Home » ਪ੍ਰਮੁੱਖ ਖ਼ਬਰਾਂ » ਮਨੁੱਖੀ ਹੱਕਾਂ ਦੇ ਰਾਖੇ ਸਾਥੀ ਐਨ.ਕੇ. ਜੀਤ ਨੂੰ ਉਗਰਾਹਾਂ ਜਥੇਬੰਦੀ ਵੱਲੋਂ ਸ਼ਰਧਾਂਜਲੀ; 29 ਅਪ੍ਰੈਲ ਨੂੰ ਹੋਵੇਗੀ ਅੰਤਿਮ ਅਰਦਾਸ

ਮਨੁੱਖੀ ਹੱਕਾਂ ਦੇ ਰਾਖੇ ਸਾਥੀ ਐਨ.ਕੇ. ਜੀਤ ਨੂੰ ਉਗਰਾਹਾਂ ਜਥੇਬੰਦੀ ਵੱਲੋਂ ਸ਼ਰਧਾਂਜਲੀ; 29 ਅਪ੍ਰੈਲ ਨੂੰ ਹੋਵੇਗੀ ਅੰਤਿਮ ਅਰਦਾਸ

 ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਰਨਾਲਾ ਦੀ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ ਦੀ ਅਗਵਾਈ ਹੇਠ ਪਿੰਡ ਚੀਮਾ ਵਿਸ਼ਵਕਰਮਾ ਮੰਦਰ ਵਿਖੇ ਕੀਤੀ ਗਈ। ਇਸ ਮੌਕੇਂ ਸੂਬਾ ਆਗੂ ਰੂਪ ਸਿੰਘ ਛੰਨਾ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।  ਮੀਟਿੰਗ ਦੌਰਾਨ ਸੰਸਥਾ ਦੇ ਫੰਡਾਂ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ
ਮਨੁੱਖੀ ਹੱਕਾਂ ਦੇ ਰਾਖੇ ਸਾਥੀ ਐਨ.ਕੇ. ਜੀਤ ਨੂੰ ਉਗਰਾਹਾਂ ਜਥੇਬੰਦੀ ਵੱਲੋਂ ਸ਼ਰਧਾਂਜਲੀ; 29 ਅਪ੍ਰੈਲ ਨੂੰ ਹੋਵੇਗੀ ਅੰਤਿਮ ਅਰਦਾਸ
[responsivevoice_button voice="Hindi Male"]

 ਬਰਨਾਲਾ ਬਿਊਰੋ 24 ਅਪ੍ਰੈਲ

             ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਰਨਾਲਾ ਦੀ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ ਦੀ ਅਗਵਾਈ ਹੇਠ ਪਿੰਡ ਚੀਮਾ ਵਿਸ਼ਵਕਰਮਾ ਮੰਦਰ ਵਿਖੇ ਕੀਤੀ ਗਈ। ਇਸ ਮੌਕੇਂ ਸੂਬਾ ਆਗੂ ਰੂਪ ਸਿੰਘ ਛੰਨਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।  ਮੀਟਿੰਗ ਦੌਰਾਨ ਸੰਸਥਾ ਦੇ ਫੰਡਾਂ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਫੰਡ ਇਕੱਠਾ ਕਰਨ ਲਈ ਸਾਰੇ ਸਾਥੀਆਂ ਨੂੰ ਜ਼ਿੰਮੇਵਾਰੀ ਨਾਲ ਕੰਮ ਕਰਨ ਲਈ ਕਿਹਾ ਗਿਆ। ਕਿਸਾਨ ਆਗੂਆਂ ਨੇ ਗਹਿਰੇ ਦੁੱਖ ਨਾਲ ਦੱਸਿਆ ਕਿ ਪਿਛਲੇ ਦਿਨੀਂ ਜਮਹੂਰੀ ਹੱਕਾਂ ਦੀ ਰਾਖੀ ਕਰਨ ਵਾਲੇ ਸ੍ਰੀ ਐਨ. ਕੇ. ਜੀਤ ਸਾਨੂੰ ਸਦਾ ਲਈ ਅਲਵਿਦਾ ਆਖ ਗਏ ਹਨ। ਉਹ ਹਮੇਸ਼ਾ ਪੀੜਤ ਲੋਕਾਂ ਦੀ ਮਦਦ ਲਈ ਅੱਗੇ ਰਹਿੰਦੇ ਸਨ। ਉਨ੍ਹਾਂ ਦੀ ਅੰਤਿਮ ਅਰਦਾਸ ਮਿਤੀ 29-04-2026 ਨੂੰ ਹੋਵੇਗੀ, ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਤੇ ਸਾਡੀਆਂ ਮਾਵਾਂ ਭੈਣਾਂ ਦੀ ਸ਼ਾਮਲ ਹੋਣ ਗੀਆ। ਸਾਥੀ ਐਨ,ਕੇ,ਜੀਤ, ਉਹ ਹਮੇਸ਼ਾ ਪੀੜਤ ਪਰਿਵਾਰ ਜਿਨ੍ਹਾਂ ਦੀ ਕੋਈ ਅਦਾਲਤ ਵਿੱਚ ਅਵਾਜ਼ (ਕੇਸ਼) ਲੜਨ ਦੇ ਅਸਮਰਥ ਹੁੰਦੇ ਸਨ। ਉਨ੍ਹਾਂ ਦੇ ਕੇਸਾਂ ਦੀ ਸੁਣਵਾਈ ਆਪਣੇ ਹੱਥ ਵਿੱਚ ਫੜ ਅਗਵਾਈ ਕਰਦੇ ਸਨ ਤੇ ਇਨਸਾਫ਼ ਦਿਵਾਉਂਦੇ ਸਨ। ਇਹ ਉਨ੍ਹਾਂ ਵਿੱਚ ਖਾਸੀਅਤ ਸੀ। ਫਰੀਦਕੋਟ ਵਿੱਚ ਖਤਰੀ ਭਾਈਚਾਰੇ ਦੀ ਲੜਕੀ ਜਿਸ ਨੂੰ ਅਕਾਲੀ ਦਲ ਦੇ ਨਾਲ ਸਬੰਧ ਰੱਖਣ ਵਾਲੇ ਨਿਸ਼ਾਨ ਸਿੰਘ ਵੱਲੋਂ ਅਗ਼ਵਾ ਕਰਕੇ ਗੋਆ ਵਿੱਚ ਲੈ ਜਾਂਣਾਂ ਜੱਥੇਬੰਦੀ ਦੇ ਸਾਥ ਨਾਲ ਵਾਪਸ ਲੈਕੇ ਆਉਣਾ ਤੇ ਕੇਸ਼ ਲੜਕੇ ਇਨਸਾਫ਼ ਦਿਵਾਉਣਾ ਦੋਸ਼ੀਆਂ ਜੇਲ੍ਹ ਭੇਜਣਾ ਤੇ ਲੜਕੀ ਨੂੰ ਬੇਇਜ਼ਤੀ ਦੀ ਸੂਰਤ ਵਿੱਚ ਜੁਰਮਾਨਾ ਦੀ ਰਕਮ ਦੋਸ਼ੀ ਤੋ ਵਸੂਲਣ ਤੱਕ ਕੇਸ਼ ਦੀ ਪੈਰਵੀ ਕਰਨੀ। ਉਹ ਹਮੇਸ਼ਾ ਪੀੜਤ ਲੋਕਾਂ ਨਾਲ ਖੜ੍ਹਦੇ ਸਨ।

