ਹੁਣ ਦੇਖੋ ਤੁਹਾਡੇ ਆਪਣੇ ਸ਼ਹਿਰ ਸਮੇਤ ਪੂਰੀ ਦੁਨੀਆਂ ਦੀਆਂ ਤਾਜ਼ਾ ਖਬਰਾਂ

ਖਬਰਾਂ ਅਤੇ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ: 75572 77000
Home » ਪ੍ਰਮੁੱਖ ਖ਼ਬਰਾਂ » ਪਾਣੀ ਦੀ ਟੈਂਕੀ ’ਤੇ ਪੈਟਰੋਲ ਦੀ ਬੋਤਲ ਲੈਕੇ ਚੜੀ ਗੁਰਸਿੱਖ ਮਾਂ ਧੀ ਵਲੋਂ 6ਵੇਂ ਦਿਨ ਪ੍ਰਦਰਸ਼ਨ ਜਾਰੀ

ਪਾਣੀ ਦੀ ਟੈਂਕੀ ’ਤੇ ਪੈਟਰੋਲ ਦੀ ਬੋਤਲ ਲੈਕੇ ਚੜੀ ਗੁਰਸਿੱਖ ਮਾਂ ਧੀ ਵਲੋਂ 6ਵੇਂ ਦਿਨ ਪ੍ਰਦਰਸ਼ਨ ਜਾਰੀ

 ਬਰਨਾਲਾ ਮਾਨਸਾ ਰੋਡ ’ਤੇ ਸਥਿੱਤ ਪਿੰਡ ਰੂੜੇਕੇ ਕਲਾਂ ਵਿਖੇ ਪਾਣੀ ਦੀ ਟੈਂਕੀ ’ਤੇ ਚੜੀਆਂ ਗੁਰਸਿੱਖ ਅੰਮ੍ਰਿਤਧਾਰੀ ਮਾਂ ਧੀ ਵਲੋਂ ਪਿਛਲੇ 6 ਦਿਨ ਬੀਤ ਜਾਣ ਦੇ ਬਾਵਜੂਦ ਵੀ ਆਪਣੇ ਪਤੀ ਖ਼ਿਲਾਫ਼ ਰੋਸ ਪ੍ਰਦਰਸ਼ਨ ਹਾਲੇ ਵੀ ਜਾਰੀ ਹੈ। ਜੋ ਆਪਣੇ ਦੋਵੋਂ ਬੱਚਿਆਂ ਦੇ ਹੱਕਾਂ ਲਈ ਮੀਂਹ ਹਨ੍ਹੇਰੀ ’ਚ ਪਾਣੀ ਦੀ ਟੈਂਕੀ ਉੱਪਰ ਮਾਂ-ਧੀ ਡਟੀ ਹੋਈ ਹੈ।
ਪਾਣੀ ਦੀ ਟੈਂਕੀ ’ਤੇ ਪੈਟਰੋਲ ਦੀ ਬੋਤਲ ਲੈਕੇ ਚੜੀ ਗੁਰਸਿੱਖ ਮਾਂ ਧੀ ਵਲੋਂ 6ਵੇਂ ਦਿਨ ਪ੍ਰਦਰਸ਼ਨ ਜਾਰੀ

