Home » ਪ੍ਰਮੁੱਖ ਖ਼ਬਰਾਂ » ਟ੍ਰਾਈਡੈਂਟ ਗਰੁੱਪ ਦੇ ਨਾਮ ਰਹੀ ਇਕ ਹੋਰ ਵੱਡੀ ਉਪਲਬਧੀ: ਮਹਿਲਾਵਾਂ ਲਈ ਸਰਵੋਤਮ ਸੰਸਥਾ-2026 ਵਜੋਂ ਹੋਇਆ ਸਨਮਾਨ

ਟ੍ਰਾਈਡੈਂਟ ਗਰੁੱਪ ਦੇ ਨਾਮ ਰਹੀ ਇਕ ਹੋਰ ਵੱਡੀ ਉਪਲਬਧੀ: ਮਹਿਲਾਵਾਂ ਲਈ ਸਰਵੋਤਮ ਸੰਸਥਾ-2026 ਵਜੋਂ ਹੋਇਆ ਸਨਮਾਨ

ਵਿਸ਼ਵ ਪੱਧਰ `ਤੇ ਆਪਣੀ ਪਛਾਣ ਬਣਾਉਣ ਵਾਲੇ ਪ੍ਰਮੁੱਖ ਉਦਯੋਗਿਕ ਘਰਾਣੇ ਟ੍ਰਾਈਡੈਂਟ ਗਰੁੱਪ ਨੇ ਮਹਿਲਾ ਸਸ਼ਕਤੀਕਰਨ ਦੇ ਖੇਤਰ ’ਚ ਇਕ ਹੋਰ ਨਵਾਂ ਮੀਲ ਪੱਥਰ ਸਥਾਪਿਤ ਕੀਤਾ ਹੈ। ਟ੍ਰਾਈਡੈਂਟ ਗਰੁੱਪ ਨੂੰ ਮਹਿਲਾਵਾਂ ਲਈ ਸਭ ਤੋਂ ਸੁਰੱਖਿਅਤ, ਸਮਾਵੇਸ਼ੀ ਤੇ ਪ੍ਰਗਤੀਸ਼ੀਲ ਮਾਹੌਲ ਪ੍ਰਦਾਨ ਕਰਨ ਲਈ ਮਹਿਲਾਵਾਂ ਲਈ ਸਰਵੋਤਮ ਸੰਸਥਾ-2026 ਦੇ ਵੱਕਾਰੀ ਸਨਮਾਨ ਨਾਲ ਨਿਵਾਜਿਆ ਗਿਆ ਹੈ।
ਟ੍ਰਾਈਡੈਂਟ ਗਰੁੱਪ ਦੇ ਨਾਮ ਰਹੀ ਇਕ ਹੋਰ ਵੱਡੀ ਉਪਲਬਧੀ: ਮਹਿਲਾਵਾਂ ਲਈ ਸਰਵੋਤਮ ਸੰਸਥਾ-2026 ਵਜੋਂ ਹੋਇਆ ਸਨਮਾਨ
[responsivevoice_button voice="Hindi Male"]

