Home » ਪ੍ਰਮੁੱਖ ਖ਼ਬਰਾਂ » ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਵਿਖੇ ‘ਅਨਬਾਕਸ ਯੂ’ ਵਰਕਸ਼ਾਪ ਦਾ ਆਯੋਜਨ; ਵਿਦਿਆਰਥੀਆਂ ਨੇ ਦਿਖਾਇਆ ਹੁਨਰ

ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਵਿਖੇ ‘ਅਨਬਾਕਸ ਯੂ’ ਵਰਕਸ਼ਾਪ ਦਾ ਆਯੋਜਨ; ਵਿਦਿਆਰਥੀਆਂ ਨੇ ਦਿਖਾਇਆ ਹੁਨਰ

             ਇਲਾਕੇ ਦੀ ਪ੍ਰਸਿੱਧ ਵਿਦਿਅਕ ਸੰਸਥਾ ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਵਲੋਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਤੇ ਉਨ੍ਹਾਂ ਦੀਆਂ ਰਚਨਾਤਮਕ ਸ਼ਕਤੀਆਂ ਨੂੰ ਨਿਖਾਰਨ ਲਈ ਇਕ ਵਿਸ਼ੇਸ਼ ਅਨਬਾਕਸ ਯੂ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਪ੍ਰਭਦੀਪ ਕੌਰ ਦੀ ਯੋਗ ਅਗਵਾਈ ਹੇਠ ਕਰਵਾਈ
ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਵਿਖੇ 'ਅਨਬਾਕਸ ਯੂ' ਵਰਕਸ਼ਾਪ ਦਾ ਆਯੋਜਨ; ਵਿਦਿਆਰਥੀਆਂ ਨੇ ਦਿਖਾਇਆ ਹੁਨਰ
[responsivevoice_button voice="Hindi Male"]

ਐੱਮਡੀ ਸ਼ਿਵ ਸਿੰਗਲਾ ਦਾ ਸੁਨੇਹਾ: ਹਰ ਬੱਚੇ ਵਿੱਚ ਲੁਕੀ ਪ੍ਰਤਿਭਾ ਨੂੰ ਪਛਾਣਨਾ ਅਤੇ ਸਹੀ ਦਿਸ਼ਾ ਦੇਣਾ ਹੀ ਅਸਲ ਸਿੱਖਿਆ

