ਹੁਣ ਦੇਖੋ ਤੁਹਾਡੇ ਆਪਣੇ ਸ਼ਹਿਰ ਸਮੇਤ ਪੂਰੀ ਦੁਨੀਆਂ ਦੀਆਂ ਤਾਜ਼ਾ ਖਬਰਾਂ

ਖਬਰਾਂ ਅਤੇ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ: 75572 77000
Home » ਪ੍ਰਮੁੱਖ ਖ਼ਬਰਾਂ » ਭਗਵਾਨ ਨਰਸਿੰਘ ਦੇ ਇਸ ਮੰਦਰ `ਚ ਦਰਸ਼ਨਾਂ ਲਈ ਕਰਨਾ ਪੈਂਦਾ ਹੈ ਸਾਲ ਭਰ ਦਾ ਇੰਤਜ਼ਾਰ: ਪੰਡਿਤ ਗਿਰਧਾਰੀ ਲਾਲ ਸ਼ਾਸ਼ਤਰੀ

ਭਗਵਾਨ ਨਰਸਿੰਘ ਦੇ ਇਸ ਮੰਦਰ `ਚ ਦਰਸ਼ਨਾਂ ਲਈ ਕਰਨਾ ਪੈਂਦਾ ਹੈ ਸਾਲ ਭਰ ਦਾ ਇੰਤਜ਼ਾਰ: ਪੰਡਿਤ ਗਿਰਧਾਰੀ ਲਾਲ ਸ਼ਾਸ਼ਤਰੀ

  ਸਿੰਘਾਚਲਮ ਮੰਦਰ ਭਗਵਾਨ ਵਿਸ਼ਨੂੰ ਦੇ ਨਰਸਿੰਘ ਅਵਤਾਰ ਨੂੰ ਸਮਰਪਿਤ ਇਕ ਬ੍ਰਹਮ ਮੰਦਰ ਹੈ। ਇਥੇ ਸਾਲ ’ਚ ਸਿਰਫ਼ 24 ਘੰਟਿਆਂ ਲਈ ਭਗਵਾਨ ਨਰਸਿੰਘ ਦੀ ਮੂਰਤੀ ਤੋਂ ਚੰਦਨ ਦੀ ਪਰਤ ਹਟਾਈ ਜਾਂਦੀ ਹੈ
ਭਗਵਾਨ ਨਰਸਿੰਘ ਦੇ ਇਸ ਮੰਦਰ `ਚ ਦਰਸ਼ਨਾਂ ਲਈ ਕਰਨਾ ਪੈਂਦਾ ਹੈ ਸਾਲ ਭਰ ਦਾ ਇੰਤਜ਼ਾਰ: ਪੰਡਿਤ ਗਿਰਧਾਰੀ ਲਾਲ ਸ਼ਾਸ਼ਤਰੀ

ਬਰਨਾਲਾ ਬਿਊਰੋ 10 ਅਪ੍ਰੈਲ

            ਸਿੰਘਾਚਲਮ ਮੰਦਰ ਭਗਵਾਨ ਵਿਸ਼ਨੂੰ ਦੇ ਨਰਸਿੰਘ ਅਵਤਾਰ ਨੂੰ ਸਮਰਪਿਤ ਇਕ ਬ੍ਰਹਮ ਮੰਦਰ ਹੈ। ਇਥੇ ਸਾਲ ’ਚ ਸਿਰਫ਼ 24 ਘੰਟਿਆਂ ਲਈ ਭਗਵਾਨ ਨਰਸਿੰਘ ਦੀ ਮੂਰਤੀ ਤੋਂ ਚੰਦਨ ਦੀ ਪਰਤ ਹਟਾਈ ਜਾਂਦੀ ਹੈ ਤੇ ਤਾਂ ਹੀ ਇਹ ਮੰਦਰ ਦਰਸ਼ਨਾਂ ਲਈ ਖੁੱਲ੍ਹਦਾ ਹੈ। ਇਸ ਸਬੰਧੀ ਸ਼੍ਰੀ ਬਾਲਾ ਜੀ ਧਾਮ ਰਾਮ ਬਾਗ ਬਰਨਾਲਾ ਦੇ ਪ੍ਰਸਿੱਧ ਪੰਡਿਤ ਗਿਰਧਾਰੀ ਲਾਲ ਸ਼ਾਸ਼ਤਰੀ ਵਲੋਂ ਇਸ ਮੰਦਰ ਨਾਲ ਜੁੜੀਆਂ ਕੁਝ ਗੱਲਾਂ, ਕਿੱਥੇ ਸਥਿਤ ਹੈ ਇਹ ਬ੍ਰਹਮ ਧਾਮ? ਭਾਰੇ ਜਾਣਕਾਰ ਿਸਾਂਝੀ ਕੀਤੀ ਹੈ। ਉਨ੍ਹਾਂ ਅਨੁਸਾਰ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ `ਚ ਸਥਿਤ ਸਿੰਘਾਚਲਮ ਮੰਦਰ ਆਸਥਾ ਤੇ ਵਾਸਤੂ ਕਲਾ ਦਾ ਅਦਭੁਤ ਸੰਗਮ ਹੈ। ਵਰਾਹ ਲਕਸ਼ਮੀ ਨਰਸਿੰਘ ਮੰਦਰ ਵਿਸ਼ਾਖਾਪਟਨਮ ਤੋਂ ਲਗਪਗ 16 ਕਿਲੋਮੀਟਰ ਦੂਰ ਸਿੰਘਾਚਲ ਪਹਾੜ ਦੀ ਚੋਟੀ `ਤੇ ਸਥਿਤ ਹੈ। ਮੰਨਿਆ ਜਾਂਦਾ ਹੈ ਕਿ ਇਸ ਮੰਦਰ ਦਾ ਨਿਰਮਾਣ ਖ਼ੁਦ ਪ੍ਰਹਿਲਾਦ ਜੀ ਨੇ ਕਰਵਾਇਆ ਸੀ। ਪੰਡਿਤ ਸ਼ਾਸ਼ਤਰੀ ਨੇ ਦੱਸਿਆ ਕਿ ਪੌਰਾਣਿਕ ਮਾਨਤਾਵਾਂ ਅਨੁਸਾਰ ਹਰਨਾਖਸ਼ ਦਾ ਵਧ ਕਰਨ ਤੋਂ ਬਾਅਦ ਭਗਵਾਨ ਨਰਸਿੰਘ ਦਾ ਕ੍ਰੋਧ ਬਹੁਤ ਵਧ ਗਿਆ ਸੀ। ਉਨ੍ਹਾਂ ਦੇ ਤੇਜ ਤੇ ਗੁੱਸੇ ਨੂੰ ਘਟਾਉਣ ਉਨ੍ਹਾਂ ਨੂੰ ਚੰਦਨ ਨਾਲ ਠੰਢਾ ਰੱਖਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਉਹ ਸਾਲ ਭਰ ਚੰਦਨ ਨਾਲ ਢਕੇ ਰਹਿੰਦੇ ਹਨ ਤਾਂ ਜੋ ਉਨ੍ਹਾਂ ਦਾ ਸਰੂਪ ਸੌਮਯ ਬਣਿਆ ਰਹੇ।

