Home » ਪ੍ਰਮੁੱਖ ਖ਼ਬਰਾਂ » ਪਿੰਡ ਕਲਾਲਾ ਦੇ ਜ਼ਮੀਨੀ ਵਿਵਾਦ ਮਾਮਲੇ ‘ਚ ਵੱਡੀ ਕਾਰਵਾਈ: ਡੀਡੀਪੀਓ ਮੁਅੱਤਲ, ਬੀਡੀਪੀਓ ਦਾ ਚਾਰਜ ਵੀ ਖੋਹਿਆ

ਪਿੰਡ ਕਲਾਲਾ ਦੇ ਜ਼ਮੀਨੀ ਵਿਵਾਦ ਮਾਮਲੇ ‘ਚ ਵੱਡੀ ਕਾਰਵਾਈ: ਡੀਡੀਪੀਓ ਮੁਅੱਤਲ, ਬੀਡੀਪੀਓ ਦਾ ਚਾਰਜ ਵੀ ਖੋਹਿਆ

   ਜ਼ਿਲ੍ਹਾ ਬਰਨਾਲਾ ਦੇ ਇੱਕ ਪਿੰਡ ਵਿੱਚ ਚੱਲ ਰਹੇ ਜ਼ਮੀਨੀ ਵਿਵਾਦ ਦੇ ਮਾਮਲੇ ਵਿੱਚ ਸਰਕਾਰ ਵੱਲੋਂ ਸਖ਼ਤ ਕਾਰਵਾਈ ਕੀਤੀ ਗਈ ਹੈ। ਇਸ ਸਬੰਧ ਵਿੱਚ ਜਿੱਥੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਉੱਥੇ ਹੀ ਸਬੰਧਤ ਬੀ.ਡੀ.ਪੀ.ਓ. ਤੋਂ ਵੀ ਅਹੁਦੇ ਦਾ ਚਾਰਜ ਵਾਪਸ ਲੈ ਲਿਆ ਗਿਆ ਹੈ।
ਕੈਪਸ਼ਨ – ਡੀਡੀਪੀਓ ਬਰਨਾਲਾ ਦੇ ਦਫ਼ਤਰ ਦਾ ਬਾਹਰੀ ਦ੍ਰਿਸ਼।
[responsivevoice_button voice="Hindi Male"]

ਬਰਨਾਲਾ ਬਿਊਰੋ 28 ਅਪਰੈਲ

                 ਜ਼ਿਲ੍ਹਾ ਬਰਨਾਲਾ ਦੇ ਇੱਕ ਪਿੰਡ ਵਿੱਚ ਚੱਲ ਰਹੇ ਜ਼ਮੀਨੀ ਵਿਵਾਦ ਦੇ ਮਾਮਲੇ ਵਿੱਚ ਸਰਕਾਰ ਵੱਲੋਂ ਸਖ਼ਤ ਕਾਰਵਾਈ ਕੀਤੀ ਗਈ ਹੈ। ਇਸ ਸਬੰਧ ਵਿੱਚ ਜਿੱਥੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਉੱਥੇ ਹੀ ਸਬੰਧਤ ਬੀ.ਡੀ.ਪੀ.ਓ. ਤੋਂ ਵੀ ਅਹੁਦੇ ਦਾ ਚਾਰਜ ਵਾਪਸ ਲੈ ਲਿਆ ਗਿਆ ਹੈ। ਇਸ ਦੇ ਨਾਲ ਹੀ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਡੀਡੀਪੀਓ ਮਹਿਲ ਕਲਾਂ ਤੋਂ ਵੀ ਉਨ੍ਹਾਂ ਦਾ ਚਾਰਜ ਵਾਪਸ ਲੈ ਲਿਆ ਗਿਆ ਹੈ   

             ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸਾਰਾ ਵਿਵਾਦ ਬਲਾਕ ਮਹਿਲ ਕਲਾਂ ਦੇ ਪਿੰਡ ਕਲਾਲਾ ਚ ਇਕ ਪਲਾਟ ਦੀ ਨਿਸ਼ਾਨਦੇਹੀ ਨਾਲ ਸਬੰਧਿਤ ਹੈ। ਜਿੱਥੇ ਸਾਲ 1978 ’ਚ ਤਤਕਾਲੀ ਪੰਚਾਇਤ ਵਲੋਂ ਇਹ ਪਲਾਟ ਨਿਯਮਾਂ ਅਨੁਸਾਰ ਇਕ ਵਿਅਕਤੀ ਨੂੰ ਵੇਚਿਆ ਗਿਆ ਸੀ ਪਰ ਹੁਣ ਪਿੰਡ ਦੀ ਹੀ ਇਕ ਮਹਿਲਾ ਵਲੋਂ ਇਸ ਨੂੰ ਨਜਾਇਜ਼ ਕਬਜ਼ਾ ਦੱਸਦਿਆਂ ਸ਼ਿਕਾਇਤ ਕੀਤੀ ਗਈ ਸੀ। ਜਦੋਂ ਵਿਭਾਗੀ ਪੱਧਰ ਤੇ ਕਾਰਵਾਈ ਤੋਂ ਮਹਿਲਾ ਸੰਤੁਸ਼ਟ ਨਾ ਹੋਈ ਤਾਂ ਉਹ ਮਾਮਲਾ ਪੰਜਾਬ ਤੇ ਹਰਿਆਣਾ ਹਾਈਕੋਰਟ ਚ ਲੈ ਗਈ। ਜਿਸ ਨੇ ਮਾਮਲੇ ਚ ਵਿਭਾਗ ਦੇ ਡਾਇਰੈਕਟਰ ਨੂੰ ਸਖ਼ਤ ਹੁਕਮ ਜਾਰੀ ਕੀਤੇ ਸਨ। ਡਾਇਰੈਕਟਰ ਦਫ਼ਤਰ ਵਲੋਂ ਇਹ ਹੁਕਮ ਡੀਡੀਪੀਓ ਬਰਨਾਲਾ ਨੂੰ ਭੇਜੇ ਗਏ ਤੇ ਅੱਗੇ ਬੀਡੀਪੀਓ ਮਹਿਲ ਕਲਾਂ ਨੂੰ ਕਾਰਵਾਈ ਲਈ ਫਾਰਵਰਡ ਕੀਤੇ ਗਏ ਪਰ ਅਦਾਲਤੀ ਹੁਕਮਾਂ ਦੇ ਬਾਵਜੂਦ ਨਿਸ਼ਾਨਦੇਹੀ ਦੀ ਪ੍ਰਕਿਰਿਆ ਚ ਕਥਿਤ ਦੇਰੀ ਕੀਤੀ ਗਈ। ਮਹਿਲਾ ਵਲੋਂ ਦੁਬਾਰਾ ਹਾਈਕੋਰਟ ਪਹੁੰਚਣ ਤੇ ਅਦਾਲਤ ਨੇ ਅਧਿਕਾਰੀਆਂ ਨੂੰ ਤਲਬ ਕਰ ਲਿਆ। ਇਸ ਤੋਂ ਪਹਿਲਾਂ ਕਿ ਅਦਾਲਤ ਕੋਈ ਸਖ਼ਤ ਫੈਸਲਾ ਸੁਣਾਉਂਦੀ, ਵਿਭਾਗ ਨੇ ਆਪਣਾ ਪੱਖ ਬਚਾਉਣ ਲਈ ਡੀਡੀਪੀਓ ਸਵਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ ਤੇ ਇਸੇ ਮਾਮਲੇ ਵਿੱਚ ਹੀ ਬੀਡੀਪੀਓ ਮਹਿਲ ਕਲਾਂ ਬਨਦੀਪ ਸਿੰਘ ਤੋਂ ਚਾਰਜ ਵਾਪਸ ਲੈ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਹਾਈਕੋਰਟ ਦੀ ਸਖ਼ਤੀ ਤੋਂ ਬਾਅਦ ਵਿਭਾਗ ਵਲੋਂ ਜਗ੍ਹਾ ਦੀ ਲੇਜ਼ਰ ਮਿਣਤੀ ਕਰਵਾਈ ਗਈ। ਜਿਸ ਦੀ ਰਿਪੋਰਟ ਚ ਸ਼ਿਕਾਇਤਕਰਤਾ ਮਹਿਲਾ ਦੇ ਦਾਅਵੇ ਸਹੀ ਪਾਏ ਗਏ ਤੇ ਫੈਸਲਾ ਉਸਦੇ ਹੱਕ ਚ ਰਿਹਾ ਪ੍ਰੰਤੂ ਇਸ ਮਿਣਤੀ ਰਿਪੋਰਟ ਨੂੰ ਜ਼ਮੀਨੀ ਪੱਧਰ ਤੇ ਲਾਗੂ ਕਰਨ ਤੇ ਨਿਸ਼ਾਨਦੇਹੀ ਦੀ ਕਾਰਵਾਈ ਨੂੰ ਨੇਪਰੇ ਚਾੜ੍ਹਨ ਚ ਵਿਭਾਗੀ ਅਧਿਕਾਰੀਆਂ ਵਲੋਂ ਕਥਿਤ ਤੌਰ ਤੇ ਦੇਰੀ ਕੀਤੀ ਗਈ। ਅਧਿਕਾਰੀਆਂ ਦੀ ਇਸੇ ਢਿੱਲੀ ਕਾਰਗੁਜ਼ਾਰੀ ਕਾਰਨ ਅਦਾਲਤ ਨੇ ਸਖ਼ਤ ਰੁਖ਼ ਅਖ਼ਤਿਆਰ ਕੀਤਾ ਹੈ। ਹੁਣ ਹਾਈਕੋਰਟ ਵਲੋਂ ਇਸ ਮਾਮਲੇ ਦੀ ਅਗਲੀ ਸੁਣਵਾਈ 13 ਮਈ ਨਿਸ਼ਚਿਤ ਕੀਤੀ ਗਈ ਹੈ।