ਮਹਿਲਾ ਸਸ਼ਕਤੀਕਰਨ ਤੇ ਕੰਮਕਾਜੀ ਮਾਹੌਲ ਚ ਵਿਲੱਖਣ ਪਹਿਲਕਦਮੀਆਂ ਲਈ ਮਿਲਿਆ ਈਟੀ ਐਜਐਵਾਰਡ

ਬਰਨਾਲਾ ਬਿਊਰੋ 10 ਅਪ੍ਰੈਲ

                  ਇਹ ਸਨਮਾਨ ਈਟੀ ਐਜਵਲੋਂ ਗਰੁੱਪ ਦੀਆਂ ਉਨ੍ਹਾਂ ਨੀਤੀਆਂ ਨੂੰ ਮੁੱਖ ਰੱਖਦਿਆਂ ਦਿੱਤਾ ਗਿਆ ਹੈ। ਜੋ ਕੰਮਕਾਜੀ ਥਾਵਾਂ ਤੇ ਮਹਿਲਾਵਾਂ ਦੀ ਬਰਾਬਰੀ ਤੇ ਸਸ਼ਕਤੀਕਰਨ ਨੂੰ ਯਕੀਨੀ ਬਣਾਉਂਦੀਆਂ ਹਨ। ਇਸ ਮਾਣਮੱਤੀ ਪ੍ਰਾਪਤੀ `ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਟ੍ਰਾਈਡੈਂਟ ਗਰੁਪ ਦੀ ਮੁੱਖ ਮਨੁੱਖੀ ਸਰੋਤ ਅਧਿਕਾਰੀ ਪੂਜਾ ਬੀ. ਲੂਥਰਾ ਨੇ ਕਿਹਾ ਕਿ ਟ੍ਰਾਈਡੈਂਟ ਚ ਮਹਿਲਾ ਸਸ਼ਕਤੀਕਰਨ ਸਿਰਫ਼ ਇਕ ਨਾਅਰਾ ਨਹੀਂ। ਸਗੋਂ ਇਹ ਸਾਡੀ ਕਾਰਜਪ੍ਰਣਾਲੀ ਤੇ ਸੋਚ ਦਾ ਅਹਿਮ ਹਿੱਸਾ ਹੈ। ਉਨ੍ਹਾਂ ਕਿਹਾ ਅਸੀਂ ਇਕ ਅਜਿਹਾ ਈਕੋ-ਸਿਸਟਮ ਤਿਆਰ ਕਰਨ ਲਈ ਲਗਾਤਾਰ ਯਤਨਸ਼ੀਲ ਹਾਂ। ਜਿਥੇ ਹਰ ਮਹਿਲਾ ਕਰਮਚਾਰੀ ਸਤਿਕਾਰਤ ਮਹਿਸੂਸ ਕਰੇ ਤੇ ਉਸ ਨੂੰ ਆਪਣੀ ਕਾਬਲੀਅਤ ਦਿਖਾਉਣ ਦੇ ਬਰਾਬਰ ਮੌਕੇ ਮਿਲਣ। ਇਹ ਐਵਾਰਡ ਸਾਡੇ ਉਸ ਵਿਸ਼ਵਾਸ ਦੀ ਪੁਸ਼ਟੀ ਕਰਦਾ ਹੈ ਕਿ ਜਦੋਂ ਮਹਿਲਾਵਾਂ ਆਤਮਵਿਸ਼ਵਾਸ ਨਾਲ ਅੱਗੇ ਵਧਦੀਆਂ ਹਨ ਤਾਂ ਸੰਸਥਾ ਤੇ ਸਮਾਜ ਆਪਣੇ ਆਪ ਵਿਕਾਸ ਦੀਆਂ ਨਵੀਆਂ ਉਚਾਈਆਂ ਨੂੰ ਛੂਹ ਲੈਂਦਾ ਹੈ।

ਵਿਲੱਖਣ ਸਕੀਮਾਂ ਬਣੀਆਂ ਮਿਸਾਲ: ਸ਼੍ਰੀਜਨਾਤੋਂ ਹਸਤਕਲਾਤਕ    

ਟ੍ਰਾਈਡੈਂਟ ਗਰੁੱਪ ਵਲੋਂ ਮਹਿਲਾਵਾਂ ਦੀ ਭਲਾਈ ਤੇ ਉਨ੍ਹਾਂ ਦੇ ਵਿਕਾਸ ਲਈ ਕਈ ਮਹੱਤਵਪੂਰਨ ਪ੍ਰੋਗਰਾਮ ਚਲਾਏ ਜਾ ਰਹੇ ਹਨ। ਜੋ ਹੋਰਨਾਂ ਸੰਸਥਾਵਾਂ ਲਈ ਵੀ ਮਿਸਾਲ ਬਣੇ ਹਨ। ਇਨ੍ਹਾਂ ਪਹਿਲਕਦਮੀਆਂ ਰਾਹੀਂ ਮਹਿਲਾਵਾਂ ਦੇ ਹੁਨਰ ਨੂੰ ਤਰਾਸ਼ਿਆ ਜਾ ਰਿਹਾ ਹੈ ਤਾਂ ਜੋ ਉਹ ਨਵੀਨਤਾਕਾਰੀ ਸੋਚ ਨਾਲ ਉਤਪਾਦਨ ਪ੍ਰਕਿਰਿਆ ਦਾ ਹਿੱਸਾ ਬਣ ਸਕਣ। ਮਹਿਲਾਵਾਂ ਦੀ ਸਿਹਤ ਤੇ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਸਮਝਦੇ ਹੋਏ ਗਰੁੱਪ ਵਲੋਂ ਵਿਸ਼ੇਸ਼ ਛੁੱਟੀਆਂ ਤੇ ਪ੍ਰਸੂਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਸਮਾਜਿਕ ਰਸਮਾਂ ਤੇ ਖੁਸ਼ੀ ਦੇ ਮੌਕਿਆਂ `ਤੇ ਵੀ ਗਰੁੱਪ ਆਪਣੀਆਂ ਮਹਿਲਾ ਕਰਮਚਾਰੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਦਾ ਹੈ।

