ਬਰਨਾਲਾ ਬਿਊਰੋ 27 ਅਪ੍ਰੈਲ
ਸਿਵਿਲ ਡਿਫੈਂਸ ਬਰਨਾਲਾ ਵਲੋਂ ਟ੍ਰਾਈਡੈਂਟ ਗਰੁੱਪ ਦੇ ਸ਼੍ਰੀ ਅਰੁਣ ਮੈਮੋਰੀਅਲ ਕੈਂਪਸ ਵਿਖੇ ਬੀਤੀ ਸ਼ਾਮ ਫਾਇਰ ਫਾਇਰਿੰਗ/ਏਅਰ ਰੇਡ/ ਬਲੈਕਆਊਟ ਦਾ ਮੌਕ ਅਭਿਆਸ ਕੀਤਾ ਗਿਆ। ਇਹ ਮੌਕ ਡਰਿੱਲ ਗ੍ਰਹਿ ਮੰਤਰਾਲਾ ਭਾਰਤ ਸਰਕਾਰ ਦੇ ਆਦੇਸ਼ਾਂ ਤੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਆਈਏਐੱਸ ਤੇ ਐੱਸਐੱਸਪੀ ਸਰਫ਼ਰਾਜ਼ ਮੁਹੰਮਦ ਆਲਮ ਆਈਪੀਐੱਸ ਦੇ ਨਿਰਦੇਸ਼ਾਂ ਤਹਿਤ ਕੀਤੀ ਗਈ। ਡਰਿੱਲ ਅਭਿਆਸ ਦੀ ਪ੍ਰਧਾਨਗੀ ਵਧੀਕ ਡਿਪਟੀ ਕਮਿਸ਼ਨਰ (ਜ) ਵਿਵੇਕ ਕੁਮਾਰ ਮੋਦੀ ਆਈਏਐੱਸ ਨੇ ਕੀਤੀ। ਇਸ ਮੌਕੇ ਤਹਿਸੀਲਦਾਰ ਕੁਲਦੀਪ ਸਿੰਘ, ਨਾਇਬ ਤਹਿਸਲਦਾਰ ਅਸ਼ਵਨੀ ਜੈਨ, ਪੰਜਾਬ ਹੋਮ ਗਾਰਡਜ਼ ਤੇ ਸਿਵਲ ਡਿਫੈਂਸ ਸੰਗਰੂਰ/ਬਰਨਾਲਾ ਦੇ ਕਮਾਂਡੈਂਟ ਰਛਪਾਲ ਸਿੰਘ ਦੇ ਨਿਰਦੇਸ਼ `ਤੇ ਕੰਪਨੀ ਕਮਾਂਡਰ ਗੁਰਸੇਵਕ ਸਿੰਘ, ਸੀਡੀਆਈ ਜਤਿੰਦਰ ਕੁਮਾਰ, ਅਮਨਦੀਪ ਸਿੰਘ ਆਪਣੀ ਸਮੁੱਚੀ ਟੀਮ, ਫਾਇਰ ਬ੍ਰਿਗੇਡ ਤੇ ਸਿਹਤ ਵਿਭਾਗ ਟੀਮ ਨਾਲ ਪਹੁੰਚੇ। ਸਿਵਿਲ ਡਿਫੈਂਸ ਬਰਨਾਲਾ ਦੇ ਚੀਫ ਵਾਰਡਨ ਮੋਹਿੰਦਰ ਕਪਿਲ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮੌਕ ਡਰਿੱਲ ਦੌਰਾਨ 22+22 ਹੋਮ ਗਾਰਡ ਜਵਾਨਾਂ ਤੇ ਸਿਵਿਲ ਡਿਫੈਂਸ ਦੇ ਕਰੀਬ 30 ਮੈਂਬਰਾਂ ਨੇ ਰਾਤ ਦੇ ਸਮੇਂ ਜ਼ਿਲ੍ਹੇ ਦੇ ਵੱਖ-ਵੱਖ ਥਾਂਵਾਂ `ਤੇ ਸਥਾਪਿਤ 22 ਸਾਏਰਨ ਕੰਟਰੋਲ ਤੇ ਐਕਟਿਵ ਕੀਤੇ। ਉਨ੍ਹਾਂ ਕਿਹਾ ਕਿ ਕਿਸੇ ਜੰਗ ਜਾਂ ਕਿਸੇ ਆਫ਼ਤ ਦੌਰਾਨ ਕੋਈ ਇਮਾਰਤ ਢਹਿ ਜਾਵੇ ਜਾਂ ਕਿਸੇ ਹਾਦਸੇ `ਚ ਵਿਅਕਤੀ ਜ਼ਖਮੀ ਹੋ ਜਾਣ ਤੇ ਫਾਇਰ ਫਾਈਟਿੰਗ/ ਰੇਸਕੂ ਆਪ੍ਰੇਸ਼ਨ ਹੋਵੇ ਜਾਂ ਕੋਈ ਅਜਿਹੀ ਅਣਹੋਣੀ ਘਟਨਾ ਵਾਪਰ ਜਾਣ ਦੀ ਸਥਿਤੀ ਨਾਲ ਨਜਿੱਠਣ ਲਈ ਸਿਵਿਲ ਡਿਫੈਂਸ ਬਰਨਾਲਾ ਦੀ ਟੀਮ ਸਮਰੱਥ ਹੈ। ਇਸ ਟੀਮ ਦੇ 360 ਮੈਂਬਰਾਂ ਨੇ ਬਕਾਇਦਾ ਟ੍ਰੇਨਿੰਗ ਵੀ ਹਾਸਲ ਕੀਤੀ ਹੋਈ ਹੈ। ਇਸ ਮੌਕੇ ਟਰਾਈਡੈਂਟ ਗਰੁਪ ਤੋਂ ਗਰੁੱਪ ਐਡਮਨ ਰੁਪਿੰਦਰ ਗੁਪਤਾ, ਸੀਨੀਅਰ ਅਧਿਕਾਰੀ ਸਵਿਤਾ, ਸਿਵਲ ਡਿਫੈਂਸ ਬਰਨਾਲਾ ਦੇ ਪੋਸਟ ਵਾਰਡਨ ਜਗਰਾਜ ਸਿੰਘ ਪੰਡੋਰੀ, ਸਾਹਿਲ ਗੁਲਾਟੀ ਤੇ ਪਵਨ ਸਿੰਗਲਾ ਸਮੇਤ ਟਰਾਈਡੈਂਟ ਗਰੁੱਪ ਦੀ ਫਾਇਰ ਬ੍ਰਿਗੇਡ, ਹੈਲਥ, ਫੋਟੋਗ੍ਰਾਫੀ ਤੇ ਸਿਵਿਲ ਡਿਫੈਂਸ ਨਾਲ ਸਬੰਧਤ ਸਮੂਹ ਟੀਮਾਂ ਨੇ ਸਿਵਿਲ ਡਿਫੈਂਸ ਸੋਲਜ਼ਰਾਂ ਦਾ ਮੌਕ ਡਰਿੱਲ ਲਈ ਸਹਿਯੋਗ ਦਿੱਤਾ ਗਿਆ। ਕਪਿਲ ਨੇ ਦੱਸਿਆ ਕਿ ਸਿਵਿਲ ਡਿਫੈਂਸ ਦੇ ਮਹਿਲਾ ਸੋਲਜ਼ਰ ਆਪਣੇ ਘਰ ਦੇ ਰੁਝੇਵੇਂ ਇਕ ਪਾਸੇ ਰੱਖਕੇ ਦੇਸ਼ ਦੀ ਰੱਖਿਆ ਤੇ ਨਾਗਰਿਕ ਸੁਰੱਖਿਆ ਲਈ ਆਪੋ ਆਪਣੀ ਡਿਊਟੀ ਦੀ ਇੰਨ ਬਿੰਨ ਪਾਲਣਾ ਸਮੇਂ-ਸਮੇਂ ’ਤੇ ਕਰਦੇ ਹਨ ਤੇ ਅਭਿਆਸ ਦੌਰਾਨ ਵੀ ਕੀਤੀ। ਇਸ ਮੌਕੇ ਸਿਵਿਲ ਡਿਫੈਂਸ ਦੇ ਡਿਪਟੀ ਚੀਫ਼ ਵਾਰਡਨ ਚਰਨਜੀਤ ਕੁਮਾਰ ਮਿੱਤਲ, ਪੋਸਟ ਵਾਰਡਨ ਅਸ਼ੋਕ ਕੁਮਾਰ, ਪੋਸਟ ਵਾਰਡਨ ਰਜਿੰਦਰ ਕੌਰ, ਪੋਸਟ ਵਾਰਡਨ ਤੇ ਸੀਨੀਅਰ ਜਰਨਲਿਸਟ ਅਖਿਲੇਸ਼ ਬਾਂਸਲ, ਸੀਪੀਆਰ ਮਾਹਿਰ ਨਿਸ਼ਚਲ ਸੋਨੂੰ, ਰੈੱਡ ਕਰਾਸ ਵਿਭਾਗ ਦੇ ਮੁਖ ਟ੍ਰੇਨਰ ਅਸ਼ੀਸ਼ ਪਾਲ ਵੀ ਹਾਜ਼ਰ ਸਨ।
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ । ਖੁੱਲ੍ਹੀਆਂ ਅੱਖਾਂ ਸਿੱਖਿਆ ਕ੍ਰਾਂਤੀ ਤਹਿਤ ਬਦਲੀ ਸਕੂਲਾਂ ਦੀ ਨੁਹਾਰ: ਵਿਧਾਇਕ ਉੱਗੋਕੇ









Users Today : 10
Users Yesterday : 10
Users Last 7 days : 314