ਬਰਨਾਲਾ ਬਿਊਰੋ 30 ਅਪ੍ਰੈਲ  

                   ਇਲਾਕੇ ਦੀ ਪ੍ਰਸਿੱਧ ਵਿਦਿਅਕ ਸੰਸਥਾ ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਵਲੋਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਤੇ ਉਨ੍ਹਾਂ ਦੀਆਂ ਰਚਨਾਤਮਕ ਸ਼ਕਤੀਆਂ ਨੂੰ ਨਿਖਾਰਨ ਲਈ ਇਕ ਵਿਸ਼ੇਸ਼ ਅਨਬਾਕਸ ਯੂ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਪ੍ਰਭਦੀਪ ਕੌਰ ਦੀ ਯੋਗ ਅਗਵਾਈ ਹੇਠ ਕਰਵਾਈ ਇਸ ਵਰਕਸ਼ਾਪ ਚ ਅੱਠਵੀਂ ਜਮਾਤ ਦੇ ਕਰੀਬ 100 ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਇਸ ਵਰਕਸ਼ਾਪ ਦਾ ਮੁਖ ਮੰਤਵ ਬੱਚਿਆਂ ਦੇ ਮਨਾਂ ਚੋਂ ਝਿਜਕ ਕੱਢ ਕੇ ਉਨ੍ਹਾਂ ਚ ਆਤਮ-ਵਿਸ਼ਵਾਸ ਭਰਨਾ ਸੀ। ਵਰਕਸ਼ਾਪ ਦੌਰਾਨ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਰੁਚੀਆਂ ਮੁਤਾਬਕ ਤਿੰਨ ਮੁਖ ਗਰੁੱਪਾਂ ਚ ਵੰਡਿਆ ਗਿਆ। ਜਿਥੇ ਉਨ੍ਹਾਂ ਨੇ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਕੀਤਾ। ਆਰਟਿਸਟ ਸਟੂਡੀਓ ਚ ਬੱਚਿਆਂ ਨੇ ਰੰਗਾਂ ਤੇ ਬੁਰਸ਼ਾਂ ਰਾਹੀਂ ਆਪਣੇ ਜੀਵਨ ਦੇ ਉਦੇਸ਼ਾਂ ਤੇ ਸੁਪਨਿਆਂ ਨੂੰ ਕੈਨਵਸ `ਤੇ ਉਤਾਰਿਆ। ਉਨ੍ਹਾਂ ਦੀ ਕਲਾ ਚੋਂ ਭਵਿੱਖ ਦੀ ਸੋਚ ਸਾਫ਼ ਝਲਕ ਰਹੀ ਸੀ। ਓਰੇਟਰੀ ਸਟੂਡੀਓ ਸੈਕਸ਼ਨ ਚ ਵਿਦਿਆਰਥੀਆਂ ਨੇ ਬੋਲਣ ਦੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਬੱਚਿਆਂ ਨੇ ਨਿਰਭੀਕ ਹੋ ਕੇ ਆਪਣੇ ਵਿਚਾਰ ਸਾਂਝੇ ਕੀਤੇ ਤੇ ਆਪਣੀ ਗੱਲ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਨ ਦਾ ਗੁਰ ਸਿੱਖਿਆ। ਟ੍ਰੇਲਬਲਜ਼ਿੰਗ ਸਟੂਡੀਓ ਚ ਬੱਚਿਆਂ ਨੇ ਆਪਣੀ ਆਊਟ ਆਫ ਦਾ ਬਾਕਸ ਸੋਚ ਦੀ ਮਿਸਾਲ ਪੇਸ਼ ਕੀਤੀ। ਵਿਦਿਆਰਥੀਆਂ ਨੇ ਹੱਥੀਂ ਉਪਕਰਣ ਤਿਆਰ ਕਰਕੇ ਵਿਗਿਆਨਕ ਤੇ ਨਵੀਨਤਮ ਰੁਚੀਆਂ ਦਾ ਪ੍ਰਦਰਸ਼ਨ ਕੀਤਾ। ਵਰਕਸ਼ਾਪ ਦੇ ਅਖੀਰ ਚ ਵਿਦਿਆਰਥੀਆਂ ਨੇ ਆਪਣੇ ਅਨੁਭਵ ਸਾਂਝੇ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਇਸ ਇਕ ਦਿਨ ਦੀ ਗਤੀਵਿਧੀ ਤੋਂ ਬਹੁਤ ਕੁਝ ਨਵਾਂ ਸਿੱਖਿਆ ਹੈ। ਐੱਮਡੀ ਸ਼ਿਵ ਸਿੰਗਲਾ ਨੇ ਬੱਚਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਕੁਝ ਨਵਾਂ ਸਿੱਖਣ ਲਈ ਤਤਪਰ ਰਹਿਣ ਤੇ ਆਪਣੇ ਸੁਪਨਿਆਂ ਨੂੰ ਹਕੀਕਤ ਚ ਬਦਲਣ ਲਈ ਸਖ਼ਤ ਮਿਹਨਤ ਕਰਨ।

