Home » ਪ੍ਰਮੁੱਖ ਖ਼ਬਰਾਂ » ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਪਦਮਸ਼੍ਰੀ ਜਤਿੰਦਰ ਸ਼ੰਟੀ ਨੇ ਕੀਤੀ ਮਿਸਾਲ ਕਾਇਮ: ਜਤਿੰਦਰ ਦੇਵਗਨ

ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਪਦਮਸ਼੍ਰੀ ਜਤਿੰਦਰ ਸ਼ੰਟੀ ਨੇ ਕੀਤੀ ਮਿਸਾਲ ਕਾਇਮ: ਜਤਿੰਦਰ ਦੇਵਗਨ

ਭਾਰਤ ਰਤਨ ਦਲਿਤਾਂ ਦੇ ਮਸੀਹਾ ਡਾਕਟਰ ਬਾਵਾ ਸਾਹਿਬ ਅੰਬੇਡਕਰ ਜੀ ਦੇ 135 ਵੇਂ ਜਨਮ ਦਿਨ ਮੌਕੇ ਤਪਾ ਮੰਡੀ ਵਿਖੇ ਸੀਨੀਅਰ ਪੱਤਰਕਾਰ ਜਤਿੰਦਰ ਦੇਵਗਨ ਨੂੰ ਮਨੁੱਖੀ ਅਧਿਕਾਰ ਕਮਿਸ਼ਨ ਦੇ ਜ਼ਿਲ੍ਹਾ ਕੋਰ ਗਰੁੱਪ ਮੈਂਬਰ ਵਜੋਂ ਵਿਧਾਇਕ ਲਾਭ ਸਿੰਘ ਉਗੋਕੇ ਨੇ ਡਾਕਟਰ ਭੀਮ ਰਾਓ ਅੰਬੇਦਕਰ ਦੇ ਮੈਂਬਰਾਂ ਨੂੰ ਨਾਲ ਲੈਕੇ ਸਨਮਾਨਿਤ ਕੀਤਾ।
ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਪਦਮਸ਼੍ਰੀ ਜਤਿੰਦਰ ਸ਼ੰਟੀ ਨੇ ਕੀਤੀ ਮਿਸਾਲ ਕਾਇਮ: ਜਤਿੰਦਰ ਦੇਵਗਨ
[responsivevoice_button voice="Hindi Male"]

