ਬਰਨਾਲਾ ਬਿਊਰੋ 28 ਅਪ੍ਰੈਲ
ਅਜੋਕੇ ਸਮੇਂ ਵਿੱਚ ਜਿੱਥੇ ਸਮਾਜ ਵਿੱਚ ਧੀਆਂ ਅਤੇ ਪੁੱਤਰਾਂ ਦੇ ਫਰਕ ਨੂੰ ਖ਼ਤਮ ਕਰਨ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ, ਉੱਥੇ ਹੀ ਭਦੌੜ ਦੇ ਮੁਹੱਲਾ ਸੰਧੂਆਂ ਦੇ ਨਿਵਾਸੀ ਮਹਿੰਦੀ ਖਾਨ ਨੇ ਇੱਕ ਮਿਸਾਲੀ ਪਹਿਲਕਦਮੀ ਕੀਤੀ ਹੈ। ਉਨ੍ਹਾਂ ਨੇ ਆਪਣੇ ਪੁੱਤਰ ਰਿਆਜ ਅਲੀ ਅਤੇ ਨੂੰਹ ਜੰਨਤ ਕੈਲਗਰੀ ਕੈਨੇਡਾ ਦੇ ਘਰ ਧੀ ਪੈਦਾ ਹੋਣ ਦੀ ਖੁਸ਼ੀ ਨੂੰ ਕਿਸੇ ਵਿਆਹ ਦੇ ਜਸ਼ਨ ਤੋਂ ਘੱਟ ਨਹੀਂ ਮਨਾਇਆ। ਇਸ ਖ਼ੁਸ਼ੀ ਦੇ ਮੌਕੇ ‘ਤੇ ਪਰਿਵਾਰ ਵੱਲੋਂ ਨਿਮ ਬੰਨ੍ਹਣ ਦੀ ਰਸਮ ਕੀਤੀ ਗਈ ਅਤੇ ਰਿਸ਼ਤੇਦਾਰਾਂ, ਇਲਾਕੇ ਦੇ ਪਤਵੰਤੇ ਸੱਜਣਾਂ ਸਮੇਤ ਸਮੂਹ ਨਗਰ ਨਿਵਾਸੀਆਂ ਨੂੰ ਸ਼ਾਨਦਾਰ ਪਾਰਟੀ ਦੇ ਕੇ ਸਭ ਦਾ ਮੂੰਹ ਮਿੱਠਾ ਕਰਵਾਇਆ ਗਿਆ। ਮਹਿੰਦੀ ਖਾਨ ਨੇ ਇਸ ਮੌਕੇ ਭਾਵੁਕ ਹੁੰਦਿਆਂ ਕਿਹਾ ਕਿ ਧੀ ਪਰਮਾਤਮਾ ਦੀ ਬਖਸ਼ੀ ਹੋਈ ਉਹ ਦਾਤ ਹੈ ਜਿਸ ਦਾ ਸਵਾਗਤ ਹਰ ਪਰਿਵਾਰ ਨੂੰ ਉਤਸ਼ਾਹ ਨਾਲ ਕਰਨਾ ਚਾਹੀਦਾ ਹੈ ਅਤੇ ਧੀ ਦੇ ਆਗਮਨ ‘ਤੇ ਕਦੇ ਵੀ ਉਦਾਸ ਨਹੀਂ ਹੋਣਾ ਚਾਹੀਦਾ ਕਿਉਂਕਿ ਅੱਜ ਧੀਆਂ ਹਰ ਖੇਤਰ ਵਿੱਚ ਪੁੱਤਰਾਂ ਵਾਂਗ ਹੀ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹ ਰਹੀਆਂ ਹਨ। ਇਸ ਮੌਕੇ ਪੰਜਾਬੀ ਗਾਇਕ ਜੀ ਖਾਨ, ਕਾਲਾ ਕਿਲ੍ਹੇ ਵਾਲ਼ਾ, ਬੌਬੀ ਕਲਸੀ, ਰਫ਼ੀਕ ਮੁਹੰਮਦ, ਨਜ਼ਾਕਤ ਅਲੀ, ਬਿੱਟੂ ਖਾਨ, ਜੋਗੇਸ਼ ਸ਼ਰਮਾ, ਬੂਟਾ ਖਾਨ, ਸੁਖਵਿੰਦਰ ਸਿੰਘ ਅਕਾਲੀ ਗਰੇਵਾਲ, ਲੱਕੀ ਲਾਈਟ ਵਾਲਾ ਅਤੇ ਮਿੱਠਾ ਡੀਪੂ ਵਾਲਾ ਵਰਗੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਉਨ੍ਹਾਂ ਨੇ ਮਹਿੰਦੀ ਖਾਨ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਜੇਕਰ ਹਰ ਕੋਈ ਇਸੇ ਤਰ੍ਹਾਂ ਧੀਆਂ ਦਾ ਸਤਿਕਾਰ ਕਰੇ ਤਾਂ ਸਮਾਜ ਵਿੱਚੋਂ ਵਿਤਕਰੇ ਦੀ ਭਾਵਨਾ ਨੂੰ ਜਲਦ ਖ਼ਤਮ ਕੀਤਾ ਜਾ ਸਕਦਾ ਹੈ।
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ।









Users Today : 3
Users Yesterday : 43
Users Last 7 days : 295