ਬਰਨਾਲਾ ਬਿਊਰੋ 16 ਅਪਰੈਲ।
ਜੀ. ਹੋਲੀ ਹਾਰਟ ਪਬਲਿਕ ਸਕੂਲ ਮਹਿਲ ਕਲਾਂ ਦੇ ਵਿਦਿਆਰਥੀਆਂ ਨੇ ਸੀਬੀਐੱਸਈ ਵੱਲੋਂ ਜਾਰੀ ਕੀਤੇ ਗਏ ਦਸਵੀਂ ਕਲਾਸ ਦੇ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦੀ ਅਕੈਡਮਿਕ ਮਹਾਨਤਾ ਨੂੰ ਹੋਰ ਉੱਚਾ ਕੀਤਾ ਹੈ।
ਪ੍ਰਿੰਸਿਪਲ ਸ਼੍ਰੀਮਤੀ ਗੀਤਿਕਾ ਸ਼ਰਮਾ ਤੇ ਵਾਈਸ ਪ੍ਰਿੰਸੀਪਲ ਮੈਡਮ ਪਰਦੀਪ ਕੌਰ ਗਰੇਵਾਲ ਨੇ ਦੱਸਿਆ ਕਿ ਇਹ ਸਫਲਤਾ ਮੈਨੇਜਿੰਗ ਡਾਇਰੈਕਟਰ ਸੁਸ਼ੀਲ ਗੋਇਲ ਦੀ ਵਿਜ਼ਨਰੀ ਲੀਡਰਸ਼ਿਪ, ਤਜ਼ਰਬੇਕਾਰ ਅਧਿਆਪਕਾਂ ਦੀ ਮਿਹਨਤ ਅਤੇ ਵਿਦਿਆਰਥੀਆਂ ਦੀ ਲਗਨ ਦਾ ਨਤੀਜਾ ਹੈ। ਜਿਸ ’ਚ ਕਈ ਵਿਦਿਆਰਥੀਆਂ ਨੇ 90 ਫੀਸਦੀ ਤੋਂ ਵੱਧ ਅੰਕ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਜਿੰਨ੍ਹਾਂ ’ਚ ਕੋਮਲਪ੍ਰੀਤ ਕੌਰ (96.8), ਅਨੁਰੀਤ ਕੌਰ (95.4), ਜਸਮੀਤ ਕੌਰ (94.4), ਮੇਹਕਪ੍ਰੀਤ ਕੌਰ (94.4), ਗੁਰਮਾਨਦੀਪ ਸਿੰਘ (93.6), ਸਿਮਰਦੀਪ ਕੌਰ (93.6), ਅਭੀਜੀਤ ਸਿੰਘ (93.4), ਜਿਤੇਸ਼ ਗੋਯਲ (93.4), ਜਪਿੰਦਰ ਸਿੰਘ (92.2), ਹਰਮੀਨ ਕੌਰ (92.4), ਯੁਵਰਾਜ ਸਿੰਘ (92.4), ਸਰਗਮ ਗੌਤਮ (92.4), ਕੁਲਜੀਤ ਕੌਰ (92.4), ਗੁਰਜੋਤ ਸਿੰਘ (91) ਅਤੇ ਖੁਸ਼ਦੀਪ ਕੌਰ (90) ਸ਼ਾਮਲ ਹਨ। ਉਨਾਂ ਇਹ ਵੀ ਕਿਹਾ ਕਿ ਉਕਤ ਪ੍ਰਾਪਤੀ ਵਿਦਿਆਰਥੀਆਂ ਦੀ ਮਿਹਨਤ, ਅਧਿਆਪਕਾਂ ਦੀ ਨਿਰੰਤਰ ਰਹਿਨੁਮਾਈ ਅਤੇ ਮਾਪਿਆਂ ਦੇ ਸਹਿਯੋਗ ਨੂੰ ਦਰਸਾਉਂਦੀ ਹੈ। ਇਸ ਮੌਕੇ ਚੇਅਰਮੈਨ ਅਜੈ ਜਿੰਦਲ, ਐਗਜ਼ਿਕਿਊਟਿਵ ਡਾਇਰੈਕਟਰ ਰਾਕੇਸ਼ ਬੰਸਲ, ਡਾਇਰੈਕਟਰ ਨਿਤਿਨ ਜਿੰਦਲ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਹ ਨਤੀਜੇ ਹੋਰ ਬੱਚਿਆਂ ਲਈ ਵੀ ਪ੍ਰੇਰਨਾ ਦਾ ਸਰੋਤ ਬਣਨਗੇ।
ਕੈਪਸ਼ਨ – ਜੀ. ਹੋਲੀ ਹਾਰਟ ਪਬਲਿਕ ਸਕੂਲ ਮਹਿਲ ਕਲਾਂ ਦੇ ਸ਼ਾਨਦਾਰ ਪ੍ਰਾਪਤੀ ਵਾਲੇ ਵਿਦਿਆਰਥੀ।
ਹੋਰ ਤਾਜ਼ਾ ਖਬਰਾਂ ਲੀ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਬਰਨਾਲਾ ਵਿੱਚ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ ਭਰੀ ਈਮੇਲ









Users Today : 18
Users Yesterday : 24
Users Last 7 days : 117