Home » ਪ੍ਰਮੁੱਖ ਖ਼ਬਰਾਂ » ਠੀਕਰੀਵਾਲਾ ਨਰਸਿੰਗ ਕਾਲਜ ਦੀ ਉਸਾਰੀ ਦਾ ਮੁੱਦਾ ਗਰਮਾਇਆ, ਸਿਆਸੀ ਧਿਰਾਂ ਵਿਚਾਲੇ ਸ਼ਬਦੀ ਜੰਗ ਤੇਜ਼

ਠੀਕਰੀਵਾਲਾ ਨਰਸਿੰਗ ਕਾਲਜ ਦੀ ਉਸਾਰੀ ਦਾ ਮੁੱਦਾ ਗਰਮਾਇਆ, ਸਿਆਸੀ ਧਿਰਾਂ ਵਿਚਾਲੇ ਸ਼ਬਦੀ ਜੰਗ ਤੇਜ਼

ਇਤਿਹਾਸਕ ਨਗਰ ਪਿੰਡ ਠੀਕਰੀਵਾਲਾ ਵਿਖੇ ਬਨਣ ਵਾਲੇ ਨਰਸਿੰਗ ਕਾਲਜ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਚਰਚਾਵਾਂ ਦਾ ਬਜਾਰ ਗਰਮ ਹੈ। ਕਿਓਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੇ ਐਲਾਨ ਦੇ ਬਾਵਜੂਦ ਪਰਨਾਲਾ ਉ੍ਥੇ ਦਾ ਉੱਥੇ ਹੈ। ਆਮ ਆਦਮੀ ਪਾਰਟੀ ਵੱਲੋਂ ਸਥਾਨਕ ਕਸਬਾ ਮਹਿਲ ਕਲਾਂ ਦੇ ਗੁਰਦੁਆਰਾ ਪਾਤਸ਼ਾਹੀ ਛੇਵੀਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਬਿੱਲ ਦੇ ਸੁਕਰਾਨਾ ਸਮਾਗਮਾਂ ਸਮੇਂ ਵਿਧਾਨ ਸਭਾ ਪੰਜਾਬ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਹਾਜਰੀ 'ਚ ਹਲਕਾ ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਇੱਕ ਬਿਆਨ ਨੇ ਮਾਮਲਾ ਫਿਰ ਚਰਚਾ ਵਿੱਚ ਲੈ ਆਦਾਂ ਹੈ।
[responsivevoice_button voice="Hindi Male"]

ਹਲਕਾ ਵਿਧਾਇਕ ਦੇ ਬਿਆਨ ਤੋਂ ਬਾਅਦ ਪਿੰਡ ਠੀਕਰੀਵਾਲਾ ਦੇ ਨਿਵਾਸੀਆਂ ਵਿੱਚ ਭਾਰੀ ਰੋਸ, ਨਿਰਾਸ਼ਾ ਦਾ ਆਲਮ