          ਸੂਬਾ ਆਗੂ ਹਰਦੀਪ ਸਿੰਘ ਟੱਲੇਵਾਲ ਜ਼ਿਲ੍ਹਾ ਜਰਨਲ ਸਕੱਤਰ ਜਰਨੈਲ ਸਿੰਘ ਬਦਰਾ ਸੀਨ, ਮੀਤ ਪ੍ਰਧਾਨ ਦਰਸ਼ਨ ਸਿੰਘ ਭੈਣੀ ਮੀਤ ਪ੍ਰਧਾਨ ਬੁੱਕਣ ਸਿੰਘ ਸੱਦੋਵਾਲ ਖਜ਼ਾਨਚੀ ਭਗਤ ਸਿੰਘ ਛੰਨਾ ਸਹਾਇਕ ਸਕੱਤਰ ਬੂਟਾ ਸਿੰਘ ਗੰਡੇਵਾਲ ਜ਼ਿਲ੍ਹਾ ਕਮੇਟੀ ਮੈਂਬਰ ਸਤਨਾਮ ਸਿੰਘ ਦਿਵਾਨਾ ਕ੍ਰਿਸ਼ਨ ਸਿੰਘ ਛੰਨਾ ਬਲਾਕ ਪ੍ਰਧਾਨ ਗੁਰਚਰਨ ਸਿੰਘ ਭਦੌੜ ਜੱਜ ਸਿੰਘ ਗਹਿਲ ਕੁਲਜੀਤ ਸਿੰਘ ਵਜੀਦਕੇ ਰਾਮ ਸਿੰਘ ਸੰਘੇੜਾ ਨਾਜ਼ਰ ਸਿੰਘ ਠੁੱਲੀਵਾਲ ਬਲੌਰ ਸਿੰਘ ਛੰਨਾ ਨਰਿੱਪਜੀਤ ਸਿੰਘ ਬਡਬਡ ਮਨੀ ਰੂੜੇਕੇ ਬਿੰਦਰ ਪਾਲ ਕੌਰ ਭਦੌੜ ਆਦਿ ਆਗੂ ਹਾਜਰ ਸਨ।

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ    ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਵਲੋਂ ਪੋਸ਼ਣ ਮਾਹ ਤਹਿਤ ਵਿਸ਼ੇਸ਼ ਜਾਗਰੂਕਤਾ ਮੁਹਿੰਮ; ਚਾਰਟ ਮੁਕਾਬਲੇ ਤੇ ਰੈਲੀ ਦਾ ਆਯੋਜਨ

0 0 votes
Article Rating
Subscribe
Notify of
guest
0 Comments
Oldest
Newest Most Voted
Inline Feedbacks
View all comments
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 2 1 4 1
Users Today : 16
Users Yesterday : 21
Users Last 7 days : 127

ਰਾਸ਼ੀਫਲ