ਹੁਣ ਦੇਖੋ ਤੁਹਾਡੇ ਆਪਣੇ ਸ਼ਹਿਰ ਸਮੇਤ ਪੂਰੀ ਦੁਨੀਆਂ ਦੀਆਂ ਤਾਜ਼ਾ ਖਬਰਾਂ

ਖਬਰਾਂ ਅਤੇ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ: 75572 77000
Home » ਪ੍ਰਮੁੱਖ ਖ਼ਬਰਾਂ » ਰਮਾਇਣ ਜੀ ਦੇ ਪਾਠ ਤੇ ਅਟੁੱਟ ਭੰਡਾਰੇ ਨਾਲ ਮਨਾਈ ਜਾਵੇਗੀ ਪਰਸ਼ੂਰਾਮ ਜਨਮ ਉਤਸਵ

ਰਮਾਇਣ ਜੀ ਦੇ ਪਾਠ ਤੇ ਅਟੁੱਟ ਭੰਡਾਰੇ ਨਾਲ ਮਨਾਈ ਜਾਵੇਗੀ ਪਰਸ਼ੂਰਾਮ ਜਨਮ ਉਤਸਵ

  ਹੰਡਿਆਇਆ ਵਿਖੇ ਬ੍ਰਾਹਮਣ ਸਭਾ ਦੀ ਇਕ ਮਹੱਤਵਪੂਰਨ ਮੀਟਿੰਗ ਪ੍ਰਧਾਨ ਸ਼੍ਰੀ ਮਨਸ਼ਾ ਰਾਮ ਸ਼ਰਮਾ ਦੀ ਪ੍ਰਧਾਨਗੀ ਹੇਠ ਸਫਲਤਾਪੂਰਵਕ ਆਯੋਜਿਤ ਕੀਤੀ ਗਈ। ਇਸ ਮੀਟਿੰਗ ਦੌਰਾਨ ਭਗਵਾਨ ਸ਼੍ਰੀ ਪਰਸ਼ੂਰਾਮ ਜੀ ਦਾ ਜਨਮ ਉਤਸਵ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਣ ਸੰਬੰਧੀ ਵਿਸਥਾਰਪੂਰਵਕ ਵਿਚਾਰ-ਚਰਚਾ ਕੀਤੀ ਗਈ।
ਰਮਾਇਣ ਜੀ ਦੇ ਪਾਠ ਤੇ ਅਟੁੱਟ ਭੰਡਾਰੇ ਨਾਲ ਮਨਾਈ ਜਾਵੇਗੀ ਪਰਸ਼ੂਰਾਮ ਜਨਮ ਉਤਸਵ

ਬਰਨਾਲਾ ਬਿਊਰੋ 16 ਅਪ੍ਰੈਲ

                ਹੰਡਿਆਇਆ ਵਿਖੇ ਬ੍ਰਾਹਮਣ ਸਭਾ ਦੀ ਇਕ ਮਹੱਤਵਪੂਰਨ ਮੀਟਿੰਗ ਪ੍ਰਧਾਨ ਸ਼੍ਰੀ ਮਨਸ਼ਾ ਰਾਮ ਸ਼ਰਮਾ ਦੀ ਪ੍ਰਧਾਨਗੀ ਹੇਠ ਸਫਲਤਾਪੂਰਵਕ ਆਯੋਜਿਤ ਕੀਤੀ ਗਈ। ਇਸ ਮੀਟਿੰਗ ਦੌਰਾਨ ਭਗਵਾਨ ਸ਼੍ਰੀ ਪਰਸ਼ੂਰਾਮ ਜੀ ਦਾ ਜਨਮ ਉਤਸਵ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਣ ਸੰਬੰਧੀ ਵਿਸਥਾਰਪੂਰਵਕ ਵਿਚਾਰ-ਚਰਚਾ ਕੀਤੀ ਗਈ। ਸਭਾ ਵਲੋਂ ਫੈਸਲਾ ਕੀਤਾ ਗਿਆ ਕਿ ਇਸ ਪਵਿੱਤਰ ਅਵਸਰ ਨੂੰ ਸਮਰਪਿਤ ਰਾਮਾਇਣ ਜੀ ਦਾ ਪਾਠ 18 ਅਪ੍ਰੈਲ ਨੂੰ ਆਰੰਭ ਕੀਤਾ ਜਾਵੇਗਾ। ਜਿਸਦਾ ਭੋਗ 19 ਅਪ੍ਰੈਲ ਨੂੰ ਸਾਂਤੀ ਹਾਲ ’ਚ ਸ਼ਰਧਾ ਨਾਲ ਪਾਇਆ ਜਾਵੇਗਾ। ਇਸ ਮੌਕੇ ਉਪਰੰਤ ਭਗਤਜਨਾਂ ਲਈ ਅਟੁੱਟ ਭੰਡਾਰੇ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ। ਜਿਸ ’ਚ ਵੱਡੀ ਗਿਣਤੀ ’ਚ ਸੰਗਤ ਦੇ ਸ਼ਾਮਿਲ ਹੋਣ ਦੀ ਸੰਭਾਵਨਾ ਹੈ। ਮੀਟਿੰਗ ਦੌਰਾਨ ਸਭਾ ਦੇ ਮੈਂਬਰਾਂ ਨੇ ਸਮਾਗਮ ਨੂੰ ਸੁਚੱਜੇ ਢੰਗ ਨਾਲ ਮਨਾਉਣ ਲਈ ਆਪਣੀਆਂ ਜ਼ਿੰਮੇਵਾਰੀਆਂ ਵੀ ਨਿਰਧਾਰਤ ਕੀਤੀਆਂ ਤੇ ਸਹਿਯੋਗ ਦਾ ਭਰੋਸਾ ਦਿੱਤਾ। ਇਸ ਮੌਕੇ ਯਸ਼ਪਾਲ ਜੋਸ਼ੀ, ਅਮਰਜੀਤ ਗੌੜ, ਸਿਸਪਾਲ ਲਾਡੀ, ਮੁਨੀਸ਼ ਭਾਰਗਵ, ਪਿਰਤਪਾਲ ਗੌੜ, ਲਖਵੀਰ ਲੱਕੀ, ਚਰਨਜੀਤ ਸ਼ਰਮਾ ਤੇ ਸੇਵਕ ਸ਼ਰਮਾ ਆਦਿ ਮੈਂਬਰ ਹਾਜ਼ਰ ਰਹੇ। ਸਭਾ ਵਲੋਂ ਸਮੂਹ ਸੰਗਤ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਧਾਰਮਿਕ ਸਮਾਗਮ ’ਚ ਵੱਡੀ ਗਿਣਤੀ ’ਚ ਪਹੁੰਚ ਕੇ ਆਪਣਾ ਯੋਗਦਾਨ ਪਾਉਣ ਤੇ ਭਗਵਾਨ ਪਰਸ਼ੂਰਾਮ ਜੀ ਦੀ ਕਿਰਪਾ ਦੇ ਪਾਤਰ ਬਣਨ।

ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ   ਚੋਣ ਵਾਅਦਿਆਂ ਦੀ ਕਿਸ਼ਤ!: ਮਾਵਾਂ-ਧੀਆਂ ਲਈ ਯੋਜਨਾ ਜਾਂ ਸਿਆਸੀ ਗਿਣਤੀ?

Facebook
X
WhatsApp
Email
0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 1 3 3 3 1
Users Today : 2
Users Yesterday : 120
Users Last 7 days : 342

ਰਾਸ਼ੀਫਲ

error: Content is protected !!