ਹੁਣ ਦੇਖੋ ਤੁਹਾਡੇ ਆਪਣੇ ਸ਼ਹਿਰ ਸਮੇਤ ਪੂਰੀ ਦੁਨੀਆਂ ਦੀਆਂ ਤਾਜ਼ਾ ਖਬਰਾਂ

ਖਬਰਾਂ ਅਤੇ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ: 75572 77000
Home » ਪ੍ਰਮੁੱਖ ਖ਼ਬਰਾਂ » ਪਿੰਡ ਨੈਣੇਵਾਲ ਦੇ ਡੇਰਾ ਬਾਬਾ ਰਾਮ ਸਿੰਘ ਦੇ ਸੇਵਾਦਾਰਾਂ ’ਤੇ ਜਾਨਲੇਵਾ ਹਮਲਾ, ਤਪਾ ਹਸਪਤਾਲ ਦਾਖਲ

ਪਿੰਡ ਨੈਣੇਵਾਲ ਦੇ ਡੇਰਾ ਬਾਬਾ ਰਾਮ ਸਿੰਘ ਦੇ ਸੇਵਾਦਾਰਾਂ ’ਤੇ ਜਾਨਲੇਵਾ ਹਮਲਾ, ਤਪਾ ਹਸਪਤਾਲ ਦਾਖਲ

 ਬਰਨਾਲਾ ਜ਼ਿਲ੍ਹੇ ਦੇ ਪਿੰਡ ਨੈਣੇਵਾਲ ਵਿਖੇ ਸਥਿਤ ਇਤਿਹਾਸਕ ਡੇਰਾ ਬਾਬਾ ਰਾਮ ਸਿੰਘ ’ਚ ਉਸ ਸਮੇਂ ਸਥਿਤੀ ਤਣਾਅਪੂਰਨ ਹੋ ਗਈ। ਜਦੋਂ ਮਹਾਤਮਾ ਜੀ ਨੂੰ ਮਿਲਣ ਆਏ ਸੇਵਾਦਾਰਾਂ ’ਤੇ ਕੁਝ ਸਥਾਨਕ ਲੋਕਾਂ ਵਲੋਂ ਘਾਤ ਲਗਾ ਕੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ। ਇਸ ਹਮਲੇ ’ਚ ਦੋ ਸੇਵਾਦਾਰ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ ਹਨ।
ਪਿੰਡ ਨੈਣੇਵਾਲ ਦੇ ਡੇਰਾ ਬਾਬਾ ਰਾਮ ਸਿੰਘ ਦੇ ਸੇਵਾਦਾਰਾਂ ’ਤੇ ਜਾਨਲੇਵਾ ਹਮਲਾ, ਤਪਾ ਹਸਪਤਾਲ ਦਾਖਲ