ਬਰਨਾਲਾ ਬਿਊਰੋ 16 ਅਪ੍ਰੈਲ

                       ਭਾਰਤ ਰਤਨ ਦਲਿਤਾਂ ਦੇ ਮਸੀਹਾ ਡਾਕਟਰ ਬਾਵਾ ਸਾਹਿਬ ਅੰਬੇਡਕਰ ਜੀ ਦੇ 135 ਵੇਂ ਜਨਮ ਦਿਨ ਮੌਕੇ ਤਪਾ ਮੰਡੀ ਵਿਖੇ ਸੀਨੀਅਰ ਪੱਤਰਕਾਰ ਜਤਿੰਦਰ ਦੇਵਗਨ ਨੂੰ ਮਨੁੱਖੀ ਅਧਿਕਾਰ ਕਮਿਸ਼ਨ ਦੇ ਜ਼ਿਲ੍ਹਾ ਕੋਰ ਗਰੁੱਪ ਮੈਂਬਰ ਵਜੋਂ ਵਿਧਾਇਕ ਲਾਭ ਸਿੰਘ ਉਗੋਕੇ ਨੇ ਡਾਕਟਰ ਭੀਮ ਰਾਓ ਅੰਬੇਦਕਰ ਦੇ ਮੈਂਬਰਾਂ ਨੂੰ ਨਾਲ ਲੈਕੇ ਸਨਮਾਨਿਤ ਕੀਤਾ। ਉੱਥੇ ਜਤਿੰਦਰ ਦੇਵਗਨ ਨੇ ਬਾਲਮੀਕੀ ਭਾਈਚਾਰੇ ਵਲੋਂ ਰੱਖੇ ਇਸ ਸਮਾਗਮ ਸੰਬੋਧਨ ਕਰਦਿਆਂ ਕਿਹਾ ਕਿ ਡਾਕਟਰ ਅੰਬੇਦਕਰ ਨੇ ਸਭ ਤੋਂ ਵੱਡੇ ਮਨੁੱਖੀ ਅਧਿਕਾਰਾਂ ਦੇ ਰਾਖੇ ਸਨ। ਜਿੰਨਾ ਸਾਨੂੰ ਬਰਾਬਰਤਾ ਦਾ ਹੱਕ ਦਿਵਾਇਆ। ਪਰ ਹੁਣ ਇਕ ਹੋਰ ਸ਼ਖ਼ਸੀਅਤ ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਐਂਡ ਚੰਡੀਗੜ੍ਹ ਦੇ ਮੈਂਬਰ ਪਦਮਸ਼੍ਰੀ ਜਤਿੰਦਰ ਸਿੰਘ ਸ਼ੰਟੀ ਨੂੰ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਪ੍ਰਮਾਤਮਾ ਨੇ ਧਰਤੀ ਉੱਤੇ ਰੱਬੀ ਰੂਹ ਵਜੋਂ ਭੇਜਿਆ ਹੈ। ਜੋ ਭਾਈ ਘਨਈਆ ਦੇ ਫਲਸਫੇ ਤੇ ਚੱਲਦੇ ਹੋਏ ਬਿਨਾਂ ਪੱਖਪਾਤ ਮਨੁੱਖੀ ਅਧਿਕਾਰਾਂ ਦੀ ਰਾਖੀ ਕਰ ਰਹੇ ਹਨ। ਜਿੰਨਾ ਕਰੋਨਾ ਕਾਲ ਦੌਰਾਨ ਆਪਣੀ ਜਾਨ ਦਾਅ ਤੇ ਲਗਾਕੇ ਕਰੋਨਾ ਦੀ ਨਾਮੁਰਾਦ ਬਿਮਾਰੀ ਕਾਰਨ ਮੌਤ ਦੇ ਮੂੰਹ ਚ ਜਾ ਚੁੱਕੇ ਉਨ੍ਹਾਂ ਮ੍ਰਿਤਕਾਂ ਦਾ ਆਪਣੇ ਹੱਥੀਂ ਅੰਤਿਮ ਸੰਸਕਾਰ ਕੀਤਾ। ਜਿੰਨਾ ਨੂੰ ਉਨ੍ਹਾਂ ਦੇ ਵਾਰਸ ਛੱਡ ਗਏ ਸਨ। ਉਨ੍ਹਾਂ ਦਿੱਲੀ ਚ 70 ਹਜਾਰ ਲਾਵਾਰਸ ਲਾਸ਼ਾਂ ਦਾ ਅੰਤਿਮ ਸੰਸਕਾਰ ਕੀਤਾ ਤੇ ਕੋਈ ਜਾਤ ਪਾਤ ਨਹੀਂ ਦੇਖੀ। ਮੁਸਲਮਾਨ ਭਾਈਚਾਰੇ ਦੇ ਮ੍ਰਿਤਕਾਂ ਨੂੰ ਆਦਰ ਸਹਿਤ ਦਫ਼ਨਾਇਆ ਗਿਆ। ਹੁਣ ਹਸਪਤਾਲਾਂ ਸਣੇ ਹਰ ਵਿਭਾਗ ਨੂੰ ਸੁਧਾਰਨ ਚ ਲੱਗੇ ਹੋਏ ਹਨ। ਬਰਨਾਲਾ ਕੋਰ ਕਮੇਟੀ ਦੇ ਮੈਂਬਰ ਜਤਿੰਦਰ ਦੇਵਗਨ ਨੇ ਬਾਲਮੀਕੀ ਭਾਈਚਾਰੇ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਤਿੰਦਰ ਸ਼ੰਟੀ ਸਫ਼ਾਈ ਸੇਵਕਾਂ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਕਈ ਅਡਵਾਈਜਰੀਆਂ ਲੈਕੇ ਆ ਰਹੇ ਹਨ। ਜੋ ਜਲਦ ਹੀ ਲਾਗੂ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਜਿਵੇਂ ਡਾਕਟਰ ਬਾਬਾ ਸਾਹਿਬ ਅੰਬੇਡਕਰ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਕੁਦੇ ਸਨ। ਉਸੇ ਤਰ੍ਹਾਂ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਜਤਿੰਦਰ ਸ਼ੰਟੀ ਨੇ ਵੀ ਮਿਸਾਲ ਕਾਇਮ ਕੀਤੀ ਹੈ ਤੇ ਉਨ੍ਹਾਂ ਨੂੰ ਪਦਮਸ਼੍ਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ   ਐੱਸਐੱਸਡੀ ਕਾਲਜ ਬਰਨਾਲਾ ਵਿਖੇ ਰਿਜ਼ਿਊਮ ਤੇ ਇੰਟਰਵਿਊ ਵਰਕਸ਼ਾਪ ਦਾ ਆਯੋਜਨ 

0 0 votes
Article Rating
Subscribe
Notify of
guest
0 Comments
Oldest
Newest Most Voted