Home » ਪ੍ਰਮੁੱਖ ਖ਼ਬਰਾਂ » ਸ਼ਹਿਣਾ ਵਿਖੇ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਕਰੀਅਰ ਗਾਈਡੈਂਸ ਸੈਮੀਨਾਰ ਅੱਜ, ਪ੍ਰਸ਼ਾਸਨਿਕ ਅਧਿਕਾਰੀ ਕਰਨਗੇ ਵਿਸ਼ੇਸ਼ ਸ਼ਿਰਕਤ

ਸ਼ਹਿਣਾ ਵਿਖੇ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਕਰੀਅਰ ਗਾਈਡੈਂਸ ਸੈਮੀਨਾਰ ਅੱਜ, ਪ੍ਰਸ਼ਾਸਨਿਕ ਅਧਿਕਾਰੀ ਕਰਨਗੇ ਵਿਸ਼ੇਸ਼ ਸ਼ਿਰਕਤ

 ਬਾਲ ਭਲਾਈ ਕਮੇਟੀ ਸ਼ਹਿਣਾ (ਜ਼ਿਲ੍ਹਾ ਬਰਨਾਲਾ) ਵੱਲੋਂ ਪੜ੍ਹਾਈ ਅਤੇ ਸਿਹਤ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਇੱਕ ਵਿਸ਼ੇਸ਼ ਸਿੱਖਿਆ ਸੈਮੀਨਾਰ ਅੱਜ 23 ਅਪ੍ਰੈਲ 2026 ਨੂੰ ਕਰਵਾਇਆ ਜਾ ਰਿਹਾ ਹੈ।
[responsivevoice_button voice="Hindi Male"]

ਬਰਨਾਲਾ ਬਿਊਰੋ 22 ਅਪ੍ਰੈਲ

                 ਬਾਲ ਭਲਾਈ ਕਮੇਟੀ ਸ਼ਹਿਣਾ (ਜ਼ਿਲ੍ਹਾ ਬਰਨਾਲਾ) ਵੱਲੋਂ ਪੜ੍ਹਾਈ ਅਤੇ ਸਿਹਤ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਇੱਕ ਵਿਸ਼ੇਸ਼ ਸਿੱਖਿਆ ਸੈਮੀਨਾਰ ਅੱਜ 23 ਅਪ੍ਰੈਲ 2026 ਨੂੰ ਕਰਵਾਇਆ ਜਾ ਰਿਹਾ ਹੈ। ਸ਼ਹਿਣਾ ਦੇ ਸ਼ਾਂਤੀ ਹਾਲ ਵਿਖੇ ਨੇੜੇ ਵੱਡਾ ਗੁਰਦੁਆਰਾ ਸਾਹਿਬ ਵਿੱਚ ਸ਼ਾਮ 3:30 ਵਜੇ ਤੋਂ 6 ਵਜੇ ਤੱਕ ਚੱਲਣ ਵਾਲੇ ਇਸ ਕਰੀਅਰ ਗਾਈਡੈਂਸ ਅਤੇ ਕਾਊਂਸਲਿੰਗਪ੍ਰੋਗਰਾਮ ਦੌਰਾਨ 10ਵੀਂ, 12ਵੀਂ ਅਤੇ ਗ੍ਰੈਜੂਏਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਭਵਿੱਖ ਸਬੰਧੀ ਅਹਿਮ ਜਾਣਕਾਰੀ ਦਿੱਤੀ ਜਾਵੇਗੀ। ਇਸ ਸਮਾਗਮ ਵਿੱਚ ਤਪਾ ਦੇ ਐਸ.ਡੀ.ਐਮ. ਸ੍ਰੀ ਆਯੂਸ਼ ਗੋਇਲ (IAS) ਅਤੇ ਮਹਿਲ ਕਲਾਂ ਦੀ ਐਸ.ਡੀ.ਐਮ. ਸ੍ਰੀਮਤੀ ਕ੍ਰਿਤਿਕਾ ਗੋਇਲ (IAS) ਤੋਂ ਇਲਾਵਾ ਮਾਸਟਰ ਰਾਜਿੰਦਰ ਭਦੌੜ ਅਤੇ ਸ੍ਰੀ ਵਿਪਨ ਭਦੌੜ ਬਤੌਰ ਮਾਹਰ ਬੁਲਾਰੇ ਸ਼ਾਮਲ ਹੋ ਕੇ ਵਿਦਿਆਰਥੀਆਂ ਨੂੰ ਨੈਤਿਕ ਅਤੇ ਕਿਤਾਬੀ ਸਿੱਖਿਆ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੇਣਗੇ। ਪ੍ਰਬੰਧਕਾਂ ਨੇ ਸਮੂਹ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਉਹ ਅੱਜ ਦੇ ਇਸ ਸੈਮੀਨਾਰ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਤਾਂ ਜੋ ਵਿਦਿਆਰਥੀਆਂ ਦੇ ਮਨਾਂ ਵਿੱਚ ਉੱਠਣ ਵਾਲੇ ਸਵਾਲਾਂ ਦੇ ਮੌਕੇ ਤੇ ਹੀ ਜਵਾਬ ਹਾਸਲ ਕੀਤੇ ਜਾ ਸਕਣ ਅਤੇ ਉਹ ਆਪਣੇ ਕਰੀਅਰ ਦੀ ਚੋਣ ਬਿਹਤਰ ਤਰੀਕੇ ਨਾਲ ਕਰ ਸਕਣ।

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ 

ਸਰਕਾਰੀ ਪ੍ਰਾਇਮਰੀ ਸਕੂਲ ਅਮਲਾ ਸਿੰਘ ਵਾਲਾ ਵਿਖੇ ‘ਵਿਸ਼ਵ ਧਰਤੀ ਦਿਵਸ ਬੜੇ ਧੂਮ-ਧਾਮ ਨਾਲ  ਮਨਾਇਆ ਗਿਆ
0 0 votes
Article Rating
Subscribe
Notify of
guest
0 Comments
Oldest
Newest Most Voted
Inline Feedbacks
View all comments