ਬਰਨਾਲਾ ਬਿਊਰੋ 17 ਅਪ੍ਰੈਲ

           ਬਰਨਾਲਾ ਜ਼ਿਲ੍ਹੇ ਦੇ ਪਿੰਡ ਨੈਣੇਵਾਲ ਵਿਖੇ ਸਥਿਤ ਇਤਿਹਾਸਕ ਡੇਰਾ ਬਾਬਾ ਰਾਮ ਸਿੰਘ ’ਚ ਉਸ ਸਮੇਂ ਸਥਿਤੀ ਤਣਾਅਪੂਰਨ ਹੋ ਗਈ। ਜਦੋਂ ਮਹਾਤਮਾ ਜੀ ਨੂੰ ਮਿਲਣ ਆਏ ਸੇਵਾਦਾਰਾਂ ’ਤੇ ਕੁਝ ਸਥਾਨਕ ਲੋਕਾਂ ਵਲੋਂ ਘਾਤ ਲਗਾ ਕੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ। ਇਸ ਹਮਲੇ ’ਚ ਦੋ ਸੇਵਾਦਾਰ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ ਹਨ। ਜਿਨ੍ਹਾਂ ਨੂੰ ਇਲਾਜ ਲਈ ਤਪਾ ਦੇ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਪ੍ਰਸ਼ਾਸਨ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦਾ ਜਾਇਜਾ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸੇਵਾਦਾਰ ਮਹੰਤ ਪਿਆਰਾ ਸਿੰਘ ਤੇ ਮਹੰਤ ਸੁਖਪ੍ਰੀਤ ਸਿੰਘ ਵਾਸੀ ਕੋਟਫੱਤਾ ਲੰਮੇ ਸਮੇਂ ਤੋਂ ਇਸ ਡੇਰੇ ਨਾਲ ਜੁੜੇ ਹੋਏ ਹਨ ਤੇ ਉਹ ਅਕਸਰ ਆਪਣੇ ਗੁਰੂ ਮਹਾਤਮਾ ਜਗਤਾਰ ਸਿੰਘ ਜੀ ਦਾ ਆਸ਼ੀਰਵਾਦ ਲੈਣ ਲਈ ਇਥੇ ਆਉਂਦੇ ਰਹਿੰਦੇ ਹਨ। ਅੱਜ ਜਦੋਂ ਉਹ ਆਪਣੀ ਗੱਡੀ ’ਚ ਸਵਾਰ ਹੋ ਕੇ ਡੇਰੇ ਪਹੁੰਚੇ ਤਾਂ ਪਹਿਲਾਂ ਤੋਂ ਹੀ ਤਿਆਰ ਬੈਠੇ ਕੁਝ ਵਿਅਕਤੀਆਂ ਨੇ ਉਨ੍ਹਾਂ ’ਤੇ ਡੰਡਿਆਂ ਤੇ ਕਿਰਪਾਨਾਂ ਨਾਲ ਅਚਾਨਕ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਨਾ ਸਿਰਫ਼ ਸੇਵਾਦਾਰਾਂ ਨੂੰ ਨਿਸ਼ਾਨਾ ਬਣਾਇਆ। ਸਗੋਂ ਉਨ੍ਹਾਂ ਦੀ ਗੱਡੀ ਦੀ ਵੀ ਭਾਰੀ ਭੰਨਤੋੜ ਕੀਤੀ। ਸਿਵਲ ਹਸਪਤਾਲ ਤਪਾ ਵਿਚ ਜ਼ੇਰੇ ਇਲਾਜ ਮਹੰਤ ਪਿਆਰਾ ਸਿੰਘ ਤੇ ਸੁਖਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਕਰੀਬ 25-30 ਸਾਲਾਂ ਤੋਂ ਡੇਰੇ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪਿੰਡ ਦੇ ਹੀ ਕੁਝ ਵਿਅਕਤੀ ਡੇਰੇ ਦੀ ਜ਼ਮੀਨ ਤੇ ਜਾਇਦਾਦ ਨੂੰ ਹਥਿਆਉਣ ਦੀ ਨੀਅਤ ਰੱਖਦੇ ਹਨ। ਉਨ੍ਹਾਂ ਕਿਹਾ ਕਿ ਡੇਰੇ ਦੇ ਅੰਦਰੂਨੀ ਪ੍ਰਬੰਧਾਂ ’ਚ ਵਿਘਨ ਪਾਉਣ ਤੇ ਉੱਥੋਂ ਦੀ ਸ਼ਾਂਤੀ ਨੂੰ ਭੰਗ ਕਰਨ ਲਈ ਉਨ੍ਹਾਂ ਨੂੰ ਜਾਣਬੁਝ ਕੇ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਹਮਲਾਵਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਡੇਰੇ ਦੀ ਮਰਿਆਦਾ ਕਾਇਮ ਰਹਿ ਸਕੇ।

ਬਿਆਨਾਂ ਦੇ ਆਧਾਰ ’ਤੇ ਹੋਵੇਗੀ ਕਾਨੂੰਨੀ ਕਾਰਵਾਈ: ਐੱਸਐੱਚਓ

ਇਸ ਮਾਮਲੇ ਸਬੰਧੀ ਥਾਣਾ ਮੁਖੀ ਭਦੌੜ ਇੰਸਪੈਕਟਰ ਹਰਸਿਮਰਨ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਘਟਨਾ ਦੀ ਸ਼ਿਕਾਇਤ ਮਿਲ ਚੁੱਕੀ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਤੋਂ ਮੈਡੀਕਲ ਰਿਪੋਰਟ ਮਿਲਣ ਉਪਰੰਤ ਜ਼ਖ਼ਮੀਆਂ ਦੇ ਬਿਆਨ ਦਰਜ ਕੀਤੇ ਜਾਣਗੇ। ਇੰਸਪੈਕਟਰ ਹਰਸਿਮਰਨ ਸਿੰਘ ਨੇ ਕਿਹਾ ਕਿ ਕਾਨੂੰਨ ਨੂੰ ਹੱਥ ’ਚ ਲੈਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਤੇ ਬਿਆਨਾਂ ਦੇ ਆਧਾਰ ’ਤੇ ਬਣਦੀ ਕਾਨੂੰਨੀ ਕਾਰਵਾਈ ਤੁਰੰਤ ਅਮਲ ’ਚ ਲਿਆਂਦੀ ਜਾਵੇਗੀ।

ਹਰ ਤਰ੍ਹਾਂ ਦੀਆਂ ਖਬਰਾਂ ਲਈ ਕਲਿੱਕ ਕਰੇ। ਖੁੱਲ੍ਹੀਆਂ ਅੱਖਾਂ  ਜ਼ਮੀਨੀ ਵਿਵਾਦ ਨੇ ਖ਼ੂਨ ਦੇ ਰਿਸ਼ਤੇ ਕੀਤੇ ਤਾਰ-ਤਾਰ; ਛੋਟੇ ਭਰਾ ਨੇ ਟਰੈਕਟਰ ਚੜ੍ਹਾ ਕੇ ਕੀਤਾ ਵੱਡੇ ਭਰਾ ਦਾ ਬੇਰਹਿਮੀ ਨਾਲ ਕੀਤਾ ਕਤਲ

Facebook
X
WhatsApp
Email
0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 1 3 3 2 7
Users Today : 118
Users Yesterday : 59
Users Last 7 days : 338

ਰਾਸ਼ੀਫਲ

error: Content is protected !!