ਟ੍ਰਾਈਡੈਂਟ ਗਰੁੱਪ ਦੀ ਭਵਿੱਖੀ ਰਣਨੀਤੀ ਦਾ ਪ੍ਰਤੀਕ ਸਨਮਾਨ

ਇਹ ਸਨਮਾਨ ਕੇਵਲ ਅੱਜ ਦੀ ਸਫਲਤਾ ਨਹੀਂ। ਸਗੋਂ ਟ੍ਰਾਈਡੈਂਟ ਗਰੁੱਪ ਦੀ ਭਵਿੱਖੀ ਰਣਨੀਤੀ ਦਾ ਪ੍ਰਤੀਕ ਹੈ। ਗਰੁੱਪ ਵਲੋਂ ਮਹਿਲਾਵਾਂ ਨੂੰ ਉੱਚ ਪ੍ਰਬੰਧਕੀ ਅਹੁਦਿਆਂ ਲਈ ਤਿਆਰ ਕਰਨ ਵਾਸਤੇ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਉਲੀਕੇ ਗਏ ਹਨ। ਲਚਕੀਲੇ ਕੰਮਕਾਜ ਦੇ ਵਿਕਲਪ ਤੇ ਵਿਆਪਕ ਸਿਹਤ ਤੇ ਭਲਾਈ ਪ੍ਰੋਗਰਾਮਾਂ ਨੇ ਟ੍ਰਾਈਡੈਂਟ ਨੂੰ ਮਹਿਲਾਵਾਂ ਦੀ ਪਹਿਲੀ ਪਸੰਦ ਬਣਾ ਦਿੱਤਾ ਹੈ। ਇਸ ਉਪਲਬਧੀ ਨੇ ਉਦਯੋਗਿਕ ਜਗਤ ਚ ਇਹ ਸੁਨੇਹਾ ਦਿੱਤਾ ਹੈ ਕਿ ਸਮਾਵੇਸ਼ੀ ਵਿਕਾਸ ਹੀ ਟਿਕਾਊ ਸਫਲਤਾ ਦੀ ਅਸਲ ਕੁੰਜੀ ਹੈ।

ਕੰਮ ਤੇ ਨਿੱਜੀ ਜੀਵਨ ਚ ਸੰਤੁਲਨ ਦਾ ਨਵਾਂ ਮਾਡਲ    ਭਗਵਾਨ ਨਰਸਿੰਘ ਦੇ ਇਸ ਮੰਦਰ `ਚ ਦਰਸ਼ਨਾਂ ਲਈ ਕਰਨਾ ਪੈਂਦਾ ਹੈ ਸਾਲ ਭਰ ਦਾ ਇੰਤਜ਼ਾਰ: ਪੰਡਿਤ ਗਿਰਧਾਰੀ ਲਾਲ ਸ਼ਾਸ਼ਤਰੀ 