ਸਿੱਖਿਆ ਕਿਤਾਬਾਂ ਤਕ ਸੀਮਿਤ ਨਹੀਂ, ਹੁਨਰ ਵਿਕਾਸ ਲਾਜ਼ਮੀ: ਐੱਮਡੀ ਸ਼ਿਵ ਸਿੰਗਲਾ

ਸਕੂਲ ਦੇ ਐੱਮਡੀ ਸ਼ਿਵ ਸਿੰਗਲਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇ ਮੁਕਾਬਲੇਬਾਜ਼ੀ ਵਾਲੇ ਯੁਗ ਚ ਸਿੱਖਿਆ ਸਿਰਫ਼ ਕਿਤਾਬੀ ਗਿਆਨ ਤਕ ਸੀਮਿਤ ਨਹੀਂ ਰਹਿਣੀ ਚਾਹੀਦੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਹਰ ਬੱਚਾ ਵਿਲੱਖਣ ਹੁੰਦਾ ਹੈ ਤੇ ਉਸ ਦੇ ਅੰਦਰ ਕੋਈ ਨਾ ਕੋਈ ਖ਼ਾਸ ਹੁਨਰ ਲੁਕਿਆ ਹੁੰਦਾ ਹੈ। ਉਸ ਹੁਨਰ ਨੂੰ ਖੋਜ ਕੇ ਸਹੀ ਦਿਸ਼ਾ ਦੇਣਾ ਹੀ ਅਸਲ ਸਿੱਖਿਆ ਹੈ। ਉਨ੍ਹਾਂ ਅਧਿਆਪਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਧਿਆਪਕ ਹੀ ਉਹ ਰਾਹ-ਦਸੇਰਾ ਹਨ। ਜੋ ਬੱਚਿਆਂ ਨੂੰ ਸਫਲਤਾ ਦੀਆਂ ਉਚਾਈਆਂ ਤਕ ਪਹੁੰਚਾਉਣ ਚ ਅਹਿਮ ਭੂਮਿਕਾ ਨਿਭਾਉਂਦੇ ਹਨ।

ਪ੍ਰੈਕਟੀਕਲ ਗਿਆਨ ਨਾਲ ਵਧਦਾ ਹੈ ਆਤਮ-ਵਿਸ਼ਵਾਸ: ਪ੍ਰਿੰਸੀਪਲ ਸ਼ਾਲਿਨੀ ਕੌਂਸਲ

ਸਕੂਲ ਦੀ ਪ੍ਰਿੰਸੀਪਲ ਸ਼ਾਲਿਨੀ ਕੌਂਸਲ ਨੇ ਕਿਹਾ ਕਿ ਅਜਿਹੀਆਂ ਰਚਨਾਤਮਕ ਵਰਕਸ਼ਾਪਾਂ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਕਰਦੀਆਂ ਹਨ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਸਕੂਲ ਵਲੋਂ ਆਉਣ ਵਾਲੇ ਸਮੇਂ ਚ ਵੀ ਅਜਿਹੇ ਪ੍ਰੋਗਰਾਮ ਉਲੀਕੇ ਜਾਣਗੇ ਤਾਂ ਜੋ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਪ੍ਰੈਕਟੀਕਲ ਤਰੀਕੇ ਨਾਲ ਆਪਣੇ ਗਿਆਨ ਚ ਵਾਧਾ ਕਰ ਸਕਣ। ਉਨ੍ਹਾਂ ਕਿਹਾ ਕਿ ਜਦੋਂ ਬੱਚਾ ਆਪਣੇ ਹੱਥੀਂ ਕੁਝ ਸਿਰਜਦਾ ਹੈ ਤਾਂ ਉਸ ਦਾ ਆਤਮ-ਵਿਸ਼ਵਾਸ ਕਈ ਗੁਣਾ ਵੱਧ ਜਾਂਦਾ ਹੈ।

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ. ਖੁੱਲ੍ਹੀਆਂ ਅੱਖਾਂ

ਨਹਿਰ ਪੁਲ ਟੱਲੇਵਾਲ ਨੇੜੇ ਨਾਕਾਬੰਦੀ ਦੌਰਾਨ ਚੋਰੀ ਦੇ ਮੋਟਰਸਾਈਕਲ ਸਮੇਤ ਦੋ ਕਾਬੂ
0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 4 0 8 1
Users Today : 3
Users Yesterday : 43
Users Last 7 days : 295

ਰਾਸ਼ੀਫਲ