ਹੁਣ ਦੇਖੋ ਤੁਹਾਡੇ ਆਪਣੇ ਸ਼ਹਿਰ ਸਮੇਤ ਪੂਰੀ ਦੁਨੀਆਂ ਦੀਆਂ ਤਾਜ਼ਾ ਖਬਰਾਂ

ਖਬਰਾਂ ਅਤੇ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ: 75572 77000
Home » ਪ੍ਰਮੁੱਖ ਖ਼ਬਰਾਂ » ਭਾਜਪਾ ਦੇ ਜਿਲਾ ਪ੍ਰਧਾਨ ਯਾਦਵਿੰਦਰ ਸੰਟੀ ਨੇ ਵਾਰਡ ਨੰ: 2 ਤੋਂ ਉਮੀਦਵਾਰ ਰਾਕੇਸ਼ ਟੀਟੂ ਦੇ ਚੋਣ ਦਫ਼ਤਰ ਦਾ ਕੀਤਾ ਉਦਘਾਟਨ।

ਭਾਜਪਾ ਦੇ ਜਿਲਾ ਪ੍ਰਧਾਨ ਯਾਦਵਿੰਦਰ ਸੰਟੀ ਨੇ ਵਾਰਡ ਨੰ: 2 ਤੋਂ ਉਮੀਦਵਾਰ ਰਾਕੇਸ਼ ਟੀਟੂ ਦੇ ਚੋਣ ਦਫ਼ਤਰ ਦਾ ਕੀਤਾ ਉਦਘਾਟਨ। 

ਸੁਖਵਿੰਦਰ ਸਿੰਘ ਪਲਾਹਾ
ਭਾਜਪਾ ਦੇ ਜਿਲਾ ਪ੍ਰਧਾਨ ਯਾਦਵਿੰਦਰ ਸੰਟੀ ਨੇ ਵਾਰਡ ਨੰ: 2 ਤੋਂ ਉਮੀਦਵਾਰ ਰਾਕੇਸ਼ ਟੀਟੂ ਦੇ ਚੋਣ ਦਫ਼ਤਰ ਦਾ ਕੀਤਾ ਉਦਘਾਟਨ।

ਵਾਰਡ ਨੰਬਰ 2 ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਾਕੇਸ਼ ਟੀਟੂ ਦੇ ਚੋਣ ਦਫ਼ਤਰ ਦਾ ਉਦਘਾਟਨ ਭਾਜਪਾ ਦੇ ਜਿਲਾ ਪ੍ਰਧਾਨ ਯਾਦਵਿੰਦਰ ਸੰਟੀ ਵਲੋਂ ਰਿਬਨ ਕੱਟ ਕੇ ਕੀਤਾ ਗਿਆ। ਪ੍ਰਧਾਨ ਯਾਦਵਿੰਦਰ ਸਿੰਘ ਸੰਟੀ ਨੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪਾਰਟੀ ਦੇ ਉਮੀਦਵਾਰ ਰਾਕੇਸ਼ ਟੀਟੂ ਅੰਦਰ ਲੋਕ ਹਿੱਤਾਂ ਦੀ ਭਾਵਨਾ ਨੂੰ ਦੇਖਦੇ ਹੋਏ ਉਮੀਦਵਾਰ ਬਣਾਕੇ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ ਜਿੰਨਾ ਨੂੰ ਭਾਰੀ ਬਹੁਮਤ ਨਾਲ ਜਿਤਾਓ ਤਾਂ ਜੋ ਵਾਰਡ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕੇ। ਦਫ਼ਤਰ ਦਾ ਉਦਘਾਟਨ ਹੋਣ ਉਪਰੰਤ ਵਾਰਡ ਨੰਬਰ 2 ਤੋਂ ਉਮੀਦਵਾਰ ਰਾਕੇਸ਼ ਟੀਟੂ ਵਲੋਂ ਆਪਣੇ ਸਮਰਥਕਾਂ ਦੇ ਸਹਿਯੋਗ ਨਾਲ ਵਾਰਡ ਦੀਆਂ ਵੱਖ-ਵੱਖ ਗਲੀਆਂ