ਪੀੜਤ ਗੁਰਜੀਤ ਕੌਰ ਦੀ ਸਿਹਤ ਵਿਗੜੀ, ਪਾਣੀ ਦੀ ਟੈਂਕੀ ’ਤੇ ਹੀ ਡਾਕਟਰਾਂ ਨੇ ਕੀਤਾ ਇਲਾਜ ਸ਼ੁਰੂ

ਬਰਨਾਲਾ ਬਿਊਰੋ 10 ਅਪ੍ਰੈਲ

                       ਬਰਨਾਲਾ ਮਾਨਸਾ ਰੋਡ ’ਤੇ ਸਥਿੱਤ ਪਿੰਡ ਰੂੜੇਕੇ ਕਲਾਂ ਵਿਖੇ ਪਾਣੀ ਦੀ ਟੈਂਕੀ ’ਤੇ ਚੜੀਆਂ ਗੁਰਸਿੱਖ ਅੰਮ੍ਰਿਤਧਾਰੀ ਮਾਂ ਧੀ ਵਲੋਂ ਪਿਛਲੇ 6 ਦਿਨ ਬੀਤ ਜਾਣ ਦੇ ਬਾਵਜੂਦ ਵੀ ਆਪਣੇ ਪਤੀ ਖ਼ਿਲਾਫ਼ ਰੋਸ ਪ੍ਰਦਰਸ਼ਨ ਹਾਲੇ ਵੀ ਜਾਰੀ ਹੈ। ਜੋ ਆਪਣੇ ਦੋਵੋਂ ਬੱਚਿਆਂ ਦੇ ਹੱਕਾਂ ਲਈ ਮੀਂਹ ਹਨ੍ਹੇਰੀ ’ਚ ਪਾਣੀ ਦੀ ਟੈਂਕੀ ਉੱਪਰ ਮਾਂ-ਧੀ ਡਟੀ ਹੋਈ ਹੈ। ਪਿਛਲੇ 6 ਦਿਨਾਂ ਤੋਂ ਇਨਸਾਫ਼ ਦੀ ਮੰਗ ਕਰਦੀ ਗੁਰਸਿੱਖ ਅੰਮ੍ਰਿਤਧਾਰੀ ਗੁਰਜੀਤ ਕੌਰ ਤੇ ਉਹਦੀ ਧੀ ਮਨਵੀਰ ਕੌਰ ਪਾਣੀ ਦੀ ਟੈਂਕੀ ’ਤੇ ਹੀ ਡਟੇ ਹੋਏ ਹਨ। ਪਰ ਪਿਛਲੇ ਦਿਨੀ ਭਾਰੀ ਮੀਂਹ ਕਾਰਨ ਗੁਰਜੀਤ ਕੌਰ ਦੀ ਅਚਾਨਕ ਤਬੀਅਤ ਵਿਗੜਨੀ ਸ਼ੁਰੂ ਹੋ ਗਈ ਹੈ। ਗੁਰਜੀਤ ਕੌਰ ਬਿਮਾਰ ਹੋਣ ਦੀ ਬਾਵਜੂਦ ਵੀ ਪਾਣੀ ਦੀ ਟੈਂਕੀ ਤੇ ਆਪਣੀ ਧੀ ਨਾਲ ਪ੍ਰਦਰਸ਼ਨ ਪਹਿਲਾਂ ਵਾਂਗੂ ਜਾਰੀ ਰੱਖਿਆ ਹੋਇਆ ਹੈ। ਜਥੇਬੰਦੀਆਂ ਵਲੋਂ ਗੁਰਜੀਤ ਕੌਰ ਦਾ ਪਾਣੀ ਦੀ ਟੈਂਕੀ ਤੇ ਹੀ ਇਲਾਜ ਸ਼ੁਰੂ ਕਰਵਾ ਦਿੱਤਾ ਗਿਆ ਹੈ। ਜਿਥੇ ਡਾਕਟਰਾਂ ਵਲੋਂ ਉਸ ਦਾ ਇਲਾਜ ਸ਼ੁਰੂ ਕੀਤਾ ਗਿਆ ਹੈ। ਗੁਰਜੀਤ ਕੌਰ ਪਿਛਲੇ ਦਿਨੀਂ ਭਾਰੀ ਬਰਸਾਤ ਕਾਰਨ ਬਿਮਾਰ ਹੋਏ ਹਨ। ਉਥੇ ਉਸ ਦਾ ਬੀਪੀ ਵੀ ਘਟਨਾ ਸ਼ੁਰੂ ਹੋ ਗਿਆ ਹੈ। ਇਸ ਮੌਕੇ ਦੁਖੀ ਮਨ ਤੇ ਹੌਲੀ ਆਵਾਜ਼ ’ਚ ਗੱਲ ਕਰਦੀ ਹੋਈ ਪੀੜਤ ਗੁਰਜੀਤ ਕੌਰ ਨੇ ਕਿਹਾ ਕਿ ਉਹ ਪਿਛਲੇ 6 ਦਿਨਾਂ ਤੋਂ ਪਾਣੀ ਦੀ ਟੈਂਕੀ ਤੇ ਆਪਣੀ ਧੀ ਦੇ ਨਾਲ ਇਨਸਾਫ਼ ਮੰਗ ਰਹੀ ਹੈ। ਜਿਥੇ ਪ੍ਰਸ਼ਾਸਨ ਮਹਿਲਾ ਕਮਿਸ਼ਨ ਤੇ ਮੌਜੂਦਾ ਸਰਕਾਰ ਵਲੋਂ ਉਨ੍ਹਾਂ ਨੂੰ ਕੋਈ ਵੀ ਇਨਸਾਫ਼ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਉਸ ਦੇ ਪਤੀ ਦੇ ਪਹਿਲਾਂ ਹੀ ਦੋ ਵਿਆਹ ਹੋ ਚੁੱਕੇ ਸਨ। ਜਿਨ੍ਹਾਂ ਦੀ ਕੋਈ ਵੀ ਔਲਾਦ ਨਹੀਂ ਸੀ। ਉਹਦੀ ਕੁੱਖੋਂ ਦੋ ਬੱਚਿਆਂ ਨੇ ਜਨਮ ਲਿਆ। ਪਰ ਪਤੀ ਅੱਜ ਵੀ ਉਨ੍ਹਾਂ ਨੂੰ ਬੇਸਹਾਰਾ ਛੱਡ ਕੇ ਆਪਣੇ ਰਿਸ਼ਤੇਦਾਰਾਂ ਨੂੰ ਬੱਚਿਆਂ ਦਾ ਸਾਰਾ ਹੱਕ ਲੁਟਾ ਰਿਹਾ ਹੈ। ਉਨ੍ਹਾਂ ਕਿਹਾ ਕਿ 28 ਕਿੱਲੇ ਜ਼ਮੀਨ ਹੋਣ ਦੇ ਬਾਵਜੂਦ ਵੀ ਉਹ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਨੂੰ ਲੈ ਕੇ ਦਿਹਾੜੀਆਂ ਮਜ਼ਦੂਰੀਆਂ ਕਰਨ ਲਈ ਮਜਬੂਰ ਹੈ। ਪਿਛਲੇ ਸਮੇਂ ਤੋਂ ਜਿਥੇ ਮਾਣਯੋਗ ਅਦਾਲਤ ’ਚ ਕੇਸ ਚੱਲ ਰਿਹਾ ਹੈ। ਉੱਥੇ ਪਤੀ ਵਲੋਂ ਉਸ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਤੇ ਮੌਕੇ ਦੀ ਪੁਲਿਸ ਪ੍ਰਸ਼ਾਸਨ ਵਲੋਂ ਵੀ ਉਨ੍ਹਾਂ ਨੂੰ ਕੋਈ ਇਨਸਾਫ਼ ਨਹੀਂ ਮਿਲਿਆ।

ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ।

ਮਹਿਲਾ ਕਮਿਸ਼ਨ ਵਲੋਂ ਵੀ ਉਸ ਨੂੰ ਬੁਲਾਇਆ ਗਿਆ ਸੀ। ਪਰ ਉੱਥੇ ਵੀ ਉਸ ਨੂੰ ਕੋਈ ਇਨਸਾਫ਼ ਨਹੀਂ ਮਿਲਿਆ। ਗੁਰਸਿੱਖ ਗੁਰਜੀਤ ਕੌਰ ਨੇ ਕਿਹਾ ਕਿ ਉਹ ਇਕ ਗੁਰਸਿੱਖ ਅੰਮ੍ਰਿਤਧਾਰੀ ਹਨ। ਜਿਸ ਲਈ ਐੱਸਜੀਪੀਸੀ ਸਾਡੀ ਗੁਰਸਿੱਖ ਅੰਮ੍ਰਿਤਧਾਰੀ ਮਾਵਾਂ ਧੀਆਂ ਦੀ ਸਾਰ ਲਵੇ ਤੇ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬਾਨ ਕੁਲਦੀਪ ਸਿੰਘ ਗੜਗੱਜ ਵੀ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਲਈ ਲਈ ਅੱਗੇ ਆਉਣ। ਇਸ ਮੌਕੇ ਆਪਣੀ ਮਾਂ ਨਾਲ ਪਾਣੀ ਦੀ ਟੈਂਕੀ ’ਤੇ ਰੋਸ ਪ੍ਰਦਰਸ਼ਨ ਕਰਦੇ ਹੋਏ 18 ਸਾਲ ਦੀ ਪੀੜਤ ਮਨਵੀਰ ਕੌਰ ਨੇ ਕਿਹਾ ਕਿ ਪਿਤਾ ਦੀ ਜ਼ਮੀਨ ਪ੍ਰਾਪਰਟੀ ਕਿਸ ਕੰਮ ਦੀ ਹੈ। ਜੋ ਆਪਣੇ ਬੱਚਿਆਂ ਦੇ ਕੰਮ ਹੀ ਨਾ ਆਵੇ। ਉਸ ਦੇ ਪਿਤਾ ਵਲੋਂ ਲਗਾਤਾਰ ਉਸ ਦੀ ਮਾਂ ਤੇ ਬੱਚਿਆਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਉਸ ਨੇ ਐੱਸਜੀਪੀਸੀ ਤੇ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਤੋਂ ਮੌਕੇ ’ਤੇ ਪਹੁੰਚ ਗਏ ਹਾਲਾਤ ਜਾਣਨ ਦੀ ਅਪੀਲ ਕੀਤੀ ਹੈ। ਉਸ ਦੀ ਮਾਂ ਦੀ ਹਾਲਤ ਵਿਗੜ ਚੁੱਕੀ ਹੈ। ਜਿਸ ਦੇ ਜ਼ਿੰਮੇਦਾਰ ਉਸ ਦਾ ਪਿਤਾ ਤੇ ਮੌਜੂਦਾ ਪ੍ਰਸ਼ਾਸਨ ਜ਼ਿੰਮੇਵਾਰ ਹਨ। ਇਸ ਮੌਕੇ ਪਿਛਲੇ 6 ਦਿਨਾਂ ਤੋਂ ਪਾਣੀ ਦੀ ਟੈਂਕੀ ਤੇ ਅੰਮ੍ਰਿਤਧਾਰੀ ਗੁਰਸਿੱਖ ਮਾਂ ਧੀ ਦੇ ਹੱਕ ’ਚ ਦਸ਼ਮੇਸ਼ ਤਰਨਾ ਦਲ ਦੇ ਜਥੇਦਾਰਾਂ ਵਲੋਂ ਵੀ ਸਹਿਯੋਗ ਕੀਤਾ ਜਾ ਰਿਹਾ ਹੈ। ਜੋ ਮੌਕੇ ’ਤੇ ਪਾਣੀ ਦੀ ਟੈਂਕੀ ਦੇ ਹੇਠਾਂ ਹੀ ਬੈਠੇ ਹਨ। ਇਸ ਮੌਕੇ ਪਾਣੀ ਦੀ ਟੈਂਕੀ ’ਤੇ ਚੜ੍ਹੀ ਅੰਮ੍ਰਿਤਧਾਰੀ ਗੁਰਸਿੱਖ ਔਰਤ ਪੀੜਤ ਗੁਰਜੀਤ ਕੌਰ ਉਸ ਦੀ ਧੀ ਗੁਰਸਿੱਖ ਪੀੜਤ ਮਨਵੀਰ ਕੌਰ, ਦਸ਼ਮੇਸ਼ ਤਰਨਾ ਦਲ ਮੋੜ ਦੇ ਜਥੇਦਾਰ ਨਰਦੇਵ ਸਿੰਘ, ਦਸ਼ਮੇਸ਼ ਤਰਨਾ ਦਲ ਦੇ ਜਿਲਾ ਮੁਖ ਜਥੇਦਾਰ ਬਾਬਾ ਸਾਹਿਬ ਸਿੰਘ, ਨਹਿੰਗ ਸਿੰਘ ਬੁੱਢਾ ਦਲ 96 ਕਰੋੜੀ ਦੇ ਜਥੇਦਾਰ ਮੁਖਤਿਆਰ ਸਿੰਘ ਖਾਲਸਾ ਰਤੀਆ ਹਰਿਆਣਾ, ਜਥੇਦਾਰ ਸੁਖਦੀਪ ਸਿੰਘ ਦਸ਼ਮੇਸ਼ ਤਰਨਾ ਦਲ ਪਿੰਡ ਕੋਟ ਫੱਤਾ, ਜਥੇਦਾਰ ਪ੍ਰੀਤਮ ਸਿੰਘ ਮੋੜ, ਜਥੇਦਾਰ ਦਰਸ਼ਨ ਸਿੰਘ ਕੋਟ ਫੱਤਾ, ਜਥੇਦਾਰ ਤਾਰੀ ਸਿੰਘ, ਫੂਲ ਕੀ ਮਿਸਲ ਦੇ ਜਥੇਦਾਰ ਬੂਟਾ ਸਿੰਘ ਬੁੱਢਾ ਦਲ, ਜਥੇਦਾਰ ਗੁਰਮੇਲ ਸਿੰਘ ਰੂੜੇਕੇ ਕਲਾ ਤੋਂ ਇਲਾਵਾ ਅਨੇਕ ਸਿੰਘ ਜਥੇਬੰਦੀਆਂ ਦੇ ਜਥੇਦਾਰ ਤੇ ਫੌਜਾਂ ਹਾਜ਼ਰ ਸਨ।

ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਦਫ਼ਤਰਾਂ ਤੇ ਘਰਾਂ ਦੇ ਬਾਹਰ ਘੋੜੇ ਬੰਨਣ ਦੀ ਦਿੱਤੀ ਚਿਤਾਵਨੀ 

ਦਸ਼ਮੇਸ਼ ਤਰਨਾ ਦਲ ਮੋੜ ਤੋਂ ਜਥੇਦਾਰ ਨਰਦੇਵ ਸਿੰਘ ਨੇ ਗੱਲਬਾਤ ਕਰਦੇ ਕਿਹਾ ਕਿ ਗੁਰਸਿੱਖ ਅੰਮ੍ਰਿਤਧਾਰੀ ਮਾਂ ਧੀ ਪੈਟਰੋਲ ਦੀ ਬੋਤਲ ਲੈ ਕੇ ਪਿਛਲੇ ਛੇ ਦਿਨਾਂ ਤੋਂ ਆਪਣੇ ਹੱਕ ਲਈ ਮੋਰਚਾ ਲਾਇਆ ਹੋਇਆ ਹੈ। ਜਿਨ੍ਹਾਂ ਨੂੰ ਪੁਲਿਸ ਪ੍ਰਸ਼ਾਸਨ ਤੇ ਮਹਿਲਾ ਕਮਿਸ਼ਨ ਵਲੋਂ ਵੀ ਕੋਈ ਇਨਸਾਫ਼ ਨਹੀਂ ਮਿਲਿਆ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਪ੍ਰਸ਼ਾਸਨ ਵਲੋਂ ਮਾਵਾਂ ਧੀਆਂ ਨੂੰ ਕੋਈ ਵੀ ਇਨਸਾਫ਼ ਨਹੀਂ ਮਿਲਿਆ। ਜਿਥੇ ਭਾਰੀ ਬਰਸਾਤ ਕਾਰਨ ਗੁਰਜੀਤ ਕੌਰ ਦੀ ਹਾਲਤ ਖ਼ਰਾਬ ਹੋ ਰਹੀ ਹੈ। ਪਰ ਵਿਸਾਖੀ ਤੋਂ ਬਾਅਦ ਉਹ ਨਹਿੰਗ ਸਿੰਘ ਜਥੇਬੰਦੀਆਂ ਵਲੋਂ ਮਾਂ-ਧੀ ਨੂੰ ਇਨਸਾਫ਼ ਦਿਵਾਉਣ ਲਈ ਜਥੇਬੰਦੀਆਂ ਬਰਨਾਲਾ ਸ਼ਹਿਰ ਅੰਦਰ ਘੋੜਿਆਂ ਨਾਲ ਮਹੱਲਾ ਕੱਢਣਗੀਆਂ ਤੇ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਦਫ਼ਤਰਾਂ ਤੇ ਘਰਾਂ ਦੇ ਬਾਹਰ ਘੋੜੇ ਬੰਨ੍ਹ ਕੇ ਮਾਂ ਧੀ ਨੂੰ ਬਣਦਾ ਦਾ ਇਨਸਾਫ਼ ਦਿਵਾਉਣਗੇ। ਉਨ੍ਹਾਂ ਨੇ ਐੱਸਜੀਪੀਸੀ ਤੋਂ ਗੁਰਸਿੱਖ ਮਾਂ-ਧੀ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕੀਤੀ। ਇਸ ਮਾਮਲੇ ਨੂੰ ਲੈ ਕੇ ਦਸ਼ਮੇਸ਼ ਤਰਨਾ ਦਲ ਦੇ ਜਥੇਦਾਰਾਂ ਸਮੇਤ ਨਹਿੰਗ ਸਿੰਘ ਜਥੇਬੰਦੀਆਂ ਤੇ 96 ਕਰੋੜੀ ਬੁੱਢਾ ਦਲ ਵਲੋਂ ਵੀ ਗੁਰਸਿੱਖ ਮਾਂ-ਧੀ ਦੇ ਹੱਕ ’ਚ ਡਟੇ ਹੋਏ ਹਨ। ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਵਲੋਂ ਉਨ੍ਹਾਂ ਨੂੰ ਪਾਣੀ ਦੀ ਟੈਂਕੀ ਤੋਂ ਹੇਠ ਉਤਾਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ। ਪਰ ਕੋਈ ਵੀ ਸਾਰਥਿਕ ਹੱਲ ਹਾਲੇ ਤਕ ਕੋਈ ਨਹੀਂ ਨਿਕਲਿਆ।

ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ   

ਸਰਕਾਰੀ ਸਿਹਤ ਸੇਵਾਵਾਂ ਦੀ ਨਿਕਲੀ ਫੂਕ, ਭਦੌੜ ਹਸਪਤਾਲ ਨੂੰ ਜਿੰਦਾ ਲੱਗਾ ਹੋਣ ਕਾਰਨ ਐਕਸੀਡੈਂਟ ਦਾ ਮਰੀਜ਼ ਇਲਾਜ ਲਈ ਦਰ-ਦਰ ਭਟਕਣ ਲਈ ਹੋਇਆ ਮਜਬੂਰ
Facebook
X
WhatsApp
Email
0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 1 3 2 9 2
Users Today : 83
Users Yesterday : 59
Users Last 7 days : 303

ਰਾਸ਼ੀਫਲ

error: Content is protected !!