ਬਰਨਾਲਾ ਬਿਊਰੋ 30 ਅਪ੍ਰੈਲ
ਕਸਬਾ ਮਹਿਲ ਕਲਾਂ ਦੇ ਰਹਿਣ ਵਾਲੇ ਸਾਬਕਾ ਪੱਲੇਦਾਰ ਮਜ਼ਦੂਰ ਬਿੱਕਰ ਸਿੰਘ ਦਾ ਨੌਜਵਾਨ ਪੁੱਤਰ ਜਸਵਿੰਦਰ ਸਿੰਘ ਇਸ ਵੇਲੇ ਗੰਭੀਰ ਬਿਮਾਰੀ ਨਾਲ ਜੂਝ ਰਿਹਾ ਹੈ। ਦਿਮਾਗ ਦੀ ਨਸ ਫਟਣ ਕਾਰਨ ਜਸਵਿੰਦਰ ਸਿੰਘ ਪਿਛਲੇ ਕਈ ਮਹੀਨਿਆਂ ਤੋਂ ਜ਼ਿੰਦਗੀ ਅਤੇ ਮੌਤ ਵਿਚਕਾਰ ਭਿਆਨਕ ਜੰਗ ਲੜ ਰਿਹਾ ਹੈ। ਪੀੜਤ ਪਰਿਵਾਰ ਨੇ ਦੱਸਿਆ ਕਿ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਕਰਵਾਉਣ ਦੌਰਾਨ ਹੁਣ ਤੱਕ ਲਗਭਗ ਪੰਜ ਲੱਖ ਰੁਪਏ ਖਰਚ ਹੋ ਚੁੱਕੇ ਹਨ। ਲਗਾਤਾਰ ਹੋ ਰਹੇ ਭਾਰੀ ਖਰਚੇ ਕਾਰਨ ਮਜ਼ਦੂਰ ਪਰਿਵਾਰ ਦੀ ਆਰਥਿਕ ਹਾਲਤ ਬਹੁਤ ਨਾਜ਼ੁਕ ਹੋ ਚੁੱਕੀ ਹੈ ਅਤੇ ਹੁਣ ਇਲਾਜ ਕਰਵਾਉਣਾ ਉਨ੍ਹਾਂ ਦੇ ਵੱਸ ਤੋਂ ਬਾਹਰ ਹੋ ਗਿਆ ਹੈ। ਪਰਿਵਾਰ ਨੇ ਇਲਾਕੇ ਦੇ ਦਾਨੀ ਪੁਰਸ਼ਾਂ, ਸਮਾਜ ਸੇਵੀ ਸੰਸਥਾਵਾਂ ਅਤੇ ਸਰਕਾਰ ਨੂੰ ਗੁਹਾਰ ਲਗਾਈ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਜਾਨ ਬਚਾਉਣ ਲਈ ਵਿੱਤੀ ਸਹਾਇਤਾ ਦਿੱਤੀ ਜਾਵੇ। ਸਮਾਜ ਸੇਵੀਆਂ ਨੇ ਅਪੀਲ ਕੀਤੀ ਹੈ ਕਿ ਇਸ ਔਖੀ ਘੜੀ ਵਿੱਚ ਸਭ ਨੂੰ ਮਿਲ ਕੇ ਇਸ ਗਰੀਬ ਪਰਿਵਾਰ ਦੀ ਬਾਂਹ ਫੜਨੀ ਚਾਹੀਦੀ ਹੈ ਤਾਂ ਜੋ ਨੌਜਵਾਨ ਮੁੜ ਪੈਰਾਂ ਸਿਰ ਹੋ ਸਕੇ। ਡਾਕਟਰਾਂ ਦੀ ਸਲਾਹ ਅਨੁਸਾਰ ਭਾਰੀ ਖਰਚੇ ਦੇ ਚਲਦਿਆਂ ਪਰਿਵਾਰ ਨੂੰ ਨੌਜਵਾਨ ਨੂੰ ਗੰਭੀਰ ਹਾਲਤ ਵਿੱਚ ਘਰ ਵਾਪਸ ਲਿਆਉਣਾ ਪਿਆ। ਇਸ ਦੁਖਦਾਈ ਸਥਿਤੀ ਬਾਰੇ ਜਾਣਕਾਰੀ ਮਿਲਣ ‘ਤੇ ਗਰੀਬ ਬੱਚਿਆਂ ਲਈ ਮੁਫ਼ਤ ਸਿੱਖਿਆ ਮੁਹਿੰਮ ਚਲਾਉਣ ਵਾਲੇ ਸਮਾਜ ਸੇਵੀ ਭਾਨ ਸਿੰਘ ਜੱਸੀ ਪੀੜਤ ਪਰਿਵਾਰ ਦੇ ਘਰ ਪਹੁੰਚੇ। ਉਨ੍ਹਾਂ ਨੇ ਮੰਜੇ ‘ਤੇ ਬੇਹੋਸ਼ੀ ਦੀ ਹਾਲਤ ਵਿੱਚ ਪਏ ਜਸਵਿੰਦਰ ਸਿੰਘ ਦੀ ਹਾਲਤ ਦੇਖ ਕੇ ਪਰਿਵਾਰ ਨੂੰ 5,000 ਰੁਪਏ ਦੀ ਤੁਰੰਤ ਸਹਾਇਤਾ ਭੇਂਟ ਕੀਤੀ ਅਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਭਾਨ ਸਿੰਘ ਜੱਸੀ ਨੇ ਮਨੁੱਖਤਾ-ਪ੍ਰੇਮੀ ਲੋਕਾਂ, ਦਾਨੀ ਸੱਜਣਾਂ ਅਤੇ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨਾਲ ਜੁੜੇ ਸਾਰੇ ਭਲਮਨਸਾਂ ਨੂੰ ਅਪੀਲ ਕੀਤੀ ਕਿ ਮਹਿਲ ਕਲਾਂ ਦੀ ਮਸੀਤ ਨੇੜੇ ਰਹਿੰਦੇ ਇਸ ਗਰੀਬ ਪਰਿਵਾਰ ਨਾਲ ਸਿੱਧਾ ਸੰਪਰਕ ਕਰਕੇ ਵਿੱਤੀ ਮਦਦ ਲਈ ਅੱਗੇ ਆਉਣ, ਤਾਂ ਜੋ ਮਜ਼ਦੂਰ ਪਰਿਵਾਰ ਦੇ ਇਸ ਨੌਜਵਾਨ ਦੀ ਜਾਨ ਬਚਾਈ ਜਾ ਸਕੇ। ਇਸ ਮੌਕੇ ਸੂਬੇਦਾਰ ਰਾਮ ਸਿੰਘ ਕਾਲਾਬੂਲਾ, ਪੀੜਤ ਦਾ ਪਿਤਾ ਬਿੱਕਰ ਸਿੰਘ ਅਤੇ ਤਰਵਿੰਦਰ ਸਿੰਘ ਸਮੇਤ ਹੋਰ ਸੱਜਣ ਵੀ ਮੌਜੂਦ ਸਨ। ਅੰਤ ਵਿੱਚ ਗਿਆਨੀ ਕਰਮ ਸਿੰਘ ਮਹਿਲ ਕਲਾਂ ਨੇ ਇਸ ਮੌਕੇ ‘ਤੇ ਮਦਦ ਲਈ ਪਹੁੰਚੇ ਸਮਾਜ ਸੇਵੀ ਭਾਨ ਸਿੰਘ ਜੱਸੀ ਦਾ ਧੰਨਵਾਦ ਕੀਤਾ।
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ
| ਨਾੜ ਸਾੜਨ ਦੇ ਮਾਮਲੇ ਵਿੱਚ ਵੱਡੀ ਕਾਰਵਾਈ: ਡੀਐਸਪੀ, ਐਸਐਚਓ ਅਤੇ 3 ਕਲੱਸਟਰ ਅਫ਼ਸਰਾਂ ਨੂੰ ਨੋਟਿਸ ਜਾਰੀ |









Users Today : 3
Users Yesterday : 43
Users Last 7 days : 295