ਬਰਨਾਲਾ ਬਿਊਰੋ 16 ਅਪ੍ਰੈਲ
ਐੱਸਐੱਸਡੀ ਕਾਲਜ ਬਰਨਾਲਾ ਵਿਖੇ ਕੰਪਿਊਟਰ ਸਾਇੰਸ ਵਿਭਾਗ ਵਲੋਂ ਵਿਦਿਆਰਥੀਆਂ ਲਈ ਰਿਜ਼ਿਊਮ ਤੇ ਇੰਟਰਵਿਊ ਸੰਬੰਧੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਨੂੰ ਸਹਾਇਕ ਪ੍ਰੋਫੈਸਰ ਸੁਨੀਤਾ ਰਾਣੀ ਤੇ ਕਮਲਪ੍ਰੀਤ ਕੌਰ ਵਲੋਂ ਕਰਵਾਇਆ ਗਿਆ। ਇਸ ਦਾ ਮੁਖ ਉਦੇਸ਼ ਵਿਦਿਆਰਥੀਆਂ ਨੂੰ ਭਵਿੱਖ ਦੇ ਪੇਸ਼ੇਵਰ ਮੌਕਿਆਂ ਲਈ ਤਿਆਰ ਕਰਨਾ ਸੀ। ਵਰਕਸ਼ਾਪ ਦੌਰਾਨ ਵਿਦਿਆਰਥੀਆਂ ਨੂੰ ਪ੍ਰਭਾਵਸ਼ਾਲੀ ਤੇ ਪ੍ਰੋਫੈਸ਼ਨਲ ਰਿਜ਼ਿਊਮ ਤਿਆਰ ਕਰਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੂੰ ਰਿਜ਼ਿਊਮ ਦੇ ਮੁਖ ਭਾਗਾਂ ਜਿਵੇਂ ਕਿ ਸੰਪਰਕ ਜਾਣਕਾਰੀ, ਕਰੀਅਰ ਉਦੇਸ਼, ਸ਼ਿਕਸ਼ਾ, ਹੁਨਰ ਤੇ ਅਨੁਭਵ ਬਾਰੇ ਸਮਝਾਇਆ ਗਿਆ। ਇਸ ਦੇ ਨਾਲ ਹੀ ਐਪਲੀਕੈਂਟ ਟ੍ਰੈਕਿੰਗ ਸਿਸਟਮ ਬਾਰੇ ਵੀ ਜਾਣਕਾਰੀ ਦਿੱਤੀ ਗਈ ਤੇ ਰਿਜ਼ਿਊਮ ਬਣਾਉਂਦੇ ਸਮੇਂ ਹੋਣ ਵਾਲੀਆਂ ਆਮ ਗਲਤੀਆਂ ਤੋਂ ਬਚਣ ਦੀ ਸਲਾਹ ਦਿੱਤੀ ਗਈ। ਇਸ ਤੋਂ ਇਲਾਵਾ ਇੰਟਰਵਿਊ ਦੀ ਤਿਆਰੀ ਦੇ ਵੱਖ-ਵੱਖ ਪੱਖਾਂ ’ਤੇ ਵੀ ਚਰਚਾ ਕੀਤੀ ਗਈ। ਵਿਦਿਆਰਥੀਆਂ ਨੂੰ ਐੱਚਆਰ, ਟੈਕਨੀਕਲ ਤੇ ਬਿਹੇਵਿਅਰਲ ਇੰਟਰਵਿਊਆਂ ਬਾਰੇ ਜਾਣਕਾਰੀ ਦਿੱਤੀ ਗਈ ਤੇ ਆਮ ਪੁੱਛੇ ਜਾਣ ਵਾਲੇ ਸਵਾਲਾਂ ਦੇ ਪ੍ਰਭਾਵਸ਼ਾਲੀ ਜਵਾਬ ਦੇਣ ਦੇ ਤਰੀਕੇ ਸਿਖਾਏ ਗਏ। ਸੰਚਾਰ ਕੁਸ਼ਲਤਾ, ਬਾਡੀ ਲੈਂਗੁਏਜ ਤੇ ਪ੍ਰੋਫੈਸ਼ਨਲ ਐਟੀਕੈੱਟਸ ਤੇ ਆਨਲਾਈਨ ਇੰਟਰਵਿਊ ਲਈ ਵੀ ਸਮਝਾਇਆ ਗਿਆ। ਵਰਕਸ਼ਾਪ ’ਚ ਪ੍ਰੈਕਟੀਕਲ ਗਤੀਵਿਧੀਆਂ ਜਿਵੇਂ ਕਿ ਰਿਜ਼ਿਊਮ ਮੁਲਾਂਕਣ, ਮੌਕ ਇੰਟਰਵਿਊ ਤੇ ਗਰੁੱਪ ਚਰਚਾਵਾਂ ਕਰਵਾਈਆਂ ਗਈਆਂ। ਜਿਸ ਨਾਲ ਵਿਦਿਆਰਥੀਆ ਨੂੰ ਇੰਟਰਵਿਊ ਬਾਰੇ ਕਾਫੀ ਜਾਣਕਾਰੀ ਮਿਲੀ। ਕਾਲਜ ਦੇ ਪ੍ਰਿੰਸੀਪਲ ਡਾ. ਰਾਕੇਸ਼ ਜਿੰਦਲ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਤੇ ਭਵਿੱਖ ਦੇ ਮੌਕਿਆਂ ਬਾਰੇ ਮਾਰਗਦਰਸ਼ਨ ਦਿੱਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਹੁਨਰ ਵਿਕਾਸ ਤੇ ਧਿਆਨ ਦੇਣ ਲਈ ਪ੍ਰੇਰਿਤ ਕੀਤਾ। ਕੁੱਲ ਮਿਲਾ ਕੇ ਇਹ ਵਰਕਸ਼ਾਪ ਬਹੁਤ ਹੀ ਲਾਭਦਾਇਕ ਸਾਬਤ ਹੋਈ। ਇਸ ਨਾਲ ਵਿਦਿਆਰਥੀਆਂ ਦਾ ਆਤਮ-ਵਿਸ਼ਵਾਸ ਵਧਿਆ ਤੇ ਉਨ੍ਹਾਂ ਨੂੰ ਉਦਯੋਗਿਕ ਉਮੀਦਾਂ ਬਾਰੇ ਵਧੀਆ ਸਮਝ ਪ੍ਰਾਪਤ ਹੋਈ। ਜੋ ਉਨ੍ਹਾਂ ਨੂੰ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਕਰਨ ’ਚ ਮਦਦਗਾਰ ਸਾਬਤ ਹੋਵੇਗੀ।
ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ।ਖੁੱਲ੍ਹੀਆਂ ਅੱਖਾਂ









Users Today : 16
Users Yesterday : 24
Users Last 7 days : 115