ, ਨੀਤਾ, ਸੁਮਨਦੀਪ, ਸੁਖਮਨਪ੍ਰੀਤ, ਸੁਖਪ੍ਰੀਤ, ਜਸਪ੍ਰੀਤ, ਰਮਨ, ਲੋਮਹਰਸ਼ ਅਤੇ ਬਲਵਿੰਦਰ ਸਿੰਘ ਹਾਜ਼ਰ ਸਨ।

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ  ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਵਲੋਂ ਪੋਸ਼ਣ ਮਾਹ ਤਹਿਤ ਵਿਸ਼ੇਸ਼ ਜਾਗਰੂਕਤਾ ਮੁਹਿੰਮ; ਚਾਰਟ ਮੁਕਾਬਲੇ ਤੇ ਰੈਲੀ ਦਾ ਆਯੋਜਨ

 

0 0 votes
Article Rating
Subscribe
Notify of
guest
0 Comments
Oldest
Newest Most Voted
Inline Feedbacks
View all comments
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 2 1 3 9
Users Today : 14
Users Yesterday : 21
Users Last 7 days : 125

ਰਾਸ਼ੀਫਲ