ਟ੍ਰਾਈਡੈਂਟ ਗਰੁੱਪ ਦੀ ਇਸ ਸਫਲਤਾ ਦਾ ਇਕ ਵੱਡਾ ਕਾਰਨ ਉਨ੍ਹਾਂ ਵਲੋਂ ਮਹਿਲਾਵਾਂ ਨੂੰ ਦਿੱਤੀ ਗਈ ਕੰਮਕਾਜੀ ਲਚਕਤਾ ਹੈ। ਸੰਸਥਾ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਮਹਿਲਾਵਾਂ ਆਪਣੀ ਪਰਿਵਾਰਕ ਜ਼ਿੰਮੇਵਾਰੀ ਤੇ ਪੇਸ਼ੇਵਰ ਕਰੀਅਰ ਚ ਸੰਤੁਲਨ ਬਣਾ ਸਕਦੀਆਂ ਹਨ। ਜੇਕਰ ਉਨ੍ਹਾਂ ਨੂੰ ਸਹੀ ਮਾਹੌਲ ਮਿਲੇ। ਗਰੁੱਪ ਦੇ ਅਤਿ-ਆਧੁਨਿਕ ਸਿਹਤ ਸੈਂਟਰ, ਬੱਚਿਆਂ ਲਈ ਡੇ-ਕੇਅਰ ਸੁਵਿਧਾਵਾਂ ਤੇ ਮਾਨਸਿਕ ਸਿਹਤ ਲਈ ਚਲਾਏ ਜਾ ਰਹੇ ਕਾਉਂਸਲਿੰਗ ਪ੍ਰੋਗਰਾਮ ਮਹਿਲਾ ਕਰਮਚਾਰੀਆਂ ਨੂੰ ਇਕ ਸੁਰੱਖਿਅਤ ਤੇ ਸਹਿਯੋਗੀ ਮਾਹੌਲ ਪ੍ਰਦਾਨ ਕਰਦੇ ਹਨ। ਜਿਸ ਨਾਲ ਉਨ੍ਹਾਂ ਦੀ ਉਤਪਾਦਕਤਾ ਚ ਵੀ ਭਾਰੀ ਵਾਧਾ ਹੋਇਆ ਹੈ।

ਸਮਾਵੇਸ਼ੀ ਵਿਕਾਸ ਰਾਹੀਂ ਸਮਾਜਿਕ ਤਬਦੀਲੀ

ਇਹ ਸਨਮਾਨ ਸਿਰਫ਼ ਉਦਯੋਗਿਕ ਜਗਤ ਤਕ ਸੀਮਿਤ ਨਹੀਂ ਹੈ। ਸਗੋਂ ਇਹ ਸਮਾਜ ਚ ਔਰਤਾਂ ਦੀ ਬਦਲਦੀ ਭੂਮਿਕਾ ਦਾ ਵੀ ਪ੍ਰਤੀਕ ਹੈ। ਟ੍ਰਾਈਡੈਂਟ ਗਰੁੱਪ ਵਲੋਂ ਮਹਿਲਾਵਾਂ ਨੂੰ ਫੈਸਲੇ ਲੈਣ ਵਾਲੇ ਅਹੁਦਿਆਂ `ਤੇ ਤਾਇਨਾਤ ਕਰਨ ਨਾਲ ਨਾ ਸਿਰਫ਼ ਸੰਸਥਾ ਨੂੰ ਨਵੀਂ ਸੋਚ ਮਿਲੀ ਹੈ। ਸਗੋਂ ਆਉਣ ਵਾਲੀ ਪੀੜ੍ਹੀ ਦੀਆਂ ਲੜਕੀਆਂ ਲਈ ਵੀ ਪ੍ਰੇਰਨਾ ਦੇ ਨਵੇਂ ਰਸਤੇ ਖੁੱਲ੍ਹੇ ਹਨ। ਇਹ ਉਪਲਬਧੀ ਇਸ ਗੱਲ ਨੂੰ ਦੁਹਰਾਉਂਦੀ ਹੈ ਕਿ ਜਦੋਂ ਕਾਰਪੋਰੇਟ ਜਗਤ ਮਹਿਲਾਵਾਂ ਦੀ ਸਮਰੱਥਾ `ਤੇ ਭਰੋਸਾ ਕਰਦਾ ਹੈ ਤਾਂ ਇਹ ਦੇਸ਼ ਦੀ ਆਰਥਿਕਤਾ ਤੇ ਸਮਾਜਿਕ ਬਣਤਰ ਚ ਇਕ ਇਨਕਲਾਬੀ ਤਬਦੀਲੀ ਲਿਆਉਂਦਾ ਹੈ।

ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ 

ਸਰਕਾਰੀ ਪ੍ਰਾਇਮਰੀ ਸਕੂਲ ਕਲਾਲਮਾਜਰਾ ਦੇ ਬੱਚਿਆਂ ਨੇ ਕੀਤੇ ਇਤਿਹਾਸਕ ਤੇ ਧਾਰਮਿਕ ਸਥਾਨਾਂ ਦੇ ਦਰਸ਼ਨ
0 0 votes
Article Rating
Subscribe
Notify of
guest
0 Comments
Oldest
Newest Most Voted
Inline Feedbacks
View all comments
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 2 0 4 7
Users Today : 7
Users Yesterday : 26
Users Last 7 days : 131

ਰਾਸ਼ੀਫਲ