ਇਸ ਸਬੰਧੀ ਜਦੋਂ ਏਡੀਸੀ (ਵਿਕਾਸ) ਡਾ. ਹਰਜਿੰਦਰ ਸਿੰਘ ਬੇਦੀ ਨੇ ਸੰਪਰਕ ਕੀਤੇ ਜਾਣ ਤੇ ਕਾਰਵਾਈ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਡੀਡੀਪੀਓ ਸਵਿੰਦਰ ਸਿੰਘ ਦੀ ਮੁਅੱਤਲੀ ਦੇ ਹੁਕਮ ਸਿੱਧੇ ਮੁਖ ਦਫ਼ਤਰ ਤੋਂ ਹੋਏ ਹਨ। ਉਨ੍ਹਾਂ ਨੂੰ ਮੁਅੱਤਲੀ ਦੌਰਾਨ ਐੱਸਏਐੱਸ ਨਗਰ (ਮੋਹਾਲੀ) ਵਿਖੇ ਤਾਇਨਾਤ ਕੀਤਾ ਗਿਆ ਹੈ। ਵਿਭਾਗ ਵਲੋਂ ਫਿਲਹਾਲ ਬਰਨਾਲਾ ਦਾ ਵਾਧੂ ਚਾਰਜ ਡਿਪਟੀ ਸੀਈਓ ਮੋਗਾ ਨੂੰ ਸੌਂਪਿਆ ਗਿਆ ਹੈ। ਹਾਲਾਂਕਿ ਬੀਡੀਪੀਓ ਮਹਿਲ ਕਲਾਂ ਤੋਂ ਚਾਰਜ ਵਾਪਸ ਲੈਣ ਦੇ ਸਵਾਲ ਤੇ ਉਨ੍ਹਾਂ ਨੇ ਗੋਮੋਲ ਜਵਾਬ ਦਿੰਦਿਆਂ ਗੱਲ ਟਾਲ ਦਿੱਤੀ।

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ 

ਆਂਗਣਵਾੜੀ ਵਰਕਰਾਂ ਲਈ ਖਰੀਦੇ ਮੋਬਾਇਲ ਤੁਰੰਤ ਵੰਡਣ ਦੀ ਉੱਠੀ ਮੰਗ; ਯੂਨੀਅਨ ਨੇ ਪ੍ਰਸ਼ਾਸਨ ਨੂੰ ਘੇਰਿਆ
0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 4 0 8 1
Users Today : 3
Users Yesterday : 43
Users Last 7 days : 295

ਰਾਸ਼ੀਫਲ