ਬਰਨਾਲਾ ਬਿਊਰੋ 22 ਮਈ
ਐਸ ਜੀ ਐਨ ਇੰਟਰਨੈਸ਼ਨਲ ਸਕੂਲ ਦੀਵਾਨਾ ਵਿਖੇ ਵਿਦਿਆਰਥੀਆਂ ਨੂੰ ਰੋਜ਼ਾਨਾ ਜੀਵਨ ਵਿੱਚ ਅੱਗ ਲੱਗਣ ਕਾਰਨ ਵਾਪਰ ਰਹੀਆਂ ਦੁਖਦਾਈ ਘਟਨਾਵਾਂ ਪ੍ਰਤੀ ਜਾਗਰੂਕ ਕਰਨ ਅਤੇ ਅਚਾਨਕ ਅੱਗ ਲੱਗਣ ਦੀ ਸੂਰਤ ਵਿੱਚ ਉਸ ਉੱਪਰ ਕਾਬੂ ਪਾਉਣ ਦੇ ਤਰੀਕਿਆਂ ਬਾਰੇ ਜਾਣਕਾਰੀ ਦੇਣ ਲਈ ਇੱਕ ਵਿਸ਼ੇਸ਼ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਅਹਿਮ ਮੌਕੇ ਸਕੂਲ ਦੇ ਪ੍ਰਿੰਸੀਪਲ ਸਰਦਾਰ ਮੱਖਣ ਸਿੰਘ ਦੀਵਾਨਾ ਅਤੇ ਉਹਨਾਂ ਦੇ ਨਾਲ ਕੁਲਜੀਤ ਸਿੰਘ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਪ੍ਰਿੰਸੀਪਲ ਮੱਖਣ ਸਿੰਘ ਦੀਵਾਨਾ ਨੇ ਬੱਚਿਆਂ ਅਤੇ ਸਮੂਹ ਸਟਾਫ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਕਾਰਨ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਝੱਲਣਾ ਪੈਂਦਾ ਹੈ।

ਉਹਨਾਂ ਨੇ ਬੱਚਿਆਂ ਨੂੰ ਅੱਗ ਲੱਗਣ ਦੇ ਮੁੱਖ ਕਾਰਨਾਂ ਬਾਰੇ ਵਿਸਥਾਰਪੂਰਵਕ ਦੱਸਿਆ ਅਤੇ ਸਮਝਾਇਆ ਕਿ ਕਿਸੇ ਵੀ ਹੰਗਾਮੀ ਸਥਿਤੀ ਦੌਰਾਨ ਘਬਰਾਉਣ ਦੀ ਬਜਾਏ ਧੀਰਜ ਅਤੇ ਸਮਝਦਾਰੀ ਤੋਂ ਕੰਮ ਲੈਣਾ ਚਾਹੀਦਾ ਹੈ। ਇਸ ਟ੍ਰੇਨਿੰਗ ਦੌਰਾਨ ਸਕੂਲ ਦੇ ਵਿਦਿਆਰਥੀਆਂ ਨੂੰ ਅੱਗ ਬੁਝਾਉਣ ਵਾਲੇ ਵੱਖ-ਵੱਖ ਆਧੁਨਿਕ ਉਪਕਰਨਾਂ ਦੀ ਵਰਤੋਂ ਕਰਨ ਦਾ ਅਮਲੀ ਤੌਰ ‘ਤੇ ਅਭਿਆਸ ਕਰਵਾਇਆ ਗਿਆ ਤਾਂ ਜੋ ਕਿਸੇ ਵੀ ਮੁਸੀਬਤ ਵੇਲੇ ਬੱਚੇ ਖੁਦ ਦਾ ਅਤੇ ਦੂਜਿਆਂ ਦਾ ਬਚਾਅ ਕਰਨ ਦੇ ਯੋਗ ਹੋ ਸਕਣ। ਉਹਨਾਂ ਨੇ ਅੱਗ ਲੱਗਣ ਦੇ ਸਮੇਂ ਵਰਤੀਆਂ ਜਾਣ ਵਾਲੀਆਂ ਅਹਿਮ ਸਾਵਧਾਨੀਆਂ ਬਾਰੇ ਵੀ ਬਾਰੀਕੀ ਨਾਲ ਨੁਕਤੇ ਸਾਂਝੇ ਕੀਤੇ ਤਾਂ ਜੋ ਭਵਿੱਖ ਵਿੱਚ ਹੋਣ ਵਾਲੇ ਸੰਭਾਵਿਤ ਨੁਕਸਾਨਾਂ ਤੋਂ ਬਚਿਆ ਜਾ ਸਕੇ। ਇਸ ਮੌਕੇ ਸਕੂਲ ਦੇ ਸਮੂਹ ਅਧਿਆਪਕ ਅਤੇ ਸਟਾਫ ਮੈਂਬਰ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ,

ਜਿਨ੍ਹਾਂ ਵਿੱਚ ਗੁਰਪ੍ਰੀਤ ਕੌਰ, ਆਸੂ ਵਰਮਾ, ਅਮਨਦੀਪ ਕੌਰ, ਰਮਨਜੀਤ ਕੌਰ, ਪ੍ਰਦੀਪ ਕੌਰ, ਹਰਪ੍ਰੀਤ ਕੌਰ, ਲਵਪ੍ਰੀਤ ਕੌਰ, ਸੁਖਪ੍ਰੀਤ ਕੌਰ, ਸੁਖਮੀਤ ਕੌਰ, ਅਮਨਜੋਤ ਕੌਰ, ਲਛਮਣੀ, ਪ੍ਰਭਜੋਤ ਕੌਰ, ਕਮਲਜੀਤ ਕੌਰ ਅਤੇ ਮਨਦੀਪ ਕੌਰ ਸ਼ਾਮਲ ਸਨ। ਸਮੂਹ ਸਟਾਫ ਨੇ ਇਸ ਟ੍ਰੇਨਿੰਗ ਨੂੰ ਬੱਚਿਆਂ ਦੇ ਭਵਿੱਖ ਅਤੇ ਸੁਰੱਖਿਆ ਲਈ ਬਹੁਤ ਹੀ ਲਾਹੇਵੰਦ ਦੱਸਿਆ ਅਤੇ ਅਜਿਹੇ ਸੁਰੱਖਿਆ ਕਾਰਜਾਂ ਦੀ ਸ਼ਲਾਘਾ ਕੀਤੀ।
ਹੌਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ
| ਘੱਟ ਸਮਾਂ ਲੈਣ ਵਾਲੀਆਂ ਝੋਨੇ ਦੀਆਂ ਕਿਸਮਾਂ ਅਤੇ ਮਿੱਟੀ ਪਰਖ ਸਬੰਧੀ ਬੀਹਲਾ ਵਿਖੇ ਜਾਗਰੂਕਤਾ ਕੈਂਪ |









Users Today : 10
Users Yesterday : 10
Users Last 7 days : 314