ਵਿਚੋਂ ਵੋਟਰਾਂ ਨਾਲ ਰਾਬਤਾ ਕਾਇਮ ਕਰਦੇ ਹੋਏ ਕੀਤੇ ਵਿਕਾਸ ਕੰਮਾਂ ਦੇ ਆਧਾਰ ਉਪਰ ਵੋਟਾਂ ਦੀ ਮੰਗ ਕੀਤੀ । ਉਨਾ ਵਾਰਡ ਵਾਸੀਆਂ ਨੂੰ ਵਿਸ਼ਵਾਸ ਦਿਵਾਉਂਦੇ ਕਿਹਾ ਕਿ ਵਾਰਡ ਦੇ ਸਰਵਪੱਖੀ ਵਿਕਾਸ ਅਤੇ ਉੱਨਤੀ ਲਈ ‘ਮੇਰਾ ਵਾਰਡ ਮੇਰਾ ਪਰਿਵਾਰ’ ਨਾਅਰੇ ਦੀ ਸੋਚ ਨਾਲ 24 ਘੰਟੇ ਤੁਹਾਡੀ ਸੇਵਾ ਵਿਚ ਹਾਜ਼ਰ ਰਹਾਂਗਾ। ਭਾਰਤੀ ਜੰਤਾ ਪਾਰਟੀ ਦੇ ਹਲਕਾ ਭਦੌੜ ਦੇ ਇੰਚਾਰਜ ਬਲਵਿੰਦਰਪਾਲ ਸਿੰਘ ਹੈਪੀ, ਸੀਨੀਅਰ ਆਗੂ ਮਾਸਟਰ ਸਤੀਸ ਸਿੰਗਲਾ ਜੰਤਾ ਵਾਲੇ, ਸੀਨੀਅਰ ਆਗੂ ਸਤੀਸ ਕੁਮਾਰ ਤੀਸਾ, ਸੀਨੀਅਰ ਆਗੂ ਬੂਟਾ ਸਿੰਘ ਭਲੈਰੀਆ, ਸੀਨੀਅਰ ਆਗੂ ਡਾ. ਨਰੋਤਮ ਕੌਛੜ, ਪ੍ਰਵੀਨ ਕੁਮਾਰ ਗੌਤਮ, ਨੇਬਲਜੀਤ ਸਿੰਘ ਘਾਰੂ ਹਨੀ, ਬਲਜੀਤ ਕੌਰ, ਸਿਮਰਜੀਤ ਕੌਰ, ਅੰਜੂ ਰਾਣੀ, ਗੁਰਚਰਨ ਸਿੰਘ, ਪ੍ਰਕਾਸ਼ ਕੌਰ, ਬਿੱਲੂ ਸਿੰਘ, ਕਿਰਨਦੀਪ ਕੌਰ, ਕੁਲਵੰਤ ਸਿੰਘ ਤੋਂ ਇਲਾਵਾ ਵਾਰਡ ਵਾਸੀ ਹਾਜ਼ਰ ਸਨ।
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਐਸ ਜੀ ਐਨ ਇੰਟਰਨੈਸ਼ਨਲ ਸਕੂਲ ਵਿਖੇ ਬੱਚਿਆਂ ਨੂੰ ਅੱਗ ਬੁਝਾਉਣ ਅਤੇ ਬਚਾਅ ਕਾਰਜਾਂ ਸਬੰਧੀ ਦਿੱਤੀ ਗਈ ਵਿਸ਼ੇਸ਼ ਟ੍ਰੇਨਿੰਗ

Facebook
X
WhatsApp
Email
0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 1 3 2 9 2
Users Today : 83
Users Yesterday : 59
Users Last 7 days : 303

ਰਾਸ਼ੀਫਲ

error: Content is protected !!