ਅਸੀ ਕਾਲਜ ਉਡੀਕ ਰਹੇ ਹਾਂ, ਨਾ ਬਨਣ ਦਾ ਤਰਕ ਹਾਸੋਹੀਣਾ-ਪਿੰਡ ਵਾਸੀ

ਬੇਅੰਤ ਬਰਨਾਲਾ 4 ਮਈ

ਇਤਿਹਾਸਕ ਨਗਰ ਪਿੰਡ ਠੀਕਰੀਵਾਲਾ ਵਿਖੇ ਬਨਣ ਵਾਲੇ ਨਰਸਿੰਗ ਕਾਲਜ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਚਰਚਾਵਾਂ ਦਾ ਬਜਾਰ ਗਰਮ ਹੈ। ਕਿਓਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੇ ਐਲਾਨ ਦੇ ਬਾਵਜੂਦ ਪਰਨਾਲਾ ਉ੍ਥੇ ਦਾ ਉੱਥੇ ਹੈ। ਆਮ ਆਦਮੀ ਪਾਰਟੀ ਵੱਲੋਂ ਸਥਾਨਕ ਕਸਬਾ ਮਹਿਲ ਕਲਾਂ ਦੇ ਗੁਰਦੁਆਰਾ ਪਾਤਸ਼ਾਹੀ ਛੇਵੀਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਬਿੱਲ ਦੇ ਸੁਕਰਾਨਾ ਸਮਾਗਮਾਂ ਸਮੇਂ ਵਿਧਾਨ ਸਭਾ ਪੰਜਾਬ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਹਾਜਰੀ ‘ਚ ਹਲਕਾ ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਇੱਕ ਬਿਆਨ ਨੇ ਮਾਮਲਾ ਫਿਰ ਚਰਚਾ ਵਿੱਚ ਲੈ ਆਦਾਂ ਹੈ। ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਦਿੱਤੇ ਬਿਆਨ ਨੂੰ ਲੈ ਕੇ ਵੱਡੀ ਗਿਣਤੀ ਪਿੰਡ ਵਾਸੀਆਂ ਅਤੇ ਵੱਖ ਵੱਖ ਰਾਜਨੀਤਕ ਦਲਾਂ ਦੇ ਆਗੂਆਂ ਨੇ ਨਿਖੇਧੀ ਕਰਦਿਆਂ ਹਾਸੋਹੀਣਾ ਬਿਆਨ ਦੱਸਿਆ। ਇਸ ਮੌਕੇ ਗੱਲਬਾਤ ਕਰਦਿਆਂ ਕਾਗਰਸ (ਆਈ) ਦੇ ਸੀਨੀਅਰ ਆਗੂ ਐਡਵੋਕੇਟ ਜਸਵੀਰ ਸਿੰਘ ਖੇੜੀ, ਭਾਈ ਲਾਲੋ ਪੰਜਾਬੀ ਮੰਚ ਦੇ ਆਗੂ ਹਰਜੀਤ ਸਿੰਘ ਖਿਆਲੀ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਅਤੇ ਸਿਹਤ ਸਹੂਲਤਾਂ ਨੂੰ ਲੈ ਕੇ ਵੱਡੇ ਵੱਡੇ ਦਾਅਦੇ ਕਰਦੀ ਹੈ, ਜਦਕਿ ਅਸਲ ਸਥਿਤੀ ਕੁਝ ਹੋਰ ਹੈ। ਬਿਆਨਾਂ ਅਤੇ ਇਸਤਿਹਾਰਾਂ ਦੀ ਇਸ ਸਰਕਾਰ ਪੰਜਾਬ ਦੇ ਲੋਕਾਂ ਨਾਲ ਕੋਝਾ ਮਜਾਕ ਕੀਤਾ ਹੈ।

ਹਲਕਾ ਵਿਧਾਇਕ ਦੇ ਬਿਆਨ ਤੋਂ ਬਾਅਦ ਪਿੰਡ ਠੀਕਰੀਵਾਲਾ ਦੇ ਨਿਵਾਸੀਆਂ ਵਿੱਚ ਭਾਰੀ ਰੋਸ, ਨਿਰਾਸ਼ਾ ਦਾ ਆਲਮ
ਹਲਕਾ ਵਿਧਾਇਕ ਦੇ ਬਿਆਨ ਤੋਂ ਬਾਅਦ ਪਿੰਡ ਠੀਕਰੀਵਾਲਾ ਦੇ ਨਿਵਾਸੀਆਂ ਵਿੱਚ ਭਾਰੀ ਰੋਸ, ਨਿਰਾਸ਼ਾ ਦਾ ਆਲਮ

