ਬਰਨਾਲਾ ਬਿਊਰੋ 27 ਅਪ੍ਰੈਲ
ਬਰਨਾਲਾ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਬੰਧਿਤ ਵਿਭਾਗ ਤੋਂ ਮੰਗ ਕੀਤੀ ਗਈ ਹੈ ਕਿ ਆਂਗਣਵਾੜੀ ਵਰਕਰਾਂ ਨੂੰ ਆਧੁਨਿਕ ਤਕਨੀਕ ਨਾਲ ਜੋੜਨ ਲਈ ਖਰੀਦੇ ਗਏ ਮੋਬਾਇਲ ਫ਼ੋਨ ਤੁਰੰਤ ਵੰਡੇ ਜਾਣ। ਯੂਨੀਅਨ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸਾਲ 2018 ਵਿੱਚ ਆਂਗਣਵਾੜੀ ਵਰਕਰਾਂ ਨੂੰ ਮੋਬਾਇਲ ਦੇਣ ਦਾ ਫੈਸਲਾ ਕੀਤਾ ਗਿਆ ਸੀ ਪਰ ਇਹ ਫੋਨ ਸਮੇਂ ਸਿਰ ਨਹੀਂ ਦਿੱਤੇ ਗਏ ਪੰਜ ਸਾਲ ਬਾਅਦ ਦੁਬਾਰਾ ਫੋਨ ਦੇਣ ਲਈ ਜੋ ਰਕਮ ਜਾਰੀ ਕੀਤੀ ਗਈ ਸੀ ਇਹ ਅੱਠ ਸਾਲਾਂ ਬਾਅਦ ਮੋਬਾਇਲ ਫੋਨ ਖਰੀਦੇ ਗਏ ਹਨ ਅਤੇ ਇਹ ਜ਼ਿਲ੍ਹਾ ਪ੍ਰੋਗਰਾਮ ਅਫਸਰਾਂ ਕੋਲ ਪੁੱਜ ਗਏ ਸਨ ਪਰ ਹਾਲੇ ਤੱਕ ਆਂਗਣਵਾੜੀ ਵਰਕਰਾਂ ਨੂੰ ਨਹੀਂ ਦਿੱਤੇ ਗਏ। ਜਾਣਕਾਰੀ ਮਿਲਦੇ ਹੀ ਪਤਾ ਲੱਗਿਆ ਕਿ ਇਹ ਮੋਬਾਇਲ ਆਂਗਣਵਾੜੀ ਵਰਕਰਾਂ ਨੂੰ ਦੇਣ ਦੀ ਬਜਾਏ ਹੋਰਾਂ ਲਈ ਜਿਵੇਂ ਕਿ ਬੀ.ਐੱਲ .ਓ ਡਰੱਗ ਸਰਵੇ ਆਦਿ ਲਈ ਦਿੱਤੇ ਗਏ ਹਨ ਅਤੇ ਹੋਰ ਮੁਲਜ਼ਮਾਂ ਨੂੰ ਕੁਝ ਮਹੀਨਿਆਂ ਲਈ ਦਿੱਤੇ ਜਾਣ ਦੀ ਯੋਜਨਾ ਬਣਾਈ ਜਾ ਰਹੀ ਹੈ।

ਆਂਗਣਵਾੜੀ ਵਰਕਰਾਂ ਨੇ ਦੱਸਿਆਂ ਹੈ ਕਿ ਉਹ ਆਪਣੇ ਨਿੱਜੀ ਮੋਬਾਇਲ ਤੋਂ ਸਰਕਾਰ ਦੇ ਕੰਮਕਾਰ ਕਰ ਰਹੀਆਂ ਹਨ। ਬੱਚਿਆਂ ਦੀ ਹਾਜ਼ਰੀ ਲਗਾਉਣਾ ,ਨਾਸਤਾ ਅਤੇ ਟੀ.ਐੱਚ. ਆਰ.ਦੀ ਐਂਟਰੀ ਕਰਨਾ ,ਸੈਨਟਰੀ ਪੈਡ ਸੰਬੰਧੀ ਐਮਸੇਵਾ ਐਪ ਚਲਾਉਣਾ ਅਤੇ ਮਾਤਰਭਵੰਦਨਾ ਯੋਜਨਾ ਲਈ ਪੀ.ਐਮ.ਬੀ. ਬਾਈ ਐਪ ਉੱਤੇ ਕੰਮ ਕਈ ਆਪਣੇ ਨਿੱਜੀ ਫੋਨਾਂ ਰਾਂਹੀ ਕੀਤੇ ਜਾਂਦੇ ਹਨ ਅਤੇ ਆਂਗਣਵਾੜੀ ਵਰਕਰਾਂ ਨੂੰ ਕੇਵਲ ਮੋਬਾਇਲ ਭੱਤਾ ਦਿੱਤਾ ਜਾਂਦਾ ਹੈ।ਜਿਸ ਕਰਕੇ ਰਿਚਾਰਜ ਕਰਨਾ ਵੀ ਬਹੁਤ ਮੁਸ਼ਕਲ ਹੈ। ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਮੋਬਾਇਲ ਫ਼ੋਨ ਤੁਰੰਤ ਵੰਡੇ ਨਾ ਗਏ ਤਾਂ ਯੂਨੀਅਨ ਅਗਲੇ ਸੰਘਰਸ਼ ਦਾ ਐਲਾਨ ਕਰਨ ਲਈ ਮਜਬੂਰ ਹੋਵੇਗੀ।
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਬਰਨਾਲਾ ਵਿਖੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅਧਿਆਪਕ ਯੋਗਤਾ ਪ੍ਰੀਖਿਆ ਅਮਨ-ਅਮਾਨ ਨਾਲ ਸੰਪੰਨ









Users Today : 10
Users Yesterday : 10
Users Last 7 days : 314