ਬਰਨਾਲਾ ਬਿਊਰੋ 30 ਅਪ੍ਰੈਲ
ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਸੂਬੇ ਭਰ ਵਿੱਚ ਦਿੱਤੇ ਗਏ ਸੱਦੇ ਦੀ ਪਾਲਣਾ ਕਰਦਿਆਂ ਅੱਜ ਸ਼੍ਰੋਮਣੀ ਅਕਾਲੀ ਦਲ ਹਲਕਾ ਬਰਨਾਲਾ ਵੱਲੋਂ ਬਿਜਲੀ ਦੇ ਲੰਬੇ ਅਤੇ ਅਣਮਿੱਥੇ ਕੱਟਾਂ ਦੇ ਵਿਰੋਧ ਵਿੱਚ ਉਪ ਮੰਡਲ ਮੈਜਿਸਟ੍ਰੇਟ ਦਫ਼ਤਰ ਬਰਨਾਲਾ ਵਿਖੇ ਇੱਕ ਬਹੁਤ ਵੱਡਾ ਰੋਸ ਧਰਨਾ ਦਿੱਤਾ ਗਿਆ। ਇਸ ਰੋਸ ਪ੍ਰਦਰਸ਼ਨ ਦੌਰਾਨ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਨੇ ਪੰਜਾਬ ਦੀ ਮੌਜੂਦਾ ਭਗਵੰਤ ਮਾਨ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਸਰਕਾਰ ਦੀ ਕਾਰਜ ਪ੍ਰਣਾਲੀ ‘ਤੇ ਸਵਾਲੀਆ ਨਿਸ਼ਾਨ ਲਗਾਏ। ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ ਜਿਸ ਨੂੰ ਜਗਾਉਣ ਲਈ ਅੱਜ ਸੜਕਾਂ ‘ਤੇ ਉਤਰਨਾ ਪਿਆ ਹੈ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਨੇ ਆਪਣੇ ਸੰਬੋਧਨ ਵਿੱਚ ਪੁਰਾਣੇ ਸਮਿਆਂ ਨੂੰ ਯਾਦ ਕਰਦਿਆਂ ਕਿਹਾ ਕਿ ਜਦੋਂ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੇ ਦੂਰਅੰਦੇਸ਼ੀ ਸੋਚ ਅਪਣਾਉਂਦਿਆਂ ਸੂਬੇ ਵਿੱਚ ਨਵੇਂ ਥਰਮਲ ਪਲਾਂਟ ਲਗਾਏ ਸਨ ਜਿਸ ਕਾਰਨ ਪੰਜਾਬ ਬਿਜਲੀ ਪੱਖੋਂ ਵਾਧੂ ਪੈਦਾਵਾਰ ਵਾਲਾ ਸੂਬਾ ਬਣ ਗਿਆ ਸੀ ਪਰ ਬੜੀ ਮੰਦਭਾਗੀ ਗੱਲ ਹੈ ਕਿ ਮੌਜੂਦਾ ਸਰਕਾਰ ਅਤੇ ਇਸ ਤੋਂ ਪਿਛਲੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਅੱਜ ਪੰਜਾਬ ਦੇ ਲੋਕ ਬਿਜਲੀ ਦੀ ਕਿੱਲਤ ਨਾਲ ਜੂਝ ਰਹੇ ਹਨ। ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ ਨੇ ਵੀ ਇਸ ਮੌਕੇ ਬੋਲਦਿਆਂ ਕਿਹਾ ਕਿ ਸਰਕਾਰ ਨੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸੱਤਾ ਹਾਸਲ ਕੀਤੀ ਹੈ ਪਰ ਅੱਜ ਹਰ ਵਰਗ ਚਾਹੇ ਉਹ ਕਿਸਾਨ ਹੋਵੇ, ਵਪਾਰੀ ਹੋਵੇ ਜਾਂ ਆਮ ਘਰੇਲੂ ਖਪਤਕਾਰ, ਸਾਰੇ ਹੀ ਬਿਜਲੀ ਦੇ ਕੱਟਾਂ ਕਾਰਨ ਪ੍ਰੇਸ਼ਾਨ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਬਿਜਲੀ ਦੀ ਸਪਲਾਈ ਵਿੱਚ ਤੁਰੰਤ ਸੁਧਾਰ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਪਾਰਟੀ ਵਰਕਰਾਂ ਨੇ ਸ਼ਮੂਲੀਅਤ ਕਰਕੇ ਸਰਕਾਰ ਪ੍ਰਤੀ ਆਪਣੇ ਗੁੱਸੇ ਦਾ ਇਜ਼ਹਾਰ ਕੀਤਾ ਅਤੇ ਮੰਗ ਪੱਤਰ ਵੀ ਸੌਂਪਿਆ। ਪ੍ਰਧਾਨ,ਰੁਪਿੰਦਰ ਸਿੰਘ ਸੰਧੂ ਸਾਬਕਾ ਚੇਅਰਮੈਨ ,ਸੰਤ ਬਲਬੀਰ ਸਿੰਘ ਘੁੰਨਸ,ਪਰਮਜੀਤ ਸਿੰਘ ਖਾਲਸਾ , ਮੈਨੇਜਰ ਸੁਰਜੀਤ ਸਿੰਘ,ਤੇਜਿੰਦਰ ਸਿੰਘ ਸੋਨੀ ਜਾਗਲ,ਅਵਤਾਰ ਸਿੰਘ ਜਾਗਲ ਯੂਥ ਪ੍ਰਧਾਨ, ਬੰਟੀ ਜਵੰਦਾ,ਗੁਰਜੰਟ ਸਿੰਘ ਸੋਨਾ,ਗੁਰਤੇਜ ਸਿੰਘ ਖੁੱਡੀ ,ਸਰਕਲ ਪ੍ਰਧਾਨ ਬੇਅੰਤ ਸਿੰਘ ਬਾਠ,ਵੀਰਇੰਦਰ ਸਿੰਘ ਲੱਕੀ ਭੂਰੇ,ਮੱਖਣ ਸਿੰਘ ਮਹਿਰਮੀਆ,ਗੁਰਤੇਜ ਸਿੰਘ ਫਰਵਾਹੀ,ਦਰਸ਼ਨ ਸਿੰਘ ਧਨੌਲਾ ,ਨੀਰਜ਼ ਗਰਗ,ਇਹ ਸਾਰੇ ਸਰਕਲ ਪ੍ਰਧਾਨ ਐਡਵੋਕੇਟ ਮੰਜੂ ਜਿੰਦਲ,ਬੀਬੀ ਪਰਮਜੀਤ ਕੌਰ ਕੱਟੂ,ਅਨੀਤਾ ਮੱਟੂ,ਪਰਮਜੀਤ ਭੋਤਨਾ,ਜਸਵਿੰਦਰ ਕੌਰ ਸ਼ੇਰਗਿੱਲ,ਸਤਵਿੰਦਰ ਕੌਰ,ਮਨੀ ਗਿੱਲ ਹੰਡਿਆਇਆ,ਯਾਦਵਿੰਦਰ ਸਿੰਘ ਖੁੱਡੀ ਰਣਜੋਧ ਸਿੰਘ ਖੁੱਡੀ,ਯਾਦਵਿੰਦਰ ਦਿਉਲ,ਸੁੱਖੀ ਨੰਬਰਦਾਰ ,ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲ ਚਰਨਜੀਤ ਸਿੰਘ ਭਾਰੀ,ਹਰਜੀਤ ਸਿੰਘ,ਜੱਸਾ ਸਿੱਧੂ,ਰਣਧੀਰ ਸਿੰਘ ਢਿੱਲੋਂ ਰਵਿੰਦਰ ਸਿੰਘ ਬਾਡੂ,ਤੇ ਭਾਰੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ









Users Today : 3
Users Yesterday : 43
Users Last 7 days : 295