ਉਹਨਾਂ ਕਿਹਾ ਕਿ ਅਮਰ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੇ ਸਲਾਨਾ ਸਹੀਦੀ ਸਮਾਗਮ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਮਾਨਯੋਗ ਭਗਵੰਤ ਮਾਨ ਨੇ ਐਲਾਨ ਕੀਤਾ ਸੀ ਕਿ ਮੈ ਅਫਸਰ ਨਾਲ ਲੈ ਕੇ ਚੱਲਦਾ ਹਾਂ, ਜਲਦ ਹੀ ਸਹੀਦ ਸੇਵਾ ਸਿੰਘ ਠੀਕਰੀਵਾਲਾ ਦੇ ਨਗਰ ਵਿੱਚ ਨਰਸਿੰਗ ਕਾਲਜ ਬਣਾਇਆ ਜਾਵੇਗਾ। ਉਸ ਸਮੇਂ ਜਲਦ ਗ੍ਰਾਟ ਭੇਜਣ ਦੀ ਗੱਲ ਵੀ ਕੀਤੀ ਸੀ। ਸਰਕਾਰ ਦੇ ਚਾਰ ਸਾਲ ਬੀਤਣ ਦੇ ਬਾਵਜੂਦ ਵੀ ਇਲਾਕਾ ਨਿਵਾਸੀ ਨਰਸਿੰਗ ਕਾਲਜ ਬਨਣ ਦੀ ਸੁਰੂਆਤ ਉਡੀਕ ਰਹੇ ਹਨ। ਅਜੇ ਤੱਕ ਇੱਕ ਇੱਟ ਨਹੀਂ ਲੱਗੀ ਅਤੇ ਨਾ ਹੀ ਕੋਈ ਅਧਿਕਾਰੀ ਸਰਵਾ ਜਾਂ ਮੌਕਾ ਦੇਖਣ ਪੁੱਜਿਆ ਹੈ। ਉਹਨਾਂ ਕਿਹਾ ਕਿ ਸਿੱਖਿਆ ਕ੍ਰਾਂਤੀ ਅਤੇ ਸਿਹਤ ਸਹੂਲਤਾਂ ਦੇ ਨਾਮ ਤੇ ਪੰਜਾਬ ਦੇ ਲੋਕਾਂ ਨੂੰ ਸਿਰਫ ਝੂਠੇ ਦਾਅਵੇ ਅਤੇ ਇਸਤਿਹਾਰਬਾਜੀ ਹੀ ਦਿਖੀ ਹੈ। ਉਹਨਾਂ ਕਿਹਾ ਕਿ ਪਿਛਲੇ ਦਿਨੀ ਵਿਧਾਇਕ ਦੇ ਬਿਆਨ ਨੇ ਇਹ ਸਿੱਧ ਕਰ ਦਿੱਤਾ ਕਿ ਅਜੇ ਤੱਕ ਨਰਸਿੰਗ ਕਾਲਜ ਬਣਾਉਣ ਤੇ ਕੋਈ ਗੱਲਬਾਤ ਨਹੀਂ ਹੋਈ। ਸਿਰਫ ਪਿੰਡ ਦੇ ਲੋਕਾਂ ਅਤੇ ਇਲਾਕਾ ਨਿਵਾਸੀਆਂ ਨੂੰ ਕਾਲਜ ਦੇ ਨਾਮ ਤੇ ਮੂਰਖ ਬਣਾਇਆ ਗਿਆ ਹੈ। ਇਸ ਮੌਕੇ ਪਿੰਡ ਠੀਕਰੀਵਾਲਾ ਦੇ ਨਿਵਾਸੀ ਜਥੇਦਾਰ ਲਾਭ ਸਿੰਘ ਅਤੇ ਗੁਰਪ੍ਰੀਤ ਸਿੰਘ ਠੀਕਰੀਵਾਲਾ ਨੇ ਕਿਹਾ ਕਿ ਪਿੰਡ ਵਾਸੀ ਨਰਸਿੰਗ ਕਾਲਜ ਉਡੀਕ ਰਹੇ ਹਨ, ਜਦਕਿ ਇਹ ਸਥਾਨ ਨਸਿਆ ਦਾ ਅੱਡਾ ਬਣ ਚੁੱਕਾ ਹੈ। ਕਈ ਵਾਰ ਗ੍ਰਾਟ ਜਾਰੀ ਕੀਤੇ ਜਾਣ ਦੇ ਦਾਅਵੇ ਕੀਤੇ ਜਾ ਚੁੱਕੇ ਹਨ। ਨਰਸਿੰਗ ਕਾਲਜ ਦੀ ਉਸਾਰੀ ਲਈ ਵੱਖ ਵੱਖ ਮੰਤਰੀਆਂ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਸਮੇਤ ਪ੍ਰਸਾਸ਼ਨਕ ਅਧਿਕਾਰੀਆਂ ਨੂੰ ਮਿਲਿਆ ਜਾ ਚੁੱਕਾ ਹੈ। ਜਿਕਰਯੋਗ ਹੈ ਕਿ ਪਿਛਲੇ ਦਿਨੀ ਹਲਕਾ ਵਿਧਾਇਕ ਨੇ ਕਿਹਾ ਸੀ ਕਿ ਨੌਜਵਾਨ ਲਗਾਤਾਰ ਬਾਹਰ (ਵਿਦੇਸ਼) ਜਾ ਰਹੇ ਹਨ, ਇਸ ਕਰਕੇ ਸੀਟਾਂ ਪੂਰੀਆਂ ਨਹੀਂ ਹੋਣੀਆਂ ਸਨ,  ਜਿਸ ਕਰਕੇ ਨਰਸਿੰਗ ਕਾਲਜ ਬਣਾਉਣ ਦਾ ਕੰਮ ਨਹੀ ਸੀ ਹੋਇਆ, ਪਰ ਹੁਣ ਲੜਕੀਆਂ ਦੇ ਬਾਹਰ ਜਾਣ ਦਾ ਰੁਝਾਨ ਘਟਿਆ ਹੈ ਇਸ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਿਲਕੇ ਕਾਲਜ ਬਣਾਉਣ ਦੀ ਮੰਗ ਰੱਖੀ ਜਾਵੇਗੀ। ਇਸ ਬਿਆਨ ਨਾਲ ਇਲਾਕੇ ਅਤੇ ਖਾਸਕਰ ਪਿੰਡ ਵਾਸੀਆਂ ਦੇ ਮਨਾਂ ਅੰਦਰ ਨਿਰਾਸਾ ਪਾਈ ਜਾ ਰਹੀ ਹੈ, ਜਿਸ ਕਾਰਨ ਆਉਦੇ ਦਿਨਾਂ ਵਿੱਚ ਹਲਕਾ ਵਿਧਾਇਕ ਲਈ ਇਹ ਮਾਮਲਾ ਰਾਜਨੀਤਕ ਸੱਟ ਮਾਰ ਸਕਦਾ ਹੈ। ਦੇਖਨਾ ਹੋਵੇਗਾ ਕਿ ਆਪਣੇ ਇਸ ਬਿਆਨ ਤੋਂ ਨਿਰਾਸ ਹੋਏ ਲੋਕਾਂ ਨੂੰ ਸਮਝਾਉਣ ਵਿੱਚ ਕਿਵੇਂ ਸਫਲ ਹੁੰਦੇ ਹਨ? ਫਿਲਹਾਲ ਇਸ ਬਿਆਨ ਦੀ ਚਰਚਾ ਹਲਕੇ ਵਿੱਚ ਵੱਡੀ ਪੱਧਰ ਤੇ ਚੱਲ ਰਹੀ ਹੈ, ਅਤੇ ਸੱਥਾਂ ਵਿੱਚ ਇਸ ਬਿਆਨ ਨੂੰ ਲੈ ਕੇ ਵਿਚਾਰਾਂ ਦਾ ਬਜਾਰ ਪੂਰਾ ਗਰਮ ਹੈ।

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ  ਸਿਵਲ ਹਸਪਤਾਲ ਵਿਖੇ ਸਿਹਤ ਕਰਮਚਾਰੀਆਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ

0 0 votes
Article Rating
Subscribe
Notify of
guest
0 Comments
Oldest
Newest Most Voted