ਚੰਦਨ ਦੀ ਮੋਟੀ ਪਰਤ ਕਾਰਨ ਭਗਵਾਨ ਦੀ ਮੂਰਤੀ ਇਕ ਸ਼ਿਵਲਿੰਗ ਦੇ ਆਕਾਰ ਚ ਦਿਖਾਈ ਦਿੰਦੀ ਹੈ। ਸਿਰਫ਼ ਅਕਸ਼ੈ ਤ੍ਰਿਤੀਆ ਵਾਲੇ ਦਿਨ ਹੀ ਇਹ ਚੰਦਨ ਹਟਾਇਆ ਜਾਂਦਾ ਹੈ। ਜਿਸ ਨੂੰ `ਨਿਜਰੂਪ ਦਰਸ਼ਨ ਜਾਂ ਚੰਦਨੋਤਸਵ ਕਿਹਾ ਜਾਂਦਾ ਹੈ। ਸਾਲ 2026 ’ਚ ਅਕਸ਼ੈ ਤ੍ਰਿਤੀਆ 19 ਅਪ੍ਰੈਲ ਨੂੰ ਮਨਾਈ ਜਾਵੇਗੀ। ਉੱਥੇ ਹੀ ਨਰਸਿੰਘ ਜਯੰਤੀ ਦਾ ਤਿਉਹਾਰ 30 ਅਪ੍ਰੈਲ ਨੂੰ ਹੋਵੇਗਾ।

ਆਮ ਤੌਰ `ਤੇ ਭਗਵਾਨ ਨਰਸਿੰਘ ਦੇ ਹੋਰ ਮੰਦਰਾਂ `ਚ ਉਨ੍ਹਾਂ ਦਾ ਗੁੱਸੇ ਵਾਲਾ ਰੂਪ ਦੇਖਣ ਨੂੰ ਮਿਲੇਗਾ। ਪਰ ਸਿੰਘਾਚਲਮ ਮੰਦਰ `ਚ ਭਗਵਾਨ ਮਾਂ ਲਕਸ਼ਮੀ ਦੇ ਨਾਲ ਬਹੁਤ ਹੀ ਸੌਮਯ ਤੇ ਸ਼ਾਂਤ ਮੁਦਰਾ `ਚ ਬਿਰਾਜਮਾਨ ਹਨ।

ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ   ਹੁਣ ਬੱਚਾ ਸਕੂਲੋਂ ਗੈਰ-ਹਾਜ਼ਰ ਰਿਹਾ ਤਾਂ ਮਾਪਿਆਂ ਨੂੰ ਆਵੇਗਾ ਫ਼ੋਨ ‘ਤੇ ਮੈਸੇਜ, ਸਿੱਖਿਆ ਮੰਤਰੀ ਬੈਂਸ ਅੱਜ ਕਰਨਗੇ ਸਿਸਟਮ ਲਾਂਚ

Facebook
X
WhatsApp
Email
0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 1 3 2 8 9
Users Today : 80
Users Yesterday : 59
Users Last 7 days : 300

ਰਾਸ਼ੀਫਲ

error: Content is protected !!